ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
 
     ਉਹ ਸ਼ਬਦ ਹੁੰਦਾ ਹੈ ਜਿਸ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿਚ ਜਾਂ ਪੂਰੇ ਵਾਕ ਵਿਚ ਸਪਸਟ ਹੁੰਦਾ ਹੈ। ਹਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਕਹਿ ਸਕੇ। ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਨਾਲ਼ ਸੰਖੇਪਤਾ ਵੀ ਆਉਦੀ ਹੈ ਅਤੇ ਗੱਲ ਦਾ ਪ੍ਰਭਾਵ ਵੀ ਵਧਦਾ ਹੈ। ਉਦਾਹਾਰਨ ਵਜੋਂ ਜੇ ਕਿਸੇ ਬਾਰੇ ਇਹ ਕਹਿਣਾ ਹੋਵੇ ਕਿ ਉਹ ਅਕਸਰ ਗੱਲ ਨੂੰ ਭੁੱਲ ਜਾਂਦਾ ਹੈ ਜਾਂ ਉਹ ਕੋਈ ਗੱਲ ਯਾਦ ਨਹੀ ਰੱਖ ਸਕਦਾ ਤਦ ਇਸ ਤਰ੍ਹਾਂ ਦੀ ਥਾਂ ਭੁੱਲਕੜ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਹਿਣ ਨਾਲ਼ ਕੱਲ ਸੰਖੇਪ ਵੀ ਹੋ ਜਾਂਦੀ ਹੈ ਅਤੇ ਪ੍ਰਭਾਵਸਾਲੀ ਵੀ।
 
   ਅਜਿਹੇ ਸ਼ਬਦਾਂ ਦੀਆ ਉਦਾਹਾਰਨਾ ਹੇਠਾ ਦਿੱਤੀਆ ਗਈਆਂ ਹਨ:
 
ਉਹ ਪਾਠ ਜੋ ਸੂਰੁ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ   =>  ਅਖੰਡ-ਪਾਠ
 
ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ   =>  ਅਖਾੜਾ
 
ਉਹ ਥਾਂ ਜੋ ਸਭ ਦੀ ਸਾਂਝੀ ਹੋਵੇ  =>   ਸਾਮਲਾਟ
 
ਉਹ ਪੁਸਤਕ ਜਿਸ ਵਿਚ ਲਿਖਾਰੀ ਵੱਲੋਂ ਆਪਣੀ ਜੀਵਨੀ ਲਿਖੀ ਹੋਵੇ   =>   ਸ੍ਵੈ-ਜੀਵਨੀ
 
ਉਹ ਪੁਸਤਕ ਜਿਸ ਵਿਚ ਲਿਖਾਰੀ ਨੇ ਕਿਸੇ ਹੋਰ ਵਿਆਕਤੀ ਦੀ ਜੀਵਨੀ ਲਿਖੀ ਹੋਵੇ  =>   ਜੀਵਨੀ
 
ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲ਼ੇ  =>  ਸਪਤਾਹਿਕ
 
ਉਹ ਮੁੰਡਾ/ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ   =>   ਕੁਆਰਾ/ਕੁਆਰੀ
 
ਉਹ ਵਿਆਕਤੀ ਜੋ ਹੱਥ ਨਾਲ਼ ਮੂਰਤਾਂ ਬਣਾਵੇ      =>    ਚਿੱਤਰਕਾਰ
 
ਉਹ ਥਾਂ ਜਿੱਥੋਂ ਚਾਰੇ ਪਾਸਿਆਂ ਵੱਲ ਰਸਤੇ ਨਿਕਲ਼ਦੇ ਹੋਣ   =>  ਚੁਰਸਤਾ
 
ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ   =>   ਤਬੇਲਾ
 
ਉਹ ਧਰਤੀ ਜਿਸ ਵਿਚ ਕੋਈ ਫ਼ਸਲ ਨਾ ਉਗਾਈ ਜਾਂ ਸਕਦੀ ਹੋਵੇ  =>  ਬੰਜਰ
 
ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ  =>  ਮਾਰੂਥਲ
 
ਉੱਚੇ ਤੇ ਸੁੱਚੇ ਆਚਾਰ ਵਾਲ਼ਾ    =>   ਸਦਾਚਾਰੀ
 
ਆਗਿਆ ਦਾ ਪਾਲਣ ਕਰਨ ਵਾਲ਼ਾ  =>  ਆਗਿਆਕਾਰੀ
 
ਆਪਣਾ ਉੱਲੂ ਸਿੱਧਾ ਕਰਨ ਵਾਲ਼ਾ   =>    ਸ੍ਵਾਰਥੀ
 
ਆਪਣੀ ਮਰਜੀ ਕਰਨ ਵਾਲ਼ਾ  =>   ਆਪਹੁਦਰਾ
 
ਸਾਹਿਤ ਦੀ ਰਚਨਾ ਕਰਨ ਵਾਲ਼ਾ   =>  ਸਾਹਿਤਕਾਰ
 
ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲ਼ਾ   =>   ਸਰਾਫ਼
 
ਕੰਮ ਤੋਂ ਜੀਅ ਚਰਾਉਣ ਵਾਲ਼ਾ   =>  ਕੰਮ-ਚੋਰ
 
ਕਹਾਣੀ ਲਿਖਣ ਵਾਲ਼ਾ/ਵਾਲ਼ੀ  =>   ਕਹਾਣੀਕਾਰ
 
ਕਵਿਤਾ ਲਿਖਣ ਵਾਲ਼ਾ/ਵਾਲ਼ੀ   =>   ਕਵੀ/ ਕਵਿਤਰੀ
 
ਚਰਖਾਂ ਕੱਤਣ ਵਾਲ਼ੀਆਂ ਕੁੜੀਆ ਦਾ ਇਕੱਠ   =>   ਤ੍ਰਿੰਵਣ
 
ਚਾਰ ਪੈਰਾਂ ਵਾਲ਼ਾ ਜਾਨਵਰ    =>   ਚੁਪਾਇਆ
 
ਜਿਹੜਾ ਪ੍ਰਮਾਤਮਾ ਨੂੰ ਮੰਨੇ   =>   ਆਸਤਕ
 
ਜਿਹੜਾ ਪ੍ਰਮਾਤਮਾ ਨੂੰ ਨਾ ਮੰਨੇ   =>  ਨਾਸਤਕ
 
ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ   =>  ਅਕ੍ਰਿਤਘਣ
 
ਜਿਹੜਾ ਕਦੇ ਨਾ ਥੱਕੇ   =>   ਅਣਥੱਕ
                        
ਜਿਹੜਾ ਕਦੇ ਨਾ ਟੁੱਟੇ      =>   ਅਟੁੱਟ
 
ਜਿਹੜਾ ਬੋਲ ਨਾ ਸਕਦਾ ਹੋਵੇ   =>  ਗੂੰਗਾ
 
ਜਿਹੜਾ ਸਾਰੀਆ ਸਕਤੀਆ ਦਾ ਮਾਲਕ ਹੋਵੇ   =>   ਸਰਬ-ਸਕਤੀਮਾਨ
 
ਜਿਹੜਾ ਕੋਈ ਵੀ ਕੰਮ ਨਾ ਕਰੇ  =>  ਵਿਹਲੜ / ਨਿਕੰਮਾ
 
ਜਿਹੜਾ ਕਿਸੇ ਚੀਜ ਦੀ ਖੋਜ਼ ਕਰੇ  =>   ਖੋਜ਼ੀ
 
ਜਿਹੜਾ ਕੁੱਝ ਵੱਡਿਆ-ਵਡੇਰਿਆ ਕੋਲ਼ੋਂ ਮਿਲ਼ੇ   => ਵਿਰਸਾਂ
 
ਜਿਹੜਾ ਮਨੁੱਖ ਪੜਿਆ ਨਾ ਹੋਵੇ   =>  ਅਨਪੜ੍ਹ
 
ਜਿਹੜਾ ਮਨੁੱਖ ਕਿਸੇ ਨਾਲ਼ ਪੱਖ ਪਾਤ ਨਾ ਕਰੇ  =>  ਨਿਰਪੱਖ
 
ਜਿਹੜਾ ਮਨੁੱਖ ਇੱਕੋਂ ਸਮੇ ਹੋਏ ਹੋਣ  =>  ਸਮਕਾਲੀ
 
ਜਿਹੜਾ ਦੇਸ਼ ਨਾਲ਼ ਗ਼ੱਦਾਰੀ ਕਰੇ   =>   ਦੇਸ਼ ਧ੍ਰੋਹੀ/ ਗ਼ੱਦਾਰ
 
ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ  =>   ਗਾਲੜੀ
 
ਜਿਹੜਾ ਗੁਣ ਜਾਂ ਔਗੁਣ ਜਨਮ ਤੋਂ ਹੋਣ  =>  ਜਮਾਂਦਰੂ
 
ਜਿਹੜਾ ਬੱਚਾ ਘਰ ਵਿਚ ਸਭ ਬੱਚਿਆਂ ਤੋਂ ਪਹਿਲਾਂ ਪੈਦਾ ਹੋਇਆ ਹੋਵੇ  =>  ਜੇਠਾ
 
ਜਿਸ ਨੇ ਧਰਮ ਜਾਂ ਦੇਸ਼ ਲਈ ਜਾਨ ਕੁਰਬਾਨ ਕੀਤੀ ਹੋਵੇ  =>  ਸ਼ਹੀਦ
 
ਜਿਸ ਨੂੰ ਸਾਰੇ ਪਿਆਰ ਕਰਦੇ ਹੋਣ   =>  ਹਰਮਨ-ਪਿਆਰਾਂ
 
ਜਿਸ ਸ਼ਬਦ ਦੇ ਅਰਥ ਹੋਣ    =>   ਸਾਰਥਕ
 
ਜਿਸ ਸ਼ਬਦ ਦੇ ਕੋਈ ਅਰਥ ਨਾ ਨਿਕਲ਼ਦੇ ਹੋਣ   =>  ਨਿਰਾਰਥਕ
 
ਜਿਸ ਨੂੰ ਕਿਹਾ ਜਾਂ ਬਿਆਨ ਨਾ ਕੀਤਾ ਜਾਂ ਸਕਦਾ ਹੋਵੇ   =>  ਅਕਹਿ
 
ਜਦੋਂ ਮੀਂਹ ਨਾ ਪਵੇ ਜਾਂ ਮੀਂਹ ਦੀ ਘਾਟ ਹੋਵੇ   =>   ਔੜ
 
ਜੋ ਦੂਸਰਿਆ ਦਾ ਭਲਾ ਕਰੇ   =>    ਪਰਉਪਕਾਰੀ
 
ਜਿੱਥੇ ਰੁਪਾਏ, ਪੈਸੇ ਜਾਂ ਸਿੱਕੇ ਬਣਾਏ ਜਾਣ      =>  ਟਕਸਾਲ
 
ਜੋ ਸਹਿਣ ਨਾ ਕੀਤਾ ਜਾ ਸਕਦਾ ਹੋਵੇ    =>  ਅਸਹਿ
 
ਜੋ ਪੈਸੇ ਕੋਲ਼ ਹੁੰਦਿਆਂ ਹੋਇਆਂ ਵੀ ਜ਼ਰੂਰੀ ਖ਼ਰਚ ਨਾ ਕਰੇ   =>  ਕੰਜੂਸ
 
ਜੋ ਬੇਮਤਲਬ ਖ਼ਰਚ ਕਰੇ  =>   ਖ਼ਰਚੀਲਾ
 
ਜੋ ਆਪ ਨਾਲ਼ ਬੀਤੀ ਹੋਵੇ  =>   ਹੱਡਬੀਤੀ
 
ਜੋ ਦੁਨੀਆ ਨਾਲ਼ ਬੀਤੀ ਹੋਵੇ    =>   ਜੱਗਬੀਤੀ
 
ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ   =>  ਪੰਚਾਇਤ
 
ਪੈਦਲ ਸਫ਼ਰ ਕਰਨ ਵਾਲ਼ਾ  =>    ਪਾਂਧੀ
 
ਪਿਓ-ਦਾਦੇ ਦੀ ਗੱਲ    => ਪਿਤਾ-ਪੁਰਖੀ
 
ਨਾਟਕ ਜਾਂ ਫਿਲਮ ਦੇਖਣ ਵਾਲ਼ਾ   => ਦਰਸ਼ਕ
 
ਭਾਸ਼ਣ ਜਾਂ ਗੀਤ ਸੰਗੀਤ ਸੁਣਨ ਵਾਲ਼ਾ  =>  ਸ੍ਰੋਤਾ
 
ਨਾਟਕ ਲਿਖਣ ਵਾਲ਼ਾ   =>  ਨਾਟਕਕਾਰ
 
ਨਾਵਲ ਲਿਖਣ ਵਾਲ਼ਾ    =>  ਨਾਵਲਕਾਰ
 
ਯੋਧਿਆਂ ਦੀ ਮੁਹਿਮਾਂ ਵਿਚ ਲਿਖੀ ਗਈ ਬਿਰਤਾਂਤਿਕ ਕਵਿਤਾਂ   =>   ਵਾਰ
 
ਕਿਸੇ ਨੂੰ ਲਾ ਕੇ ਕਹੀ ਗੱਲ   => ਮਿਹਣਾ, ਟਕੋਰ
 
ਲੜਾਈ ਵਿਚ ਨਿਡਰਤਾ ਨਾਲ਼ ਲੜਨ ਵਾਲ਼ਾ  =>   ਸੂਰਮਾ
 
ਲੋਕਾਂ ਨੂੰ ਬਿਆਜ ਉੱਤੇ ਰੁਪਾਈਏ ਦੇਣ ਵਾਲ਼ਾ ਵਿਆਕਤੀ  =>  ਸ਼ਾਹੂਕਾਰ
 
ਲੱਕੜਾ ਕੱਟਣ ਵਾਲਾਂ  =>  ਲੱਕੜਹਾਰਾ
 
ਲੋਕਾਂ ਦੇ ਪ੍ਰਤਿਨਿਧਾ ਦੀ ਕਨੂੰਨ ਬਣਾਉਣ ਵਾਲ਼ੀ ਸਭਾ  =>  ਲੋਕ-ਸਭਾ
 
ਸਾਰਿਆ ਦੀ ਸਾਝੀ ਰਾਏ  =>   ਸਰਬ-ਸੰਮਤੀ
 
ਭਾਰਤ ਦਾ ਵਾਸਨੀਕ     =>   ਭਾਰਤੀ
 

ਪੰਜਾਬ ਦਾ ਵਾਸਨੀਕ    =>   ਪੰਜਾਬੀ/ਪੰਜਾਬਣ

 

Download

 

Comments:

Your comment will be published after approval.