adjective ਵਿਸ਼ੇਸ਼ਣ
Dev
27-Jul-20 07:07:56pm
Punjabi
13864
(ਵਿਸ਼ੇਸ਼ਣ)
ਜਦੋਂ ਅਸੀ ਕਿਸੇ ਜੀਵ, ਜਗ੍ਹਾਂ ਜਾਂ ਵਸਤੂ ਦਾ ਗੁਣ, ਔਗੁਣ, ਰੰਗ, ਆਕਾਰ ਆਦਿ ਦਾ ਜਿਕਰ ਕਰਦੇ ਹਨ ਤਾਂ ਉਹ ਵਸਤੂ ਉਹੋ ਜਿਹੀਆ ਦੂਜੀਆ ਵਸਤੂਆ ਤੋ ਵਿਸ਼ੇਸ਼ ਬਣ ਜਾਦੀ ਹੈ। ਉਦਾਹਾਰਨ ਵਜੋ ਗਊ ਇਕ ਆਮ ਜੀਵ ਹੈ ਪਰ ‘ਗਊ ਚਿੱਟੀ ਹੈ’ ਕਹਿਣ ਨਾਲ਼ ਉਸ ਦੇ ਰੰਗ ਦੀ ਵਿਸ਼ੇਸ਼ਤਾ ਆ ਜਾਦੀ ਹੈ ਇਸੇ ਤਰ੍ਹਾਂ ਮੁੰਡਾ ਇਕ ਆਮ ਲੜਕਾ ਹੈ ਪਰ ‘ਮੁੰਡਾ ਬਹੁਤ ਸੋਹਣਾ ਹੈ’ ਇੱਕ ਵਿਸ਼ੇਸ਼ ਮੁੰਡੇ ਵੱਲ ਇਸਾਰਾਂ ਕਰਦਾ ਹੈ। ਅਜਿਹੀ ਵਿਸ਼ੇਸ਼ਤਾ ਦੱਸਣ ਵਾਲ਼ੇ ਸ਼ਬਦਾਂ ਨੂੰ ਵਿਆਕਰਨ ਵਿਚ ਵਿਸ਼ੇਸ਼ਣ ਕਿਹਾ ਜਾਦਾ ਹੈ।
ਜਿਹੜੇ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ਼ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਤੇ ਉਨ੍ਹਾਂ ਨੂੰ ਆਮ ਜਾਂ ਖਾਸ ਬਣਾਉਣ ਉਹਨਾ ਨੂੰ ਵਿਸ਼ੇਸ਼ਣ ਕਿਹਾ ਜਾਦਾ ਹੈ ਜਿਵੇ-
(ੳ) ਸ਼ਾਲਿਨੀ ਬੁੱਧੀਮਾਨ ਹੈ।
(ਅ) ਗੀਤਾ ਸਿਆਣੀ ਕੁੜੀ ਹੈ।
(ੲ) ਮੁੰਡਾ ਉੱਦਮੀ ਹੈ।
ਇਹਨਾ ਵਾਕਾ ਵਿਚ ਬੁੱਧੀਮਾਨ, ਸਿਆਣੀ, ਉੱਦਮੀ ਵਿਸ਼ੇਸ਼ਣ ਸ਼ਬਦ ਹਨ।
ਵਿਸ਼ੇਸ਼ਣ ਦੇ ਭੇਦ
ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ।
1. ਗੁਣਵਾਚਕ ਵਿਸ਼ੇਸ਼ਣ
2. ਸੰਖਿਆਵਾਚਕ ਵਿਸ਼ੇਸ਼ਣ
3. ਪਰਿਮਾਣਵਾਚਕ ਵਿਸ਼ੇਸ਼ਣ
4. ਨਿਸ਼ਚੇਵਾਚਕ ਵਿਸ਼ੇਸ਼ਣ
5. ਪੜਨਾਵੀ ਵਿਸ਼ੇਸ਼ਣ
1. ਗੁਣਵਾਚਕ ਵਿਸ਼ੇਸ਼ਣ -
ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ਼ ਆ ਕੇ ਉਸ ਦਾ ਗੁਣ ਔਗੁਣ ਆਦਿ ਪ੍ਰਗਟ ਕਰੇ, ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਦਾ ਹੈ ਜਿਵੇ-
(ੳ) ਪਤਲੀ ਕੁੜੀ
(ਅ) ਸੁੰਦਰ ਦ੍ਰਿਸ
(ੲ) ਉੱਚੀ ਪਦਵੀ
ਉਪਰੋਕਤ ਵਾਕਾ ਵਿਚ ਪਤਲੀ, ਸੁੰਦਰ, ਉੱਚੀ ਗੁਣਵਾਚਕ ਵਿਸ਼ੇਸ਼ਣ ਹਨ।
2. ਸੰਖਿਆਵਾਚਕ ਵਿਸ਼ੇਸ਼ਣ-
ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦਾ ਸੰਖਿਆ, ਭਾਰ, ਗਿਣਤੀ ਦਾ ਗਿਆਨ ਹੋਵੇ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਦਾ ਹੈ ਜਿਵੇ-
1. ਸੀਤਾ ਕੋਲ ਸੱਤ ਕਿਤਾਬਾਂ ਹਨ।
2. ਮੈਂ ਸੱਤਵੇਂ ਨੰਬਰ ‘ਤੇ ਹਾਂ।
3.ਇਸ ਕਮੀਜ ਦਾ ਮੁੱਲ ਪੰਜਾਹ ਰੁਪਾਏ ਹੈ।
ਉਪਰੋਕਤ ਵਾਕਾ ਵਿਚ ਸੱਤ, ਸੱਤਵਾ, ਪੰਜਾਹ ਸੰਖਿਆਵਾਚਕ ਵਿਸ਼ੇਸ਼ਣ ਹੈ
3. ਪਰਿਮਾਣਵਾਚਕ ਵਿਸ਼ੇਸ਼ਣ-
ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੀ ਮਿਣਤੀ, ਮਾਪ ਜਾਂ ਤੋਲ ਦਾ ਗਿਆਨ ਹੋਵੇ ਉਸ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਦਾ ਹੈ ਜਿਵੇ-
1. ਦੀਨਾ ਨਾਂਥ ਕੋਲ ਬਹੁਤ ਧਨ ਹੈ।
2. ਰਾਮ ਦਾ ਥੋੜ੍ਹਾ ਕੰਮ ਬਾਕੀ ਹੈ।
3. ਅਸੀ ਕਾਫ਼ੀ ਕੰਮ ਮੁਕਾ ਲਿਆ ਹੈ।
ਉਪਰੋਕਤ ਵਾਕਾਂ ਵਿਚ ਬਹੁਤ, ਥੋੜਾ, ਕਾਫ਼ੀ ਪਰਿਮਾਣਵਾਚਕ ਵਿਸ਼ੇਸ਼ਣ ਹਨ।
4. ਨਿਸ਼ਚੇਵਾਚਕ ਵਿਸ਼ੇਸ਼ਣ-
ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਵੱਲ ਨਿਸਚੇ ਪੂਰਵਕ ਸੰਕੇਤ ਕਰੇ ਕੇ ਉਸ ਨੂੰ ਆਮ ਤੌਰ ਤੇ ਵਿਸ਼ੇਸ਼ ਬਣਾਏ ਉਸ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਦਾ ਹੈ ਜਿਵੇ-
1. ਅਹਿ ਕੁੜੀ ਕਿੰਨੀ ਸਮਝਦਾਰ ਹੈ।
2. ਅਹੁ ਫੁੱਲ ਕਿੰਨਾ ਸੋਹਣਾ ਹੈ।
ਉਪਰੋਕਤ ਵਾਕਾਂ ਵਿਚ ਅਹਿ, ਅਹੁ ਨਿਸ਼ਚੇਵਾਚਕ ਵਿਸ਼ੇਸ਼ਣ ਹਨ।
5. ਪੜਨਾਵੀ ਵਿਸ਼ੇਸ਼ਣ-
ਜਿਹੜਾ ਸ਼ਬਦ ਪੜਨਾਂਵ ਹੋਵੇ ਨਾਂਵ ਸ਼ਬਦ ਨਾਲ਼ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ ਉਸ ਨੂੰ ਪੜਨਾਵੀ ਵਿਸ਼ੇਸ਼ਣ ਵਿਸ਼ੇਸ਼ਣ ਕਿਹਾ ਜਾਦਾ ਹੈ ਜਿਵੇ-
1. ਜਿਸ ਆਦਮੀ ਨੇ ਗਲਤੀ ਕੀਤੀ ਸੀ, ਉਹ ਮੰਨ ਗਿਆ।
2. ਮੇਰੀ ਕਿਤਾਬ ਕਿਸ ਕੋਲ ਹੈ।
ਉਪਰੋਕਤ ਵਾਕਾਂ ਵਿਚ ਜਿਸ, ਮੇਰੀ ਪੜਨਾਵੀ ਵਿਸ਼ੇਸ਼ਣ ਹਨ।
Tags: Grammer


Comments:
Your comment will be published after approval.