adverb ਕਿਰਿਆ ਵਿਸ਼ੇਸ਼ਣ
Dev
27-Jul-20 06:58:59pm
Punjabi
4501
(ਕਿਰਿਆ ਵਿਸ਼ੇਸ਼ਣ)
ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾ, ਸਥਾਨ, ਕਾਰਨ, ਢੰਗ, ਤਰੀਕਾ ਆਦਿ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਦਾ ਹੈ।
ਕਿਰਿਆ - ਕੰਮ ਕੰਮ ਦੀ ਵਿਸ਼ੇਸ਼ਤਾ
ਵਿਸ਼ੇਸ਼ਣ - ਵਿਸ਼ੇਸ਼ਤਾ
1 ਰਾਜੂ ਨੇ ਬੂਹਾ ਖੋਲਿਆ। (ੳ) ਰਾਜੂ ਨੇ ਬੂਹਾ ਹੋਲ਼ੀ ਜਿਹੀ ਖੋਲਿਆ।
2 ਉਹ ਕਮਰੇ ਵਿਚ ਗਿਆ। (ਅ) ਉਹ ਕਮਰੇ ਵਿਚ ਕਾਹਲੀ ਨਾਲ਼ ਗਿਆ।
3 ਗੀਤਾ ਗਾਓੁਦੀ ਹੈ। (ੲ) ਗੀਤਾ ਬਹੁਤ ਸੁਰੀਲਾ ਗਾਓੁਦੀ ਹੈ।
4 ਤਰਸੇਮ ਸਕੂਲ ਤੋ ਆਇਆ ਹੈ। (ਸ) ਤਰਸੇਮ ਸਕੂਲ ਤੋਂ ਹੁਣੇ ਆਇਆ ਹੈ।
ਉਪਰੋਕਤ ਦੋਹਾ ਕਿਸਮਾ ਦੇ ਵਾਕਾਂ ਵਿਚ ਕਾਫੀ ਭਿੰਨਤਾ ਹੈ।ਪਹਿਲੀ ਕਿਸਮ ਦੇ ਵਾਕਾ ਵਿਚ ਹੋਲੀ, ਕਾਹਲੀ, ਸੁਰੀਲਾ, ਹੁਣੇ ਆਦਿ ਸ਼ਬਦਾਂ ਦੇ ਲੱਗ ਜਾਣ ਨਾਲ਼ ਕਿਰਿਆ ਸਧਾਰਨ ਤੋ ਵਿਸ਼ੇਸ਼ ਬਣ ਗਈ ਹੈ।
ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੀ ਹੁੰਦੀ ਹੈ।
1 ਕਾਲ ਵਾਚਕ ਕਿਰਿਆ ਵਿਸ਼ੇਸ਼ਣ
2 ਸਥਾਨ ਵਾਚਕ ਕਿਰਿਆ ਵਿਸ਼ੇਸ਼ਣ
3 ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ
4 ਕਾਰਨ ਵਾਚਕ ਕਿਰਿਆ ਵਿਸ਼ੇਸ਼ਣ
5 ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ
6 ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ
7 ਨਿਰਨਾ ਵਾਚਕ ਕਿਰਿਆ ਵਿਸ਼ੇਸ਼ਣ
8 ਨਿਸਚੇ ਵਾਚਕ ਕਿਰਿਆ ਵਿਸ਼ੇਸ਼ਣ
1ਕਾਲ ਵਾਚਕ ਕਿਰਿਆ ਵਿਸ਼ੇਸ਼ਣ-
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਹੁੰਦਾ ਹੈ ਉਸ ਨੂੰ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਦਾਂ ਹੈ, ਜਿਵੇ- ਹੁਣ, ਭਲਕੇ, ਰਾਤੋ ਰਾਤ, ਹਰ ਰੋਜ, ਕਦੇ ਕਦਾਈ।
2ਸਥਾਨ ਵਾਚਕ ਕਿਰਿਆ ਵਿਸ਼ੇਸ਼ਣ-
ਜਿਨ੍ਹਾਂ ਸ਼ਬਦਾਂ ਤੋ ਕਿਰਿਆ ਦੇ ਹੋਣ ਦੇ ਸਥਾਨ ਦਾ ਗਿਆਨ ਹੋਵੇ, ਉਹਨਾਂ ਨੂੰ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਦਾ ਹੈ, ਜਿਵੇ-ਘਰ, ਬਾਜਾਰ, ਇਧਰ, ਪਿੱਛੇ, ਸਾਹਮਣੇ, ਸੱਜਿਉਂ, ਖੱਬਿਉਂ।
3ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ-
ਜਿਨ੍ਹਾਂ ਸ਼ਬਦਾਂ ਤੋ ਕਿਰਿਆ ਦੇ ਹੋਣ ਦਾ ਢੰਗ ਜਾਂ ਗਿਆਨ ਹੋਵੇ,ਉਹਨਾਂ ਨੂੰ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਦਾ ਹੈ, ਜਿਵੇ- ਹੌਲ਼ੀ, ਛੇਂਤੀ, ਇਉਂ, ਉਸ ਤਰਾਂ।
4ਕਾਰਨ ਵਾਚਕ ਕਿਰਿਆ ਵਿਸ਼ੇਸ਼ਣ-
ਜਿਨ੍ਹਾਂ ਸ਼ਬਦਾਂ ਤੋ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਕਾਰਨ ਦਾ ਪਤਾ ਲੱਗੇ,ਉਹਨਾਂ ਨੂੰ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਦਾ ਹੈ, ਜਿਵੇ- ਇਸ ਲਈ, ਇੰਞ, ਕਿਉਕਿ, ਤਦੇ, ਤਾ ਹੀ।
5ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ-
ਜਿਨ੍ਹਾਂ ਸ਼ਬਦਾਂ ਤੋ ਕਿਰਿਆ ਦੀ ਮਿਣਤੀ, ਮਿਕਦਾਰ ਜਾਂ ਪਰਿਮਾਣ ਦਾ ਬੋਧ ਹੋਵੇ ਉਹਨਾ ਨੂੰ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਦਾ ਹੈ, ਜਿਵੇ- ਜ਼ਰਾ, ਬਹੁਤ, ਏਨਾ, ਜਿੰਨਾ, ਰਤਾ ਕੁ।
6ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ-
ਜਿਨ੍ਹਾਂ ਸ਼ਬਦਾਂ ਤੋ ਕਿਰਿਆ ਦੀ ਗਿਣਤੀ ਜਾਂ ਦੁਹਰਾਅ ਦਾ ਪਤਾ ਲੱਗੇ, ਉਹਨਾ ਨੂੰ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਦਾ ਹੈ, ਜਿਵੇ- ਘੜੀ ਮੁੜੀ, ਦੁਬਾਰਾ, ਕਈ ਵਾਰ, ਇੱਕ ਇੱਕ, ਦੋ ਦੋ।
7ਨਿਰਨਾ ਵਾਚਕ ਕਿਰਿਆ ਵਿਸ਼ੇਸ਼ਣ-
ਜਿਨ੍ਹਾਂ ਸ਼ਬਦਾਂ ਤੋ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਨਿਰਨੇ ਪੂਰਵਕ ਗਿਆਨ ਹੋਵੇ, ਉਹਨਾ ਨੂੰ ਨਿਰਨਾ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਦਾ ਹੈ, ਜਿਵੇ- ਜੀ ਹਾਂ, ਆਹੋ ਜੀ, ਚੰਗਾ ਜੀ।
8ਨਿਸਚੇ ਵਾਚਕ ਕਿਰਿਆ ਵਿਸ਼ੇਸ਼ਣ-
ਜਿਨ੍ਹਾਂ ਸ਼ਬਦਾਂ ਤੋ ਕਿਰਿਆ ਦੇ ਬਾਰੇ ਨਿਸਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ, ਉਹਨਾ ਨੂੰ ਨਿਸਚੇ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਦਾ ਹੈ, ਜਿਵੇ- ਬੇਸੱਕ, ਬਿਲਕੁਲ, ਜ਼ਰੂਰ।
Tags: Grammer
Comments:
Your comment will be published after approval.