Antonyms ਵਿਰੋਧਾਰਥਕ ਸ਼ਬਦ
Dev
27-Jul-20 06:20:44pm
Punjabi
18022
ਵਿਰੋਧਾਰਥਕ ਸ਼ਬਦ
ਕਿਸੇ ਸ਼ਬਦ ਦੇ ਵਿਰੋਧੀ ਭਾਵਾਂ ਜਾਂ ਅਰਥਾਂ ਨੂੰ ਪ੍ਰਗਟ ਕਰਨ ਵਾਲ਼ੇ ਸ਼ਬਦ ਨੂੰ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ।ਦੂਜੇ ਸ਼ਬਦਾਂ ਵਿਚ ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਦਾ ਸ਼ਬਦ ਵਿਰੋਧਾਰਥਕ ਸ਼ਬਦ ਹੁੰਦਾ ਹੈ।
ਵਿਰੋਧਾਰਥਕ ਸ਼ਬਦ ਦੀਆਂ ਉਦਾਹਾਰਨਾ ਹੇਠ ਦਿੱਤੀਆਂ ਹਨ:
ਉਸਤਤ ਨਿੰਦਿਆ
ਉਚਾਣ ਨਿਵਾਣ
ਉੱਚੀ ਹੌਲ਼ੀ, ਨੀਵੀਂ
ਉਜਾੜਨਾ ਵਸਾਉਣਾ
ਉੱਠਣਾ ਬੈਠਣਾ
ਉਣਨਾ ਉਧੇੜਨਾ
ਉੱਤਰਨਾ ਚੜ੍ਹਨਾ
ਉੱਦਮੀ ਆਲਸੀ
ਓਪਰਾ ਜਾਣੂ, ਜਾਣਕਾਰ
ਉਰਲਾ ਪਰਲਾ
ਊਚ ਨੀਚ
ਊਣਾ ਭਰਿਆ
ਅਸਲੀ ਨਕਲੀ
ਉੱਚਾ ਨੀਵਾਂ
ਅਗਾਂਹ ਪਿਛਾਂਹ
ਅਨੋਖਾ ਸਧਾਰਨ
ਅਮੀਰ ਗ਼ਰੀਬ
ਅਜ਼ਾਦੀ ਗ਼ੁਲਾਮੀ
ਅੰਤ ਅਰੰਭ
ਅੰਦਰ ਬਾਹਰ
ਅੰਨ੍ਹਾ ਸੁਜਾਖਾ
ਆਸਤਰ ਨਾਸਤਰ
ਆਕੜ ਹਲੀਮੀ, ਨਿਰਮਤਾ
ਆਦਰ ਨਿਰਾਦਰ
ਆਦਿ ਅੰਤ
ਆਪਣਾ ਪਰਾਇਆ, ਬੇਗਾਨਾ
ਆਮ ਖ਼ਾਸ
ਔਖ ਸੌਖ
ਇੱਜਤ ਬੇਇਜ਼ਤੀ
ਇਮਾਨਦਾਰ ਬੇਈਮਾਨ
ਇੱਥੇ ਉੱਥੇ
ਇਧਰ ਉੱਧਰ
ਏਕਤਾ ਫੁੱਟ
ਸਸਤਾ ਮਹਿੰਗਾ
ਸਹੀ ਗ਼ਲਤ
ਸਕਾ ਮਤਰੇਆ
ਸੱਖਣਾ ਭਰਿਆ
ਸੱਚ ਝੂਠ
ਸੱਜਰ ਤੋਕੜ
ਸੱਜਰਾਂ ਬੇਹਾ
ਸਰਦੀ ਗਰਮੀ
ਸੁਰਗ ਜਾਂ ਸ੍ਵਰਗ ਨਰਕ
ਸੰਖੇਪ ਵਿਸਥਾਰ
ਸੰਘਣਾ ਵਿਰਲਾ
ਸੰਜੋਗ ਵਿਜੋਗ
ਸਾਫ਼ ਮੈਲ਼ਾ
ਸਿਆਣਾ ਕਮਲਾ
ਸਿੱਧਾ ਪੁੱਠਾ
ਸੁਹਾਗਣ ਵਿਧਵਾ
ਸੁਸਤ ਚੁਸਤ
ਸੁੱਕਾ ਗਿੱਲਾ, ਹਰਾ
ਸੁਖੀ ਦੁਖੀ
ਸੁਚੱਜਾ ਕੁਚੱਜਾ
ਸੋਗ ਖ਼ੁਸ਼ੀ
ਹੱਸਣਾ ਰੋਣਾ
ਹਨੇਰਾ ਚਾਨਣ
ਹਮਾਇਤੀ ਵਿਰੋਧੀ
ਹਲਾਲ ਹਰਾਮ
ਹਾਜ਼ਰ ਗ਼ੈਰਹਾਜ਼ਰ
ਹਾਰ ਜਿੱਤ
ਹਾੜ੍ਹੀ ਸਾਉਣੀ
ਕੱਚਾ ਪੱਕਾ
ਕਠੋਰ ਨਰਮ, ਕੋਮਲ
ਕਪੁੱਤਰ ਸਪੁੱਤਰ
ਕੱਲ੍ਹ ਅੱਜ
ਕਾਲ਼ਾ ਗੋਰਾ
ਕੁੜੱਤਣ ਮਿੱਠਾ
ਖੱਟਣਾ ਗੁਆਉਣਾ
ਖਰਾ ਖੋਟਾ
ਖੁੰਢਾ ਤਿੱਖਾ
ਖੁੱਲ੍ਹਾ ਤੰਗ
ਗਰਮੀ ਸਰਦੀ
ਗਿੱਲਾ ਸੁੱਕਾ
ਗੁਣ ਔਗੁਣ
ਗੁਪਤ ਪ੍ਰਗਟ
ਗੂੜ੍ਹਾ ਫਿੱਕਾ, ਮੱਧਮ
ਗੰਦਾ ਸਾਫ਼
ਘੱਟ ਵੱਧ
ਘਾਟਾ ਵਾਧਾ
ਚਲਾਕ ਸਿੱਧਾ
ਚੜ੍ਹਦਾ ਲਹਿੰਦਾ
ਚੜ੍ਹਾਈ ਉਤਰਾਈ
ਛੋਹਲ਼ਾ ਸੁਸਤ, ਢਿੱਲਾ, ਮੱਠਾ
ਛੂਤ ਅਛੂਤ
ਛੋਟਾ ਵੱਡਾ
ਜਨਮ ਮਰਨ
ਜਾਗਣਾ ਸੌਣਾ
ਠੰਢਾ ਤੱਤਾ
ਠਰਨਾ ਤਪਣਾ
ਡਰਾਕਲ਼ ਦਲੇਰ, ਨਿਡਰ
ਡਿਗਣਾ ਉੱਠਣਾ
ਡੋਬਣਾ ਤਾਰਨਾ
ਢਾਹੁਣਾ ਉਸਾਰਨਾ
ਤਕੜਾ ਮਾੜਾ, ਕਮਜ਼ੋਰ
ਬੁਰਾ ਭਲਾ
ਭੰਡਣਾ ਸਲਾਹੁਣਾ
ਭੰਨਣਾ ਘੜਨਾ
ਭੋਲ਼ਾ ਚਲਾਕ, ਤੇਜ਼
ਭਿੱਜਿਆ ਸੁੱਕਿਆ
ਮਨਾਹੀ ਖੁੱਲ੍ਹ
ਮਿੱਤਰ ਵੈਰੀ
ਯਕੀਨ ਸ਼ੱਕ
ਯਾਰੀ ਦੁਸਮਣੀ
ਯੋਗ ਅਯੋਗ
ਰੋਗ ਅਰੋਗ
ਰੱਜਿਆ ਭੁੱਖਾ
ਰੋਂਦੂ ਹਸਮੁੱਖ
ਲੋਕ ਪਰਲੋਕ
ਲੋਭੀ ਤਿਆਗੀ
ਤਰ ਖ਼ੁਸਕ
ਥੱਲੇ ਉੱਤੇ
ਥੋੜ੍ਹਾ ਬਹੁਤਾ
ਦਿਨ ਰਾਤ
ਦੂਰ ਨੇੜੇ
ਦੇਸੀ ਵਿਦੇਸੀ
ਦੋਸ਼ ਗੁਣ
ਧਰਤੀ ਅਕਾਸ਼
ਧਨੀ ਕੰਗਾਲ
ਧੁੱਪ ਛਾਂ
ਨਕਦ ਉਧਾਰ
ਨਵਾਂ ਪੁਰਾਣਾ
ਨੇਕੀ ਬਦੀ
ਨਿਰਮਲ ਮੈਲ਼ਾ
ਨਿਰਜੀਵ ਸਜੀਵ
ਪੱਧਰਾ ਉੱਚਾ-ਨੀਵਾ
ਪ੍ਰਤੱਖ ਗੁੱਝਾ, ਲੁਕਾਵਾ
ਪ੍ਰਦੇਸ ਸੁਦੇਸ
ਪਵਿੱਤਰ ਅਪਵਿੱਤਰ
ਪੜ੍ਹਿਆ ਅਨਪੜ੍ਹ
ਪੁੱਠਾ ਸਿੱਧਾ
ਪੁੱਤਰ ਕਪੁੱਤਰ
ਫਸਣਾ ਨਿਕਲ਼ਨਾ, ਛੁੱਟਣਾ
ਫੜਨਾ ਛੱਡਣਾ
ਫਿੱਕਾ ਮਿੱਠਾ
ਬਹਾਦਰ ਡਰਪੋਕ
ਬਰੀਕ ਮੋਟਾ
ਬਲਵਾਨ ਨਿਰਬਲ
ਲੋੜਵੰਦ ਬੇਲੋੜਾ
ਵੱਖਰਾ ਸਾਂਝਾ
ਵਧੀਆ ਘਟੀਆ
ਵਰ ਸਰਾਪ
ਵਿਗਾੜਨਾ ਸੁਆਰਨਾ
ਸ਼ਾਂਤੀ ਅਸ਼ਾਂਤੀ
ਸ਼ਰਮੀਲਾ ਬੇਸ਼ਰਮ
ਸ਼ਰਾਬੀ ਸੋਫ਼ੀ
ਖ਼ਰੀਦਣਾ ਵੇਚਣਾ
ਖ਼ਾਲੀ ਭਰਿਆ
Pass: www.proinfopoint.blogspot.com
Tags: Grammer
Comments:
Your comment will be published after approval.