Conjunction ਯੋਜਕ
Dev
27-Jul-20 06:41:27pm
Punjabi
8952
(ਯੋਜਕ)
ਯੋਜਕ ਦਾ ਸਾਬਦਿਕ ਅਰਥ ਹੈ ਜੋੜਨਾ ਜ਼ਾ ਜੋੜਨ ਵਾਲਾ।
ਦੋ ਜਾ ਦੋ ਤੋ ਵੱਧ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਵਿਚ ਜੋੜਨਾ।
ਜਿਹੜਾ ਸ਼ਬਦ ਵਾਕ ਵਿਚ ਦੋ ਸ਼ਬਦਾਂ, ਵਾਕਾਸਾਂ ਜਾਂ ਵਾਕਾ ਨੂੰ ਆਪਸ ਵਿਚ ਜੋੜਨ। ਉਹਨਾ ਨੂੰ ਯੋਜਕ ਕਿਹਾ ਜਾਦਾ ਹੈ।
ਜਿਵੇ-
1. ਹਾਕੀ ਅਤੇ ਕ੍ਰਿਕੇਟ ਦੋਵੇ ਅੰਤਰਾਸਟਰੀ ਖੇਡਾਂ ਹਨ।
2. ਮੈਨੂੰ ਵਿਸਵਾਸ ਹੈ, ਕਿ ਉਹ ਬਿਮਾਰ ਨਹੀ, ਸਗੋ ਬਹਾਨਾ ਕਰਦਾ ਹੈ।
3. ਅਸੀ ਉਸ ਦੀ ਮੱਦਦ ਨਹੀ ਕਰ ਸਕਦੇ, ਕਿਉਂਕਿ ਉਹ ਆਦਮੀ ਬੜਾ ਨਾਸ਼ੁਕਰਾ ਹੈ।
ਉਪਰੋਕਤ ਵਾਕਾਂ ਵਿਚ ਅਤੇ, ਕਿ, ਕਿਉਕਿ ਸ਼ਬਦ ਯੋਜਕ ਹਨ।
ਯੋਜਕ ਦੋ ਪ੍ਰਕਾਰ ਦੀ ਹੁੰਦੀ ਹੈ,
1. ਸਮਾਨ ਯੋਜਕ
2. ਅਧੀਨ ਯੋਜਕ
1. ਸਮਾਨ ਯੋਜਕ-
ਜਿਹੜਾ ਸ਼ਬਦ ਸਮਾਨ ਜ਼ਾਂ ਬਰਾਬਰ ਦੇ ਸ਼ਬਦਾਂ, ਵਾਕਾਸਾਂ ਜਾਂ ਵਾਕਾ ਨੂੰ ਜੋੜਨ ਉਹਨਾ ਨੂੰ ਸਮਾਨ ਯੋਜਕ ਕਿਹਾ ਜਾਦਾ ਹੈ। ਜਿਵੇ-
1. ਰਾਮ ਅਤੇ ਸ਼ਾਮ ਦਾ ਕੱਦ ਇੱਕੋ ਜਿਹਾ ਹੈ।
2. ਚਾਹ ਵੀ ਪੀਓੁ ਤੇ ਰੋਟੀ ਵੀ ਖਾਓ।
3. ਉਹ ਬੁਜ਼ਦਿਲ ਨਹੀ ਸਗੋਂ ਬਹਾਦਰ ਹੈ।
ਉਪਰੋਕਤ ਵਾਕਾਂ ਵਿਚ ਅਤੇ, ਤੇ, ਸਗੋਂ ਸਮਾਨ ਯੋਜਕ ਹਨ।
2. ਅਧੀਨ ਯੋਜਕ- ਜਿਹੜਾ ਸ਼ਬਦ ਇੱਕ ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕ ਜਾਂ ਉਪਵਾਕਾਂ ਨਾਲ਼ ਜੋੜਨ ਉਹਨਾਂ ਨੂੰ ਅਧੀਨ ਯੋਜਕ ਕਿਹਾ ਜਾਦਾ ਹੈ।ਜਿਵੇ-
1. ਮੈ ਤੁਹਾਡੇ ਉੱਤੇ ਪੈਸੇ ਖਰਚਦਾ ਹਾਂ ਤਾਂਕਿਤੁਸੀ ਕੁੱਝ ਬਣ ਸਕੋ।
2. ਭਾਵੇ ਊਹ ਗਰੀਬ ਹੈ, ਫਿਰ ਵੀ ਇਮਾਨਦਾਰ ਹੈ।
3. ਮੈ ਜਾਣਦਾ ਹਾਂ, ਕਿ ਤੂੰ ਕਿੰਨੇ ਕੁ ਪਾਣੀ ਵਿਚ ਹੈ।
ਉਪਰੋਕਤ ਵਾਕਾਂ ਵਿਚ ਤਾਂਕਿ, ਫਿਰ ਵੀ, ਕਿ ਆਦਿ ਸ਼ਬਦ ਅਧੀਕ ਯੋਜਕ ਹਨ।
Tags: Grammer
Good
ਇਹ ਸਾਡੇ ਲਈ ਬਹੁਤ ਫਾਇਦੇਮੰਦ ਹੈ
Comments:
Your comment will be published after approval.