Gender ਲਿੰਗ
Dev
27-Jul-20 07:29:22pm
Punjabi
18425
(ਲਿੰਗ)
ਨਾਂਵ ਦੇ ਜਿਸ ਰੂਪ ਤੋ ਜ਼ਨਾਨੇ ਤੇ ਮਰਦਾਵੇ ਭੇਦ ਦਾ ਪਤਾ ਲੱਗਦਾ ਹੈ।ਵਿਆਕਰਨ ਵਿਚ ਉਸ ਨੂੰ ਲਿੰਗ ਕਿਹਾ ਜਾਦਾ ਹੈ। ਪੰਜਾਬੀ ਵਿਚ ਦੋ ਪ੍ਰਕਾਰ ਦੇ ਲਿੰਗ ਹਨ- ਪੁਲਿੰਗ ਤੇ ਇਸਤਰੀ ਲਿੰਗ ਜਿਵੇ- ਮੁੰਡਾ, ਤੋਤਾ, ਸ਼ੇਰ, ਹਾਥੀ ਤੇ ਘੋੜਾ ਪੁਲਿੰਗ ਸ਼ਬਦ ਹਨ ਤੇ ਕੁੜੀ, ਤੋਤੀ, ਸ਼ੇਰਨੀ, ਹਥਣੀ ਤੇ ਘੋੜੀ ਇਸਤਰੀ ਲਿੰਗ ਹਨ।
ਪੁਲਿੰਗ ਤੇ ਇਸਤਰੀ ਲਿੰਗ ਹੇਠ ਲਿਖੇ ਅਨੁਸਾਰ ਹੈ:-
ਅੰਤ ਵਿਚ ਬਿਹਾਰੀ (ੀ) ਲਾ ਕੇ
ਪੁਲਿੰਗ ਇਸਤਰੀ ਲਿੰਗ
ਹਰਨ ਹਰਨੀ
ਕੁਕੱੜ ਕੁਕੱੜੀ
ਪੁੱਤਰ ਪੁੱਤਰੀ
ਜੱਟ ਜੱਟੀ
ਬਾਂਦਰ ਬਾਂਦਰੀ
ਦਾਸ ਦਾਸੀ
ਗੁੱਜਰ ਗੁੱਜਰੀ
ਗਿੱਦੜ ਗਿੱਦੜੀ
ਅੰਤ ਵਿਚ ਕੰਨਾ(ਾ) ਲਾ ਕੇ
ਪੁਲਿੰਗ ਇਸਤਰੀ ਲਿੰਗ
ਅਧਿਆਪਕ ਅਧਿਆਪਕਾ
ਨਾਇਕ ਨਾਇਕਾ
ਸੇਵਕ ਸੇਵਕਾ
ਲੇਖਕ ਲੇਖਕਾ
ਪਾਠਕ ਪਾਠਕਾ
ਅੰਤ ਵਿਚ (ਨੀ)ਲਾ ਕੇ
ਪੁਲਿੰਗ ਇਸਤਰੀ ਲਿੰਗ
ਸਰਦਾਰ ਸਰਦਾਰਨੀ
ਸ਼ੇਰ ਸ਼ੇਰਨੀ
ਫਕੀਰ ਫਕੀਰਨੀ
ਜਾਦੂਗਰ ਜਾਦੂਗਰਨੀ
ਸੇਵਾਦਾਰ ਸੇਵਾਦਾਰਨੀ
ਅੰਤ ਵਿਚ (ਣੀ)ਲਾ ਕੇ
ਪੁਲਿੰਗ ਇਸਤਰੀ ਲਿੰਗ
ਸੰਤ ਸੰਤਣੀ
ਉਸਤਾਦ ਉਸਤਾਦਣੀ
ਰਾਗ ਰਾਗਣੀ
ਨਾਗ ਨਾਗਣੀ
ਕੁੜਮ ਕੁੜਮਣੀ
ਅੰਤ ਵਿਚ ਕੰਨਾ(ਾ) ਤੇ (ਣੀ)ਲਾ ਕੇ
ਪੁਲਿੰਗ ਇਸਤਰੀ ਲਿੰਗ
ਪੰਡਤ ਪੰਡਤਾਣੀ
ਸੇਠ ਸੇਠਾਣੀ
ਨੌਕਰ ਨੌਕਰਾਣੀ
ਦਿਓੁਰ ਦਿਓੁਰਾਣੀ
ਮੁਗ਼ਲ ਮੁਗ਼ਲਾਣੀ
ਅੰਤ ਵਿਚ(ੜੀ) ਲਾ ਕੇ
ਪੁਲਿੰਗ ਇਸਤਰੀ ਲਿੰਗ
ਸੂਤ ਸੂਤੜੀ
ਸੰਦੂਕ ਸੰਦੂਕੜੀ
ਬਾਲ ਬਾਲ
2. ਜਿਹੜੇ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਬਿਹਾਰੀ ਆਉਦੀ ਹੈ, ਉਹਨਾ ਦੇ ਇਸਤਰੀ ਲਿੰਗ ਰੂਪ ਬਣਾਉਣ ਲਈ ਹੇਠ ਲਿਖਿਆ ਵਿੱਚੋ ਕੋਈ ਇੱਕ ਵਿਧੀ ਵਰਤੀ ਜਾਦੀ ਹੈ:
(ੳ) ਬਿਹਾਰੀ ਦੀ ਥਾ (ਨ) ਲਾ ਕੇ
ਪੁਲਿੰਗ ਇਸਤਰੀ ਲਿੰਗ
ਹਾਣੀ ਹਾਣਨ
ਖਿਡਾਰੀ ਖਿਡਾਰਨ
ਲਿਖਾਰੀ ਲਿਖਾਰਨ
ਸਿਕਾਰੀ ਸਿਕਾਰਨ
ਸ਼ਹਿਰੀ ਸ਼ਹਿਰਨ
(ਅ) ਬਿਹਾਰੀ ਦੀ ਥਾ (ਣ) ਲਾ ਕੇ
ਪੁਲਿੰਗ ਇਸਤਰੀ ਲਿੰਗ
ਮਾਲੀ ਮਾਲਣ
ਧੋਬੀ ਧੋਬਣ
ਸਾਥੀ ਸਾਥਣ
ਗੁਆਢੀ ਗੁਆਢਣ
ਗਿਆਨੀ ਗਿਆਨਣ
ਅੰਤ ਵਿਚ ਬਿਹਾਰੀ ਦੀ ਥਾਂ ਉਸੇ ਅੱਖਰ ਨੂੰ ਸਿਹਾਰੀ ਲਾ ਕੇ ਅਤੇ ਣ ਲਾ ਕੇ
ਪੁਲਿੰਗ ਇਸਤਰੀ ਲਿੰਗ
ਹਲਵਾਈ ਹਲਵਾਇਣ
ਸ਼ੁਦਾਈ ਸ਼ੁਦਾਇਣ
ਨਾਈ ਨਾਇਣ
ਕਸਾਈ ਕਸਾਇਣ
3. ਜਿਹੜੇ ਪੁਲਿੰਗ ਸ਼ਬਦਾਂ ਦੇ ਅੰਤ ਉੱਤੇ ਕੰਨਾ ਆਉਦਾ ਹੈ।ਉਹਨਾ ਦੇ ਇਸਤਰੀ ਲਿੰਗ ਰੂਪ ਬਣਾਉਣ ਲਈ ਹੇਠ ਲਿਖਿਆ ਵਿੱਚੋ ਕੋਈ ਇੱਕ ਵਿਧੀ ਵਰਤੀ ਜਾਦੀ ਹੈ:
ਕੰਨੇ ਦੀ ਥਾਂ(ਬਿਹਾਰੀ) ਲਾ ਕੇ
ਪੁਲਿੰਗ ਇਸਤਰੀ ਲਿੰਗ
ਮਾਮਾ ਮਾਮੀ
ਘੋੜਾ ਘੋੜੀ
ਮੁਰਗਾ ਮੁਰਗੀ
ਬਿੱਲਾ ਬਿੱਲੀ
ਚਿੜਾ ਚਿੜੀ
ਕੰਨੇ ਦੀ ਥਾਂ(ਨ) ਲਾ ਕੇ
ਪੁਲਿੰਗ ਇਸਤਰੀ ਲਿੰਗ
ਸਪੇਰਾ ਸਪੇਰਨ
ਵਣਜਾਰਾ ਵਣਜਾਰਨ
ਮਛੇਰਾ ਮਛੇਰਨ
ਭਠਿਆਰਾ ਭਠਿਆਰਨ
ਲੁਟੇਰਾ ਲੁਟੇਰਨ
4. ਜਿਹੜੇ ਪੁਲਿੰਗ ਸ਼ਬਦਾਂ ਦੇ ਅੰਤਲੇ ਅੱਖਰ ਤੋ ਪਹਿਲਾ ਅੱਖਰ ਨੁੰ ਬਿਹਾਰੀ ਤੇ ਅੰਤਲੇ ਅ ਨੂੰ ਕੰਨਾ ਭਾਵ ਈਆ ਆਉਦਾ ਹੈ ਉਹਨਾ ਦੇ ਇਸਤਰੀ ਲਿੰਗ ਰੂਪ ਈਆ ਦੀ ਥਾਂ ਨ ਜ਼ਾਂ ਣ ਲਾ ਕੇ ਬਣਦਾ ਹੈ।
ਪੁਲਿੰਗ ਇਸਤਰੀ ਲਿੰਗ
ਪਹਾੜੀਆ ਪਹਾੜਨ
ਕਸ਼ਮੀਰੀ ਕਸ਼ਮੀਰਨ
ਪੋਠੋਹਾਰੀਆ ਪੋਠੋਹਾਰਨ
ਦੁਆਬੀਆ ਦੁਆਬਣ
ਪਸ਼ੋਰੀਆ ਪਸ਼ੋਰਨ
5. ਮਨੁੱਖੀ ਸੰਬੰਧਾ ਲਈ ਵਰਤੇ ਜਾਣ ਵਾਲੇ ਸ਼ਬਦਾਂ ਦਾ ਪੁਲਿੰਗ ਤੋ ਇਸਤਰੀ ਲਿੰਗ ਰੂਪ ਪਰਿਵਰਤਨ ਕੁੱਝ ਗੁੱਝਲ਼ਦਾਰ ਹੈ ਜਿਵੇ
ਪੁਲਿੰਗ ਇਸਤਰੀ ਲਿੰਗ
ਪਿਤਾ ਮਾਤਾ
ਪਿਓੁ ਮਾਂ
ਨਾਨਾ ਨਾਨੀ
ਪੋਤਾ/ਪੋਤਰਾ ਪੋਤੀ/ਪੋਤਰੀ
ਭਤੀਜਾ ਭਤੀਜੀ
ਭਾਣਜਾ/ਭਣੇਵਾ ਭਾਣਜੀ/ਭਣੇਵੀ
ਦਾਦਾ ਦਾਦੀ
ਮਾਮਾ ਮਾਮੀ
ਤਾਇਆ ਤਾਈ
ਮਾਸੜ ਮਾਸੀ
ਚਾਚਾ ਚਾਚੀ
ਫੁਫੱੜ ਭੂਆ
6. ਮਨੁੱਖੀ ਰਿਸਤਿਆ ਨਾਲ਼ ਸੰਬੰਧਿਤ ਕੁਝ ਸ਼ਬਦ ਅਜਿਹੇ ਹਨ ਜਿਨ੍ਹਾ ਦਾ ਪੁਲਿੰਗ ਤੋ ਇਸਤਰੀ ਲਿੰਗ ਰੂਪਾਂਤਰ ਦਕਸੇ ਨਿਯਮ ਵਿਚ ਨਹੀ ਆਉਦਾ।ਇਹਨਾ ਨੂੰ ਅਸੀ ਫੁਟਕਲ ਕਹਿ ਸਕਦੇ ਹਾਂ ਜਿਵੇ
ਪੁਲਿੰਗ ਇਸਤਰੀ ਲਿੰਗ
ਮਰਦ ਔਰਤ
ਆਦਮੀ ਤੀਵੀ/ਜ਼ਨਾਨੀ
ਗੱਭਰੂ ਮੁਟਿਆਰ
ਮਿੱਤਰ ਸਹੇਲੀ
ਮੁੰਡਾ ਕੁੜੀ
ਰਾਜਾ ਰਾਣੀ
ਨਵਾਬ ਬੇਗਮ
ਬੱਚਾ ਬੱਚੀ
ਸਹੁਰਾ ਸੱਸ
ਭਰਾ ਭੈਣ
ਨਰ ਨਾਰੀ
ਸਾਹਿਬ ਮੇਮ
ਵਰ ਕੰਨਿਆ
ਸ੍ਰੀਮਾਨ ਸ੍ਰੀਮਤੀ
7. ਆਮ ਤੋਰ 'ਤੇ ਵੱਡੇ ਆਕਾਰ ਦੀ ਵਸਤੂ ਲਈ ਵਰਤੇ ਜਾਣ ਵਜਲੇ ਸ਼ਬਦ ਪੁਲਿੰਗ ਅਤੇ ਛੋਟੇ ਆਕਾਰ ਦੀ ਵਸਤੂ ਲਈ ਵਰਤੇ ਜਾਣ ਵਾਲ਼ੇ ਸ਼ਬਦ ਇਸਤਰੀ ਲਿੰਗ ਹੁੰਦੇ ਹਨ।
ਪੁਲਿੰਗ ਇਸਤਰੀ ਲਿੰਗ
ਆਰਾ ਆਰੀ
ਸੰਦੂਕ ਸੰਦੂਕੜੀ
ਖੁਰਪਾ ਖੁਰਪਪੀ
ਘੜਾ ਘੜੀ
ਡੱਬਾ ਡੱਬੀ
ਪਤੀਲਾ ਪਤੀਲੀ
ਪੱਖਾ ਪੱਖੀ
ਰੱਸਾ ਰੱਸੀ
ਰੰਬਾ ਰੰਬੀ
8. ਪੰਜਾਬੀ ਵਿਚ ਕਈ ਨਾਂਵ ਸ਼ਬਦ ਅਜਿਹੇ ਵੀ ਹਨ, ਜਿਨ੍ਹਾਂ ਦਾ ਵਿਰੋਧੀ ਲਿੰਗ ਰੂਪ ਵਾਲ਼ਾ ਕੋਈ ਸ਼ਬਦ ਨਹੀ ਮਿਲਦਾ ਜਿਵੇ- ਦਰਖ਼ਤ, ਆਸਮਾਨ, ਅਨਾਜ, ਲੋਹਾ, ਭੁਚਾਲ਼, ਘਿਓ, ਚੰਨ, ਸੂਰਜ, ਮੀਂਹ, ਤੇਲ, ਦੁੱਧ, ਦਿਨ, ਪਾਣੀ ਅਤੇ ਪਿਆਰ ਆਦਿ। ਇਸ ਤਰਾਂ ਧਰਤੀ, ਹਵਾ, ਚਾਂਦੀ, ਕਲਮ, ਸਿਆਹੀ, ਕੁਰਸੀ, ਨੇਕ, ਮਿਹਨਤ, ਚੰਗਿਆਈ, ਹਿੰਮਤ ਆਦਿ ਇਸਤਰੀ ਲਿੰਗ ਸ਼ਬਦ ਹਨ।
Tags: Grammer
Comments:
Your comment will be published after approval.