Homophones ਅਰਥ ਬੋਧ 

 

ਅਰਥ- ਬੋਧ
 
 
ਅਰਥ-ਬੋਧ - ਬੋਧ ਤੋਂ ਭਾਵ ਹੈ ਸ਼ਬਦਾਂ ਦੀ ਅਰਥ ਦੇ ਪੱਖ ਤੋਂ ਕੀਤੀ ਗਈ ਵਿਆਖਿਆ।ਇਸ ਵਿਚ ਹੇਠਾਂ ਦਿੱਤੇ ਅਨੁਸਾਰ ਵਿਆਖਿਆ ਕੀਤੀ ਜਾਂ ਸਕਦੀ ਹੈ:
ਬਹੁ ਅਰਥਕ ਸ਼ਬਦ
ਸਮਾਨਾਰਥਕ ਸ਼ਬਦ
ਵਿਰੋਧਾਰਥਕ ਸ਼ਬਦ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
 
(ੳ) ਬਹੁ ਅਰਥਕ ਸ਼ਬਦ
        ਬਹੁ ਅਰਥਕ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਦੇ ਵੱਖ ਵੱਖ ਪ੍ਰਸੰਗਾ ਵਿਚ ਵੱਖ ਵੱਖ ਅਰਥ ਹੁੰਦੇ ਹਨ। ਉਦਾਹਾਰਨ ਲਈ ਜੱਗ ਸ਼ਬਦ ਦੇ ਕਈ ਅਰਥ ਬਣਦੇ ਹਨ:
(ੳ) ਉਸ ਨੂੰ ਇੰਨੀ ਪਿਆਸ ਲੱਗੀ ਕਿ ਉਹ ਪੂਰਾ ਜੱਗ ਹੀ ਪੀ ਗਿਆ।
(ਅ) ਪਿੰਡ ਵਿਚ ਜੱਗ ਹੋਇਆ ਤਾਂ ਸਭ ਨੇ ਰੱਜ ਕੇ ਖਾਧਾ।
(ੲ)  ਸਿਆਣੇ ਕਹਿੰਦੇ ਹਨ 'ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ।
 
         ਸ਼ਬਦ ਦੇ ਅਰਥ ਸਪੱਸ਼ਟ ਰੂਪ ਵਿਚ ਭਾਵੇ ਇੱਕ ਹੀ ਹੁੰਦਾ ਹੈ, ਪਰ ਉਸ ਨੂੰ ਵੱਖ ਵੱਖ ਪ੍ਰਸੰਗਾਂ ਵਿਚ ਵਰਤਣ ਨਾਲ਼ ਵੱਖਰਾਂ ਭਾਵ ਪ੍ਰਗਟ ਹੁੰਦਾ ਹੈ, ਜਿਵੇ-
 
(ੳ)  ਬੁਖ਼ਾਰ ਉੱਤਰ ਗਿਆ।
(ਅ)  ਹੜ੍ਹ ਦਾ ਪਾਣੀ ਉੱਤਰ ਗਿਆ।
(ੲ)  ਕੱਪੜੇ ਦਾ ਰੰਗ ਉੱਤਰ ਗਿਆ।
(ਸ)  ਬਸ ਵਿੱਚੋਂ ਸਵਾਰੀ ਉੱਤਰ ਗਈ।
(ਹ)  ਨਲਾਇਕ ਵਿਦਿਆਰਥੀ ਅਧਿਆਪਕ ਦੇ ਦਿਲੋ ਉੱਤਰਗਿਆ।
 
ਅਜਿਹੇ ਬਹੁ ਅਰਥਕ ਸ਼ਬਦਾਂ ਦੀਆ ਕੁੱਝ ਉਦਾਹਾਰਨਾ ਹੇਠ ਦਿੱਤੀਆ ਗਈਆ ਹਨ।
ਉੱਚਾ -       ਇਸ ਪਿੰਡ ਵਿਚ ਸਾਡਾ ਘਰ ਸਭ ਤੋਂ ਉੱਚਾ ਹੈ।
                  ਉਸ ਨੂੰ ਉੱਚਾ ਸੁਣਦਾ ਹੈ।
                  ਨਾਈ ਲਈ ਉੱਚਾ ਇੱਕ ਜ਼ਰੂਰੀ ਸੰਦ ਹੈ।
                  ਉਸ ਵਿਆਕਤੀ ਦਾ ਵਿਆਕਤਿਤਵ ਬਹੁਤ ਉੱਚਾ ਹੈ।
 
ਉੱਤਰ-      ਹਿਮਾਲਾ ਪਰਬਤ ਭਾਰਤ ਦੇ ਉੱਤਰ ਵੱਲ ਹੈ।
                ਢੁਕਾਵਾਂ ਉੱਤਰ ਦੇਣ ਵਾਲ਼ੇ ਨੂੰ ਪੂਰੇ ਅੰਕ ਦਿੱਤੇ ਜਾਣਗੇ।
                ਰਾਮ ਦੀ ਗੁੱਟ ਉੱਤਰ ਗਿਆ।
 
ਉਸਤਾਦ-  ਉਸਤਾਦ ਦੇ ਸ਼ਗਿਰਦ ਦਾ ਰਿਸ਼ਤਾ ਬੜਾ ਪਵਿੱਤਰ ਹੈ।
                ਹਰੀ ਬੜਾ ਉਸਤਾਦ ਨਿਕਲਿਆ।
                ਗੁਰਪ੍ਰੀਤ ਚਿੱਤਰਕਾਰੀ ਵਿਚ ਬੜੀ ਉਸਤਾਦ ਹੈ।
 
ਉਲਟੀ-     ਰਸਤੇ ਵਿਚ ਬੱਸ ਉਲਟੀ ਪਈ ਸੀ।
             ਮੇਰੀ ਕਹੀ ਹੋਈ ਸਿੱਧੀ ਗੱਲ ਵੀ ਉਸ ਨੂੰ ਉਲਟੀ ਜਾਪਦਾ ਹੈ।
             ਜ਼ਿਆਦਾ ਖਾਣ ਕਰਕੇ ਬੱਚੇ ਨੂੰ ਉਲਟੀ ਆ ਗਈ।
              ਬਾਲਟੀ ਖ਼ਾਲੀ ਕਰੋ ਅਤੇ ਉਲਟੀ ਕਰ ਕੇ ਰੱਖ ਦਿਓ।
 
ਅੱਕ-     ਸੁਰਿੰਦਰ ਦੀਆ ਗੱਲਾਂ ਸੁਣ ਸੁਣ ਕੇ ਮੈ ਅੱਕ ਗਿਆ।
             ਅੱਜ ਮੈ ਸਾਰਾ ਦਿਨ ਪੜ੍ਹਦੀ ਪੜ੍ਹਦੀ ਅੱਕ ਗਈ ਹਾਂ।
             ਅੱਕ ਦਾਂ ਬੰਜਰ ਜ਼ਮੀਨ ਵੀ ਉੱਗ ਪੈਦੇ ਹਨ।
 
ਅੰਗ-     ਜੋ ਮਿਹਨਤ ਕਰਦਾ ਹੈ, ਪਰਮਾਤਮਾ ਉਸ ਦੇ ਅੰਗ-ਸੰਗ ਰਹਿੰਦਾ ਹੈ।
            ਦਿਲ ਸਰੀਰ ਦਾ ਮਹੱਤਵਪੂਰਨ ਅੰਗ ਹੈ।
            ਵਿਆਹ ਸਮੇ ਸਾਰੇ ਅੰਗ-ਸਾਕ ਇਕੱਠੇ ਹੋ ਜਾਦੇ ਹਨ।
 
ਅੱਗਾ-     ਇਸ ਕੁੜਤੇ ਦਾ ਅੱਗਾ ਤਾਂ ਠੀਕ ਹੈ, ਪਰ ਪਿੱਛਾ ਫੱਟਿਆ ਹੋਇਆ ਹੈ।
              ਸੰਤ ਜਨ ਆਪਣਾ ਅੱਗਾ ਸਧਾਰ ਲੈਦੇ ਹਨ।
             ਸਮਝਦਾਰ ਆਦਮੀ ਅੱਗਾ ਪਿੱਛਾ ਦੇਖ ਕੇ ਗੱਲ ਕਰਦਾ ਹੈ।
 
ਸੰਗ-     ਹੱਥੀਂ ਕੰਮ ਕਰਦਿਆ ਸੰਗ ਕਾਹਦੀ?
            ਤਾਜ ਮਹੱਲ ਸੰਗਮਰਮਰ ਦਾ ਬਣਿਆ ਹੋਇਆ ਹੈ।
            ਹਮੇਸਾਂ ਚੰਗੇ ਬੰਦਿਆ ਦਾ ਸੰਗ ਕਰੋ।
 
ਸਤ-     ਮੇਰੀ ਕਹੀ ਗੱਲ ਉਸ ਨੇ ਸਤਬਚਨ ਕਹਿ ਕੇ ਮੰਨ ਗਈ।
            ਪੁਦੀਨੇ ਦਾ ਸਤ ਪੇਟ ਦੀਆਂ ਕਈ ਬਿਮਾਰੀਆਂ ਲਈ ਵਧੀਆ ਹੈ।
            ਲੰਬੀ ਬਿਮਾਰੀ ਤੋਂ ਬਾਅਦ ਸੁਰਿੰਦਰ ਦੇ ਸਰੀਰ ਵਿਚ ਸਤ ਨਹੀ ਹੈ।
 
ਸਰ-     ਇਸ ਵਾਰੀ ਪਹਿਲੀ ਸਰ ਮੇਰੀ ਹੈ।
            ਉਸ ਦਾ ਥੋੜ੍ਹੇ ਪੈਸਿਆਂ ਨਾਲ਼ ਹੀ ਕੰਮ ਸਰ ਗਿਆ।
            ਟੈਗੋਰ ਨੇ ਜਲ੍ਹਿਆਂਵਾਲਾ ਬਾਗ਼ ਦੇ ਦੁਖਾਤ ਪਿੱਛੋਂ ਸਰਕਾਰ ਨੂੰ ਸਰ ਦਾ ਖਿਤਾਬ ਵਾਪਸ ਕਰ ਦਿੱਤਾ
            ਇਸ ਸਰ ਦਾ ਪਾਣੀ ਬਹੁਤ ਠੰਢਾ ਹੈ।
            ਨਹਿਰਾਂ ਦੇ ਬਹੁਤ ਸਰ ਉੱਗਿਆਂ ਹੋਇਆ ਹੈ।
 
ਸਾਰ-   ਕਵਿਤਾ ਜਾਂ ਕਹਾਣੀ ਦਾ ਸਾਰ ਲਿਖੋ।
           ਉਹ ਖਾਣਾ ਖਾਣ ਸਾਰ ਕੰਮ ਵਿਚ ਜੁਟ ਗਿਆ।
           ਗ਼ਰੀਬ ਦੀ ਕੌਣ ਸਾਰ ਲੈਦਾ ਹੈ?
           ਮਹਿੰਗਾਈ ਦੇ ਜ਼ਮਾਨੇ ਵਿਚ ਹਰ ਕੋਈ ਔਖਿਆਂ ਹੋ ਕੇ ਸਾਰ ਲੈਦਾ ਹੈ।
 
ਸੂਆ-   ਸਾਡੀ ਮੱਝ ਦਾ ਇਹ ਪਹਿਲਾ ਸੂਆ ਹੈ।
          ਅੱਜ ਕੱਲ ਬੋਰੀਆ ਮਸੀਨਾ ਨਾਲ਼ ਸਿਊਂ ਲਈਆਂ ਜਾਂਦੀਆਂ ਹਨ, ਸੂਆ ਘੱਟ ਹੀ ਵਰਤੋਂ ਵਿਚ ਹੀ ਆਉਦਾ ਹੈ।
          ਬੱਚੇ ਨੇ ਪਹਿਲਾ ਸੂਆ ਬੜਾ ਔਖਾ ਕੱਢਿਆਂ।
           ਨਹਿਰ ਦਾ ਸੂਆ ਸਾਡੇ ਖੇਤ ਦੇ ਵਿਚਕਾਰੋ ਲੰਘਦਾ ਹੈ।
      
ਸੂਤ-   ਬਜ਼ੁਰਗ ਔਰਤ ਚਰਖੇ ਉੱਤੇ ਸੂਤ ਕੱਤ ਰਹੀ ਹੈ।
         ਅੰਤ ਮੇਰਾਂ ਕੰਮ ਸੂਤ ਆ ਹੀ ਗਿਆ।
         ਮੱਕੀ ਦੇ ਸੂਤ ਨਿਕਲ ਆਏ ਹਨ, ਛੇਤੀ ਹੀ ਛੱਲੀਆ ਬਣ ਜਾਣਗੀਆ।
         ਲਗਾਤਾਰ ਬੁਖਾਰ ਨੇ ਮੇਰੇ ਸਰੀਰ ਦੀ ਤਾਕਤ ਸੂਤ ਲਈ ।
         ਪ੍ਰਿਥਵੀ ਰਾਜ ਚੋਹਾਨ ਨੇ ਤਲਵਾਰ ਸੂਤ ਲਈ।
 
ਹਾਰ-  ਖੇਡ ਤਾਂ ਖੇਡਣ ਲਈ ਖੇਡੀਦੀ ਹੈ, ਹਾਰ ਜਿੱਤ ਲਈ ਨਹੀ।
          ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਮਰਥਕਾ ਨੇ ਨੇਹਾ ਦੇ ਗਲ ਵਿਚ ਹਾਰ ਪਾਏ।
 
ਹਾਲ-  ਉਸ ਨੂੰ ਮਿਲਦੇ ਸਾਰ ਮੈ ਪੁੱਛਿਆ ਸੁਣਾਓ ਤੁਹਾਡਾ ਕੀ ਹਾਲ ਹੈ।
          ਪਹੀਏ ਦਾ ਹਾਲ ਗਰਮ ਕਰ ਕੇ ਚੜਾਇਆਂ ਜਾਂਦਾ ਹੈ।
          ਹਾਲ ਦੀ ਘੜੀ ਤੁਸੀ ਇਸੇ ਤਰ੍ਹਾਂ ਹੀ ਕੰਮ ਚਲਾ ਲਿਉ।
      
ਕੱਚਾ-  ਇਹ ਸੇਬ ਕੱਚਾ ਹੈ।
           ਅਜਿਹਾ ਕੰਮ ਨਾ ਕਰੋ ਕਿ ਬਾਅਦ ਵਿਚ ਤੁਹਾਨੂੰ ਕੱਚਾ ਹੋਣਾ ਪਵੇ।
           ਕੱਚਾ ਕੰਮ ਕਾਪੀ ਦੇ ਹਾਸ਼ੀਏ ਵਿਚ ਕਰੋ।
           ਚੁਫੇਰੇ ਫੈਲੇ ਕੂੜੇ ਕਰਕਟ ਨੂੰ ਵੇਖ ਕੇ ਮੇਰਾ ਜੀਅ ਕੱਚਾ ਹੋ ਗਿਆ।
 
ਕਲੀ-  ਮੋਤੀਏ ਦੀ ਕਲੀ ਦੀ ਖ਼ੁਸਬੋ ਬਹੁਤ ਚੰਗੀ ਲੱਗਦੀ ਹੈ।
          ਦਿਵਾਲੀ ਦੋਂ ਪਹਿਲਾ ਮੈ ਆਪਣੇ ਘਰ ਨੂੰ ਕਲੀ ਕਰਵਾਈ।
          ਭਾਡੇ ਨੂੰ ਕਲੀ ਕਰਵਾ ਲਓ ਗਲੀ ਵਿੱਚੋ ਕਿਸੇ ਨੇ ਹੋਕਾ ਦਿੱਤਾ।
          ਗਾਇਕ ਨੇ ਬਹੁਤ ਉੱਚੀ ਹੇਕ ਲਾ ਕੇ ਹੀਰ ਦੀ ਕਲੀ ਗਾਈ।
 
ਕਾਲ-  ਕਾਲ ਦੀਆ ਤਿੰਨ ਕਿਸਮਾ ਹਨ:
          ਭੂਤ ਕਾਲ, ਵਰਤਮਾਨ ਕਾਲ, ਭਵਿਖਤ ਕਾਲ
          ਰਾਵਣ ਸਮਝਦਾ ਸੀ, ਕਿ ਕਾਲ ਉਸ ਨੇ ਮੰਜੇ ਦੇ ਪਾਵੇ ਨਾਲ਼ ਬੰਨਿਆ ਹੋਇਆ ਹੈ।
          ਮੀਂਹ ਘੱਟ ਪੈਣ ਨਾਲ਼ ਕਾਲ ਪੈ ਗਿਆ।
 
ਕੋਟ-    ਕੋਟ ਦੀ ਸਿਲਾਈ ਬਹੁਤ ਮਹਿੰਗੀ ਹੈ।
          ਤਿੰਨ ਕੋਟ ਕਰਨ ਤੋਂ ਬਾਅਦ ਕਲੀ ਵਿਚ ਸਹੀ ਚਮਕ ਆ ਗਈ।
          ਫ਼ੋਜ਼ਾਂ ਨੇ ਕੋਟ ਵਿੱਚੋਂ ਬਾਹਰ ਆ ਕੇ ਵੈਰੀ ਦੇ ਹਮਲਾ ਕੀਤਾ
 
ਖੱਟੀ-   ਉਸ ਨੇ ਖੱਟੀ ਚੁੰਨੀ ਲਈ ਹੋਈ ਹੈ।
           ਖੱਟੀ ਲੱਸੀ ਦੀ ਕੜੀ ਬਹੁਤ ਵਧੀਆ ਬਣਦੀ ਹੈ।
           ਅੱਜ ਕੱਲ ਡਾਕਟਰੀ ਪੇਸ਼ੇ ਵਿਚ ਖੂਬ ਖੱਟੀ ਹੈ।
           ਇਹ ਸੰਗਤਰਾ ਨਹੀ ਸਗੋ ਖੱਟੀ ਹੈ।
 
 
ਗੋਲਾ ਲੜਾਈ ਸਮੇ ਗੋਲਾਬਰੀ ਵਿਚ ਫ਼ੋਜੀਆ ਦਾ ਬਹੁਤ ਜਾਨੀ ਨੁਕਸਾਨ ਹੋਇਆ।
            ਸੂਰਜ ਗੈਸਾਂ ਦਾ ਵੱਡਾ ਗੋਲਾ ਹੈ।
            ਭਾਰਤ ਨੇ ਖੇਡਾ ਵਿਚ ਗੋਲਾ ਸੁੱਟਣ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ।
 
ਘੜੀ-    ਮੇਰੀ ਘੜੀ ਖਰਾਬ ਹੋ ਗਈ ਹੈ।
            ਇਹ ਗੁੱਲੀ ਤਰਖਾਣ ਨੇ ਘੜੀ ਹੈ।
            ਘੜੀ ਦਾ ਪਾਣੀ ਬਹੁਤ ਠੰਢਾ ਹੈ।
            ਮੈਂ ਉਸ ਘੜੀ ਨੂੰ ਉਡੀਕ ਰਿਹਾ ਹਾਂ ਜਦੋ ਮੇਰਾ ਨਤੀਜਾ ਆਵੇਗਾ।
     
ਚੱਕ-    ਘੁਮਿਆਰ ਨੇ ਚੱਕ ਉੱਤੇ ਮਿੱਟੀ ਦੇ ਭਾਂਡੇ ਬਣਾਉਦਾ ਹੈ।
            ਚੱਕ ਨੰ 20 ਵਿਚ ਸੁਰਿੰਦਰ ਦਾ ਘਰ ਹੈ।
            ਬੱਚੇ ਦੀ ਮਾਂ ਨੇ ਬਾਹ ਉੱਤੇ ਚੱਕ ਮਾਰਿਆ।
            ਗੁੜ ਬਣਾਉਣ ਲਈ ਚੱਕ ਦੀ ਵਰਤੋਂ ਕੀਤੀ ਜਾਦੀ ਹੈ।
 
ਛਾਪਾ-     ਪੁਲਿਸ ਨੇ ਛਾਪਾ ਮਾਰ ਕੇ ਚੋਰੀ ਦਾ ਸਾਮਾਨ ਫੜ ਲਿਆ।
               ਇਸ ਪੁਸਤਕ ਦਾ ਛਾਪਾ ਬਹੁਤ ਬਰੀਕ ਹੈ।
               ਕਿਸਾਨ ਨੇ ਛਾਪਾ ਰੱਖ ਕੇ ਲਾਂਘਾ ਬੰਦ ਕਰ ਦਿੱਤਾ।
               ਇਸ ਚਾਂਦਰ ਉੱਤੇ ਛਾਪਾ ਚੰਗਾ ਉਘੜਿਆ ਹੈ।
 
ਜੱਗ-    ਸਿਆਣੇ ਕਹਿੰਦੇ ਹਨ 'ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ
             ਮੀਂਹ ਨਾ ਪੈਣ ਤੇ ਪਿੰਡ ਵਾਲਿਆ ਨੇ ਜੱਗ ਕੀਤਾ।
             ਪਾਣੀ ਦਾ ਜੱਗ ਭਰ ਕੇ ਮੇਜ ਉੱਤੇ ਰੱਖ ਦਿਓ।
 
ਜੋੜ-    ਉਸ ਨੇ ਪੈਸੇ ਜੋੜ ਦੇ ਕੰਪਿਊਟਰ ਖਰੀਦਿਆਂ।
            ਇਸ ਪੈਰੇ ਦੇ ਸ਼ਬਦ ਜੋੜ ਠੀਕ ਕਰੋ।
            ਫ਼ਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਬਹੁਤ ਪ੍ਰਸਿੱਧ ਹੈ।
            ਭਾਰਤੀ ਸੰਸਕ੍ਰਿਤੀ ਵਿਚ ਹੱਥ ਜੋੜ ਕੇ ਨਮਸਕਾਰ ਕਰਨਾ ਸਿਖਾਇਆ ਜਾਦਾ ਹੈ।
            ਰੋਗੀ ਦਾ ਜੋੜ ਜੋੜ ਦੁੱਖ ਰਿਹਾ ਹੈ।
 
ਟਿੱਕੀ-  ਟਿੱਕੀ ਵਾਲੀ ਸਿਆਹੀ ਦਾ ਰਿਵਾਜ ਹੀ ਮੁੱਕ ਗਿਆ ਹੈ।
            ਸੂਰਜ ਦੀ ਟਿੱਕੀ ਨਿਕਲ਼ ਆਈ ਹੈ।
            ਬੱਚੇ ਲਈ ਇੱਕ ਟਿੱਕੀ ਪਕਾ ਦਿਓ।
            ਆਲੂਆਂ ਦੀ ਟਿੱਕੀ ਖਾਣ ਵਿਚ ਸੁਆਦੀ ਹੁੰਦੀ ਹੈ।
  
ਡੰਡੀ-   ਇਹ ਡੰਡੀ ਸਿੱਧੀ ਮੇਰੇ ਪਿੰਡ ਨੂੰ ਜਾਦੀ ਹੈ।
           ਤੱਕੜੀ ਦੀ ਡੰਡੀ ਤੋਂ ੳਂੁਗਲ ਪਰੇ ਕਰ ਲਓ।
           ਘੀਏ ਦੀ ਡੰਡੀ ਦੋਂ ਪਤਾ ਲੱਗਦਾ ਹੈ ਕਿ ਇਹ ਤਾਜ਼ੀ ਹੈ ਜਾਂ ਬਾਸੀ।
           ਔਰਤ ਨੇ ਕੰਨ ਵਿਚ ਸੋਨੇ ਦੀ ਡੰਡੀ ਪਾਈ ਹੋਈ ਹੈ।
 
ਡੋਲ-    ਖੂਹ ਉੱਤੇ ਲੱਜ ਤਾਂ ਪਈ ਸੀ ਪਰ ਡੋਲ ਨਹੀ ਸੀ।
            ਮੁਸੀਬਤ ਵੇਲੇ ਹਰ ਕੋਈ ਡੋਲ ਜਾਦਾ ਹੈ।
            ਜ਼ਖਮੀ ਪੈਰ ਨਾਲ਼ ਤੁਰਨ ਵੇਲੇ ਡੋਲ ਪੈ ਸਕਦੀ ਹੈ।
 
ਤਰ-    ਤਰ ਗਰਮੀ ਦੀ ਰੁੱਤ ਦਾ ਤੋਹਫ਼ਾ ਹੈ
            ਸਾਧ ਸੰਗਤ ਵਿਚ ਜਾ ਕੇ ਪਾਪੀ ਵੀ ਤਰ ਜਾਦੇ ਹਨ।
           ਮਜ਼ਦੂਰ ਨੇ ਪਾਣੀ ਪਾ ਕੇ ਘਾਣੀ ਤਰ ਕਰ ਦਿੱਤੀ।
           ਸਾਕ ਉੱਤੇ ਘਿਓ ਤਰ ਰਿਹਾ ਹੈ।
 
ਤਾਰ -   ਮੋਬਾਈਲ ਫੋਨ ਆਮ ਹੋਣ ਕਰਕੇ ਹੁਣ ਤਾਰ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ।
             ਕੱਪੜੇ ਸੁੱਕੇ ਪਾਉਣ ਲਈ ਤਾਰ ਬੰਨੀ ਹੋਈ ਹੈ।
            ਬਿਜਲੀ ਦਾ ਬਿੱਲ ਤਾਰ ਦਿਓ ਅੱਜ ਆਖਰੀ ਦਿਨ ਹੈ।
 
ਦੌਰਾਂ -    ਹੜ੍ਹਾਂ ਦੇ ਨੁਕਸਾਨ ਦਾ ਜਾਇਜਾ ਲੈਣ ਲਈ ਨੇਤਾ ਜੀ ਨੇ ਹਵਾਈ ਦੌਰਾਂ ਕੀਤਾ।
              ਬੁਰੀ ਖ਼ਬਰ ਸੁਣਦੇ ਸਾਰ ਉਸ ਦੇ ਦਿਲ ਨੂੰ ਦੌਰਾ ਪੈ ਗਿਆ।
              ਲਲਾਰੀ ਕੱਪੜੇ ਰੰਗਣ ਲਈ ਪਹਿਲਾ ਦੌਰਾਂ ਵਰਤਦੇ ਹਨ।
     
ਧਾਰ-      ਉਹ ਹਰ ਰੋਜ ਮੱਝਾ ਦੀ ਧਾਰ ਆਪ ਕੱਢਦਾ ਹੈ।
              ਸਿਮਰਤ ਨੇ ਪੂਰੀ ਮਿਹਨਤ ਕਰਨ ਦੀ ਧਾਰ ਲਈ ਹੈ।
              ਸਾਡੇ ਨਲਕੇ ਦੀ ਧਾਰ ਬਹੁਤ ਹਲਕਾ ਹੈ।
              ਚਾਕੂ ਦੀ ਧਾਰ ਬਹੁਤ ਤੇਜ ਹੈ।
 
ਪੱਕਾ-     ਅਮਰੂਦ ਪੱਕਾ ਹੈ।
             ਇੱਟਾਂ ਦੇ ਸੀਮਿੰਟ ਦਾ ਬਣਿਆ ਮਕਾਨ ਪੱਕਾ ਹੁੰਦਾ ਹੈ।
             ਉਹ ਮੇਰਾ ਪੱਕਾ ਮਿੱਤਰ ਹੈ।
             ਉਸ ਦਾ ਪੱਕਾ ਪਤਾ ਲਿਖ ਦਿਓ।
             ਇਸ ਕੱਪੜੇ ਦਾ ਰੰਗ ਪੱਕਾ ਹੈ।
              ਸ. ਭਗਤ ਸਿੰਘ ਇਰਾਦੇ ਦਾ ਪੱਕਾ ਸੀ।
 
ਫੁੱਟ-       ਰਜਿੰਦਰ ਦਾ ਕੱਦ ਪੰਜ ਫੁੱਟ ਸੱਤ ਇੰਚ ਹੈ।
               ਫੁੱਟ, ਕੱਕੜੀ ਤੇ ਖਰਬੂਜਾਂ  ਇੱਕ ਹੀ ਭਾਤ ਦੇ ਫਲ ਹਨ।
               ਕਪਾਹ ਦੇ ਫੁੱਟ ਤੇ ਦਹੀ ਦੇ ਫੁੱਟ ਚਿੱਟੇ ਰੰਗ ਦੀਆ ਚੰਗੀਆ ਉਦਾਹਾਰਨਾ ਹਨ।
               ਰਾਜਿਆ ਦੀ ਫੁੱਟ ਕਾਰਨ ਭਾਰਤ ਨੂੰ ਗੁਲਾਮ ਹੋਣਾ ਪਿਆ।
              ਧੀ ਨੂੰ ਵਿਦਾ ਕਰ ਕੇ ਪਿਤਾ ਫੁੱਟ ਫੁੱਟ ਕੇ ਰੋਇਆ।
 
ਫੁੱਲ -      ਚੰਡੀਗੜ ਦੀਆ ਸੜਕਾਂ ਕਿਨਾਰੇ ਵੰਨ ਸਵੰਨੇ ਫੁੱਲ ਬੂਟੇ ਹਨ।
              ਸੋਹਣ ਆਪਣੇ ਦਾਦਾ ਜੀ ਦੇ ਫੁੱਲ ਹਰਿਦੁਆਰ ਪਾ ਕੇ ਆਇਆ।
               ਲੰਮੀ ਦੌੜ ਤੋਂ ਬਾਅਦ ਅਥਲੀਟ ਦਾ ਸਾਹ ਫੁੱਲ ਗਿਆ।
              ਆਪਣੇ ਵੀਰ ਨਾਲ਼ ਦੁੱਖ ਸੁੱਖ ਦੀਆ ਗੱਲਾ ਕਰ ਕੇ ਭੈਣ ਦਾ ਮਨ ਹੌਲ਼ਾਂ ਫੁੱਲ ਹੋ ਗਿਆ।
 
ਬੋਲੀ -    ਮੰਡੀ ਵਿਚ ਸਵੇਰੇ ਬੋਲੀ ਲੱਗਦੀ ਹੈ।
              ਪੰਜਾਬੀ ਸਾਡੀ ਮਾਂ ਬੋਲੀ ਹੈ।
              ਗਿੱਧੇ ਵਿਚ ਕੁੜੀਆ ਬੋਲੀ ਪਾ ਕੇ ਖੂਬ ਨੱਚੀਆ
             ਚੰਗਾ ਬੰਦਾ ਕਿਸੇ ਦੀ ਮਾੜੀ ਆਦਤ ਜਾਣਦੇ ਹੋਏ ਵੀ ਉਸ ਨੂੰ ਬੋਲੀ ਨਹੀ ਮਾਰਦਾ
 
ਭਰ -    ਅਨੇਕਾ ਦੇਸ ਭਗਤ ਜਵਾਨੀ ਵਿਚ ਸਹੀਦ ਹੋ ਗਏ।
            ਮੈ ਚਿੱਤਰ ਵਿਚ ਵਧੀਆ ਰੰਗ ਭਰ ਦਿੱਤੇ।
            ਸ਼ਹੀਦੀ ਜੋੜ ਮੇਲਾ ਪਹਿਲੇ ਦਿਨ ਵੀ ਖ਼ੂਬ ਭਰਿਆ।
            ਧੀ ਦਾ ਦੁੱਖ ਸੁਣ ਕੇ ਮਾਂ ਦਾ ਮਨ ਭਰ ਆਇਆ।
            ਸਮਾਂ ਪਾ ਕੇ ਜਖਮ ਭਰ ਜਾਵੇਗਾ
 
ਲੜ -   ਬੱਚੇ ਨਿੱਕੀ ਗੱਲ ਤੇ ਲੜ ਪੈਦੇ ਹਨ।
           ਉਸ ਦੇ ਭਰਿੰਡ ਲੜ ਗਈ।
           ਪਰਮਾਤਮਾ ਦੇ ਲੜ ਲੱਗੋ ਉਹ ਹੀ ਤੁਹਾਡਾ ਸਾਥ ਦੇਵੇਗਾ ਕਥਾ ਕਰ ਰਹੇ ਗਿਆਨੀ ਜੀ ਨੇ ਕਿਹਾ।
           ਪੱਗ ਦਾ ਲੜ ਛੌਟਾ ਰਹਿ ਗਿਆ।
         
ਲਾਂਵਾਂ -  ਵਿਆਹ ਵਾਲ਼ੇ ਜੋੜੇ ਨੇ ਲਾਂਵਾਂ ਲਾਈਆ।
            ਤੱਕੜੀ ਦੀਆ ਲਾਂਵਾਂ ਟੁੱਟ ਗਈਆ, ਇਸ ਕਰਕੇ ਇਸ ਨਾਲ਼ ਤੋਲਿਆ ਨਹੀ ਜਾਦਾ।
            ਹੋੜੇ ਤੇ ਕਨੋੜੇ ਵਾਂਗ ਲਾਂਵਾਂ ਵੀ ਅੱਖਰ ਦੇ ਉੱਤੇ ਲੱਗਦੀਆ ਹਨ।
         
ਵੱਟ -   ਥੋੜਾ ਜਿਹਾ ਮੀਂਹ ਪੈਣ ਤੋਂ ਬਾਅਦ ਵੱਟ ਹੋਰ ਵੀ ਵੱਧ ਗਿਆ।
           ਕਿਰਸਾਣ ਖੇਤ ਦੀ ਵੱਟ ਠੀਕ ਕਰ ਰਿਹਾ ਹੈ।
           ਉਹ ਰੱਸੀ ਨੂੰ ਵੱਟ ਰਿਹਾ ਹੈ।
           ਕੱਲ੍ਹ ਤੋਂ ਮੇਰੇ ਪੇਟ ਵਿਚ ਘੜੀ ਮੁੜੀ ਵੱਟ ਉੱਠਦਾ ਹੈ।
           ਸੂਟ ਵਿਚ ਵੱਟ ਪੈ ਗਏ ਹਨ।ਉਸ ਨੂੰ ਪ੍ਰੈਸ ਕਰ ਦਿਓ।
         
ਵਾਹ -   ਖੇਤੀ ਸੰਬੰਧੀ ਕਦੇ ਇਹ ਅਖਾਉਤ ਪ੍ਰਸਿੱਧ ਰਹੀ ਹੈ, ਕਿ ਦੱਬ ਕੇ ਵਾਹ ਤੇ ਰੱਜ ਕੇ ਖਾਹ
           ਸਕੂਲ ਦਾ ਵਧੀਆ ਨਤੀਜਾਂ ਆਉਣ ਉੱਤੇ ਪਿੰਡ ਵਾਲ਼ੇ ਵਾਹ ਵਾਹ ਕਰ ਉੱਠੇ
           ਘਰਦਿਆ ਨੇ ਮੁੰਡੇ ਨੂੰ ਨਸਿਆ ਤੋਂ ਰੋਕਣ ਲਈ ਪੂਰੀ ਵਾਹ ਲਾਈ ਅਤੇ ਅੰਤ ਵਿਚ ਉਸ ਨੂੰ ਨਸ਼ਾ ਛਡਾਉਣ ਵਾਲ਼ੇ             ਡਾਕਟਰ ਕੋਲ ਲੈ ਗਏ।
            ਵਾਲ਼ਾਂ ਨੂੰ ਤੇਲ ਲਾਂ ਕੇ ਵਾਹ ਲੈ।
 
ਵਾਰ -   ਅੱਜ ਕਿਹੜਾ ਵਾਰ ਹੈ।
           ਚੰਡੀ ਦੀ ਵਾਰ ਪੰਜਾਬੀ ਦੀਆਂ ਉੱਤਮ ਵਾਰਾਂ ਵਿੱਚੋਂ ਇੱਕ ਹੈ।
           ਭਾਰਤ ਦੀ ਟੀਮ ਨੇ ਕਬੱਡੀ ਦੀ ਵਿਸ਼ਵ ਕੱਪ ਕਈ ਵਾਰ ਜਿੱਤਿਆਂ ਹੈ।
           ਲੜਾਈ ਵਿਚ ਪਹਿਲਾ ਵਾਰ ਕਰਨ ਵਾਲ਼ੇ ਦਾ ਹੱਥ ਉੱਤੇ ਹੋ ਜਾਂਦਾ ਹੈ।
           ਮਾਂ ਨੇ ਆਪਣੇ ਨੂੰਹ-ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ।
 
ਵੇਲ -   ਇਹ ਵੇਲ ਤੋਰੀਆ ਦੀ ਹੈ।
           ਮਨਦੀਪ ਰੋਟੀ ਵੇਲ ਰਹੀ ਹੈ।

           ਗਵੱਈਏ ਨੇ ਪੈਸੇ ਦੇਣ ਵਾਲ਼ੇ ਦੇ ਨਾ ਦੀ ਵੇਲ ਕੀਤੀ।

 

Comments:

Your comment will be published after approval.

Parbjot Singh 14-Jun-22 01:31:36pm
Off