Idioms ਮੁਹਾਵਰੇ
1. ਓੁਹੜ ਪੋਹੜ (ਮਾੜਾ ਮੋਟਾ ਘਰੇਲੂ ਇਲਾਜ):- ਜਦੋਂ ਘਰ ਵਿਚ ਕੋਈ ਬਿਮਾਰ ਹੋ ਜਾਵੇ, ਤਾਂ ਸਾਨੂੰ ਓਹੜ ਪੋਹੜ ਛੱਡ ਕੇ ਕਿਸੇ ਸਿਆਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
 
2. ਸਾਨ੍ਹਾਂ ਦਾ ਭੇੜ (ਜ਼ੋਰਾਵਾਰਾਂ ਦੀ ਲੜਾਈ) :- ਜਦੋਂ ਸਾਡੇ ਪਿੰਡ ਵਿਚ ਦੋਂ ਰੁਜੇ ਪੁੱਜੇ ਸਰਦਾਰਾ ਦੀ ਆਪਸ ਵਿਚ ਹਥਿਆਰਬੰਦ ਲੜਾਈ ਹੋਈ, ਤਾਂ ਪਿੰਡ ਦੇ ਨੰਬਰਦਾਰ ਨੇ ਮੈਨੂੰ ਇਕ ਧੀਰ ਦਾ ਗੁਆਹ ਬਣਨ ਨੂੰ ਕਿਹਾ, ਤਾਂ ਮੈ ਉੱਤਰ ਦਿੱਤਾ ਕਿ ਮੈਂ ਇੱਕ ਗਰੀਬ ਆਦਮੀ ਹਾਂ, ਮੈਂ ਇਸ ਸਾਨ੍ਹਾਂ ਦੇ ਭੇੜ ਵਿਚ ਨਹੀਂ ਫਸਣਾ।
 
3. ਸੱਤਾਂ ਚੁਲਿਆਂ ਦੀ ਸੁਆਹ (ਕੁੱਝ ਵੀ ਨਾ ਹੋਣਾ) :- ਜਦੋ ਮੈਂ ਗੀਤਾ ਨੂੰ ਪੁੱਛਿਆ ਕਿ ਉਸਦੇ ਮੁੰਡੇ ਜੀਤੂ ਦੇ ਸਹੁਰਿਆਂ ਤੋਂ ਕੀ ਆਇਆ ਹੈ,ਤਾਂ  ਉਸ ਨੇ ਖਿਝ ਕੇ ਕਿਹਾ ਸੱਤਾਂ ਚੁਲਿਆਂ ਦੀ ਸੁਆਹ।
 
4. ਸਿਰ ਮੱਥੇ ਤੇ (ਖੁਸੀ ਨਾਲ) :-  ਤੁਹਾਡਾ ਹੁਕਮ ਸਿਰ ਮੱਥੇ 'ਤੇ ਜੋ ਕਹੋ ਮੈ ਕਰਨ ਲਈ ਤਿਆਰ ਹਾਂ।
 
5. ਹੱਡੀਆਂ ਦੀ ਮੁੱਠ (ਬਹੁਤ ਕਮਜੋਰ) :- ਲੰਮੀ ਬਿਮਾਰੀ ਨੇ ਵਿਚਾਰੇ ਰਣਬੀਰ ਨੂੰ ਹੱਡੀਆਂ ਦੀ ਮੁੱਠ ਬਣਾ ਕੇ ਰੱਖ ਦਿੱਤਾ।
 
6. ਹੱਥਾਂ ਦਾ ਸੁੱਚਾ (ਕੰਮ ਵਿਚ ਸਚੁੱਜਾ) :- ਸੋਭਾ ਸਿੰਘ ਹੱਥਾਂ ਦਾ ਸੁੱਚਾ ਕਾਮਾ ਹੈ।
 
7. ਹੱਥਾਂ ਦੀ ਮੈਲ (ਧਨ) :- ਦੋਲਤ ਤਾ ਹੱਥਾਂ ਦੀ ਮੈਲ ਹੈ। ਤੁਸੀਂ ਜਿੰਨੀ ਵਧੇਰੇ ਮਿਹਨਤ ਕਰੇਗੋ, ਇਹ ਉੱਨੀ ਵਧੇਰੇ ਤੁਹਾਡੇ ਕੋਲ ਆਉਂਦੀ ਜਾਵੇਗੀ।
8 ਹਿੱਕ ਦਾ ਧੱਕਾ (ਜਬਰ) :- ਔਰੰਗਜੇਬ ਹਿੱਕ ਦਾ ਧੱਕਾ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ।
 
9 ਕਿਸਮਤ ਦੇ ਕੜਛੇ (ਚੰਗੇ ਭਾਗ ਕਰ ਕੇ ਮਿਲੇ ਖੁੱਲੇ ਗੱਫੇ) :- ਮੇਰੀ ਇੱਕ ਲੱਖ ਦੀ ਲਾਟਰੀ ਨਿਕਲਣ ਬਾਰੇ ਸੁਣ ਕੇ ਕੋਲ ਖੜੇ ਇੱਕ ਆਦਮੀ ਨੇ ਕਿਹਾ," ਬਈ, ਇਹ ਤਾਂ ਕਿਸਮਤ ਦੇ ਕੜਛੇ ਨੇ। ਭਾਗਾਂ  ਵਾਲਿਆ ਨੂੰ ਮਿਲਦੇ ਨੇ । 
 
10. ਕਿਤਾਬੀ ਕੀੜਾ (ਹਰ ਵੇਲੇ ਕਿਤਾਬਾ ਵਿਚ ਮਨ ਰਹਿਣ ਵਾਲਾ) :- ਇਮਤਿਹਾਨਾਂ ਵਿੱਚ ਵਿਦਿਆਰਥੀ ਕਿਤਾਬੀ ਕੀੜਾ ਬਣ ਜਾਦੇਂ ਹਨ।
 
11 ਖੂਹ ਦਾ ਡੱਡੂ (ਬਹੁਤ ਥੋੜੇ ਗਿਆਨ ਵਾਲਾ) :- ਇਸ ਖੂਹ ਦਾ ਡੱਡੂ ਨੂੰ ਕਿ ਪਤਾ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ? ਇਹ ਨਾ ਕਦੇ ਆਪਣੇ ਪਿੰਡੋ ਬਾਹਰ ਨਿਕਲਿਆ ਹੈ ਨਾ ਕਦੇ ਇਸ ਨੇ ਕੋਈ ਅਖ਼ਬਾਰ ਜਾਂ ਕਿਤਾਬ ਪੜ੍ਹੀ ਹੈ।
 
12. ਘੜੇ ਜਿੱਡਾ ਮੋਤੀ (ਬਹੁਤ ਉੱਘਾ) :- ਡਾਕਟਰ ਖੁਰਾਨਾ  ਘੜੇ ਜਿੱਡਾ ਮੋਤੀ ਹੈ। ਉਸ ਨੇ ਵਿਗਿਆਨ ਦੇ ਖੇਤਰ ਵਿਚ ਹੈਰਾਨ ਕਰਨ  ਵਾਲੀਆਂ ਖੋਜਾਂ ਕੀਤੀਆ ਹਨ।
 
13 ਜਿਗਰ  ਦਾ ਟੋਟਾ (ਪੁੱਤਰ) :- ਮੁਗ਼ਲਾਂ ਨੇ ਬਹੁਤ ਸਾਰੀਆ ਸਿੱਖ ਮਾਵਾਂ ਦੇ ਜਿਗਰ ਦਾ ਟੋਟੇ ਉਨਾ ਦੇ ਸਾਹਮਣੇ ਟੋਟੇ ਕਰ ਦਿੱਤੇ।
 
14. ਜੁੱਤੀ ਦਾ ਯਾਰ (ਜੋ  ਮਾਰ ਖਾ ਕੇ ਕੰਮ ਕਰੇ) :- ਗੁਰਿਦਰ ਨਿਰਾਜੁੱਤੀ ਦਾ ਯਾਰ ਹੈ। ਮਾਰ ਖੱਧੇ ਬਿਨਾ ਕੰਮ ਨਹੀ ਕਰਦਾ।
 
15. ਜਾਭਾਂ ਦਾ ਭੇੜ (ਫਜੂਲ ਝਗੜਾ) :- ਸਿਆਣੇ ਬਜੁਰਗ ਨੇ ਕਿਹਾ ਹੈ ਕਿ ਜਾਭਾਂ ਦਾ ਭੇੜ ਸੁਰੂ ਕੀਤਾ ਹੋਇਆ ਹੈ। ਕੋਈ ਕੰਮ ਦੀ ਗੱਲ ਕਰੋ।
 
16. ਢਲਦਾ ਪਰਛਾਵਾਂ (ਖਤਮ ਹੋ ਜਾਣ ਵਾਲਾ) :- ਬੁੱਢੇ ਬਾਪ ਨੇ ਪੁੱਤਰ ਨੂੰ ਕਿਹਾ ਮੈਂ ਤਾਂ ਹੁਣ ਢਲਦਾ ਪਰਛਾਵਾਂ ਹਾਂ ਹੁਣ ਤੈਨੂੰ ਘਰ ਦੀ ਸਾਰੀ ਜਿੰਮੇਵਾਰੀ ਚੁੱਕਣੀ ਪਵੇਗੀ।
 
17. ਦਸਾਂ ਨਹੁੰਆਂ ਦੀ ਕਮਾਈ (ਹੱਕ ਹਲਾਲ ਦੀ ਕਮਾਈ) :- ਮਨੁੱਖ ਨੂੰ ਦਸਾਂ ਨਹੁੰਆਂ ਦੀ ਕਮਾਈ ਹੀ ਖਾਣੀ ਚਾਹੀਦੀ ਹੈ।
 
18 ਦਿਲ ਦਾ ਦਰਿਆਂ (ਖੁੱਲ ਦਿਲਾ) :- ਮੇਰਾ ਚਾਚਾ ਦਿਲ ਦਾ ਦਰਿਆਂ ਹੈ। ਉਹ ਪੈਸਾ ਖ਼ਰਚਣ ਲੱਗਾ ਸੰਕੋਚ ਨਹੀਂ ਕਰਦਾ
 
19 ਦੁੱਧ ਦਾ ਉਬਾਲ (ਜ਼ੋਸ) :- ਮਰਦਾ ਦਾ ਗੁੱਸਾ ਦੁੱਧ ਦਾ ਉਬਾਲ ਹੁੰਦਾ ਹੈ। ਤੀਵੀਂ  ਜ਼ਰਾ ਧੀਰਜ ਤੋਂ ਕੰਮ ਲਵੇ, ਤਾਂ ਘਰ ਵਿਚ ਲੜਾਈ ਝਗੜਾਂ ਨਹੀ ਵਧਦਾ
 
20. ਨਗਾਰੇ ਦੀ ਚੋਟ (ਗੱਜ ਵੱਜ ਕੇ) :- ਅੰਨਾ ਹਜਾਰੇ ਨੇ ਨਗਾਰੇ ਦੀ ਚੋਟ ਨਾਲ ਭ੍ਰਿਸਟਾਚਾਰ ਨਾਲ ਸੰਘਰਸ ਕੀਤਾ।
 
21. ਪੱਥਰ ਤੇ ਲੀਕ (ਪੱਕੀ ਗੱਲ) :- ਮੇਰੀ ਗੱਲ ਨੂੰ ਪੱਥਰ ਤੇ ਲੀਕ ਸਮਝੋ। ਇਹ ਕਦੇ ਗਲਤ ਸਿੱਧ ਨਹੀਂ ਜਾਵੇਗੀ
 
22. ਪਾਣੀ ਦਾ ਬੁਲਬੁਲਾ (ਛੇਤੀ ਨਾਸ ਹੋ ਜਾਣਾਂ) :- ਮਨੁੱਖ ਤਾਂ ਪਾਣੀ ਦਾ ਬੁਲਬੁਲਾ ਹੈ। ਪਤਾ ਨਹੀਂ ਕਦੋ ਨਾਸ ਹੋ ਜਾਵੇ।
 
23. ਫਸਲੀ ਬਟੇਰਾ (ਜੋ ਆਪਣੇ ਗੌਂ ਵੇਲੇ ਆ ਮੂੰਹ ਵਿਖਾਵੇ ਤੇ ਕੰਮ ਹੋ ਜਾਣ  'ਤੇ ਖਿਸਕ ਜਾਵੇ ) :- ਜਗਜੀਤ ਤਾ ਫਸਲੀ ਬਟੇਰਾ ਹੈ, ਕੰਮ ਨਿਕਲ ਗਿਆ ਤੇ ਔਹ ਗਿਆ
 
24. ਭੂੰਡਾਂ ਦਾ ਖੱਖਰ (ਬਹੁਤ ਲੜਾਕਾ ਬੰਦਾ) :- ਤੂੰ ਇਸ ਬੰਦੇ ਨੂੰ ਛੇੜੀ ਨਾ ਬੈਠੀ। ਇਹ ਤਾ ਭੂੰਡਾਂ ਦਾ ਖੱਖਰ ਹੈ। ਜੇ ਤੇਰੇ ਮਗਰ ਪੈ ਗਿਆ, ਤਾਂ ਲੱਥੇਗਾ ਨਹੀਂ।
 
25. ਮਾਤਾ ਦਾ ਮਾਲ (ਕਮਜੋਰ ਆਦਮੀ) :- ਦੀਪਾ ਤਾਂ ਨਿਰਾ ਮਾਤਾ ਦਾ ਮਾਲ ਹੈ। ਉਹ ਮੇਰੇ ਨਾਲ ਕੀ ਘੁਲੇਗਾ।
 
26. ਮਿੱਟੀ ਦੇ ਮੁੱਲ (ਬਹੁਤ ਸਸਤਾ) :- ਮੈਂ ਇਹ ਘੋੜਾ ਇਸ ਮਿੱਟੀ ਦੇ ਮੁੱਲ ਨਹੀਂ ਵੇਚ ਸਕਦਾ।
 
27. ਮਿੱਠੀ ਛੁਰੀ (ਉਪਰੋਂ ਮਿੱਤਰ, ਪਰ ਵਿਚੋਂ ਵੈਰੀ) :- ਜਗਤਾ ਤਾਂ ਮਿੱਠੀ ਛੁਰੀ ਹੈ। ਮੂੰਹ ਦਾ ਮਿੱਠੀ ਹੈ, ਪਰ ਅੰਦਰੋਂ  ਖੱਟਾ ਹੈ।
 
28. ਲੰਗੋਟੀਆ ਯਾਰ (ਛੋਟਾ ਉਮਰ ਦਾ ਮਿੱਤਰ) :- ਗਿਆਨ ਮੇਰਾ ਹਾਣੀ ਤੇ ਮੇਰਾ ਜਮਾਤੀ ਹੋਣ ਕਰਕੇ ਲੰਗੋਟੀਆ ਯਾਰ ਹੈ।
 
29. ਕਲਮ ਦਾ ਧਨੀ (ਸਫਲ ਲਿਖਾਰੀ ):- ਲਾਲਾ ਧਨੀ ਰਾਮ ਚਾਤ੍ਰਿਕ ਕਲਮ ਦਾ ਧਨੀ ਹੈ।

Comments:

Your comment will be published after approval.

Harnoorpreet kaur 17-Feb-22 10:18:12pm
Thank you for all of this.