Interjection (ਵਿਸਮਿਕ)
Dev
27-Jul-20 06:32:23pm
Punjabi
12130
(ਵਿਸਮਿਕ)
ਜਿਨ੍ਹਾਂ ਸ਼ਬਦਾਂ ਦੁਆਰਾ ਖੁਸੀ, ਗਮੀ, ਹੈਰਾਨੀ, ਡਰ, ਪ੍ਰਸੰਸਾ ਆਦਿ ਦੇ ਭਾਵ ਪ੍ਰਗਟ ਹੋਣ, ਵਿਆਕਾਰਨ ਵਿਚ ਉਹਨਾ ਨੂੰ ਵਿਸਮਿਕ ਕਿਹਾ ਜਾਦਾ ਹੈ।ਜਿਵੇ- ਹਾਏ! ਆਹਾ! ਉਹੋ! ਵਾਹ! ਹੈ!।
ਵਿਸਮਿਕ ਦੀਆ ਕਿਸਮਾਂ:-
1. ਪ੍ਰੰਸੰਸਾ ਵਾਚਕ ਵਿਸਮਿਕ
2. ਸ਼ੋਕ ਵਾਚਕ ਵਿਸਮਿਕ
3. ਹੈਰਾਨੀ ਵਾਚਕ ਵਿਸਮਿਕ
4. ਸੂਚਨਾ ਵਾਚਕ ਵਿਸਮਿਕ
5. ਸੰਬੋਧਨੀ ਵਿਸਮਿਕ
6. ਸਤਿਕਾਰ ਵਾਚਕ ਵਿਸਮਿਕ
7. ਫਿਟਕਾਰ ਵਾਚਕ ਵਿਸਮਿਕ
8. ਅਸੀਸ ਵਾਚਕ ਵਿਸਮਿਕ
9. ਇੱਛਾ ਵਾਚਕ ਵਿਸਮਿਕ
1. ਪ੍ਰਸੰਸਾ ਵਾਚਕ ਵਿਸਮਿਕ-
ਜਿਹੜੇ ਸ਼ਬਦਾਂ ਤੋ ਪ੍ਰਸੰਸਾ ਦੇ ਭਾਵ ਪ੍ਰਗਟ ਹੋਣ ਉਹਨਾ ਨੂੰ ਪ੍ਰਸੰਸਾ ਵਾਚਕ ਵਿਸਮਿਕ ਆਖਦੇ ਹਨ, ਜਿਵੇ- ਅਸ਼ਕੇ!, ਆਹਾ!, ਸ਼ਾਬਾਸ਼!, ਸ਼ਾਵਾ!, ਖ਼ੂਬ!, ਬੱਲੇ!।
2. ਸ਼ੋਕ ਵਾਚਕ ਵਿਸਮਿਕ-
ਜਿਹੜੇ ਸ਼ਬਦਾਂ ਤੋ ਦੁੱਖ ਦੇ ਭਾਵ ਪ੍ਰਗਟ ਹੋਣ ਉਸ ਨੂੰ ਸ਼ੋਕ ਵਾਚਕ ਵਿਸਮਿਕ ਆਖਦੇ ਹਨ, ਜਿਵੇ- ਉਫ਼!, ਹਾਏ!, ਉਹੋ!, ਹਾਏ ਰੱਬਾ!।
3. ਹੈਰਾਨੀ ਵਾਚਕ ਵਿਸਮਿਕ-
ਜਿਹੜੇ ਸ਼ਬਦ ਵਾਕਾਂ ਵਿਚ ਹੈਰਾਨੀ ਦੇ ਭਾਵ ਪ੍ਰਗਟ ਹੋਣ ਉਸ ਨੂੰ ਹੈਰਾਨੀ ਵਾਚਕ ਵਿਸਮਿਕ ਆਖਦੇ ਹਨ, ਜਿਵੇ- ਓ!, ਆਹਾ!, ਹੈਂ!, ਹੈਂ ਹੈਂ!, ਵਾਹ!, ਵਾਹ ਵਾਹ!।
4. ਸੂਚਨਾ ਵਾਚਕ ਵਿਸਮਿਕ-
ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਕਰਤੇ ਜਾਦੇ ਹਨ, ਉਸ ਨੂੰ ਸੂਚਨਾ ਵਾਚਕ ਵਿਸਮਿਕ ਆਖਦੇ ਹਨ, ਜਿਵੇ- ਸੁਣੋ ਜੀ!, ਹਟੋ ਜੀ!, ਖ਼ਬਰਦਾਰ!, ਠਹਿਰ ਜਰਾ!।
5. ਸੰਬੋਧਨੀ ਵਿਸਮਿਕ-
ਜਿਹੜੇ ਸ਼ਬਦ ਕਿਸੇ ਨੂੰ ਬਲਾਉਣ ਲਈ ਵਰਤੇ ਜਾਣ, ਉਹਨਾ ਦੋ ਬਾਅਦ ਆਮ ਤੋਰ ਤੇ ਕਾਮਾ ਲੱਗਦਾ ਹੈ।ਪਰ ਜੇਕਰ ਇਹਨਾ ਦੇ ਪ੍ਰਸੰਗ ਤੋ ਪਤਾ ਲੱਗੇ ਕਿ ਸੰਬੋਧਨ ਦੇ ਸ਼ਬਦ ਖੁਸੀ, ਗਮੀ, ਹੈਰਾਨੀ, ਡਰ, ਪ੍ਰਸੰਸਾ, ਸੁਕਰਾਨਾ ਆਦਿ ਦੇ ਭਾਵ ਨਾਲ਼ ਜੁੜੇ ਹਨ ਤਦ ਵਿਸਮਿਕ ਚਿੰਨ੍ਹ ਦਾ ਵਰਤੋ ਹੁੰਦੀ ਹੈ, ਜਿਵੇ- ਨੀ ਕੁੜੀਏ!, ਓਏ ਕਾਕਾ!, ਓ ਮੁੰਡਿਓ।
6. ਸਤਿਕਾਰ ਵਾਚਕ ਵਿਸਮਿਕ-
ਜਿਹੜੇ ਸ਼ਬਦ ਵਾਕਾਂ ਵਿਚ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ ਉਹਨਾ ਨੂੰ ਸਤਿਕਾਰ ਵਾਚਕ ਵਿਸਮਿਕ ਆਖਦੇ ਹਨ, ਜਿਵੇ- ਧੰਨ ਭਾਗ!, ਜੀ ਆਇਆ ਨੂੰ!, ਆਓ ਜੀ।
7. ਫਿਟਕਾਰ ਵਾਚਕ ਵਿਸਮਿਕ -
ਜਿਹੜੇ ਸ਼ਬਦ ਵਾਕਾਂ ਵਿਚ ਫਿਟਕਾਰ ਜ਼ਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਉਹਨਾ ਨੂੰ ਫਿਟਕਾਰ ਵਾਚਕ ਵਿਸਮਿਕ ਆਖਦੇ ਹਨ, ਜਿਵੇ- ਲੱਖ ਲਾਹਨਤ!, ਫਿੱਟੇ ਮੂੰਹ!।
8. ਅਸੀਸ ਵਾਚਕ ਵਿਸਮਿਕ-
ਜਿਹੜੇ ਸ਼ਬਦ ਵਾਕਾਂ ਵਿਚ ਅਸੀਸ ਜਾਂ ਅਸੀਰਵਾਦ ਦੇ ਭਾਵ ਪ੍ਰਗਟ ਕਰਨ ਉਹਨਾ ਨੂੰ ਅਸੀਸ ਵਾਚਕ ਵਿਸਮਿਕ ਆਖਦੇ ਹਨ, ਜਿਵੇ- ਸਾਂਈ ਜੀਵੇ!, ਖ਼ੁਸ ਰਹੋ!, ਜੁਆਨੀਆ ਮਾਣ!, ਜਿਊਦਾ ਰਹੁ!।
9. ਇੱਛਾ ਵਾਚਕ ਵਿਸਮਿਕ-
ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ ਉਹਨਾ ਨੂੰ ਇੱਛਾ ਵਾਚਕ ਵਿਸਮਿਕ ਆਖਦੇ ਹਨ, ਜਿਵੇ- ਹੇ ਕਰਤਾਰ!, ਹੇ ਵਾਹਿਗੁਰੂ!, ਜੇ ਕਦੇ!।
Tags: Grammer
You are doing good work .
JALANDHAR
Comments:
Your comment will be published after approval.