Language or Speech (ਭਾਸ਼ਾ ਜਾਂ ਬੋਲੀ)
Dev
27-Jul-20 07:35:04pm
Punjabi
2271
(ਭਾਸ਼ਾ ਜਾਂ ਬੋਲੀ)
ਭਾਸ਼ਾ ਜਾਂ ਬੋਲੀ ਇਕ ਅਜਿਹਾ ਸਾਧਨ ਹੈ। ਜਿਸ ਰਾਹੀ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ। ਮਨੁੱਖ ਮੁੱਢ ਤੋ ਹੀ ਆਪਣੇ ਵਿਚਾਰ ਦੂਜਿਆ ਨਾਲ ਸਾਂਝੇ ਕਰਦਾ ਰਿਹਾ ਹੈ। ਭਾਵੇ ਇਹਨਾ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਸਾਧਨ ਵੱਖਰੇ-ਵੱਖਰੇ ਰਹੇ ਹਨ। ਜਿਵੇ:- ਇਸ਼ਾਰਿਆਂ ਨਾਲ ਜਾਂ ਤਸਵੀਰਾਂ ਵਹਾ ਕੇ। ਭਾਸਾ ਦਾ ਅਜੋਕਾ ਰੂਪ ਹੋਲ਼ੀ ਹੋਲ਼ੀ ਹੋਂਦ ਵਿਚ ਆਇਆ। ਮੂਲ ਰੂਪ ਵਿਚ ਭਾਸ਼ਾ ਮੌਖਿਕ ਰਹੀ ਹੈ। ਬੋਲੀ ਸ਼ਬਦ ਵੀ ਬੋਲ ਤੋ ਬਣਿਆ ਹੈ। ਲਿਪੀ ਦੇ ਵਿਕਸਿਤ ਹੋਣ ਨਾਲ਼ ਭਾਸ਼ਾ ਬੋਲਣ ਨਾਲ਼ ਨਾਲ਼ ਲਿਖੀ ਵੀ ਜਾਣ ਲੱਗੀ।
ਭਾਸਾ ਦੋ ਤਰਾਂ ਦੀ ਹੁੰਦੀ ਹੈ:
1. ਆਮ ਬੋਲ ਚਾਲ ਦੀ ਭਾਸ਼ਾ
2. ਸਾਹਿਤਿਕ ਜਾਂ ਟਕਸਾਲੀ ਭਾਸ਼ਾ
ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋ ਰੋਜ਼ਾਨਾ ਜਿੰਦਗੀ ਵਿਚ ਆਮ ਗੱਲ ਬਾਤ ਕਰਨ ਸਮੇ ਕੀਤੀ ਜਾਦੀ ਹੈ, ਉਸ ਨੂੰ ਆਮ ਬੋਲ ਚਾਲ ਦੀ ਭਾਸ਼ਾ ਕਿਹਾ ਜਾਦਾ ਹੈ। ਇਸ ਵਿਚ ਅਸੀ ਬੋਲਣ ਸਮੇ ਵਾਕ ਦੇ ਕਈ ਸ਼ਬਦ ਅਧੂਰੇ ਛੱਡ ਸਕਦੇ ਹਾਂ। ਫਿਰ ਵੀ ਦੂਜੇ ਨੂੰ ਗੱਲ ਸਮਝ ਆ ਜਾਦੀ ਹੈ। ਆਮ ਬੋਲ ਚਾਲ ਦੀ ਬੋਲੀ ਇੱਕ ਖੇਤਰ ਵੱਖ ਵੱਖ ਭਾਗਾਂ ਵਿਚ ਕੁੱਝ ਅੰਤਰ ਵਾਲੀ ਹੁੰਦੀ ਹੈ।
ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋ ਲਿਖਣ ਸਮੇ ਕੀਤੀ ਜਾਦੀ ਹੈ। ਉਸ ਨੂੰ ਲਿਖਤੀ / ਸਾਹਿਤਿਕ ਜਾਂ ਟਕਸਾਲੀ ਭਾਸ਼ਾ ਕਿਹਾ ਜਾਦਾ ਹੈ। ਇਸ ਵਿਆਕਰਨ ਦੇ ਨਿਯਮਾਂ ਅਨੁਸਾਰ ਜਾਂ ਨਿਯਮਾਂ ਵਿਚ ਬੱਝੀ ਹੁੰਦੀ ਹੈ। ਇਸ ਭਾਸ਼ਾ ਰਾਹੀ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ।
ਲਿਪੀ
ਬੋਲੀ ਜਾਂ ਭਾਸ਼ਾ ਦੀ ਵਰਤੋ ਲਿਖਤੀ ਰੂਪ ਵਿਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋ ਕੀਤੀ ਜਾਦੀ ਹੈ। ਉਹਨਾ ਦੇ ਸਮੂਹ ਨੂੰ ਲਿਪੀ ਕਹਿੰਦੇ ਹਨ। ਹਰ ਪ੍ਰਮਾਣਿਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਉਸੇ ਲਿਪੀ ਵਿਚ ਹੀ ਉਸ ਭਾਸ਼ਾ ਨੂੰ ਸਫਲਤਾ ਨਾਲ ਲਿਖਿਆ ਜਾ ਸਕਦਾ ਹੈ।
ਪੰਜਾਬੀ ਭਾਸਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋ ਕੀਤੀ ਜਾਦੀ ਹੈ। ਇਹ ਹੀ ਇਸ ਭਾਸ਼ਾ ਦੀ ਢੱਕਵੀ ਲਿਪੀ ਹੈ। ਹਿੰਦੀ ਭਾਸ਼ਾ ਦੀ ਲਿਪੀ ਦੇਵਨਗਰੀ ਤੇ ਅੰਗਰੇਜੀ ਭਾਸ਼ਾ ਦੀ ਲਿਪੀ ਰੋਮਨ ਹੈ।
ਵਰਨਮਾਲਾ
ਗੁਰਮੁਖੀ ਅੱਖਰ ਜਦੋਂ ਨਿਸਚਿਤ ਤਰਤੀਬ ਵਿਚ ਰੱਖੇ ਜਾਦੇ ਹਨ, ਤਾਂ ਉਸ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਦਾ ਹੈ। ਗੁਰਮੁਖੀ ਲਿਪੀ ਦੇ 35 ਅੱਖਰ ਸਨ।ਇਸ ਕਰਕੇ ਇਸ ਨੂੰ ਪੈਤੀ ਅੱਖਰੀ ਵੀ ਕਿਹਾ ਜਾਦਾ ਸੀ। ਅਰਬੀ ਤੇ ਫ਼ਾਰਸੀ ਧੁਨੀਆ ਨੂੰ ਅੰਕਿਤ ਕਰਨ ਲਈ ਪੰਜ ਅੱਖਰਾਂ ਸ ਖ ਗ ਜ ਫ ਦੇ ਪੈਰਾਂ ਵਿਚ ਬਿੰਦੀ ਦੀ ਵਰਤੋ ਸ਼ ਖ਼ ਗ਼ ਜ਼ ਫ਼ ਅੱਖਰ ਬਣਾ ਲਏ ਹਨ। ਇਸ ਪ੍ਰਕਾਰ ਗੁਰਮੁਖੀ ਵਰਨਮਾਲਾ ਵਿਚ ਅੱਖਰਾਂ ਦੀ ਗਿਣਤੀ 40 ਹੋ ਗਈ। ਪੰਜਾਬੀ ਵਿਭਾਗ, ਪਟਿਆਲਾ ਵੱਲੋ ਫਿਰ ਇੱਕ ਹੋਰ ਧੁਨੀ ਦੀ ਪਛਾਣ ਕੀਤੀ ਗਈ। ਲ ਦੇ ਅੱਖਰ ਵਿਚ ਬਿੰਦੀ ਲਾ ਕੇ ਲ਼ ਅੱਖਰ ਬਣਾ ਲਿਆ ਗਿਆ। ਇਹ ਤਾਲਵੀ ਧੁਨੀ ਨੂੰ ਪ੍ਰਗਟ ਕਰਦਾ ਹੈ। ਇਸ ਤਰਾਂ ਪੰਜਾਬੀ ਵਰਨਮਾਲਾ ਦੀ ਗਿਣਤੀ 41 ਹੋ ਗਈ ਹੈ। ਗੁਰਮੁਖੀ ਵਰਨਮਾਲਾ ਨੂੰ ਹੇਠ ਲਿਖੇ ਅੱਠ ਵਰਗਾਂ ਵਿਚ ਵੰਡਿਆ ਗਿਆ ਹੈ:-
ਮੁੱਖ ਵਰਗ ੳ ਅ ੲ ਸ ਹ
ਕ ਵਰਗ ਕ ਖ ਗ ਘ ਙ
ਚ ਵਰਗ ਚ ਛ ਜ ਝ ਞ
ਟ ਵਰਗ ਟ ਠ ਡ ਢ ਣ
ਤ ਵਰਗ ਤ ਥ ਦ ਧ ਨ
ਪ ਵਰਗ ਪ ਫ ਬ ਭ ਮ
ਅੰਤਿਮ ਵਰਗ ਯ ਰ ਲ ਵ ੜ
ਨਵੀਨ ਵਰਗ ਸ਼ ਖ਼ ਗ਼ ਜ਼ ਫ਼ ਲ਼
ਉਪਰੋਕਤ ਤੋ ਸਪੱਸਟ ਹੈ। ਕਿ ਪੰਕਤੀ ਦੇ ਪਹਿਲੇ ਅੱਖਰ ਦੇ ਨਾ ਤੋ ਹੀ ਉਸ ਵਰਗ ਦਾ ਨਾ ਪਿਆ ਹੈ।
ਧੁਨੀਆ ਦੀਆ ਦੋ ਕਿਸਮਾਂ ਹਨ।
1. ਸ੍ਵਰ 2. ਵਿਅੰਜਨ
ਸ੍ਵਰ
ਸ੍ਵਰ ਵੀ ਉਹ ਧੁਨੀਆ ਹਨ, ਜਿਨ੍ਹਾਂ ਨੂੰ ਬੋਲਣ ਸਮੇ ਉਚਾਰਨ ਅੰਗ ਕੋਈ ਰੁਕਾਵਟ ਨਹੀ ਪਾਉਦੇ ਆਵਾਜ ਮੂੰਹ ਵਿਚ ਬੇਰੋਕ ਬਾਹਰ ਨਿਕਲਦੀ ਹੈ। ੳ, ਅ, ੲ ਤਿੰਨ ਸ੍ਵਰ ਅੱਖਰ ਹਨ। ਪਰ ਉਚਾਰਨ ਪੱਖੋ ਸ੍ਵਰ ਧੁਨੀਆ ਦਸ ਰਹੀਆ ਹਨ।
ਅ ਆ ਇ ਈ ਉ ਊ ਏ ਐ ਓ ਔ
ਵਿਅੰਜਨ
ਵਿਅੰਜਨ ਉਹ ਧੁਨੀਆ ਹਨ, ਜਿਨ੍ਹਾਂ ਨੂੰ ਬੋਲਣ ਸਮੇ ਉਚਾਰਨ ਅੰਗ ਕੋਈ ਥੋੜੀ ਬਹੁਤ ਰੁਕਾਵਟ ਪਾਉਦੇ ਹਨ। ਇਹਨਾਂ ਨੂੰ ਬੋਲਣ ਸਮੇਂ ਜੀਭ ਕਦੇ ਤਾਲੂ ਨਾਲ਼ ਅਤੇ ਕਦੇ ਦੰਦਾਂ ਦੇ ਅੰਦਰਲੇ ਪਾਸੇ ਛੂੰਹਦੀ ਹੈ ਅਤੇ ਕਈ ਵਾਰੀ ਬੁੱਲ੍ਹ ਥੋੜ੍ਹੀ ਦੇਰ ਲਈ ਮਿਟੇ ਜਾਦੇ ਹਨ। ਪੰਜਾਬੀ ਵਰਨਮਾਲਾ ਵਿਚ ਸ ਤੋ ਲ਼ ਤੱਕ 38 ਵਿਅੰਜਨ ਅੱਖਰ ਹਨ।
ਅਨੁਨਾਸਿਕੀ ਵਿਅੰਜਨ
ਅਨੁਨਾਸਿਕੀ ਵਿਅੰਜਨ ਉਹ ਧੁਨੀਆਂ ਹਨ, ਜਿਨ੍ਹਾਂ ਦੇ ਉਚਾਰਨ ਸਮੇ ਕੁੱਝ ਅਵਾਜ਼ ਨੱਕ ਵਿੱਚੋ ਨਿਕਲਦੀ ਹੈ। ਗੁਰਮੁਖੀ ਲਿਪੀ ਵਿਚ ਅਨੁਨਾਸਿਕੀ ਧੁਨੀਆ ਨੂੰ ਅੰਕਿਤ ਕਰਨ ਲਈ ਪੰਜ ਅੱਖਰ ਇਹ ਹਨ:-
ਙ ਞ ਣ ਨ ਮ
ਦੁੱਤ ਅੱਖਰ
ਉਹ ਅੱਖਰ ਜਿਹੜਾ ਦੋ ਅੱਖਰਾਂ ਦੇ ਮੇਲ਼ ਤੋਂ ਬਣੇ ਉਸ ਨੂੰ ਦੁੱਤ ਅੱਖਰ ਕਿਹਾ ਜਾਦਾ ਹੈ। ਇਸ ਵਿਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿਚ ਲਿਖਿਆ ਜਾਦਾ ਹੈ ਅਤੇ ਦੋਵੇ ਮਿਲ ਕੇ ਇੱਕ ਆਵਾਜ ਪੈਦਾ ਕਰਦੇ ਹਨ। ਗੁਰਮੁਖੀ ਕੇਵਲ ਤਿੰਨ ਅੱਖਰਾਂ ਦੀ ਵਰਤੋਂ ਅੱਖਰ ਦੇ ਪੈਰ ਵਿਚ ਕੀਤੀ ਜਾਦੀ ਹੈ ਜਿਵੇ:
ਹ ਰ ਵ
ਹ ਦੀ ਪੈਰ ਦੀ ਵਰਤੋ ਨਾਲ ਪੜ੍ਹਾਈ, ਜੜ੍ਹ, ਜਿਨ੍ਹਾਂ ਆਦਿ ਸ਼ਬਦ ਬਣਦੇ ਹਨ।
ਰ ਦੀ ਪੈਰ ਦੀ ਵਰਤੋ ਨਾਲ ਪ੍ਰਗਟ, ਪ੍ਰਸਨ, ਪ੍ਰਾਰਥਨਾ, ਪ੍ਰਫ਼ੈਸਰ ਆਦਿ ਸ਼ਬਦ ਬਣਦੇ ਹਨ।
ਵ ਦੀ ਪੈਰ ਦੀ ਵਰਤੋ ਨਾਲ ਸ੍ਵਰ, ਸ੍ਵੈਜੀਵਨੀ, ਸ੍ਵੈਮਾਣ, ਸ੍ਵੈਵਿਸਵਾਸ ਸ਼ਬਦ ਬਣਦੇ ਹਨ।
ਲਗਾਂ
ਲਗਾਂ ਸ੍ਵਰ ਧੁਨੀਆ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ੍ਹ ਹਨ। ਪੰਜਾਬੀ ਧੁਨੀਆ ਤੋਂ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਅੱਖਰਾਂ ਨਾਲ ਕੁੱਝ ਲਗਾਂ ਲਕਦੀਆ ਹਨ। ਅੱਖਰਾਂ ਤੋ ਬਿਨ੍ਹਾਂ ਲਗਾਂ ਦਾ ਕੋਈ ਮਹੱਤਵ ਨਹੀ ਹੈ। ਗੁਰਮੁਖੀ ਲਿਪੀ ਦੇ ਦਸ ਲਗਾਂ ਹਨ:-
ਲਗਾਂ
ਕ੍ਰਮ ਨੰ:
|
ਨਾਂ
|
ਚਿੰਨ੍ਹ
|
|
ਉਦਾਹਾਰਨ
|
1.
2.
3.
4.
5.
6.
7.
8.
9.
10.
|
ਮੁਕਤਾ
ਕੰਨਾ
ਸਿਹਾਰੀ
ਬਿਹਾਰੀ
ਔਂਕੜ
ਦੁਲੈਂਕੜ
ਲਾਂ
ਦੁਲਾਵਾ
ਹੋੜਾ
ਕਨੋੜਾ
|
ਕੋਈ ਚਿੰਨ੍ਹ ਨਹੀ
ਾ
ਿ
ੀ
ੁ
ੂ
ੇ
ੈ
ੋ
ੌ
|
ਸ
ਸਾ
ਸਿ
ਸੀ
ਸੁ
ਸੂ
ਸੇ
ਸੈ
ਸੋ
ਸੌ
|
ਸਰਦ, ਸਬਰ, ਸਤਰ
ਸਾਲ, ਸਾਥ, ਸਾਫ਼
ਸਿਰ, ਸਿੱਕਾ, ਸਿੱਟਾ
ਸੀਮਾ, ਸੀਲ, ਸੀਸ
ਹੁਣ, ਸੁਣ, ਸੁਰ
ਸੂਰਮਾ, ਸੂਤ, ਸੂਚੀ
ਕੇਲਾ, ਸੇਕ, ਸ਼ੇਰ
ਸੈਰ, ਸੈਨਾ, ਸੈਨਤ
ਸੋਹਣਾ, ਸੋਚ, ਸੋਨਾ
ਸੌ, ਸੌਖਾ, ਸੌੜਾ
|
ਮੁਕਤਾ
ਮੁਕਤਾ ‘ਅ’ ਸ੍ਵਰ ਧੁਨੀ ਨੂੰ ਕਹਿੰਦੇ ਹਨ। ਇਸ ਦਾ ਕੋਈ ਚਿੰਨ ਨਹੀ ਹੈ। ਭਾਵ ਜਿਹੜੇ ਅੱਖਰ ਨੂੰ ਕੋਈ ਲਗ ਨਹੀ ਲਗਦੀ,ਉਸ ਨੂੰ ਮੁਕਤਾ ਅੱਖਰ ਕਹਿ ਦਿੱਤਾ ਜਾਦਾ ਹੈ, ਜਿਵੇ: ਘਰ, ਕਰਮ, ਸਰਕਸ ਆਦਿ।
ਕੰਨਾ
ਇਹ ਲਗ ‘ਆ‘ ਸ੍ਵਰ ਧੁਨੀ ਦਾ ਚਿੰਨ ਹੈ। ਕੰਨਾ ਅੱਖਰ ਤੋ ਪਿੱਛੇ ਲੱਗਦਾ ਹੈ ਤੇ ਇਸ ਦੀ ਲੰਬਾਈ ਅੱਖਰ ਤੋ ਅੱਧੀ ਹੁੰਦੀ ਹੈ ਜਿਵੇ: ਹਾਰ, ਮਕਾਨ, ਵਰਨ ਮਾਲਾ।
ਸਿਹਾਰੀ
ਇਹ ਲਗ ‘ਇ’ ਸ੍ਵਰ ਧੁਨੀ ਦਾ ਚਿੰਨ ਹੈ। ਸਿਹਾਰੀ ਅੱਖਰ ਤੋ ਪਹਿਲਾਂ ਲੱਗਦੀ ਹੈ ਜਿਵੇਂ ਲਿਖ, ਮਿਰਚ, ਬਲਿਹਾਰ।
ਬਿਹਾਰੀ
ਇਹ ਲਗ ‘ਈ’ ਸ੍ਵਰ ਧੁਨੀ ਦਾ ਚਿੰਨ ਹੈ। ਬਿਹਾਰੀ ਅੱਖਰ ਤੋਂ ਪਿੱਛੇ ਲੱਗਦੀ ਹੈ ਜਿਵੇ ਵੀਰ, ਗਰਮੀ, ਬਸਤੀ।
ਔਕੜ
ਇਹ ਲਗ ‘ਉ’ ਸ੍ਵਰ ਧੁਨੀ ਦਾ ਚਿੰਨ ਹੈ। ਔਕੜ ਅੱਖਰ ਦੇ ਹੇਠਾ ਲਗਾਈ ਜਾਦੀ ਹੈ ਜਿਵੇ ਗੁੜ, ਚੁਸਤ, ਫੁਰਸਤ।
ਦੁਲੈਂਕੜ
ਇਹ ਲਗ ਊ ਸ੍ਵਰ ਧੁਨੀ ਦਾ ਚਿੰਨ ਹੈ। ਇਹ ਵੀ ਔਕੜ ਵਾਂਗ ਅੱਖਰ ਦੇ ਹੇਠਾ ਲਾਈ ਜਾਦੀ ਹੈ ਜਿਵੇ ਸੂਰ, ਸੂਰਮਾ,
ਕਪੂਰਥਲਾ।
ਲਾਂ
ਇਹ ਲਗ ਏ ਸ੍ਵਰ ਧੁਨੀ ਦਾ ਚਿੰਨ ਹੈ। ਇਹ ਅੱਖਰ ਉੱਤੇ ਲਗਾਈ ਜਾਦੀ ਹੈ ਜਿਵੇ ਤੇਲ, ਪਹਾੜੇ, ਦੇਵਤਾ।
ਦੁਲਾਵਾ
ਇਹ ਲਗ ਐ ਸ੍ਵਰ ਧੁਨੀ ਦਾ ਚਿੰਨ ਹੈ। ਇਹ ਅੱਖਰ ਦੇ ਉੱਤੇ ਲਗਾਈ ਜਾਦੀ ਹੈ ਜਿਵੇ ਸੈਰ, ਸੈਨਕ, ਐਤਵਾਰ।
ਹੋੜਾ
ਇਹ ਲਗ ਓ ਸ੍ਵਰ ਧੁਨੀ ਦਾ ਚਿੰਨ ਹੈ। ਇਹ ਅੱਖਰ ਦੇ ਉੱਤੇ ਲਗਾਈ ਜਾਦੀ ਹੈ ਜਿਵੇ ਓਮ, ਮੋਰ, ਤੋਰਨਾ,
ਸੋਮਵਾਰ।
ਕਨੌੜਾ
ਇਹ ਲਗ ਔ ਸ੍ਵਰ ਧੁਨੀ ਦਾ ਚਿੰਨ ਹੈ। ਇਹ ਅੱਖਰ ਉੱਤੇ ਲਗਾਈ ਜਾਦੀ ਹੈ ਜਿਵੇ ਧੌਣ, ਰੌਣਕ, ਦੌਲਤ।
ਲਗਾਖਰ
ਲਗਾ ਦਾ ਸੰਬੰਧ ਅੱਖਰਾਂ ਨਾਲ ਹੁੰਦਾ ਹੈ। ਅੱਖਰ ਦੇ ਲਗ ਦੇ ਮੇਲ ਤੋ ਲਗਾਖਰ ਬਣਦਾ ਹੈ।ਇਹ ਉਹ ਚਿੰਨ ਹੈ ਜਿਹੜੇ ਲਗਾਂ ਨਾਲ ਵਰਤੇ ਜਾਦੇ ਹਨ। ਗੁਰਮੁਖੀ ਲਿਪੀ ਵਿਚ ਤਿੰਨ ਲਗਾਖਰ ਹਨ। ਬਿੰਦੀ, ਟਿੱਪੀ ਤੇ ਅੱਧਕ।
ਬਿੰਦੀ
ਬਿੰਦੀ ਨਾਸਿਕੀ ਸ੍ਵਰ ਧੁਨੀ ਨੂੰ ਅੰਕਿਤ ਕਰਨ ਲਈ ਵਰਤੀ ਜਾਦੀ ਹੈ, ਬਿੰਦੀ ਤੇ ਟਿੱਪੀ ਦੀ ਆਵਾਜ ਦੇ ਉਚਾਰਨ ਵਿਚ ਕੋਈ ਅੰਤਰ ਨਹੀ ਹੈ।ਬਿੰਦੀ ਛੇ ਲਗਾਂ ਨਾਲ ਲਗਾਈ ਜਾਦੀ ਹੈ ਜਿਵੇ ਕੰਨਾ, ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੋੜਾ।
ਟਿੱਪੀ
ਟਿੱਪੀ ਵੀ ਨਾਸਿਕੀ ਸ੍ਵਰ ਧੁਨੀ ਨੂੰ ਅੰਕਿਤ ਕਰਨ ਲਈ ਵਰਤੀ ਜਾਦੀ ਹੈ। ਟਿੱਪੀ ਚਾਰ ਲਗਾ ਨਾਲ ਲਗਾਈ ਜਾਦੀ ਹੈ। ਮੁਕਤਾ, ਸਿਹਾਰੀ, ਔਂਕੜ, ਦੁਲੈਂਕੜ।
ਅੱਧਕ
ਇਹ ਦਬਾਅ ਜਾਂ ਬਲ ਦਾ ਚਿੰਨ ਹੈ।ਅੱਧਕ ਦੀ ਵਰਤੋ ਕਿਸੇ ਅੱਖਰ ਦੀ ਆਵਾਜ ਨੂੰ ਦੁੱਗਣੀ ਕਰਨ ਲਈ ਕੀਤੀ ਜਾਦੀ ਹੈ।ਸ਼ਬਦ ਵਿਚ ਜਿਸ ਧੁਨੀ ਉੱਤੇ ਦਬਾਅ ਜਾਂ ਬਲ ਹੋਵੇ ਉਸ ਤੇ ਪਹਿਲਾ ਅੱਖਰ ਉੱਤੇ ਅਧਕ ਦੀ ਚਿੰਨ ਲਾਇਆ ਜਾਦਾ ਹੈ। ਅਧਕ ਤਿੰਨ ਲਗਾ ਨਾਲ ਲਾਈ ਜਾਦੀ ਹੈ ਮੁਕਤਾ, ਸਿਹਾਰੀ, ਔਂਕੜ ਜਿਵੇ ਵੱਟ, ਪਿੱਤ, ਜੁੱਤੀ ਆਦਿ।
ਕੁਝ ਅੰਗਰੇਜੀ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖਣ ਲਈ ‘ਦੁਲਾਵਾਂ’ ਨੂੰ ਲਗ ਨਾਲ ਵੀ ਅੱਧਕ ਦੀ ਵਰਤੋ ਕੀਤੀ ਜਾਦੀ ਹੈ ਜਿਵੇ ਪੈੱਨ, ਸੈੱਟ ਸੈੱਕਟਰ।
Tags: Grammer
Comments:
Your comment will be published after approval.