Numbers ਵਚਨ
 Dev
 27-Jul-20 07:26:52pm
 Punjabi
 5976
       (ਵਚਨ)
     ਸ਼ਬਦ ਦੇ ਜਿਸ ਰੂਪ ਤੋ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿਚ ਇੱਕ ਜਾਂ ਇੱਕ ਤੋ ਵੱਧ ਹੋਣ ਦੇ ਫ਼ਰਕ ਪਤਾ ਲੱਗੇ ਉਸ ਨੂੰ ਵਚਨ ਆਖਦੇ ਹਨ।ਪ੍ਰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ:
         (1) ਇੱਕਵਚਨ                                                 (2) ਬਹੁਵਚਨ
ਇੱਕਵਚਨ
    ਸ਼ਬਦ ਦੇ ਜਿਸ ਰੂਪ ਤੋ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦਾ ਪਤਾ ਲੱਗੇ, ਉਸ ਨੂੰ ਇੱਕ ਵਚਨ ਕਿਹਾ ਜਾਦਾ ਹੈ। ਜਿਵੇ- ਕੁੜੀ, ਕਿਤਾਬ, ਜਮਾਤ ਆਦਿ।
ਬਹੁਵਚਨ
    ਸ਼ਬਦ ਦੇ ਜਿਸ ਰੂਪ ਤੋ ਇੱਕ ਜੀਵਾਂ, ਵਸਤੂਆਂ, ਸਥਾਨਾਂ ਆਦਿ ਦਾ ਗਿਆਨ ਹੋਵੇ, ਉਸ ਨੂੰ ਬਹੁਵਚਨ ਆਖਦੇ ਹਨ।ਜਿਵੇ- ਕੁੜੀਆਂ, ਕਿਤਾਬਾਂ, ਜਮਾਤਾਂ ਆਦਿ।
                    ਪੰਜਾਬੀ ਸ਼ਬਦ ਦੇ ਇੱਕਵਚਨ ਬਹੁਵਚਨ ਬਣਾਉਛ ਦੇ ਕੁੱਝ ਮੋਟੇ ਮੋਟੇ ਨਿਯਮ ਇਸ ਪ੍ਰਕਾਰ ਹਨ:
(1) ਜਿਸ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿਚ ਕੰਨਾ (ਾ) ਹੋਵੇ ਉਸ ਦਾ ਬਹੁਵਚਨ ਅੰਤ ਵਾਲ਼ੇ ਕੰਨੇ ਦਾ ਥਾਂ ਲਾਂ (ੇ) ਲਾ ਕੇ ਬਣਾਇਆ ਜਾਦਾ ਹੈ। ਜਿਵੇ- 
ਇੱਕਵਚਨ         ਬਹੁਵਚਨ
ਚੂਹਾ                   ਚੂਹੇ
ਮੁੰਡਾ                   ਮੁੰਡੇ
ਪੱਤਾ                  ਪੱਤੇ
ਚਰਖਾ                ਚਰਖੇ
ਮੰਜਾ                  ਮੰਜੇ
ਬਾਬਾ                 ਬਾਬੇ
ਕੀੜਾ                 ਕੀੜੇ
ਤੋਤਾ                  ਤੋਤੇ
ਰੱਸਾ                 ਰੱਸੇ
ਘੋੜਾ                 ਘੋੜੇ
(2) ਜਿਸ ਇੱਕਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿਚ ਬਿਹਾਰੀ (ੀ) ਲੱਗੀ ਹੁੰਦੀ ਹੈ ਉਸ ਸ਼ਬਦ ਦੇ ਅੰਤ ਵਿਚ ਆਂ ਲਾ ਕੇ ਬਣਦਾ ਹੈ। ਜਿਵੇ- 
ਇੱਕਵਚਨ         ਬਹੁਵਚਨ
ਤੀਵੀਂ                  ਤੀਵੀਂਆਂ
ਪੋਥੀ                   ਪੋਥੀਆਂ
ਕਾਪੀ                  ਕਾਪੀਆਂ
ਰੱਸੀ                  ਰੱਸੀਆਂ            
ਮੋਰਨੀ                ਮੋਰਨੀਆਂ
ਇਸਤਰੀ             ਇਸਤਰੀਆਂ
ਕਲੀ                  ਕਲੀਆਂ
ਧੀ                    ਧੀਆਂ
ਘੋੜੀ                 ਘੋੜੀਆਂ
ਬੇਰੀ                 ਬੇਰੀਆਂ
(3) ਜਿਸ ਇੱਕਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿਚ ਕੰਨਾਂ ਜਾ ਕੰਨੇ ਉੱਤੇ ਬਿੰਦੀ (ਾਂ) ਹੋਵੇ ਉਸ ਦਾ ਬਹੁ ਵਚਨ (ਵਾਂ) ਲਾ ਕੇ ਬਣਾਇਆ ਜਾਦਾ ਹੈ। ਜੇਕਰ ਇਸਤਰੀ ਲਿੰਗ ਸ਼ਬਦ ਦੇ ਅੰਤ ਵਿਚ ਕੰਨਾ (ਾ) ਹੋਵੇ ਤਾਂ (ਵਾਂ) ਲਾ ਕੇ ਬਹੁਵਚਨ ਬਣਾਇਆ ਜਾ ਸਕਦਾ ਹੈ। ਜਿਵੇ- 
ਇੱਕਵਚਨ         ਬਹੁਵਚਨ
ਮਾਂ                     ਮਾਂਵਾਂ
ਲਾਂ                     ਲਾਂਵਾਂ
ਗਾਂ                    ਗਾਂਵਾਂ
ਛਾਂ                    ਛਾਂਵਾਂ
ਸਭਾਂ                  ਸਭਾਂਵਾਂ
ਕਵਿਤਾ               ਕਵਿਤਾਵਾਂ
ਭਰਾ                  ਭਰਾਵਾਂ
ਦਰਿਆਂ               ਦਰਿਆਂਵਾਂ
ਹਵਾ                   ਹਵਾਵਾਂ
(4) ਜਿਸ ਇੱਕਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿਚ ਮੁਕਤਾ ਅੱਖਰ ਹੋਵੇ ਉਸ ਦਾ ਬਹੁਵਚਨ ਰੂਪ ਕੰਨੇ ਉੱਤੇ ਬਿੰਦੀ (ਾਂ) ਲਾ ਕੇ ਬਣਇਆ ਜਾਦਾ ਹੈ। ਜਿਵੇ-
ਇੱਕਵਚਨ         ਬਹੁਵਚਨ
ਗੇਂਦ                    ਗੇਂਦਾਂ
ਇੱਟ                   ਇੱਟਾਂ
ਸਲੇਟ                  ਸਲੇਟਾਂ
ਭੈਣ                     ਭੈਣਾਂ
ਕਬੂਤਰ                ਕਬੂਤਰਾਂ
ਪੁਸਤਕ                ਪੁਸਤਕਾਂ
ਪੰਜਾਬਣ               ਪੰਜਾਬਣਾਂ
ਸ਼ੇਰ                    ਸ਼ੇਰਾਂ
ਇੱਲ                   ਇੱਲਾਂ
ਸ਼ਹਿਰ                 ਸ਼ਹਿਰਾਂ
(5) ਜਿਸ ਇੱਕਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿਚ ਦੁਲਾਵਾਂ (ੈ), ਔਕੜ (ੁ), ਦੁਲੈਕੜ (ੂ) ਜਾਂ ਹੋੜਾ (ੋ) ਹੋਵੇ ਉਸ ਦਾ ਬਹੁਵਚਨ ਰੂਪ ਅੰਤ ਵਿਚ (ਆਂ) ਲਾ ਕੇ ਬਣਇਆ ਜਾਦਾ ਹੈ। ਜਿਵੇ-
ਇੱਕਵਚਨ         ਬਹੁਵਚਨ
ਕੈ                      ਕੈਆਂ
ਲੈ                      ਲੈਆਂ
ਸਹੁੰ                    ਸਹੁੰਆਂ
ਜੂੰ                      ਜੂੰਆਂ
ਵਸਤੂ                  ਵਸਤੂਆਂ
ਸੋਅ                    ਸੋਆਂ
ਖ਼ੁਸ਼ਬੋ                  ਖ਼ੁਸ਼ਬੋਆਂ
ਬਹੂ                    ਬਹੂਆਂ
ਕਨਸੋ                  ਕਨਸੋਆਂ
ਗਊ                    ਗਊਆਂ
ਨੋਂਟ:- ਪੰਜਾਬੀ ਵਿਚ ਆਦਰ ਸੂਚਕ ਸ਼ਬਦ ਬਹੁਵਚਨ ਰੂਪ ਵਿਚ ਇੱਕਵਚਨ ਲਈ ਵਰਤੇ ਜਾਦੇ ਹਨ, ਜਿਵੇ-
ਤੂੰ                     ਤੁਸੀ
ਮੈਂ                     ਅਸੀਂ
ਤੇਰਾ                  ਤੁਹਾਡਾ
ਉਹ                  ਉਹਨਾ
ਨੋਂਟ:- ਵਚਨ ਬਦਲਣ ਨਾਲ਼ ਵਾਕ ਵਿਚਲੇ ਨਾਂਵ ਵਿਸ਼ੇਸ਼ਣ ਤੇ ਕਿਰਿਆ ਸ਼ਬਦਾਂ ਦਾ ਰੂਪ ਵੀ ਬਦਲਦਾ ਹੈ। ਉਦਾਹਾਰਨ ਲਈ ਹੇਠ ਲਿਖੇ ਵਾਕ ਵੇਖੋਂ।
1. ਚਿੱਟਾ ਘੋੜਾ ਦੋੜਦਾ ਹੈ।
    ਚਿੱਟੇ ਘੋੜੇ ਦੋੜਦੇ ਹਨ।
2. ਉੱਚੀ ਇਮਾਰਤ ਦੂਰੋਂ ਦਿਸਦੀ ਹੈ।
ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।
 Tags: Grammer
	
	
Comments:
Your comment will be published after approval.