preposition ਸੰਬੰਧਕ
Dev
27-Jul-20 06:53:47pm
Punjabi
7542
(ਸੰਬੰਧਕ)
ਜਿਹੜਾ ਸ਼ਬਦ ਵਾਕ ਵਿਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ਼ ਸੰਬੰਧ ਪ੍ਰਗਟ ਕਰਨ, ਉਹਨਾ ਨੂੰ ਸੰਬੰਧਕ ਕਿਹਾ ਜਾਦਾ ਹੈ।
1. ਇਹ ਪੈੱਨ ਰਾਮ ਦਾ ਹੈ।
2. ਧੰਨੇ ਦੀ ਮੱਝ ਕਾਲੇ ਰੰਗ ਦੀ ਹੈ।
3. ਗਾਇਤਰੀ ਕੋਲ਼ ਕੈਮਰਾਂ ਹੈ।
4. ਗੀਤਾ ਦੇ ਵਾਲ ਬਹੁਤ ਲੰਮੇ ਹਨ।
ਇਹਨਾ ਵਾਕਾਂ ਵਿਚ ਦਾ, ਦੀ, ਕੋਲ, ਦੇ ਸ਼ਬਦ ਸੰਬੰਧਕ ਹਨ। ਇਸੇ ਤਰ੍ਹਾਂ ਕੁੱਝ ਹੋਰ ਸੰਬੰਧਕ ਸ਼ਬਦ ਹਨ: ਨਾਲ਼, ਤੋਂ, ਥੋਂ, ਥੀ, ਉਪਰ, ਤੱਕ, ਤੋੜੀ, ਤਾਈ, ਵਿਚ, ਹੇਠਾ, ਨੇੜੇ, ਕੋਲ਼, ਸਹਿਤ, ਪਾਸ, ਦੂਰ, ਸਾਹਮਣੇ, ਪਰੇ, ਬਿਨ੍ਹਾਂ, ਲਈ, ਵੱਲ, ਰਾਹੀ, ਦੁਆਰਾ।
ਸੰਬੰਧਕ ਦੋ ਪ੍ਰਕਾਰ ਦੀ ਹੁੰਦੀ ਹੈ।
1. ਪੂਰਨ ਸੰਬੰਧਕ
2. ਅਪੂਰਨ ਸੰਬੰਧਕ
1. ਪੂਰਨ ਸੰਬੰਧਕ-
ਜਿਹੜਾ ਸ਼ਬਦ ਇੱਕਲੇ ਹੀ ਸੰਬੰਧਕ ਦਾ ਕੰਮ ਕਰਨ। ਉਹਨਾ ਨੂੰ ਪੂਰਨ ਸੰਬੰਧਕ ਕਿਹਾ ਜਾਦਾ ਹੈ। ਜਿਵੇ-
1. ਰਾਜੂ ਦਾ ਬੈਟ ਵਧੀਆ ਹੈ।
2. ਕੱਲ੍ਹ ਭਾਰਤ ਦਾ ਮੈਚ ਪਾਕਿਸਤਾਨ ਨਾਲ਼ ਹੈ।
ਉਪਰੋਕਤ ਵਾਕਾਂ ਵਿਚ ਦਾ ਤੇ ਨਾਲ਼ ਸੰਬੰਧਕ ਸ਼ਬਦ ਹਨ।
2. ਅਪੂਰਨ ਸੰਬੰਧਕ-
ਜਿਹੜਾ ਸ਼ਬਦ ਇੱਕਲੇ ਹੀ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸੰਬੰਧਕ ਨਾਲ਼ ਮਿਲ ਕੇ ਸੰਬੰਧਕ ਬਣਨ ਉਹਨਾ ਨੂੰ ਅਪੂਰਨ ਸੰਬੰਧਕ ਕਿਹਾ ਜਾਦਾ ਹੈ। ਜਿਵੇ-
1. ਮੇਰਾ ਘਰ ਰਾਜੂ ਦੇ ਘਰ ਲਾਗੇ ਹੈ।
2. ਤੁਹਾਡੀ ਸੀਟ ਮੇਰੇ ਤੋ ਪਰੇ ਹੈ।
ਉਪਰੋਕਤ ਵਾਕਾਂ ਵਿਚ ਲਾਗੇ ਪਰੇ ਸ਼ਬਦ ਅਪੂਰਨ ਸੰਬੰਧਕ ਹਨ।
ਜੇ ਸੰਬੰਧਕ ਨਾ ਹੋਣ ਤਾ ਵਾਕਾਂ ਦਾ ਕੋਈ ਅਰਥ ਨਹੀ ਰਹਿ ਜਾਦਾ, ਜਿਵੇ- ਇਹ ਪੈੱਨ ਰਾਮ ਦਾ ਹੈ ਦੀ ਥਾਂ ਇਹ ਪੈੱਨ ਰਾਮ ਹੈ।
Tags: Grammer


Comments:
Your comment will be published after approval.