pronoun ਪੜਨਾਂਵ
Dev
27-Jul-20 07:23:39pm
Punjabi
44580
(ਪੜਨਾਂਵ)
ਜਿਹੜਾ ਸ਼ਬਦ ਨਾਂਵ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਪੜਨਾਂਵ ਕਿਹਾ ਜਾਦਾ ਹੈ, ਜਿਵੇ- ਮੈਂ, ਅਸੀ, ਤੁਸੀ, ਉਹ।
ਪੜਨਾਂਵ ਦੀਆ ਕਿਸਮਾ:
ਪੜਨਾਂਵ ਛੇ ਪ੍ਰਕਾਰ ਦੀ ਹੁੰਦੀ ਹੈ:
1. ਪੁਰਖ - ਵਾਚਕ ਪੜਨਾਂਵ
2. ਨਿੱਜ - ਵਾਚਕ ਪੜਨਾਂਵ
3. ਨਿਸ਼ਚੇ ਵਾਚਕ ਪੜਨਾਂਵ
4. ਅਨਿਸ਼ਚੇ ਵਾਚਕ ਪੜਨਾਂਵ
5. ਸੰਬੰਧ-ਵਾਚਕ ਪੜਨਾਂਵ
6. ਪ੍ਰਸਨ-ਵਾਚਕ ਪੜਨਾਂਵ
1. ਪੁਰਖ - ਵਾਚਕ ਪੜਨਾਂਵ
ਜਿਹੜੇ ਸ਼ਬਦ ਅਸੀ ਆਪਣੇ ਜਾਂ ਦੂਜੇ ਪੁਰਖਾਂ ਦੇ ਨਾ ਦੀ ਥਾਂ ਤੇ ਵਰਤਦੇ ਹਾਂ, ਉਹਨਾ ਨੂੰ ਪੁਰਖ - ਵਾਚਕ ਪੜਨਾਂਵ ਕਿਹਾ ਜਾਦਾ ਹੈ ਜਿਵੇ- ਮੈਂ, ਤੁਸੀ, ਉਹ ਆਦਿ।
ਪੁਰਖ - ਵਾਚਕ ਪੜਨਾਂਵ ਪਤੰਨ ਪ੍ਰਕਾਰ ਦੇ ਹੁੰਦੇ ਹਨ:
(1) ਉੱਤਮ ਪੁਰਖ ਜਾਂ ਪਹਿਲਾ ਪੁਰਖ
(2) ਮੱਧਮ ਪੁਰਖ ਜਾਂ ਦੂਜਾਂ ਪੁਰਖ
(3) ਅਨਯ ਪੁਰਖ ਜਾਂ ਤੀਜਾ ਪੁਰਖ
(1) ਉੱਤਮ ਪੁਰਖ ਜਾਂ ਪਹਿਲਾ ਪੁਰਖ- ਜਿਹੜਾ ਪੁਰਖ ਗੱਲ ਕਰਦਾ ਹੋਵੇ,ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਦਾ ਹੈ।ਜਿਵੇ- ਮੈਂ, ਮੈਨੂੰ, ਅਸੀ, ਸਾਡਾ ਆਦਿ।
(2) ਮੱਧਮ ਪੁਰਖ ਜਾਂ ਦੂਜਾਂ ਪੁਰਖ - ਜਿਹੜਾ ਪੁਰਖ ਗੱਲ ਕੀਤੀ ਜਾਵੇ, ਉਸ ਨੂੰ ਮੱਧਮ ਪੁਰਖ ਜਾਂ ਦੂਜਾਂ ਪੁਰਖ ਕਿਹਾ ਜਾਦਾ ਹੈ।ਜਿਵੇ-ਤੂੰ, ਤੁਸੀ, ਤੇਰਾ, ਤੁਹਾਡਾ ਆਦਿ।
(3) ਅਨਯ ਪੁਰਖ ਜਾਂ ਤੀਜਾ ਪੁਰਖ- ਜਿਹੜਾ ਪੁਰਖ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਅਨਯ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਦਾ ਹੈ।ਜਿਵੇ-ਉਹ, ਉਹਨਾ
2. ਨਿੱਜ- ਵਾਚਕ ਪੜਨਾਂਵ-
ਜਿਹੜਾ ਸ਼ਬਦ ਕਰਤੀ ਦੇ ਨਾਲ਼ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ। ਉਹਨਾ ਨੂੰ ਨਿੱਜ- ਵਾਚਕ ਪੜਨਾਂਵ ਕਿਹਾ ਜਾਦਾ ਹੈ ਜਿਵੇ-
(ੳ) ਮੈਂ ਆਪ ਊਸ ਨੂੰ ਸਮਝਾਇਆ।
(ਅ) ਮੁੰਡੇ ਆਪਸ ਵਿਚ ਲੜਦੇ ਹਨ।
(ੲ) ਅਸੀਂ ਆਪ ਆਪਣੇ ਹੱਥ ਕੰਮ ਕੀਤਾ।
ਇਹਨਾਂ ਵਾਕਾਂ ਵਿਚ ਮੈਂ ਆਪ, ਆਪਸ, ਆਪ ਨਿੱਜ- ਵਾਚਕ ਪੜਨਾਂਵ ਹਨ।
3. ਨਿਸ਼ਚੇ ਵਾਚਕ ਪੜਨਾਂਵ
ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ ਵੱਲ ਇਸਾਰਾਂ ਕਰ ਕੇ ਉਸ ਦੇ ਨਾ ਦੀ ਥਾਂ ਉੱਤੇ ਕਰਤੇ ਜਾਣ। ਉਸ ਨੂੰ ਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਦਾ ਹੈ, ਜਿਵੇ-
(ੳ) ਅਹੁ ਕੁਝ ਬਣ ਰਿਹਾ ਹੈ।
(ਅ) ਇਹ ਬੜਾ ਹਾਜਰ ਜਵਾਬ ਹੈ।
ਇਹਨਾਂ ਵਾਕਾਂ ਵਿਚ ਅਹੁ, ਇਹ ਨਿਸ਼ਚੇ ਵਾਚਕ ਪੜਨਾਂਵ ਹੈ।
4. ਅਨਿਸ਼ਚੇ ਵਾਚਕ ਪੜਨਾਂਵ
ਜਿਹੜਾ ਪੜਨਾਂਵ ਸ਼ਬਦਾ ਤੋ ਕਿਸੇ ਵਿਆਕਤੀ, ਸਥਾਨ, ਵਸਤੂ ਆਦਿ ਦੀ ਸਪੱਸਟ ਜਾਂ ਨਿਸ਼ਚੇ ਪੂਰਵਕ ਗਿਆਨ ਨਾ ਹੋਵੇ ਉਸ ਨੂੰ ਅਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਦਾ ਹੈ, ਜਿਵੇ-
(ੳ) ਕੋਈ ਗੀਤ ਗਾ ਰਹਾ ਹੈ।
(ਅ) ਇੱਥੇ ਕਈ ਆਉਦੇ ਹਨ।
ਇਹਨਾਂ ਵਾਕਾਂ ਵਿਚ ਕੋਈ, ਕਈ ਅਨਿਸ਼ਚੇ ਵਾਚਕ ਪੜਨਾਂਵ ਹਨ।
5. ਸੰਬੰਧ-ਵਾਚਕ ਪੜਨਾਂਵ
ਜਿਹੜਾ ਸ਼ਬਦ ਨਾਂਵ ਸ਼ਬਦ ਦੀ ਥਾਂ ਤੇ ਵਰਤਿਆ ਜਾਵੇ ਤੇ ਯੋਜਕਾ ਵਾਂਗ ਦੋ ਵਾਕਾ ਨੂੰ ਆਪਸ ਵਿਚ ਜੋੜੇ ਉਸ ਨੂੰ ਸੰਬੰਧ ਵਾਚਕ ਪੜਨਾਂਵ ਕਿਹਾ ਜਾਦਾ ਹੈ, ਜਿਵੇ-
(ੳ) ਉਹ ਲੋਕ ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ।
(ਅ) ਸ਼ਰਾਬੀ ਜਿਸ ਨੇ ਗੋਲੀਆ ਚਲਾਈਆਂ ਸਨ, ਫੜਿਆ ਗਿਆ।
ਇਹਨਾਂ ਵਾਕਾਂ ਵਿਚ ਜੋ, ਜਿਸ ਨੇ ਸੰਬੰਧ-ਵਾਚਕ ਪੜਨਾਂਵ ਹਨ।
6. ਪ੍ਰਸਨ-ਵਾਚਕ ਪੜਨਾਂਵ
ਜਿਹੜਾ ਸ਼ਬਦ ਨਾਂਵ ਸ਼ਬਦ ਦੀ ਥਾਂ ਤੇ ਵਰਤਿਆ ਜਾਵੇ ਪਰ ਨਾਲ਼ ਹੀ ਉਸ ਦੁਆਰਾ ਕੋਈ ਪੁੱਛ ਗਿੱਛ ਕੀਤੀ ਜਾਵੇ ਉਸ ਨੂੰ ਪ੍ਰਸਨ-ਵਾਚਕ ਪੜਨਾਂਵ ਕਿਹਾ ਜਾਦਾ ਹੈ, ਜਿਵੇ-
(ੳ) ਕੌਣ ਸੌਂ ਰਿਹਾ ਹੈ।
(ਅ) ਗਲਾਸ ਕਿਸ ਲੇ ਤੋੜਿਆ ਹੈ।
(ੲ) ਕਿਹੜਾ ਸ਼ੋਰ ਪਾ ਰਿਹਾ ਹੈ।
ਇਹਨਾਂ ਵਾਕਾਂ ਵਿਚ ਕੌਣ, ਕਿਸ ਨੇ, ਕਿਹੜਾ ਸ਼ਬਦ ਪ੍ਰਸਨ-ਵਾਚਕ ਪੜਨਾਂਵ ਹਨ।
Tags: Grammer
It is tough
No
Comments:
Your comment will be published after approval.