Proverb Part-1. (ਅਖਾਣ -1 )
Dev
27-Jul-20 07:47:39pm
Punjabi
5734
1 ਉਹ ਕਿਹੜੀ ਗਲੀ ਜਿੱਥੋ ਭਾਗੋ ਨਹੀਂ ਖਲੀ (ਹਰ ਥਾ ਖੜਪੇਚ ਖੜਿਆ ਰਹਿਣ ਵਾਲਾ ਆਦਮੀ)- "ਉਹ ਕਿਹੜੀ ਗਲੀ ਜਿੱਥੋ ਭਾਗੋ ਨਹੀਂ ਖਲੀ" ਦੇ ਕਹਿਣ ਦੇ ਅਨੁਸਾਰ ਰਾਮ ਸਿੰਘ ਪਿੰਡ ਦੇ ਹਰ ਮਸਲੇ ਵਿਚ ਪ੍ਰਧਾਨ ਹੁੰਦਾ ਹੈ। ਭਾਵੇਂ ਕੋਈ ਧਰਮਿਕ ਦੀਵਾਨ ਹੋਵੇ, ਭਾਵੇਂ ਕੋਈ ਪੰਚਾਇਤ ਦਾ ਮਸਲਾ, ਭਾਵੇਂ ਕੋਈ ਘਰੇਲੂ ਝਗੜਾ ਹੋਵੇ, ਭਾਵੇਂ ਕੋਈ ਵੋਟਾ ਮੰਗਣ ਨਾਲ ਘੁੰਮਣੀ ਹੋਵੇ, ਤੁਸੀ ਉਸ ਨੂੰ ਹਰ ਥਾਂ ਚੋਧਰੀ ਬਣਿਆ ਦੇਖ ਸਕਦੇ ਹੋ।
2 ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ (ਜਿਹੜਾ ਬੰਦਾ ਅਪਣਾ ਜੋਗਾ ਨਹੀਂ, ਉਸ ਨੇ ਹੋਰ ਕਿਸੇ ਦਾ ਕੰਮ ਕੀ ਸੰਭਾਰਨਾ?) - ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਉਸ ਨੂੰ ਕਿਹਾ ਕਿ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿਚ ਨੌਕਰੀ ਤੇ ਲੁਆ ਦੇਵੇਗਾ, ਤਾਂ ਮੈਂ ਹੱਸ ਕੇ ਕਿਹਾ, "ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ।" ਜੇਕਰ ਉਸ ਦੀ ਇੰਨੀ ਚਲਦੀ ਹੋਵੇ, ਤਾਂ ਉਸ ਦਾ ਅਪਣਾ ਪੁੱਤਰ ਬੀ.ਏ. ਕਰ ਕੇ ਕਿਉ ਵਿਹਲਾ ਫਿਰੇ? ਉਹ ਬਸ ਗੱਲਾ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁੱਝ ਨਹੀਂ।
3 ਉਹ ਨਾ ਭੁੱਲਾ ਜਾਣੀਏ, ਜੋ ਮੁੜ ਘਰ ਆਵੇ (ਜਦ ਕੋਈ ਗਲ਼ਤੀ ਕਰ ਕੇ ਛੇਤੀ ਹੀ ਪਸ਼ਤਾਚਾਪ ਕਰ ਲੈਵੇ ਤੇ ਸੰਭਾਲ ਜਾਵੇ, ਉੱਦੋ ਕਹਿੰਦੇ ਹਨ)- ਚਲੋਂ, ਜੇਕਰ ਅਜੀਤ ਸਿੰਘ ਨੇ ਗ਼ਲਤੀ ਕਰ ਕੇ ਉਸ ਦਾ ਅਹਿਸਾਸ ਕਰ ਲਿਆ ਹੈ, ਤਾਂ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ। ਅਖੇ, "ਉਹ ਨਾ ਭੁੱਲਾ ਜਾਣੀਏ, ਜੋ ਮੁੜ ਘਰ ਆਵੇ।"
4 ਉਹ ਮਾਂ ਮਰ ਗਈ , ਜਿਹੜੀ ਦਹੀ-ਮੱਖਣ ਨਾਲ ਟੁੱਕ ਦਿੰਦੀ ਸੀ (ਬੀਤੇ ਸਮੇ ਦੇ ਸੁੱਖਾ ਦੀ ਆਸ ਕਰਨ ਵਾਲੇ ਵਿਆਕਤੀ ਦੇ ਲਾਗੂ ਹੁੰਦਾ ਹੈ।) - ਮੈਨੂੰ ਅਜੇ ਅਪਣੇ ਦਫ਼ਤਰ ਦਾ ਚਾਰਜ ਸੰਭਾਲਿਆ ਮਹੀਨਾ ਕੁ ਹੋਇਆ ਸੀ, ਤਾਂ ਮੈਂ ਦੇਖਿਆ ਕਿ ਮੈਰੇ ਅਧੀਨ ਅਮਲਾ ਕੰਮ ਕਰਨ ਵਿਚ ਬੜਾ ਲਾਪਰਵਾਹ ਹੈ ਤੇ ਉਨ੍ਹਾਂ ਨੂੰ ਇਸ ਲਾਪਰਵਾਹੀ ਦੀ ਆਦਤ ਉਨ੍ਹਾਂ ਦੇ ਪਹਿਲੇ ਅਫ਼ਸਰ ਦੀਆ ਕਮਜੋਰੀਆਂ ਕਰ ਕੇ ਪਇਆ ਸੀ। ਇਕ ਦਿਨ ਮੈਂ ਸਾਰੇ ਅਧੀਨ ਕਰਮਚਾਰੀਆਂ ਦੀ ਮੀਟਿੰਗ ਬੁਲਾ ਕੇ ਕਿਹਾ, "ਮੈਂ ਇਸ ਦਫ਼ਤਰ ਵਿਚ ਕਿਸੇ ਨੂੰ ਲਾਪਰਵਾਹੀ ਤੇ ਮਨਮਰਜੀ ਨਹੀਂ ਵਰਤਣ ਦੇਣੀ। ਤੁਸੀ ਪਿਛਲੀਆਂ ਮੌਜਾਂ ਨੂੰ ਭੁੱਲ ਜਾਉ। ਹੁਣ ਤੁਹਾਨੂੰ 'ਉਹ ਖੁੱਲਾਂ ਨਹੀਂ ਮਿਲਣੀਆਂ। ਉਹ ਮਾਂ ਮਰ ਗਈ , ਜਿਹੜੀ ਦਹੀ-ਮੱਖਣ ਨਾਲ ਟੁੱਕ ਦਿੰਦੀ ਸੀ' ਮੈਂ ਤਾਂ ਕਿਸੇ ਦਾ ਲਿਹਾਜ ਨਹੀਂ ਕਰਨਾ।"
5 ਉੱਖਲੀ ਵਿਚ ਸਿਰ ਦਿੱਤਾ, ਤਾਂ ਮੋਹਲਿਆ ਦਾ ਕੀ ਡਰ (ਔਖਾ ਰਾਹ ਚੁਣਨ ਵਾਲਾ ਬੰਦਾ ਤਕਲੀਫਾ ਤੋਂ ਨਹੀਂ ਡਰਦਾ) - ਜਦੋਂ ਜ਼ੇਲ ਵਿਚ ਪਏ ਦੇਸ ਭਗਤ ਨੂੰ ਇਕ ਮਿੱਤਰ ਨੇ ਸਜ਼ਾ ਤੇ ਜੇਲ ਜੀਵਨ ਤਕਲੀਫਾ ਤੋਂ ਬਚਣ ਲਈ ਸਰਕਾਰ ਤੋਂ ਮਾਫੀ ਮੰਗਣ ਲਈ ਕਿਹਾ ਤਾਂ ਉਸ ਨੇ ਤਵਜੀਵ ਨੂੰ ਠੁਕਰਾਉਦਿਆ ਬੜੇ ਸਿਦਕ ਨਾਲ ਕਿਹਾ, "ਉੱਖਲੀ ਵਿਚ ਸਿਰ ਦਿੱਤਾ, ਤਾਂ ਮੋਹਲਿਆ ਦਾ ਕੀ ਡਰ।"
6 ਉੱਚਾ ਬੋਲ ਨਾ ਬੋਲੀਏ,ਕਰਤਾਰੋ ਡਰੀਏ (ਜੇਕਰ ਕੋਈ ਹੰਕਾਰ ਵੱਸ ਹੋ ਕੇ ਕੋਈ ਗੱਲ ਕਰਦਾ ਹੈ, ਤਾਂ ਉਸ ਨੂੰ ਹੰਕਾਰ ਤੋਂ ਰੋਕਣ ਲਈ ਇਹ ਅਖਾਣ ਵਰਤਿਆ ਜਾਦਾ ਹੈ)- ਬੰਦੇ ਨੂੰ ਹੰਕਾਰ ਵਿਚ ਆ ਕੇ ਕੋਈ ਗੱਲ ਨਹੀਂ ਕਰਨੀ ਚਾਹੀਦੀ। ਹੰਕਾਰ ਦਾ ਫਲ ਚੰਗਾ ਨਹੀਂ ਹੁੰਦਾ ਸਿਆਣਿਆ ਨੇ ਤਾਂ ਨਹੀਂ ਕਿਹਾ, "ਉੱਚਾ ਬੋਲ ਨਾ ਬੋਲੀਏ , ਕਰਤਾਰੋ ਡਰੀਏ।"
7 ਉੱਚਾ ਦੁਕਾਨ ਫਿੱਕਾ ਪਕਵਾਨ (ਕਿਸੇ ਦਾ ਨਾ ਤਾਂ ਬਹੁਤਾ ਹੋਣਾ, ਪਰ ਵਾਹ ਪੈਣ ਤੇ ਉਸ ਦਾ ਮਾੜਾ ਸਿੱਧ ਹੋਣਾ)- ਇਹ ਕੰਪਨੀ ਤਾਂ ਪਹਿਲਾ ਤਾਂ ਬੜਾ ਚੰਗਾ ਮਾਲ ਬਣਾਉਦੀ ਸੀ, ਪਰੰਤੂ ਇਸਦਾ ਨਾਂ ਬਹੁਤ ਪ੍ਰਸਿੱਧ ਹੋ ਗਿਆ, ਤਾਂ ਇਸ ਨੇ ਬੜਾ ਘਟੀਆ ਮਾਲ ਬਣਾਉਣਾ ਸੂਰੁ ਕਰ ਦਿੱਤਾ ਅੱਜ ਕਲ ਤਾਂ ਇਸ ਦੀ ਉਹ ਗੱਲ ,ਹੈ "ਉੱਚਾ ਦੁਕਾਨ ਫਿੱਕਾ ਪਕਵਾਨ"।
8 ਉੱਠ ਨਾ ਸਕਾ ਫਿੱਟ ਮੂੰਹ ਗੋਡਿਆ ਦੇ (ਕੰਮ ਕਰਨ ਦੀ ਸਕਤੀ ਅਪਣੇ ਵਿਚ ਨਾ ਹੋਣੀ, ਪਰ ਦੋਸ ਦੂਜਿਆ ਸਿਰ ਦੇਣਾ)- ਗੁਰਮੀਤ ਨੂੰ ਘਰੋਂ ਖ਼ਰਚਣ ਲਈ ਇੱਕ ਪੈਸਾ ਵੀ ਨਹੀਂ ਮਿਲਦਾ, ਪਰੰਤੂ ਉਹ ਫ਼ਿਲਮਾਂ ਦੇਖਣ ਦਾ ਵਿਰੁੱਧ ਕਰਦਾ ਰਹਿੰਦਾ ਹੈ। ਜੇਕਰ ਉਸ ਕੋਲ ਪੈਸੇ ਹੋਣ, ਤਾਂ ਉਹ ਟਿਕਟ ਖਰੀਦੇ ਤੇ ਉਹ ਫਿਲਮ ਦੇਖੇ। ਉਸ ਦੀ ਤਾਂ ਉਹ ਗੱਲ ਹੈ। "ਉੱਠ ਨਾ ਸਕਾ ਫਿੱਟ ਮੂੰਹ ਗੋਡਿਆ ਦੇ।"
9 ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੋਣ (ਜਦੋਂ ਇਹ ਦੱਸਣਾ ਹੋਵੇ ਕਿ ਉਦੱਮ ਤੇ ਮਿਹਨਤ ਕਿਤਿਆ ਧਨ ਤੇ ਸਫਲਤਾ ਤੇ ਪ੍ਰਾਪਤ ਹੁੰਦੀ ਹੈ। ਉੱਦੋਂ ਕਹਿਦੇ ਹਨ।)-ਭਾਈ ਜੇਕਰ ਜਿੰਦਗੀ ਵਿਚ ਸਫਲ ਹੋਣਾ ਚਾਹੁੰਦੇ ਹੋ ਤੇ ਧਨ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਰਾਤ ਦਿਨ ਮਿਹਨਤ ਕਰੋ ਸਿਆਣੇ ਕਹਿੰਦੇ ਹਨ, "ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੋਣ।"
10ਉਲਟਾ ਚੋਰ ਕੋਤਵਾਲ ਨੂੰ ਡਾਂਟੇ (ਕਸੂਰਵਾਰ ਦਾ ਬੇਕਸੁਰ ਨੂੰ ਡਾਟਣਾ)- ਮੇਰੇ ਛੋਟੇ ਭਰਾ ਨੂੰ ਬੁਰਾ ਤਰਾਂ ਮਾਰ ਕੁੱਟ ਕੇ ਸੁੱਟ ਜਾਣ ਵਾਲੇ ਜੀਤੇ ਨੇ ਥਾਣੇ ਵਿਚ ਆ ਕੇ ਮੇਰੇ ਭਰਾ ਵਿਰੁੱਧ ਹੀ ਰਿਪੋਰਟ ਲਿਖਣ ਦਾ ਯਤਨ ਕੀਤਾ ਤਾਂ ਮੈਂ ਕਿਹਾ ਇਸ ਦੀ ਤਾਂ ਉਹ ਗੱਲ ਹੈ, "ਉਲਟਾ ਚੋਰ ਕੋਤਵਾਲ ਨੂੰ ਡਾਟੇ।"
11 ਉਲਟੀ ਵਾੜ ਖੇਤ ਨੂੰ ਖਾਏ (ਰਖਵਾਲੇ ਦਾ ਹੀ ਚੀਜ਼ ਨੂੰ ਨੁਕਸਾਨ ਪਹੁੰਚਾਉਣਾ) - ਗੂਰੁ ਨਾਨਕ ਦੇਵ ਜੀ ਦੇ ਸਮੇਂ ਰਾਜੇ ਤੇ ਉਨ੍ਹਾਂ ਦੇ ਅਹਿਲਕਾਰ ਅਪਣੀ ਐਸ ਪ੍ਰਸਤੀ ਲਈ ਪਰਜਾ ਉੱਤੇ ਜਬਰ ਜੁਲਮ ਢਾਹ ਰਹੇ ਸਨ। ਗੱਲ ਕੀ, "ਉਲਟੀ ਵਾੜ ਖੇਤ ਨੂੰ ਖਾਏ ਜਾ ਰਹੇ ਸਨ।"
12 ਊਠ ਨੇ ਕੁੱਦੇ ਬੋਰੇ ਕੁੱਦੇ (ਕਿਸੇ ਅਸਲੀ ਚੀਜ ਦਾ ਹੱਕਦਾਰ ਚੁੱਪ ਰਹੇ, ਪਰ ਕੋਈ ਅਣਹੱਕਾ ਰੋਲਾ ਪਾਉਣ ਲਗ ਜਾਵੇ) - ਮੇਰੀ ਮੱਝ ਬਾਬੂ ਰਾਮ ਦੇ ਖੇਤ ਵਿਚ ਵੜ ਕੇ ਉਸ ਦੀ ਬਹੁਤ ਸਾਰੀ ਫਸਲ ਖਾ ਗਈ। ਬਾਬੂ ਰਾਮ ਤਾਂ ਬੋਲਿਆ ਨਾ, ਪਰ ਉਸ ਦਾ ਗੁਆਢੀ ਐਵੇ ਹੀ ਭੜਕ ਪਿਆ। ਮੈਂ ਕਿਹਾ- "ਊਠ ਨੇ ਕੁੱਦੇ ਬੋਰੇ ਕੁੱਦੇ।"
13 ਉਹ ਨਾਰ ਸੁਲੱਖਣੀ, ਜਿਸ ਪਹਿਲੇ ਜਾਏ ਲਕਸਮੀ (ਜਦੋਂ ਕਿਸੇ ਦੇ ਘਰ ਪਹਿਲੀ ਜੰਮੀ ਧੀ ਦੀ ਖੁਸੀ ਮਨਾਉਣ ਦਾ ਗੱਲ ਕੀਤੀ ਜਾਵੇ, ਉਹ ਇਹ ਅਖਾਣ ਵਰਤਦੇ ਹਨ।) - ਜਦ ਬਲਵੰਤ ਦੇ ਘਰ ਲੜਕੀ ਦਾ ਜਨਮ ਹੋਇਆ, ਤਾਂ ਇੱਕ ਗੁਆਢਣ ਨੇ ਕੁੜੀ ਦੇ ਹੋਣ ਦਾ ਅਫਸੋਸ ਕੀਤਾ ਤੇ ਕਿਹਾ ਕਿ ਕੁੜੀ ਤਾਂ ਬਗਾਨਾ ਧਨ ਹੈ।ਤਦ ਕੋਲ ਬੈਠੀ ਬਲਵੰਤ ਦੀ ਮਾਂ ਨੇ ਕਿਹਾ ਕਿ ਭੈਣੇ, ਮੈਂ ਕਰਮਾ ਵਾਲੀ ਹਾਂ ਜਿਸ ਦੇ ਘਰ ਲਛਮੀ ਆਈ ਹੈ। ਸਿਆਣੇ ਕਹਿੰਦੇ ਹਨ,"ਉਹ ਨਾਰ ਸੁਲੱਖਣੀ, ਜਿਸ ਪਹਿਲੇ ਜਾਏ ਲਕਸਮੀ।"
14 ਅਸਮਾਨ ਤੋਂ ਡਿਗੀ ਖਜੂਰ 'ਤੇ ਅਟਕੀ (ਇਕ ਮੁਸਾਬਤ ਤੋ ਛੁਟਕਾਰਾ ਪਾਉਦਾ ਹੋਇਆ ਵਿਆਕਤੀ ਕਿਸੇ ਹੋਰ ਮੁਸੀਬਤ ਵਿਚ ਫਸ ਜਾਵੇ, ਉਦੋ ਕਹਿੰਦੇ ਹਨ ) - ਅਮਰੀਕ ਅਪਣੇ ਮਾਤਾ ਪਿਤਾ ਦੇ ਵਿਰੁੱਧ ਦੇ ਬਾਵਜੂਦ ਬੀ.ਏ. ਦੀ ਪੜਾਈ ਛੱਡ ਬੈਠਾ। ਫਿਰ ਉਹ ਏਜੰਟਾਂ ਦੇ ਚੱਕਰ ਵਿਚ ਫਸ ਕੇ ਬਾਹਰ ਜਾਣ ਦੀਆ ਗੱਲਾਂ ਕਰਨ ਲੱਗਾ ਦੇ ਤਿੰਨ ਵਾਰੀ ਉਹ ਏਜੰਟਾਂ ਨਾਲ ਮੁੰਬਾਈ ਤੱਕ ਜਾ ਕੇ ਵਾਪਸ ਮੁੜ ਆਇਆ ਹੈ, ਪਰ ਵਿਦੇਸ ਨਹੀਂ ਜਾ ਸਕਿਆ ਇਸ ਪ੍ਰਕਾਰ ਉਹ ਅਜੇ ਕਿਸੇ ਸਿਰੇ ਨਹੀਂ ਲੱਗਿਆ, ਸਗੋਂ ਉਸ ਦੀ ਤਾਂ ਉਹ ਗੱਲ ਹੈ, "ਅਸਮਾਨ ਤੋਂ ਡਿਗੀ ਖਜੂਰ ਤੇ ਅਟਕੀ ।" ਪੜ੍ਹਈ ਕਰਦਾ ਰਹਿੰਦਾ ਤਾਂ ਉਹ ਅਜੇ ਤੱਕ ਬੀ.ਏ. ਪਾਸ ਕਰ ਜਾਂਦਾ।
15 ਅਪਣਾ ਨੀਂਗਰ ਪਰਾਇਆ ਢੀਗਰ (ਹਰ ਕੋਈ ਅਪਣੇ ਭੈੜੇ ਪੁੱਤਰ ਦੀ ਪ੍ਰਸੰਸਾ, ਪਰ ਦੂਜਿਆ ਅੱਗੇ ਪੁੱਤਰਾ ਦੀਆ ਨਿੰਦਾ ਕਰਦਾ ਹੈ।) - ਉਹ ਅਪਣੇ ਕੋਝੇ ਦੇ ਸੁਕਾੜੂ ਜਿਹੇ ਮੁੰਡੇ ਦੀਆ ਸਿਫਤਾ ਕਰਦੀ ਨਹੀਂ ਥੱਕਦੀ, ਪ੍ਰੰਤੂ ਹੋਰਨਾਂ ਤੇ ਸੋਹਣੇ ਤੇ ਤਕੜੇ ਮੰਡਿਆ ਵਿਚ ਵੀ ਨੁਕਸ ਕੱਢਦੀ ਹੈ ਸਿਆਣਿਆ ਠੀਕ ਕਿਹਾ ਹੈ, "ਅਪਣਾ ਨੀਂਗਰ ਪਰਾਇਆ ਢੀਗਰ।"
16 ਅਕਲ ਵਾਲੇ ਨਾਲ ਭੀਖ ਮੰਗੀ ਚੰਗੀ, ਪਰ ਮੂਰਖ ਨਾਲ ਰਾਜ ਰੱਜਿਆ ਮੰਦਾ (ਜਦੋਂ ਇਹ ਦੱਸਣਾ ਹੋਵੇ ਕਿ ਮੂਰਖ ਦੀ ਸੰਗਤ ਦੇ ਸੁਖ ਨਾਲੋ ਸਿਆਣੇ ਨਾਲ ਤੰਗੀ ਕੱਟਣੀ ਚੰਗੀ ਹੁੰਦੀ ਹੈ।) - ਭਰਾ ਜੀ ਮੈਂ ਤੁਹਾਨੂੰ ਵਰਜਿਆ ਸੀ ਕਿ ਬਸੰਤੇ ਨਾਲ ਭਿਆਲੀ ਨਾ ਪਾਵੋਂ, ਕਿਉਕਿ ਉਹ ਬੰਦਾ ਸਿਆਣਾ ਨਹੀ। ਪਰ ਤੁਸੀ ਕਹਿੰਦੇ ਸੀ ਕਿ ਮੈਂ ਨੂੰ ਨਫ਼ਾ ਹੋਵੇਗਾ। ਪਰ ਹੁਣ ਦੇਖਿਆ ਕਿ ਉਸ ਦੀ ਕਰਤੂਤ ਨੇ ਤੁਹਾਡਾ ਕਿੰਨਾ ਨੁਕਸਾਨ ਕੀਤਾ ਹੈ! ਤੁਹਾਡੀ ਰਕਮ ਵੀ ਡੁੱਬ ਗਈ ਹੈ ਤੇ ਇੱਜਤ ਵੀ ਮਿੱਟੀ ਵਿਚ ਮਿਲ ਗਈ ਹੈ ਐਵੇ ਤਾਂ ਨਹੀਂ ਸਿਆਣੇ ਕਹਿੰਦੇ, "ਅਕਲ ਵਾਲੇ ਨਾਲ ਭੀਖ ਮੰਗੀ ਚੰਗੀ, ਪਰ ਮੂਰਖ ਨਾਲ ਰਾਜ ਰੱਜਿਆ ਮੰਦਾ।"
17 ਅੱਖੀ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ (ਜਾਣ ਬੁੱਝ ਕੇ ਨੁਕਸਾਨ ਦੇਣ ਵੇਲੇ ਕੰਮ ਨਹੀਂ ਕੀਤਾ ਜਾਦਾ)- ਜਦੋਂ ਮੈਂ ਨੂੰ ਪਤਾ ਲੱਗਾ ਕਿ ਮੈਂ ਰੇ ਨਾਲ ਮੰਗੀ ਜਾ ਰਹੀ ਕੁੜੀ ਦਾ ਆਚਰਨ ਬੜਾ ਖਰਾਬ ਹੈ, ਤਾਂ ਮੈਂ ਸਾਫ ਇਨਕਾਰ ਕਰ ਦਿੱਤਾ, ਕਿਉਕਿ "ਅੱਖੀ ਵੇਖ ਕੇ ਮੱਖੀ ਨਹੀਂ ਨਿਗਲੀ ਜਾਦੀ।"
18 ਅੱਗ ਲੈਣ ਆਈ ਘਰ ਬਾਰਨ ਬਣ ਬੈਠੀ (ਜਦੋਂ ਲੋੜ ਵੇਲੇ ਕਿਸੇ ਦੀ ਮੱਦਦ ਲਈ ਜਾਵੇ, ਪਰ ਮਗਰੋਂ ਉਹ ਮੱਦਦ ਕਰਨ ਵਾਲੇ ਦੀ ਚੀਜ ਉੱਤੇ ਕਬਜਾ ਕਰ ਲਵੇ ਤਾਂ ਇਹ ਅਖਾਣ ਵਰਤਿਆ ਜਾਦਾ ਹੈ।) - ਅੰਗਰੇਜਾਂ ਨੇ ਜਹਾਂਗੀਰ ਤੋ ਹਿੰਦੂਸਤਾਨ ਵਿਚ ਵਪਾਰ ਕਰਨ ਲਈ ਆਗਿਆ ਲਈ ਸੀ ਪਰ ਹੋਲੀ ਹੋਲੀ ਉਨ੍ਹਾਂ ਦਾ ਸਾਰਾ ਹਿੰਦੂਸਤਾਨ ਕਬਜੇ ਵਿਚ ਕਰ ਲਿਆ, ਇਹ ਤਾਂ ਉਹ ਗੱਲ ਸੀ, "ਅੱਗ ਲੈਣ ਆਈ ਘਰ ਬਾਰਨ ਬਣ ਬੈਠੀ।"
19ਅੰਨਾ ਵੱਡੇ ਸਿਰਨਿਆ ਮੁੜ ਘਿੜ ਆਪਣਿਆ ਨੂੰ (ਜਦੋਂ ਕੋਈ ਆਦਮੀ ਬਹੁਤਿਆ ਨੂੰ ਲਾਭ ਪਹੁੰਚਾਉਣ ਦੀ ਸਮੱਰਥਾ ਰੱਖਦਿਆ ਵੀ ਕੇਵਲ ਆਪਣਿਆ ਨੂੰ ਲਾਭ ਪਹੁੰਚਾਏ) - ਸਾਡੇ ਦੇਸ ਵਿਚ ਸਿਆਸੀ ਲੋਕ ਨੋਕਰੀਆਂ, ਕੋਟੇ, ਪਲਾਟ ਤੇ ਪਾਰਟੀ ਵਿਚ ਉੱਚੇ ਆਹੁਦੇ ਅਪਣੇ ਸਕੇ ਸੰਬੰਧੀਆ ਨੂੰ ਹੀ ਦਿੰਦੇ ਹਨ। ਇੱਥੇ ਤਾਂ ਉਹ ਗੱਲ ਹੈ, "ਅੰਨਾ ਵੱਡੇ ਸਿਰਨਿਆ ਮੁੜ ਘਿੜ ਆਪਣਿਆ ਨੂੰ।"
20 ਅੰਨ੍ਹੇ ਅੱਗੇ ਰੋਣਾ ਅੱਖੀਆ ਦਾ ਖੌ (ਹਮਦਰਦੀ ਜਾ ਮੱਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ, ਜਿਸ ਉੱਤੇ ਕੋਈ ਅਸਰ ਨਾ ਹੋਵੇ)- ਪੁਲਿਸ ਦੁਆਰਾ ਚੁੱਕੇ ਗਏ ਅਪਣੇ ਪੁੱਤਰ ਬਾਰੇ ਪਤਾ ਕਰਨ ਲਈ ਥਾਣੇ ਵਿਚ ਐੱਸ.ਐੱਚ.ਓ ਅੱਗੇ ਰੋ ਰੋ ਥੱਕ ਚੁੱਕੀ ਬੁੱਢੀ ਨੂੰ ਮੈਂ ਕਿਹਾ, ਮਾਈ ਇੱਥੇ ਤਾਂ ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੌ ਵਾਲੀ ਗੱਲ ਹੈ। ਇਸ ਨੇ ਤੈਨੂੰ ਕੁੱਝ ਨਹੀਂ ਦੱਸਣਾਂ ਕਿਉਕਿ ਇਸ ਨੇ ਤੇਰੇ ਵਿਰੋਧੀਆ ਨੂੰ ਮੋਟੀ ਰਕਮ ਦਿੱਤੀ ਹੋਈ ਹੈ।
21ਆਪਣੀ ਮੱਝ ਦਾ ਦੁੱਧ ਸੋ ਕੋਹ 'ਤੇ ਜਾ ਕੇ ਪੀਵੀਦਾ ਹੈ (ਜਦੋਂ ਇਹ ਸਮਝਣਾ ਹੋਵੇ ਕਿ ਜੇ ਤੁਸੀ ਪ੍ਰਹੁਣੇ ਦੇ ਖਾਤਰ ਕਰੋਗੇ ਤਾਂ ਜਦੋਂ ਤੁਸੀ ਉਸ ਦੇ ਕੋਲ ਜਾਓਗੇ ਤਦ ਉਹ ਵੀ ਤੁਹਾਡੀ ਖ਼ਾਤਰ ਕਰੇਗਾ ) - ਕਾਕਾ ਜੀ "ਆਪਣੀ ਮੱਝ ਦਾ ਦੁੱਧ ਸੋ ਕੋਹ ਤੇ ਜਾ ਕੇ ਪੀਵੀਦਾ ਹੈ"ਆਏ ਗਏ ਦੇ ਖ਼ਾਤਰ ਕਰਿਆ ਕਰੋ। ਇਸ ਤਰ੍ਹਾਂ ਕਰਨ ਨਾਲ ਉਹ ਭਾਵੇ ਕਿੰਨੀ ਦੂਰ ਰਹਿੰਦੇ ਹੋਣ ਜਦੋਂ ਤੁਸੀ ਉਨ੍ਹਾਂ ਦੇ ਕੋਲ ਜਾਏਗੋ, ਤਾਂ ਉਨ੍ਹਾਂ ਦੇ ਖ਼ਾਤਰ ਦਾ ਵੀ ਤੁਹਾਨੂੰ ਅਨੰਦ ਮਿਲਦਾ ਹੈ।
22 ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਦੇ ਘਰ ਤਾਂ ਬਸੰਤਰ (ਜਦੋਂ ਕੋਈ ਆਪਣੇ ਨੁਕਸਾਨ ਉੱਤੇ ਬਹੁਤ ਦੁਖੀ ਹੋਵੇ, ਪਰ ਦੂਜੇ ਦੇ ਗੱਲ ਨੂੰ ਮਾਮੂਲੀ ਗੱਲ ਸਮਝੇ) - ਭਾਈ ਹਰ ਕਿਸੇ ਨੂੰ ਅਪਣਾ ਵੱਡਾ ਨੁਕਸਾਨ ਦਿਖਾਈ ਦਿੰਦਾ ਹੈ। ਦੂਜਿਆਂ ਦੀ ਗੱਲ ਨੂੰ ਮਾਮੂਲੀ ਗੱਲ ਸਮਝਦਾ ਹੈ। ਅਖੇ, "ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਦੇ ਘਰ ਤਾਂ ਬਸੰਤਰ।"
23 ਆਪਣੇ ਨੈਣ ਮੈਂ ਨੂੰ ਦੇ ਦੇ, ਤੂੰ ਮਟਕਾਉਦੀ ਫਿਰ (ਜਦੋਂ ਦੂਸਰੇ ਦੀ ਲੋੜ ਤੋ ਬਿਲਕੁਲ ਬੇਪਰਵਾਹ ਹੋ ਕੇ ਕੋਈ ਉਸ ਦੀ ਅਤਿ ਲੋੜੀਦੀ ਚੀਜ ਮੰਗੇ) ਵਾਹ ਨਾ ਚਲਾਕੋ ਬੜੀ ਸਿਆਣੀ ਬਣਦੀ ਏ ਤੂੰ ਅਖੇ, "ਆਪਣੇ ਨੈਣ ਮੈਂ ਨੂੰ ਦੇ ਦੇ, ਤੂੰ ਮਟਕਾਉਦੀ ਫਿਰ।" ਅਪਣਾ ਚਰਖਾ ਦੇ ਕੇ ਮੈਂ ਕਾਹਦੇ ਨਾਲ ਕੱਤਣਾ ਤੇ ਟੱਬਰ ਦਾ ਨੰਗ ਢੱਕਣਾ ।
24 ਆਟਾ ਗੁਨ੍ਹਦੀ ਹਿਲਦੀ ਕਿਉ ਏ (ਜਦੋਂ ਕੋਈ ਆਨੇ ਬਹਾਨੇ ਕਿਸੇ ਦੇ ਨੁਕਸ ਕੱਢੇ ਤਾਂ ਇਹ ਅਖਾਣ ਵਰਤਿਆ ਜਾਦਾ ਹੈ)- ਜਦੋਂ ਮੈਂ ਹਨੇਰੇ ਕਮਰੇ ਵਿੱਚੋਂ ਕੜਾਹੀ ਲੈਣ ਗਈ ਤੇ ਬੱਤੀ ਜਗਾ ਲਈ, ਤਾਂ ਮੈਂ ਰੀ ਕੰਜੂਸ ਸੱਸ ਨੇ ਟੁੱਟ ਕੇ ਪਈ ਕਿ ਮੈਂ ਬੱਤੀ ਕਿਉ ਜਗਾਈ ਹੈ। ਮੈਂ ਉੱਤਰ ਦਿੱਤਾ, "ਅਖੇ ਆਟਾ ਗੁਨ੍ਹਦੀ ਹਿਲਦੀ ਕਿਉ ਏ?" ਭਲਾ ਹਨੇਰੇ ਕਮਰੇ ਵਿਚ ਮੈਂ ਬੱਤੀ ਜਗਾਏ ਬਿਨਾ ਕੜਾਹੀ ਮੈਂ ਕਿੱਦਾ ਲੱਭ ਲੈਦੀ?
25 ਆਪ ਬੀਬੀ ਕੋਕਾ, ਮੱਤੀ ਦੇਵੇ ਲੋਕਾਂ ਜਾਂ ਆਪ ਨਾ ਵੱਸੀ ਸਹੁਰੇ, ਲੋਕ ਮੱਤਾ ਦੇ (ਜ਼ਦੋ ਕੋਈ ਕਿਸੇ ਨੂੰ ਚੰਗਾ ਬਣਨ ਦੇ ਉਪਦੇਸ ਦੇਵੇ, ਪਰ ਆਪ ਉੋ ਦੇ ਉਲਟ ਕੀਤਾ ਜਾਵੇ)- ਮੇਰੇ ਵਾਰ ਵਾਰ ਸਮਝਾਉਣ ਤੇ ਵੀ ਅਪਣੀ ਸੱਸ ਨਾਲ ਚੰਗਾ ਸਲੂਕ ਨਾ ਕਰਨ ਵਾਲੀ ਸੀਲਾ ਨੇ ਜ਼ਦੋ ਗੁਆਢੀਆ ਦੀ ਧੀ ਨੂੰ ਸਹੁਰੇ ਦੇ ਘਰ ਵਿਚ ਵੱਡਿਆ ਦਾ ਆਦਰ ਕਰਨ ਦਾ ਉਪਦੇਸ ਦਿੰਦਿਆ ਸੁਣਿਆ ਤਾਂ ਮੇਰੇ ਮੂੰਹ ਵਿੱਚੋ ਅਚਾਨਕ ਨਿਕਲ ਗਿਆ, "ਆਪ ਬੀਬੀ ਕੋਕਾ, ਮੱਤੀ ਦੇਵੇ ਲੋਕਾਂ ਜਾਂ ਆਪ ਨਾ ਵੱਸੀ ਸਹੁਰੇ, ਲੋਕ ਮੱਤਾ ਦੇ ।"
26 ਈਸਬਗੋਲ ਤੇ ਕੁੱਝ ਨਾ ਫੋਲ (ਜਦੋਂ ਕਿਸੇ ਵਿਆਕਤੀ ਦੇ ਹੱਦੋਂ ਵੱਧ ਮਾੜੇ ਆਚਾਰ ਵਿਚਾਰ ਦੇ ਗੱਲ ਚੱਲੇ)- ਰਾਮੋ ਜਦ ਦੀ ਵਿਆਹੀ ਹੈ, ਉਸ ਨੇ ਤਾਂ ਇੱਕ ਵੀ ਸੁੱਖ ਨਹੀਂ ਦੇਖਿਆ। ਉਸ ਦਾ ਪਤੀ ਸਰਾਬੀ ਤੇ ਜੁਆਰੀਆ ਹੈ। ਜਦੋ ਮੈਂ ਉਸ ਤੋਂ ਅਤੇ ਉਸ ਦੇ ਪਤੀ ਦੇ ਵਰਤਾਉ ਬਾਰੇ ਪੁਛਿਆ ਤੇ ਕਹਿਣ ਲੱਗੀ, "ਈਸਬਗੋਲ ਤੇ ਕੁੱਝ ਨਾ ਫੋਲ।"
27 ਇਹ ਜੱਗ ਮਿੱਠਾ, ਅਗਲਾ ਕਿੰਨ ਡਿੱਠਾ (ਜਿਹੜੇ ਬੰਦੇ ਇਸ ਸੁੱਖਾ ਤੇ ਮੋਜ਼ ਮੇਲਿਆ ਨੂੰ ਹੀ ਮਹੱਤਤਾ ਦਿੰਦੇ ਹਨ)- ਜਦ ਮੈਂ ਜਗਤ ਸਿੰਘ ਨੂੰ ਕਿਹਾ ਕਿ ਹਰ ਵੇਲੇ ਮੋਜ਼ ਮੇਲੇ ਵਿਚ ਨਾ ਹੀ ਲੱਗਾ ਰਿਹਾ ਕਰ, ਕੋਈ ਅਗਲੇ ਜਹਾਨ ਦਾ ਵੀ ਤਿਆਰ ਕਰ ਲੈ, ਤਾਂ ਅੱਗੇ ਉਸ ਨੇ ਉੱਤਰ ਦਿੱਤਾ, "ਇਹ ਜੱਗ ਮਿੱਠਾ, ਅਗਲਾ ਕਿੰਨ ਡਿੱਠਾ।"
28 ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ (ਜਦੋਂ ਇਹ ਦੱਸਣਾ ਹੋਵੇ ਕਿ ਲੜਾਈ ਵਿਚ ਕਸੂਰ ਦੋਹਾ ਧਿਰਾ ਦਾ ਹੁੰਦਾ ਹੈਤਾ ਇਹ ਅਖਾਣ ਵਰਤਿਆ ਜਾਦਾ ਹੈ)- ਜਦੋਂ ਬੱਚੇ ਗਲੀ ਵਿਚ ਲੜ ਪਏ, ਤਾਂ ਉਨਾ ਦੀਆ ਇਕ ਦੂਜੇ ਦੇ ਬੱਚੇ ਦੇ ਸਿਰ ਦੋਸ ਥੋਪਣ ਲੱਗੀਆ ਕੋਲੋ ਇਕ ਸਿਆਣੇ ਨੇ ਦੋਹਾ ਨੂੰ ਇਕ ਦੂਜੇ ਬੱਚੇ ਦੇ ਕਸੂਰ ਕੱਢਣ ਤੋ਼ ਵਰਜਦਿਆ ਕਿਹਾ ਲੜਾਈ ਵਿਚ ਕਸੂਰ ਦੋਹਾ ਧਿਰਾ ਦਾ ਹੁੰਦਾ ਹੈ, "ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ।"
29 ਇਨ੍ਹਾਂ ਤਿਲਾਂ ਵਿਚ ਤੇਲ ਨਹੀਂ (ਜਿਸ ਬੰਦੇ ਤੋ ਕੁੱਝ ਮਿਲਣ ਦੀ ਆਸ ਨਹੀਂ ਹੁੰਦੀ, ਤਾਂ ਇਹ ਅਖਾਣ ਵਰਤਿਆ ਜਾਦਾ ਹੈ)- ਸਰਕਾਰ ਵੱਲੋ ਲੋਕਾਂ ਨਾਲ ਵਾਰ ਵਾਰ ਝੂਠੇ ਵਾਅਦੇ ਕਰਨ ਤੋਂ ਨਿਰਾਸ ਹੋ ਕੇ ਲੋਕਾਂ ਤੋਂ ਹੁਣ ਸਮਝ ਲੱਗ ਚੁੱਕੀ ਹੈ ਕਿ, "ਇਨ੍ਹਾਂ ਤਿਲਾਂ ਵਿਚ ਤੇਲ ਨਹੀ।"
30 ਇੱਕ ਅਨਾਰ ਸੋ ਬਿਮਾਰ (ਚੀਜ ਥੋੜੀ ਹੋਣੀ, ਪਰ ਜਰੂਰਤ ਵਾਲੇ ਬਹੁਤ ਹੋਣ)- ਮੇਰੇ ਕੋਲ ਇੱਕ ਕੋਟ ਫਾਲਤੂ ਸੀ ਮੇਰਾ ਛੋਟਾ ਭਰਾ ਕਹਿ ਰਿਹਾ ਸੀ, ਮੈਂਨੂੰ ਦੇ ਦਿਓੁ ਤੇ ਮੇਰਾ ਵੱਡਾ ਭਰਾ ਕਹਿ ਰਿਹਾ ਸੀ, ਮੈਂਨੂੰ ਦੇ ਦਿਓ, ਇਕ ਦਿਨ ਮੇਰੇ ਨੋਕਰ ਨੇ ਕਿਹਾ ਇਹ ਕੋਟ ਮੈਂਨੂੰ ਤੇ ਦਿਓ ਮੈਂ ਠੰਢ ਨਾਲ ਮਰ ਰਿਹਾ ਹਾਂ। ਮੈਂ ਕਿਹਾ ਇਹ ਤਾਂ ਉਹ ਗੱਲ ਹੈ, "ਇੱਕ ਅਨਾਰ ਸੋ ਬਿਮਾਰ।"
31 ਇਕ ਹੋਵੇ ਕਮਲਾ ਤਾਂ ਸਮਝਾਏ ਵਿਹੜਾ, ਵਿਹੜਾ ਹੋਏ ਕਮਲਾ ਤਾਂ ਸਮਝਾਏ ਕਿਹੜਾ (ਜੇਕਰ ਕਿਸੇ ਥਾ ਇਕ ਆਦਮੀ ਮਾੜਾ ਹੇਵੇ, ਤਾਂ ਉਸ ਨੂੰ ਉਸ ਦਾ ਸਾਥੀ ਸਮਝਾ ਸਕਦੇ ਹਨ, ਕਿ ਜੇਕਰ ਸਾਰੇ ਮਾੜੇ ਹੋਣ, ਤਾਂ ਉਨ੍ਹਾ ਨੂੰ ਸਿੱਥੇ ਰਾਹੇ ਕੋਈ ਨਹੀਂ ਪਾ ਸਕਦਾ) ਜੀਤੇ ਹੋਰਾ ਦਾ ਤਾਂ ਸਾਰਾ ਟੱਬਰ ਹੀ ਬੇਵਕੂਫਾ ਦਾ ਹੈ। ਇਨ੍ਹਾਂ ਨੂੰ ਕੋਣ ਅਕਲ ਦੇਵੇ? ਕਹਿੰਦੇ ਹਨ, "ਇਕ ਹੋਵੇ ਕਮਲਾ ਤਾਂ ਸਮਝਾਏ ਵਿਹੜਾ, ਵਿਹੜਾ ਹੋਏ ਕਮਲਾ ਤਾਂ ਸਮਝਾਏ ਕਿਹੜਾ।"
32 ਇਕ ਕਮਲੀ ਪੈ ਗਈ ਦੂਜੇ ਸਿਵਿਆ ਦੇ ਰਾਹ (ਜ਼ਦੋ ਕੋਈ ਬੰਦਾ ਕਿਸੇ ਇਕ ਕੰਮ ਦੇ ਯੋਗ ਨਾ ਹੋਵੇ, ਪਰੰਤੂ ਉਸ ਨੂੰ ਅੱਗੇ ਉਸ ਤੋਂ ਵੀ ਮੁਸਕਿਲ ਕੰਮ ਕਰਨਾ ਪੈ ਜਾਵੇ, ਤਾਂ ਕਹਿੰਦੇ ਹਨ ) - ਜਦੋਂ ਰਾਮ ਸਿੰਘ ਨੇ ਅਪਣੇ ਭਰਾਵਾ ਨਾਲ ਜਾਇਦਾਦ ਦਾ ਝਗੜਾ ਪੰਚਾਇਤ ਦੇ ਕਹਿਣ ਤੇ ਵੀ ਸੁਲਾਹ ਸਫਾਈ ਨਾਲ ਨਾ ਨਜਿਠਿਆ, ਤਾਂ ਉਹ ਆਪਣੇ ਭਰਾਵਾ ਵਿਰੁੱਧ ਥਾਣੇ ਵਿਚ ਝੂਠੀਆ ਅਰਜੀਆ ਦੇਣ ਲੱਗਾ ਤੇ ਕਚਹਿਰੀਆ ਵਿਚ ਮੁੱਕਦਮੇ ਲੜਨ ਦੇ ਰਾਹ ਤੁਰ ਪਿਆ। ਸਾਲ ਕੁ ਪਿੱਛੋ ਜ਼ਦੋਂ ਉਹ ਥਾਣਿਆ ਤੇ ਕਚਹਿਰੀਆ ਦੇ ਵਿਚ ਪੈਸੇ ਗੁਆਉਣ ਮਗਰੋਂ ਦਰ-ਦਰ ਦੀ ਕਰਜਾਈ ਬਣ ਗਿਆ, ਤਾਂ ਮੈਂ ਉਸ ਦੀ ਬੁਰੀ ਹਾਲਤ ਦੇਖ ਕੇ ਕਿਹਾ, "ਇਕ ਕਮਲੀ ਪੈ ਗਈ ਦੂਜੇ ਸਿਵਿਆ ਦੇ ਰਾਹ।"
33ਸੱਸ ਨਾ ਨਿਨਾਣ, ਵਹੁਟੀ ਆਪੇ ਪ੍ਰਧਾਨ (ਜ਼ਦੋ ਘਰ ਵਿਚ ਕੋਈ ਰੋਕ ਟੋਕ ਨਾ ਕਰਨ ਵਾਲਾ ਹੋਵੇ ਤੇ ਅਗਲਾ ਆਪ ਹੁਦਰੀਆ ਕਰੇ ਉੱਦੋ ਕਹਿੰਦੇ ਹਨ )- ਸੁਰਿੰਦਰ ਕੋਰ ਦਾ ਪਤੀ ਵਿਦੇਸ ਗਿਆ ਹੋਇਆ ਹੈ, ਤੇ ਸੱਸ ਸਹੁਰਾ ਮਰ ਚੁੱਕੇ ਹਨ। ਹੁਣ ਉਹ ਜੋ ਜੀ ਕਰੇ ਕਰਦਾ ਰਹਿੰਦੀ ਹੈ। ਕਦੋ ਅਪਣੇ ਭਰਾ ਨੂੰ ਮੋਟਰਸਾਇਕਲ ਲੈ ਦਿੱਤਾ ਤੇ ਕਦੇ ਅਪਣੇ ਭੈਣ ਨੂੰ ਕੱਪੜੇ ਧੋਣ ਵਾਲੀ ਮਸੀਨ, ਕੱਲ ਉਸ ਨੇ ਅਪਣੀ ਇਕ ਸਹੇਲੀ ਦੇ ਪਰਿਵਾਰ ਨੂੰ ਰਹਿਣ ਲਈ ਆਪਣਾ ਸਹਿਰ ਵਾਲਾ ਮਕਾਨ ਖੋਲ ਦਿੱਤਾ ਉਸ ਦੀਆ ਅਜੀਹੀਆਂ ਆਪ ਹੁਦਰਿਆ ਦੇਖ ਕੇ ਮੈਂ ਕਿਹਾ, "ਸੱਸ ਨਾ ਨਿਨਾਣ, ਵਹੁਟੀ ਆਪੇ ਪ੍ਰਧਾਨ,"ਅਸਲ ਵਿਚ ਉਸ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ।
34 ਸਹਿਜ ਪੱਕੇ ਸੋ ਮਿੱਠਾ ਹੋਏ (ਸਹਿਜ ਤੇ ਆਰਾਮ ਨਾਲ ਕੀਤਾ ਕੰਮ ਚੰਗਾ ਹੁੰਦਾ ਹੈ, ਕਾਹਲੀ ਕਰਨ ਨਾਲ ਕਈ ਵਾਰੀ ਕੰਮ ਚੋੜ ਚੜੱਪ ਹੋ ਜਾਦਾ ਹੈ)-ਦੇਖਿਆ ਤੂੰ ਕਾਹਲੀ ਕੀਤੀ ਤੇਰਾ ਸਾਰਾ ਕੰਮ ਖਰਾਬ ਹੋ ਗਿਆ ਸਿਆਣਿਆ ਨੇ ਤਾਂ ਐਵੇਂ ਤਾਂ ਨਹੀਂ ਕਿਹਾ,"ਸਹਿਜ ਪੱਕੇ ਸੋ ਮਿੱਠਾ ਹੋਏ ।"
35 ਸੱਪ ਵੀ ਮਰ ਜਾਏ ਤੇ ਲਾਠੀ ਵੀ ਬੱਚ ਜਾਏ (ਕਿਸੇ ਅਜਿਹੀ ਵਿਉਤ ਨਾਲ ਚਲਣਾ ਕਿ ਕੰਮ ਵੀ ਹੋ ਜਾਏ ਤੇ ਕਿਸੇ ਦਾ ਨੁਕਸਾਨ ਵੀ ਨਾ ਹੋਏ)- ਭਾਈ ਕੋਈ ਅਜਿਹੀ ਤਰਕੀਬ ਕੱਢੋ ਕਿ, "ਸੱਪ ਵੀ ਮਰ ਜਾਏ ਤੇ ਲਾਠੀ ਵੀ ਬੱਚ ਜਾਏ," ਐਵੇ ਲੜਾਈ ਝਗੜੇ ਵਿਚ ਪੈਣ ਦਾ ਕੋਈ ਕੰਮ ਨਹੀ।
36 ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ,ਨਾ ਜੁੱਲੀ (ਜ਼ਦੋ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ ਤੇ ਪਿੱਛੋਂ ਉਸ ਨੂੰ ਸਲਾਵੇ ਦਾ ਗਿਆਨ ਹੋਵੇ ਤਾਂ ਕਹਿੰਦੇ ਹਨ) - ਪਾਲ ਕਾਰ ਉੱਤੇ ਚੜ੍ਹੇ ਸੋਹਣੇ ਸੁਨੱਖੇ ਮੁੰਡੇ ਨੂੰ ਦੇਖ ਕੇ ਉਸ ਨਾਲ ਪਿਆਰ ਪਾ ਬੱਠੀ, ਮੁੰਡੇ ਦੇ ਦੱਸਣ ਤੇ ਕਿ ਕਾਰ ਉਸ ਦੀ ਅਪਣੀ ਹੈ ਕੋਠੀ ਵੀ ਉਸ ਦੀ ਹੈ। ਪਾਲ ਨੇ ਘਰਦਿਆ ਦੀ ਪਰਵਾਹ ਕੀਤੇ ਬਗੈਰ ਕਚਹਿਰੀ ਵਿਚ ਉਸ ਨਾਲ ਵਿਆਹ ਕਰਾ ਲਿਆ। ਮਗਰੋਂ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਤਾਂ ਕਾਰ ਦਾ ਡਰਾਈਵਰ ਹੈ ਤੇ ਕੋਠੀ ਵੀ ਉਸ ਦੇ ਮਾਮੇ ਦੀ ਹੈ, ਤਾਂ ਉਹ ਪਛਤਾਉਣ ਲੱਗੀ ਇਹ ਦੇਖ ਕੇ ਮੈਂ ਕਿਹਾ, "ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ,ਨਾ ਜੁੱਲੀ।"
37 ਸਰਫ਼ਾ ਕਰ ਕੇ ਸੁੱਤੀ, ਆਟਾ ਖਾ ਗਈ ਕੁੱਤੀ (ਸਰਫ਼ਾ ਕਰਦਿਆਂ ਹੋਰ ਨੁਕਸਾਨ ਹੋ ਜਾਣਾ)- ਦਲੀਪ ਬੜਾ ਕਜੂੰਸ ਸੀ, ਪਰੰਤੂ ਉਸ ਦੇ ਪੁੱਤਰ ਨੇ ਜਵਾਨ ਹੁੰਦਿਆ ਹੀ ਸਭ ਕੁੱਝ ਹੀ ਉੱੜਾ ਦਿੱਤਾ ਤੇ ਦਲੀਪੇ ਦੇ ਹੱਥ ਕੱਖ ਵੀ ਨਾ ਆਈਆ ਅਜਿਹੇ ਬੰਦਿਆ ਲਈ ਸਿਆਣਿਆ ਨੇ ਠੀਕ ਕਿਹਾ ਹੈ, "ਸਰਫ਼ਾ ਕਰ ਕੇ ਸੁੱਤੀ, ਆਟਾ ਖਾ ਗਈ ਕੁੱਤੀ।"
38 ਸੋਟਾ ਮਾਰਿਆ ਪਾਣੀ ਦੋ ਨਹੀਂ ਹੁੰਦੇ (ਇਹ ਦੱਸਣਾ ਕਿ ਸੱਜਣਾ ਮਿੱਤਰਾਂ ਤੇ ਸੰਬੰਧੀਆ ਵਿਚ ਵਿਰੋਧੀ ਵਲੋ ਭੁਲੇਖੇ ਪੈਦਾ ਕਰਨ ਨਾਲ ਵੀ ਉਨ੍ਹਾਂ ਦੇ ਸੰਬੰਧਾ ਵਿਚ ਕੋਈ ਫਰਕ ਨਹੀਂ ਪੈਦਾ)- ਸੱਚ ਹੈ, "ਸੋਟਾ ਮਾਰਿਆ ਪਾਣੀ ਦੋ ਨਹੀਂ ਹੁੰਦੇ," ਪੰਜਾਬ ਦੇ ਹਿੰਦੂ ਸਿੱਖ .ਭਾਈਚਾਰੇ ਵਿਚ ਸਿਆਸੀ ਲੀਡਰਾ ਨੇ ਪਾੜੇ ਪਾਉਣ ਦੇ ਬਥੇਰੇ ਯਤਨ ਕੀਤੇ, ਪਰ ਉਨ੍ਹਾਂ ਨੂੰ ਮੁੰਹ ਦੀ ਖਾਣੀ ਪਈ।
39 ਸੌ ਸਿਆਣੇ ਇਕੋ ਮੱਤ, ਮੂਰਖ ਆਪੋ ਅਪਣੀ (ਮੂਰਖ ਕਿਸੇ ਮਾਮਲੇ ਉੱਤੇ ਸਹਿਮਤ ਨਹੀਂ ਹੁੰਦੇ, ਪਰੰਤੂ ਸਿਆਣੇ ਭਾਵੇ ਗਿਣਤੀ ਵਿਚ ਕਿੰਨੇ ਵੀ ਹੋਣ, ਉਹ ਠੀਕ ਫੈਸਲੇ ਤੇ ਇਕ ਮੱਤ ਹੁੰਦੇ ਹਨ)- ਜਦੋਂ ਮੈਂ ਸਾਰੇ ਪਿੰਡ ਦੇ ਲੋਕਾਂ ਨੂੰ ਪੰਚਾਇਤ ਦੇ ਫੈਸਲੇ ਨਾਲ ਸਹਿਮਤ ਹੁੰਦਿਆ, ਪਰੰਤੂ ਚੇਤ ਸਿੰਘ ਤੇ ਹਜਾਰਾ ਸਿੰਘ ਦੇ ਟੱਬਰ ਨੂੰ ਢੁੱਚਰਬਾਜੀ ਨਾਲ ਝਗੜਾ ਨਾ ਨਿਪਟਾਉਣ ਵਾਲੀਆ ਗੱਲਾ ਕਰਦਿਆ ਦੇਖਿਆ, ਤਾਂ ਮੈਂ ਕਿਹਾ, "ਸੌ ਸਿਆਣੇ ਇਕੋ ਮੱਤ, ਮੂਰਖ ਆਪੋ ਅਪਣੀ।" ਇਨ੍ਹਾਂ ਦੋਹਾ ਟੱਬਰਾ ਦੀਆ ਆਪਹੁਦਰਿਆ ਗੱਲਾ ਸਾਰੇ ਪਿੰਡ ਨੁੰ ਲੈ ਡੁੱਬਣਗੀਆ।
40 ਸੱਦੀ ਨਾ ਬੁਲਾਈ ਮੇਰੇ ਲਾੜੇ ਦੀ ਤਾਈ (ਬਦੋਬਦੀ ਕਿਸੇ ਦੇ ਕੰਮ ਵਿਚ ਦਾਖਲ ਹੋਣਾ) - ਜਦੋਂ ਮੈਂ ਉਸ ਨੂੰ ਖਾਹ ਮੁਖਾਹ ਅਪਣੇ ਕੰਮ ਵਿਚ ਦਾਖਲ ਦਿੰਦਿਆ ਦੇਖਿਆ, ਤਾਂ ਮੈਂ ਉਸ ਨੂੰ ਗੁੱਸੇ ਵਿਚ ਕਿਹਾ,ਭਾਈ ਤੂੰ ਇੱਥੋ ਜਾ ਸਾਡੇ ਕੰਮ ਵਿਚ ਐਵੇ ਹੀ ਰੁਕਾਵਟ ਪਾਂਈ ਜਾ ਰਿਹਾ ਹੈ? ਅਖੇ, "ਸੱਦੀ ਨਾ ਬੁਲਾਈ ਮੇਰੇ ਲਾੜੇ ਦੀ ਤਾਈ।"
41 ਸਖੀ ਨਾਲ ਸੂਮ ਭਲਾ ਜੋ ਦੇਵੇ ਤੁਰੰਤ ਜਵਾਬ (ਇਹ ਦੱਸਣ ਲਈ ਕਿ ਲਾਰੇ ਲਾਉਣ ਵਾਲੇ ਵਿਆਕਤੀ ਵਲੋਂ ਨਾਂਹ ਕਰਨ ਵਾਲਾ ਚੰਗਾ ਹੁੰਦਾ ਹੈ।) - ਮੇਰੇ ਮਿੱਤਰ ਜਸਬੀਰ ਨੇ ਮੈਂ ਨੂੰ ਬੀਮੇ ਦੀ ਕਿਸਤ ਤਾਰਨ ਲਈ 100ਰੁ. ਪੈ ਉਧਾਰ ਦੇਣ ਦਾ ਵਚਨ ਦਿੱਤਾ ਸੀ, ਪਰ ਉਹ ਅੱਜ ਮੋਕੇ ਤੇ ਆ ਕੇ ਮੁੱਕਰ ਗਿਆ। ਇਸ ਨਾਲੋ ਤਾਂ ਪਹਿਲਾ ਹੀ ਇਨਕਾਰ ਕਰ ਦਿੰਦਾ, ਤਹ ਚੰਗਾ ਸੀ, ਤਾਂ ਜੋ ਕੋਈ ਹੋਰ ਪ੍ਰਬੰਧ ਕਰ ਲੈਦਾ। ਅਖੇ,"ਸਖੀ ਨਾਲ ਸੂਮ ਭਲਾ ਜੋ ਦੇਵੇ ਤੁਰੰਤ ਜਵਾਬ।"
42 ਸਹੇ ਦੀ ਨਹੀਂ, ਪਹੇ ਦੀ ਪਈ ਹੈ (ਜਦੋਂ ਕਿਸੇ ਭੈੜੇ ਕੰਮ ਦੀ ਲੀਹ ਪੈ ਜਾਣ ਦਾ ਡਰ ਜਾਪੇ)- ਗੁਰਮੀਤ ਅਪਣੇ ਪੁੱਤਰ ਨੂੰ ਘਰੋਂ ਦੋ ਰੁਪਾਏ ਚੋਰੀ ਕਰਨ ਬਾਰੇ ਕੁੱਟ ਰਹੀ ਸੀ। ਉਸ ਦੇ ਗੁਆੳਣ ਨੇ ਕਿਹਾ ਕਿ ਚੱਲ ਛੱਡ ਦੋ ਰੁਪਾਏ ਹੀ ਹਨ। ਗੁਰਮੀਤ ਨੇ ਕਿਹਾ, "ਸਹੇ ਦੀ ਨਹੀਂ, ਪਹੇ ਦੀ ਪਈ ਹੈ।" ਜੇਕਰ ਅੱਜ ਮੈਂ ਇਸ ਦੀ ਲਿਹਾਜ ਕਰ ਦਿਆ, ਤਾਂ ਇਹ ਕੱਲ ਨੂੰ ਫੇਰ ਚੋਰੀ ਕਰੇਗਾ, ਇਸ ਤਰ੍ਹਾਂ ਤਾਂ ਇਸ ਦੀ ਚੋਰੀ ਕਰਨ ਦੀ ਆਦਤ ਬਣ ਜਾਵੇਗੀ।
43 ਹਸਾਏ ਦਾ ਨਾ ਨਹੀਂ, ਰੁਆਏ ਦਾ ਨਾ ਹੋ ਜਾਦਾ ਏ (ਕਿਸੇ ਦੀ ਕਿੰਨੀ ਸੇਵਾ ਕਰੋ ਤੇ ਖੁਸ ਰੱਖੋ, ਪਰ ਜ਼ੇ ਰਤੀ ਕੁ ਕੋਈ ਗੱਲ ਉਸ ਦੀ ਮਰਜੀ ਦੀ ਨਾ ਹੋਵੇ, ਤਾਂ ਉਹ ਨਰਾਜ ਹੋ ਜਾਦਾ ਹੈ।)- ਰਿਸਤੇਦਾਰ ਦੇ ਧੀ ਪੁੱਤਰ ਨੂੰ ਅਪਣੇ ਕੋਲ ਰੱਖਣਾ ਬੜਾ ਔਖਾ ਹੈ। ਸਿਆਣੇ ਕਹਿੰਦੇ ਹਨ, "ਹਸਾਏ ਦਾ ਨਾ ਨਹੀਂ, ਰੁਆਏ ਦਾ ਨਾ ਹੋ ਜਾਦਾ ਏ।" ਭਾਵੇ ਤੁਸੀ ਕਿਸੇ ਨੂੰ ਕਿੰਨਾਂ ਵੀ ਬੱਚਿਆ ਵਾਂਗ ਕੋਲ ਰੱਖੋ, ਪਰ ਨਿੱਕਾ ਜਿਹੀ ਗੱਲ ਨਾਲ ਬਦਨਾਮੀ ਆ ਜਾਂਦੀ ਹੈ।
44 ਹੱਥ ਪੁਰਾਣੇ ਖੋਸੜੇ ਬਸੰਤੀ ਹੋਰੀ ਆਏ (ਕਾਫੀ ਭੱਜ ਦੋੜ ਮਗਰੋਂ ਵੀ ਅਸਫਲ ਹੋ ਕੇ ਆਉਣਾ)- ਜਦੋਂ ਮੈਂ ਐਕਟਰ ਬਣਨ ਦੇ ਸੁਪਨੇ ਲੈਣ ਬਾਰੇ ਪ੍ਰੀਤੂ ਨੂੰ ਮੁੰਬਾਈ ਟੱਕਰਾ ਮਾਰਨ ਪਿੱਛੋ ਅਸਫਲ ਹੋ ਕੇ ਪਾਟੇ ਕਪੜਿਆ ਵਿਚ ਘਰ ਪਰਤਦਿਆ ਦੇਖਿਆ, ਤਾਂ ਮੈਂ ਕਿਹਾ,"ਹੱਥ ਪੁਰਾਣੇ ਖੋਸੜੇ ਬਸੰਤੀ ਹੋਰੀ ਆਏ।"
45 ਹੱਥੀ ਦਿੱਤਿਆ ਦੰਦੀ ਖੋਲਣੀਆ ਪੈਦੀਆ ਹਨ (ਜਦੋਂ ਕੋਈ ਆਪ ਹੀ ਅਪਣਾ ਕੰਮ ਵਿਗਾੜ ਲਵੇ ਤੇ ਉਸ ਨੂੰ ਠੀਕ ਕਰਨ ਲਈ ਔਕੜਾਂ ਪੇਸ ਆਉਣ ਤਾਂ ਹਿਹ ਅਖਾਣ ਵਰਤਦੇ ਹਨ।)- ਸੁਰਿੰਦਰ ਸਿੰਹਾ, ਜਰਾ ਸੰਭਾਲ ਕੇ ਚੱਲੀ । ਬਹੁਤੀ ਗੱਲਾ ਨਾ ਵਿਗਾੜ ਲਈ। ਕਿਤੇ, "ਹੱਥੀ ਦਿੱਤਿਆ ਦੰਦੀ ਖੋਲਣੀਆ ਪੈਣ।"
46 ਹਾਥੀ ਲੰਘ ਗਿਆ ਪੂਛ ਬਾਕੀ ਰਹਿ ਗਈ (ਜਦੋਂ ਕੰਮ ਦਾ ਵੱਡਾ ਦੇ ਔਖਾ ਹਿੱਸੇ ਖਤਮ ਜਾਵੇ ਪਰ ਥੌੜਾ ਕੰਮ ਬਾਕੀ ਰਹਿ ਜਾਵੇ)- ਅੱਜ ਮੇਰੇ ਸਾਰੇ ਔਖੇ ਔਖੇ ਪੇਪਰ ਖਤਮ ਹੋ ਚੁੱਕੇ ਹਨ। ਹੁਣ ਤਾਂ ਇਕ ਸੋਖਾ ਜਿਹਾ ਸਰੀਰਕ ਸਿੱਖਿਆ ਦਾ ਪ੍ਰੈਕਟੀਕਲ ਹੀ ਰਹਿ ਗਿਆ ਹੈ। ਬੱਸ, "ਹਾਥੀ ਲੰਘ ਗਿਆ ਪੂਛ ਬਾਕੀ ਰਹਿ ਗਈ।"
47 ਹੱਸਦਿਆ ਦੇ ਘਰ ਵੱਸਦੇ (ਪ੍ਰਸਨ ਚਿਤ ਬੰਦੇ ਹਮੇਸਾ ਸੁਖੀ ਜੀਵਨ ਵਸਾਉਦੇ ਹਨ)- ਜਿਸਨੇ ਹਰ ਵੇਲੇ ਮੂੰਹ ਹੀ ਭੈੜਾ ਵਿਹਾ ਬਣਾਈ ਰੱਖਣਾ, ਉਸ ਦੀ ਸਹਿਤ ਠੀਕ ਨਹੀਂ ਰਹਿ ਸਕਦੀ, ਐਵੇ ਤਾਂ ਨਹੀਂ ਸਿਆਣੇ ਕਹਿੰਦੇ, "ਹੱਸਦਿਆ ਦੇ ਘਰ ਵੱਸਦੇ।"
48 ਹਿੰਗ ਲੱਗੇ ਨਾ ਫਟਕੜੀ, ਰੰਗ ਨਿਵੇਲਾ ਹੋਇ (ਜਦੋਂ ਖਰਚ ਕੁੱਝ ਨਾ ਹੋਵੇ, ਤਾਂ ਇਹ ਅਖਾਣ ਵਰਤਦੇ ਹਨ)- ਮਾਸਟਰ ਜੀ ਨੇ ਬੱਚਿਆ ਨੂੰ ਉਪਦੇਸ ਦਿੰਦਿਆ ਕਿਹਾ ਕਿ ਮਿੱਠਾ ਬੋਲਣ ਉੱਤੇ ਖਰਚ ਕਦੋ ਵੀ ਨਹੀਂ ਹੁੰਦਾ, ਪਰ ਸਾਨੂੰ ਇਸ ਨਾਲ ਮਿਲ ਬਹੁਤ ਕੁੱਝ ਜਾਦਾ ਹੈ। ਅਖੇ, "ਹਿੰਗ ਲੱਗੇ ਨਾ ਫਟਕੜੀ, ਰੰਗ ਨਿਵੇਲਾ ਹੋਇ।"
49 ਹੀਲੇ ਰਿਜਕ ਬਹਾਨੇ ਮੌਤ (ਰੋਜੀ ਹੀਲਾ ਕਰਨ ਨਾਲ ਪ੍ਰਾਪਤ ਹੁੰਦੀ ਹੈ ਤੇ ਮੌਤ ਕਿਸੇ ਬਹਾਨੇ ਨਾਲ ਆ ਜਾਂਦੀ ਹੈ)- ਤੁਹਾਨੂੰ ਰੋਜੀ ਕਮਾਉਣ ਲਈ ਕੁੱਝ ਨਾ ਕੁੱਝ ਯਤਨ ਕਰਨਾ ਹੀ ਪਵੇਗਾ, ਐਵੇ ਘਰ ਬੈਠਿਆ ਕੁੱਝ ਨਹੀਂ ਮਿਲ ਸਕਦਾ। ਸਿਆਣਿਆ ਨੇ ਕਿਹਾ ਹੈ, "ਹੀਲੇ ਰਿਜਕ ਬਹਾਨੇ ਮੌਤ।"
50 ਹਾਥੀ ਦੇ ਦੰਦ ਖਾਣ ਦੇ ਹੋਰ ਦੇ ਦਿਖਾਉਣ ਦੇ ਹੋਰ (ਜਦੋਂ ਕੋਈ ਬਾਹਰੋਂ ਗੱਲਾਂ ਕਰ ਕੇ ਸਭ ਨੂੰ ਖੁਸ ਕਰੇ, ਪਰ ਅੰਦਰੋ ਖੋਟਾ ਹੋਵੇ, ਤਾਂ ਇਹ ਅਖਾਣ ਵਰਤਿਆ ਜਾਦਾ ਹੈ)- ਸਿਆਸਤਦਾਨ ਚੋਣਾ ਦਾ ਦਿਨਾ ਵਿਚ ਬੜੇ ਸਿਆਣੇ ਤੇ ਲੋਕ ਸੇਵਕ ਦਿਖਾਈ ਦੇਣ ਲਗਦੇ ਹਨ, ਪਰ ਰਾਜ ਗੱਦੀ ਉੱਤੇ ਬੈਠ ਕੇ ਉਨ੍ਹਾਂ ਵਿਚ ਨਾ ਨਿਰਮਣਤਾ ਰਹਿੰਦੀ ਹੈ ਤੇ ਨਾ ਲੋਕ ਸੇਵਾ , ਇਨ੍ਹਾਂ ਦੀ ਤਾਂ ਉਹ ਗੱਲ ਹੈ, "ਹਾਥੀ ਦੇ ਦੰਦ ਖਾਣ ਦੇ ਹੋਰ ਦੇ ਦਿਖਾਉਣ ਦੇ ਹੋਰ।"
Tags: Proverbs
8146964249
sukhwinderpal19@gmial.com
Comments:
Your comment will be published after approval.