Proverb Part-2 (ਅਖਾਣ - 2)
Dev
27-Jul-20 07:51:18pm
Punjabi
3097
51 ਕੁੱਛੜ ਕੁੜੀ ਤੇ ਸਹਿਰ ਢੰਡੋਰਾ (ਕਿਸੇ ਬੌਦਲੇ ਹੋਏ ਦਾ ਅਪਣੇ ਕੋਲ ਜਾਂ ਘਰ ਵਿਚ ਪਈ ਚੀਜ਼ ਨੂੰ ਏਧਰ ਉਧਰ ਲੱਭਣਾ)- ਉਹ ਇੱਕ ਘੰਟੇ ਤੋਂ ਅਪਣਾ ਪੈੱਨ ਲੱਭ ਰਿਹਾ ਸੀ, ਪਰ ਜਦੋਂ ਮੈਂ ਉਸ ਦੀ ਭਾਲ ਤੋਂ ਤੰਗ ਆ ਕੇ ਉਸ ਦੇ ਵੱਲ ਧਿਆਨ ਮਾਰਿਆ, ਤਾ ਮੈਨੂੰ ਪੈੱਨ ਉਸ ਦੀ ਜੇਬ ਨਾਲ ਹੀ ਦਿਸ ਪਿਆ। ਮੈਂ ਕਿਹਾ,- ਤੇਰੀ ਤਾਂ ਉਹ ਗੱਲ ਹੈ "ਕੁੱਛੜ ਕੁੜੀ ਤੇ ਸਹਿਰ ਢੰਡੋਰਾ।"
52 ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ (ਕਿਸੇ ਦੇ ਜਨਮ ਮਰਨ ਜਾਂ ਦੁੱਖ ਸੁੱਖ ਦੀ ਪਰਵਾਹ ਨਾ ਕਰਨੀ ਅਤੇ ਆਪਣੇ ਆਪ ਵਿਚ ਮਸਤ ਰਿਹਣਾ )- ਸ਼ਾਮ ਨੂੰ ਘਰ ਵਿਚ ਲੱਥੀ ਚੜ੍ਹੀ ਦੀ ਕੋਈ ਪਰਵਾਹ ਨਹੀ । ਉਸ ਨੂੰ ਤਾਂ ਖਾਣ ਪੀਣ ਤੇ ਪਹਿਨਣ ਦਾ ਖ਼ਿਆਲ ਰਹਿੰਦੀ ਹੈ। ਉਸ ਦੀ ਤਾ ਉਹ ਗੱਲ ਹੈ- "ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।'
53 ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ (ਭੈੜੇ ਕੰਮ ਵਿਚ ਬਦਨਾਮੀ ਹੀ ਮਿਲਦੀ ਹੈ)- ਸਤਨਾਮ ਸਿੰਘ ਨੇ ਥਾਣੇ ਵਿਚ ਕੁੱਝ ਜੂਏਬਾਜ਼ਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ, ਜਿਸ ਨਾਲ ਉਸ ਨੂੰ ਵੀ ਬਦਨਾਮੀ ਮਿਲੀ। ਸਿਆਣਿਆਂ ਨੇ ਠੀਕ ਕਿਹਾ ਹੈ- "ਕੋਲਿਆ ਦੀ ਦਲਾਲੀ ਵਿਚ ਮੂੰਹ ਕਾਲਾ।"
54 ਕੁੱਖਾਂ ਦੀ ਕੁੱਲੀ ਹਾਥੀ ਦੰਦ ਦਾ ਪਰਨਾਲਾ (ਕਿਸੇ ਖ਼ਸਤਾ ਚੀਜ਼ ਨੂੰ ਸਿੰਗਾਰਨ ਲਈ ਵਧੇਰੇ ਖਰਚ ਕਰਨ ਦੇ ਯਤਨ ਨੂੰ ਦੇਖ ਕੇ ਇਹ ਅਖਾਣ ਵਰਤਿਆ ਜਾਦਾ ਹੈ)- ਜਦੋਂ ਮੈਂ ਉਸ ਨੂੰ ਪੁਰਾਣੀ ਡਿੰਗੂ ਡਿੰਗੂ ਕਰਦੀ ਦੁਕਾਨ ਉੱਤੇ ਮਹਿੰਗਾ ਚਮਕਦਾ ਬੋਰਡ ਲਗਾਉਣ ਦੀ ਗੱਲ ਕਰਦਿਆਂ ਸੁਣਿਆ , ਤਾਂ ਮੈਂ ਕਿਹਾ ਕਿ ਜੇਕਰ ਤੂੰ ਦੁਕਾਨ ਉੱਤੇ ਇੱਨਾ ਮਹਿੰਗਾ ਚਮਕਦਾ ਬੋਰਡ ਲੁਆਉਣਾ ਹੈ, ਤਾਂ ਇਸ ਦੀ ਚੰਗੀ ਤਰਾ ਮੁਰੰਮਤ ਕਰਾ ਕੇ ਰੰਗ ਰੋਗਨ ਕਰਾ ਲੈ। ਨਹੀਂ ਤਾਂ "ਕੁੱਖਾ ਦੀ ਕੁੱਲੀ ਹਾਥੀ ਦੰਦ ਦਾ ਪਰਨਾਲਾ।"
55 ਕੰਧਾਂ ਤੇ ਵੀ ਕੰਨ ਹੁੰਦੇ ਹਨ (ਜਿਹੜੀ ਗੱਲ ਛੁਪਾਉਣੀ ਹੋਵੇ, ਉਹ ਕਿਸੇ ਨਾਲ ਵੀ ਨਹੀ ਕਰਨੀ ਚਾਹੀਦੀ)- ਗੱਲ ਸੋਚ ਕੇ ਅੱਗਾ ਪਿੱਛਾ ਦੇਖ ਕੇ ਕਰਨੀ ਚਾਹੀਦੀ ਹੈ। "ਕੰਧਾਂ ਤੇ ਵੀ ਕੰਨ ਹੁੰਦੇ ਹਨ।" ਇਹ ਨਾ ਸਮਝੋ ਕਿ ਤੁਹਾਡੀ ਕਹੀ ਹੋਈ ਗੱਲ ਕਿਸੇ ਹੋਰ ਤੱਕ ਨਹੀਂ ਪਹੁੰਚਦੀ।
56 ਕੰਮ ਨਾ ਕਾਜ ਦਾ ਵੈਰੀ ਅਨਾਜ ਦਾ (ਜਿਹੜਾ ਕੰਮ ਕੋਈ ਨਾ ਕਰੇ, ਪਰ ਰੋਟੀਆ ਬਹੁਤੀਆ ਪਾੜੇ, ਉਸ ਲਈ ਇਹ ਅਖਾਣ ਵਰਤਿਆ ਜਾਂਦਾ ਹੈ )- ਰਾਮ ਸਿੰਘ ਦਾ ਮੁੰਡਾ ਨਾ ਕਿਸੇ ਅੱਖੇ ਲੱਗਦਾ ਹੈ ਤੇ ਨਾ ਹੀ ਕੋਈ ਕੰਮ ਕਰਦਾ ਹੈ। ਸਾਰਾ ਦਿਨ ਵਿਹਲਾ ਫਿਰਦਾ ਰਹਿੰਦਾ ਹੈ। ਅੱਠ ਦਸ ਰੋਟੀਆਂ ਘਰ ਖਾਣ ਲਈ ਆ ਜਾਂਦਾ ਹੈ। ਉਸ ਨੂੰ ਦੇਖ ਕੇ ਰਾਮ ਸਿੰਘ ਨੇ ਕਿਹਾ, "ਕੰਮ ਨਾ ਕਾਜ ਦਾ ਵੈਰੀ ਅਨਾਜ ਦਾ।"
57 ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ (ਜਦੋਂ ਇਹ ਦੱਸਣਾ ਹੇਵੇ ਕਿ ਚਮੜੀ ਦੀ ਸੁੰਦਰਤਾ ਨਾਲੋ ਕੰਮ ਵਧੇਰੇ ਚੰਗਾ ਮੰਨਿਆ ਜਾਂਦਾ ਹੈ।)- ਕੁੜੀ ਭਾਵੇ ਸੋਹਣੀ ਵੀ ਨਾ ਹੋਵੇ, ਪਰ ਚੰਗੀ ਨੋਕਰੀ ਕਰਦੀ ਹੈ। ਤਾ ਸਹੁਰੇ ਘਰ ਵਿਚ ਉਹ ਜਿਆਦਾ ਮਾਣ ਸਤਿਕਾਰ ਪ੍ਰਾਪਤ ਕਰਦੀ ਹੈ ।ਇਸ ਕਰਕੇ ਤਾ ਕਹਿੰਦੇ ਹਨ।" ਕੰਮ ਪਿਆਰਾ ਹੈ ਚੰਮ ਪਿਆਰਾ ਨਹੀ।'
58 ਕੱਲੀ ਤਾਂ ਲੱਕੜ ਵੀ ਨਹੀ ਬਲਦੀ (ਇਹ ਅਖਾਣ ਇਕੱਲ ਦਾ ਦੁੱਖ ਦਰਸਾਉਣ ਲਈ ਵਰਤਿਆ ਜਾਂਦਾ ਹੈ। )- ਵਿਧਵਾ ਸੰਤੀ ਨੇ ਅਪਣੇ ਕੋਲ ਅਪਣੀ ਭਤੀਜੀ ਲੈ ਆਂਦੀ, ਉਹ ਕੱਲਾ ਕਰਦਾ ਵੀ ਕੀ? "ਕੱਲੀ ਤਾ ਲੱਕੜ ਵੀ ਨਹੀ ਬਲਦੀ।"
59 ਕਦੀ ਤੋਲਾ ਕਦੀ ਮਾਸਾ, ਉਸ ਦੀ ਗੱਲ ਦਾ ਕਿ ਭਰਵਾਸਾ (ਜਿਸ ਵਿਆਕਤੀ ਦਾ ਸੁਭਾਅ ਟਿਕਾਅ ਵਾਲਾ ਨਾ ਹੋਵੇ ਪਲ ਪਲ ਬਦਲਦਾ ਰਹੇ ਦਾ ਇਹ ਅਖਾਣ ਵਰਤਿਆਂ ਜਾਂਦਾ ਹੈ।)- ਇਹ ਕਦੇ ਕੁੱਝ ਕਹਿੰਦਾ ਹੈ ਤੇ ਕਦੇ ਕੁੱਝ। ਤੁਸੀ ਇਸ ਦਾ ਕਿਉ ਯਕੀਨ ਕਰਦੇ ਹੋ। ਅਖੇ- "ਕਦੀ ਤੋਲਾ ਕਦੀ ਮਾਸਾ, ਉਸ ਦੀ ਗੱਲ ਦਾ ਕਿ ਭਰਵਾਸਾ"
60 ਕਾਹਲੀ ਤੀ ਘਾਣੀ, ਅੱਧਾ ਤੇਲ ਅੱਧੀ ਪਾਣੀ (ਕਾਹਲੀ ਵਿਚ ਕੰਮ ਸਹੀ ਨਹੀ ਹੁੰਦਾ)- ਜ਼ਸਬੀਰ ਨੇ ਅਪਣੀ ਛੇਵੀ ਵਿਚ ਪੜਦੀ ਧੀ ਨੂੰ ਅੱਠਵੀ ਪਾਸ ਕਰਵਾਉਣ ਦੀ ਕਾਹਲੀ ਵਿਚ ਉਸ ਨੂੰ ਪੰਜਾਬ ਬੋਰਡ ਦੇ ਪੇਪਰ ਦੁਆ ਦਿੱਤੇ। ਉਹ ਅੱਠਵੀ ਤਾਂ ਪਾਸ ਕਰ ਗਈ, ਪਰ ਹਿਸਾਬ ਵਿਚ ਰੀ ਅਪੀਅਰ ਆ ਗਈ। ਸਿਆਣਿਆ ਸੱਚ ਕਿਹਾ ਹੈ- "ਕਾਹਲੀ ਤੀ ਘਾਣੀ, ਅੱਧਾ ਤੇਲ ਅੱਧੀ ਪਾਣੀ।"
61 ਕਾਠ ਦਾ ਹਾਂਡੀ ਇੱਕ ਵਾਰ ਚੜਦੀ ਹੈ (ਜਦੋਂ ਕੋਈ ਭਰੋਸੇ ਵਾਲੀ ਥਾਂ ਧੋਖੇ ਦੇ ਦੇਵੇ ਤਾ ਇਹ ਅਖਾਣ ਵਰਤਿਆਂ ਜਾਂਦਾ ਹੈ)- ਸ਼ਾਹ ਜੀ, ਗੱਲ ਉਹ ਕਰਨੀ ਚਾਹੀਦੀ ਹੈ, ਜਿਸ ਦੇ ਇਤਬਾਰ ਬਣੇ ਤੇ ਗ੍ਰਾਹਕ ਮੁੜ ਤੇ ਵੀ ਆਵੇ , ਨਹੀਂ ਤਾਂ ਤੁਸੀ ਜਾਣਦੇ ਹੋ, ਕਾਠ ਦਾ "ਹਾਂਡੀ ਇੱਕ ਵਾਰ ਚੜਦੀ ਹੈ।"
62 ਕਾਵਾਂ ਦਾ ਅੱਖਿਆਂ ਢੱਗੇ ਨਹੀ ਮਾਰਦੇ (ਜਦੋ ਕੋਈ ਭੈੜਾ ਕਿਸੇ ਨੂੰ ਬਦਅਸੀਸ ਦੇਵੇ ਤਾਂ ਉਸ ਤੋ ਬੇਪਰਵਾਹੀ ਵਰਤਣ ਲਈ ਇਹ ਅਖਾਣ ਵਰਤਿਆ ਜਾਦਾ ਹੈ।)- ਤੂੰ ਜਿੰਨੀ ਮਰਜੀ ਬਦ ਅਸੀਸਾ ਮੂੰਹ ਕੱਢ, "ਕਾਵਾਂ ਦਾ ਅੱਖਿਆ ਢੱਗੇ ਨਹੀ ਮਾਰਦੇ" ਬਸ ਇਕ ਰੱਬ ਦੀ ਨਜਰ ਪੁੱਠੀ ਨਾ ਹੋਵੇ।
63 ਕੁੱਤਾ ਭੌਕੇ ਚੰਨ ਨੂੰ ਕੀ (ਨੇਕ ਬੰਦੇ ਨੂੰ ਨਿੰਦਕਾ ਦੀ ਪਰਵਾਹ ਨਹੀਂ ਹੁੰਦੀਂ)- ਮੋਹਨ ਸਿੰਘ ਉੱਘਾ ਸਮਾਜ ਸੇਵਕ ਹੈ। ਪਰ ਕੁੱਝ ਲੋਕ ਈਰਖਾ ਵੱਲ ਉਸ ਦੀ ਨਿੰਦਿਆਂ ਕਰਦੇ ਰਹਿੰਦੇ ਹਨ । "ਪਰ ਕੁੱਤਾ ਭੌਕੇ ਚੰਨ ਨੂੰ ਕੀ?" ਉਹ ਕਿਸੇ ਦੀ ਪਰਵਾਹ ਨਹੀ ਕਰਦਾ।
64 ਕੁੱਤਾ ਰੋਟੀ ਲੈ ਗਿਆ ਭਗਵਾਨ ਤਰੇ ਲੇਖੇ (ਜਿਵੇ ਕੰਜ਼ੂਸ ਦਾਂ ਨੁਕਸਾਨ ਹੋ ਜਾਵੇ ਤੇ ਉਹ ਕਹਿ ਦੇਵੇ ਕਿ ਮੈ ਦਾਨ ਕੀਤਾ ਹੈ।)- ਅਪਣਾ ਹੱਥੀ ਤਾਂ ਤੁਸੀ ਕਿਸੇ ਗਰੀਬ ਨੂੰ ਕਦੇ ਧੇਲਾ ਨਹੀ ਦਿੰਦੇ, ਪਰ ਜਦੋਂ ਤੁਹਾਡੀ ਜੇਬ ਵਿਚੋ ਭਰਿਆ ਬਟੂਆਂ ਡਿੱਗ ਪਿਆ ਤਾਂ ਤੁਸੀ ਕਹਿੰਦੇ ਹੋ ਕਿ ਚੱਲੋ ਕਿਸੇ ਲੋੜਵੰਦ ਨੂੰ ਹੀ ਲੱਭੇ ਹੋਣਗੇ। ਵਿਚਾਰੇ ਦੇ ਕੰਮ ਆਉਣਗੇ। ਤੁਹਾਡੀ ਤਾ ਉਹ ਗੱਲ ਹੈ- "ਕੁੱਤਾ ਰੋਟੀ ਲੈ ਗਿਆ ਭਗਵਾਨ ਤਰੇ ਲੇਖੇ।"
65 ਕੁੜਮ ਵਿਗੁੱਤਾ ਚੰਗਾ, ਗੁਆਂਢ ਵਿਗੁਤਾ ਮੰਦਾ (ਸੰਬੰਧੀਆ ਨਾਲ ਵਿਗਾੜ ਤਾਂ ਕਦੀ ਕਦੀ ਦੁਖੀ ਕਰਦਾ ਹੈ। ਪਰੰਤੂ ਗੁਆਂਢ ਨਾਲ ਸਦਾ ਹੀ)- ਅਪਣੀ ਗੁਆਢੀਆਂ ਦੁਆਰਾ ਛੇੜੀਆ ਜਾਦੀਆਂ ਨਿੱਤ ਦੀਆਂ ਚਿੰਜੜੀਆ ਤੋਂ ਤੰਗ ਆ ਕੇ ਮੈਂ ਕਿਹਾ, "ਕੁੜਮ ਵਿਗੁੱਤਾ ਚੰਗਾ, ਗੁਆਂਢ ਵਿਗੁਤਾ ਮੰਦਾ।" ਮੈਂ ਤਾਂ ਇਹ ਮਕਾਨ ਵੇਚ ਕੇ ਕਿਸੇ ਹੋਰ ਥਾਂ ਚਲੇ ਜਾਣਾ ਹੈ।
66 ਕਲ੍ਹ ਨਾਮ ਕਾਲ ਦਾ (ਜਿਹੜਾ ਕੰਮ ਅੱਜ ਹੋ ਜਾਵੇ, ਉਹ ਚੰਗਾ ਹੁੰਦਾ ਹੈ।)- ਜਦੋਂ ਮੈਂ ਉਸ ਨੂੰ ਕਿਹਾ ਕਿ ਮੈਂ ਤੇਰਾ ਕੰਮ ਕਲ੍ਹ ਕਰ ਦਿਆਗਾਂ , ਤਾਂ ਮੈਂ ਕਿਹਾਂ ਨਹੀਂ ਯਾਰ ਅੱਜ ਹੀ ਕਰ ਦੇ "ਕਲ੍ਹ ਨਾਮ ਕਾਲ ਦਾ।"
67 ਕਾਲੇ ਕਦੇ ਵੀ ਨਾ ਹੋਵਣ ਬੱਗੇ, ਭਾਵੇ ਸੋ ਮਣ ਸਾਬਣ ਲੱਗੇ (ਜਦੋਂ ਕਿਸੇਂ ਦੇ ਨਾ ਬਦਲੇ ਜਾਣ ਵਾਲੇ ਲੱਛਣ ਵੱਲ ਇਸਾਰਾ ਕਰਨਾ ਹੋਵੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ )- ਭਾਈ, ਪੱਕੀਆਂ ਹੋਈਆਂ ਆਦਤਾ ਬਦਲਦੀਆ ਨਹੀਂ, ਸਿਆਣਿਆ ਨੇ ਐਵੇ ਤਾਂ ਨਹੀਂ ਕਿਹਾ – "ਕਾਲੇ ਕਦੇ ਵੀ ਨਾ ਹੋਵਣ ਬੱਗੇ, ਭਾਵੇ ਸੋ ਮਣ ਸਾਬਣ ਲੱਗੇ।"
68 ਕੁੱਕੜ ਖੇਹ ਉਡਾਏ, ਆਪਣਾ ਹੀ ਸਿਰ ਪਾਏ (ਜਦੋਂ ਕੋਈ ਅਪਣੇ ਪਰਿਵਾਰ ਦੀ ਬਦਨਾਮੀ ਆਪ ਹੀ ਕਰੇ, ਉੱਦੋ ਕਹਿੰਦੇ ਹਨ )- ਜੇ ਤੁਸੀ ਭਰਾ ਆਪੋ ਵਿਚ ਹਰ ਰੋਜ਼ ਇਸੇ ਤਰਾਂ ਹੀ ਇਕ ਦੂਜੇ ਨਾਲ ਲੜਦੇ ਰਹੇ , ਤਾਂ ਕਿਸੇ ਦਾ ਕੀ ਜਾਵੇਗਾ। ਤੁਹਾਡੇ ਹੀ ਪਰਿਵਾਰ ਦੀ ਬਦਨਾਮੀ ਹੋਵੇਗੀ। ਅਖੇ- "ਕੁੱਕੜ ਖੇਹ ਉਡਾਏ, ਆਪਣਾ ਹੀ ਸਿਰ ਪਾਏ।"
69 ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ (ਇਹ ਅਖਾਣ ਸਫਾਈ ਦੀ ਸਿਖਿਆ ਦੇਣ ਲਈ ਵਰਤੀ ਜਾਂਦੀ ਹੈ)- ਜਦੋ ਮੈਂ ਛਿੰਦੇ ਹੋਰਾਂ ਦੇ ਘਰ ਵਿਚ ਗੰਦ ਪਿਆ ਦੇਖਿਆਂ, ਤਾਂ ਕਿਹਾ ਕਿ ਤੁਸੀ ਇੱਥੇ ਹੀ ਰਹਿੰਦੇ ਹੋ, ਪਰ ਸਫਾਈ ਕਿਉ ਨਹੀ ਕਰਦੇ?"ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ।"
70 ਖੁਆਜੇ ਦਾ ਗਵਾਹ ਡੱਡੂ (ਜਦੋਂ ਝੂਠੇ ਦੀ ਗਵਾਹੀ ਝੂਠਾ ਹੀ ਦੇਵੇ)- ਜਦੋਂ ਬੰਤੇ ਚੋਰ ਦੇ ਪੱਖ ਵਿਚ ਸੱਮਗਲਰ ਛਿੰਦੇ ਨੇ ਗੱਲ ਕੀਤੀ, ਦਾਂ ਥਾਣੇਦਾਰ ਨੇ ਕਿਹਾ, ਚੁੱਪ ਰਹਿ ਉੱਏ ਛਿੰਦਿਆ ! "ਖੁਆਜੇ ਦਾ ਗਵਾਹ ਡੱਡੂ।" ਤੇਰੇ ਕਹਿ ਇਹ ਨਹੀ ਛੁੱਟ ਸਕਦਾ।
71 ਖਾਈਏ ਦਾਲ, ਜਿਹੜੀ ਨਿਭੇ ਨਾਲ (ਸੰਜਮ ਦੀ ਸਿਖਿਆ ਦੇਣ ਲਈ ਇਹ ਅਖਾਣ ਵਰਤਦੇ ਹਨ)- ਜਦੋਂ ਬੱਚੇ ਹਰ ਰੋਜ਼ ਬਜਾਰੋ ਮਹਿੰਗੇ ਪੀਜੇ ਤੇ ਫਾਸਟ ਫੂਡ ਲਿਆ ਕੇ ਖਾਣ ਦੀਆਂ ਗੱਲਾਂ ਕਰਨ ਲੱਗੇ, ਤਾਂ ਮੈਂ ਕਿਹਾ ਇਹ ਠੀਕ ਨਹੀ। ਸਿਆਣੇ ਕਹਿੰਦੇ ਹਨ "ਖਾਈਏ ਦਾਲ, ਜਿਹੜੀ ਨਿਭੇ ਨਾਲ।"
72 ਖਾਈਏ ਮਨ ਭਾਉਦਾ, ਪਹਿਨੀਏ ਜੱਗ ਭਾਉਦਾ (ਘਰ ਦੀ ਵਰਤੋ ਭਾਵੇ ਕੁੱਝ ਵੀ ਹੋਵੇ, ਪਰ ਬਾਹਰ ਦੀ ਵਰਤੋਂ ਚੰਗੀ ਹੋਣੀ ਚਾਹੀਦੀ ਹੈ )- ਬੰਦਾ ਕੰਮ ਉਹ ਕਰੇ, ਜਿਹੜਾ ਸਾਰਿਆ ਨੂੰ ਚੰਗਾ ਲੱਗੇ। ਇਸੇ ਕਰਕੇ ਜਦੋਂ ਜੀਤੀ ਦੀ ਦਾਦੀ ਅਮਰੀਕਾ ਗਈ, ਤਾਂ ਉਹ ਸਾਰੀਆ ਬੁੱਢੀਆਂ ਦੇ ਜੀਨਾਂ ਦੇਖ ਕੇ ਆਪ ਵੀ ਜੀਨ ਪਾਉਣ ਲੱਗ ਪਈ। ਕਹਿਣ ਲੱਗੀ- "ਖਾਈਏ ਮਨ ਭਾਉਦਾ, ਪਹਿਨੀਏ ਜੱਗ ਭਾਉਦਾ।"
73 ਖਾਣ ਪੀਣ ਨੂੰ ਦੋ ਦੋ ਮੰਨੀਆਂ, ਕੰਮ ਕਰਨ ਨੁੰ ਬਾਹਾ ਭੰਨੀਆਂ (ਜਦੋ ਕੋਈ ਖਾਣ ਪੀਣ ਨੂੰ ਤਕੜਾ ਹੋਵੇ, ਪਰ ਕੰਮ ਕਰਨ ਤੋ ਭੱਜੇ ਉਦੋ ਕਹਿੰਦੇ ਹਨ)- ਸੱਸ ਨੇ ਨੂੰਹ ਨੂੰ ਕਿਹਾ, ਕੰਮ ਕਰਨ ਵੇਲੇ ਪਤਾ ਨਹੀ ਤੈਨੂੰ ਕੀ ਮੌਤ ਪੈਦੀ ਹੈ, ਝੱਟ ਮੰਜੇ ਤੇ ਪੈ ਕੇ ਹਾਏ ਹਾਏ ਕਰਨ ਲੱਗ ਪੈਦੀ ਹੈ, ਪਰ ਖਾਣ ਵੇਲੇ ਪੰਜ ਪੰਜ ਰੋਟੀਆ ਰਗੜ ਪੈਦੀ ਹੈ। ਤੈਨੂੰ ਹੋਇਆ ਕੀ ਹੈ? ਅਖੇ- "ਖਾਣ ਪੀਣ ਨੂੰ ਦੋ ਦੋ ਮੰਨੀਆ, ਕੰਮ ਕਰਨ ਨੁੰ ਬਾਂਹਾ ਭੰਨੀਆਂ।"
74 ਗੰਗਾ ਗਾਏ ਤਾ ਗੰਗਾ ਰਾਮ, ਜਮਨਾ ਗਾਏ ਤਾ ਜਮਨਾ ਦਾਸ (ਮੌਕੇ ਅਨੁਸਾਰ ਬਦਲਣ ਜਾਣਾ)- ਪਹਿਲਾ ਜਦੋ ਉਹ ਕਾਂਗਰਸ ਵਿਚ ਸੀ, ਤਾਂ ਕਾਂਗਰਸ ਦੇ ਗੁਆਉਦਾ ਸੀ। ਫਿਰ ਉਹ ਭਾਜਪਾਈਆ ਨਾਲ ਮਿਲ ਕੇ ਉਨ੍ਹਾਂ ਦੀ ਖ਼ੁਸਾਮਦ ਕਰਨ ਲੱਗਾ। ਅੱਜ ਕਲ ਉਹ ਨੀਲੀ ਪੱਗ ਬੰਨ ਕੇ ਅਕਾਲੀ ਲੀਡਰਾ ਦੇ ਮਗਰ ਫਿਰ ਰਿਹਾ ਹੈ। ਉਸ ਦੀ ਤਾ ਉਹ ਗੱਲ ਹੈ- "ਗੰਗਾ ਗਾਏ ਤਾ ਗੰਗਾ ਰਾਮ, ਜਮਨਾ ਗਾਏ ਤਾ ਜਮਨਾ ਦਾਸ।"
75 ਗੁੜ ਦਿੱਤਿਆਂ ਜੇ ਦੁਸਮਣ ਮਰੇ, ਮਹੁਰਾ ਕਿਉ ਦੇਈਏ (ਨਰਮੀ, ਲਾਲਚ ਜਾ ਪਿਆਰ ਨਾਲ ਹੀ ਜੇਕਰ ਕਿਸੇ ਵੈਰੀ ਜਾ ਬੁਰੇ ਨੂੰ ਠੀਕ ਕੀਤਾ ਜਾ ਸਕੇ, ਤਾ ਉਸ ਨਾਲ ਸਖਤੀ ਕਰਨ ਦੀ ਜਰੂਰਤ ਨਹੀਂ ਹੁੰਦੀ )- ਮੈਂ ਬਲਵੀਰ ਨੂੰ ਸਮਝਾਇਆਂ ਕਿ ਜੇਕਰ ਤੇਰਾ ਸਰਾਬੀ ਤੇ ਲੜਕਾ ਕਿਰਾਏਦਾਰ 6 ਮਹੀਨਿਆ ਦੇ ਕਿਰਾਏ ਵਿੱਚੋ 3 ਮਹੀਨੇ ਦਾ ਕਰਾਇਆ ਦੇ ਕੇ ਮਕਾਨ ਖ਼ਾਲੀ ਕਰਨ ਲਈ ਤਿਆਰ ਹੈ, ਤਾਂ ਉਸ ਉੱਪਰ ਸਾਰਾ ਕਰਾਇਆ ਵਸੂਲ ਕਰਨ ਤੇ ਉਸ ਨੂੰ ਮਕਾਨ ਵਿੱਚੋ ਕੱਢਣ ਲਈ ਤੁਹਾਡਾ ਕਚਹਿਰੀ ਵਿਚ ਜਾਣਾ ਫਜੂਲ ਹੈ। ਅਖੇ- "ਗੁੜ ਦਿੱਤਿਆ ਜੇ ਦੁਸਮਣ ਮਰੇ, ਮਹੁਰਾ ਕਿਉ ਦੇਈਏ।"
76 ਗਊ ਪੁੰਨ ਦੀ, ਦੰਦ ਕੌਣ ਗਿਣੇ (ਮੁਫਤ ਦੀ ਚੀਜ਼ ਮਿਲੇ ਤਾ ਉਸ ਦੀ ਪੜਤਾਲ ਕੋਣ ਕਰਦਾ ਹੈ-)ਤੁਸੀਂ ਕਹਿੰਦੇ ਹੋ ਕਿ ਚੀਜ ਦੇਖ ਕੇ ਲੈਣੀ ਚਾਹੀਦੀ ਹੈ। ਪਰ- "ਗਊ ਪੁੰਨ ਦੀ, ਦੰਦ ਕੌਣ ਗਿਣੇ।" ਮੈਂ ਇਸ ਤੇ ਕੋਈ ਪੈਸਾ ਤਾਂ ਨਹੀਂ ਖਰਚਿਆਂ, ਜ਼ੋ ਪੁੱਛ ਪੜਤਾਲ ਕਰਦਾ।
77 ਗੱਲ ਕਹਿੰਦੀ ਤੂੰ ਮੈਨੂੰ ਮੂੰਹੋ ਕੱਢ, ਮੈ ਤੈਨੂੰ ਪਿੰਡੋ ਕੱਢਾਗੀ (ਇਸ ਅਖਾਣ ਦੁਆਰਾ ਗੱਲ ਨੂੰ ਸੋਚ ਵਿਚਾਰ ਕਰਨ ਦਾ ਉਪਦੇਸ ਦਿੱਤਾ ਗਿਆ ਹੈ।)- ਦੇਖ ਤੇਰੀ ਬੇਸਮਝੀ ਭਰੀ ਨਿੱਕੀ ਜਿਹੀ ਗੱਲ ਨੇ ਕਿੰਨੇ ਪੁਆੜੇ ਖੜੇ ਕਿਤੇ ਹਨ। ਗੱਲ ਹਮੇਸਾਂ ਸੋਚ ਵਿਚਾਰ ਕੇ ਕਰਨੀ ਚਾਹੀਦੀ ਹੈ। ਸਿਆਣੇ ਕਹਿੰਦੇ ਹਨ ਗੱਲ ਕਹਿੰਦੀ "ਤੂੰ ਮੈਨੂੰ ਮੂੰਹੋ ਕੱਢ, ਮੈ ਤੈਨੂੰ ਪਿੰਡੋ ਕੱਢਾਗੀ ।"
78 ਗਿੱਦੜ ਦਾਖ ਨਾ ਅਪੜੇ ਆਖੇ ਥੂਹ ਕੋੜੀ (ਕੰਮ ਕਰਨ ਦੀ ਸਕਤੀ ਅਪਣੇ ਵਿਚ ਨਾ ਹੋਣਾ, ਪਰ ਦੋਸ ਦੂਜਿਆ ਸਿਰ ਦੇਣਾ)- ਗੁਰਮੀਤ ਨੂੰ ਘਰੋਂ ਖਰਚਣ ਲਈ ਇੱਕ ਪੈਸਾਂ ਵੀ ਨਹੀ ਮਿਲਦਾ, ਪਰੰਤੂ ਉਹ ਫਿਲਮਾਂ ਦੇਖਣ ਦਾ ਵਿਰੁੱਧ ਕਰਦਾ ਰਹਿੰਦਾ ਹੈ। ਜੇਕਰ ਉਸ ਕੋਲ ਪੈਸੇ ਹੋਣ, ਤਾਂ ਉਹ ਟਿਕਟ ਖਰੀਦੇ ਤੇਂ ਉਹ ਫਿਲਮ ਦੇਖੇ। ਉਸ ਦੀ ਤਾ ਉਹ ਗੱਲ ਹੈ।"ਗਿੱਦੜ ਦਾਖ ਨਾ ਅਪੜੇ ਆਖੇ ਥੂਹ ਕੋੜੀ।"
79 ਗਏ ਨਿਮਾਣੇ ਰੋਜੜੇ ਰਹਿ ਗਏ ਨੌ ਤੇ ਵੀਹ (ਜਦੋ ਕੰਮ ਤਾ ਬਹੁਤ ਸਾਰਾ ਬਾਕੀ ਪਿਆ ਹੋਵੇ, ਪਰ ਕੰਮ ਕਰਨ ਵਾਲਾ ਇਉ ਦੱਸੇ, ਜਿਵੇ ਮੁੱਕਣ ਵਾਲਾ ਹੋਵੇ ਤਾਂ ਹਾਸ ਰਸ ਵਿਚ ਕਹਿੰਦੇ ਹਨ)- ਹਾਂ, ਮਨ ਨੂੰ ਤਸੂਲੀ ਦੇਣ ਲਈ ਕਹਿ ਲਓੁ, "ਗਏ ਨਿਮਾਣੇ ਰੋਜੜੇ ਰਹਿ ਗਏ ਨੌ ਤੇ ਵੀਹ।" ਉਞ ਤਾ ਕੰਮ ਬਹੁਤ ਪਿਆ ਹੈ। ਅਜੇ ਤਾਂ ਗੋਹੜੇ ਵਿੱਚੋ ਪਾਣੀ ਵੀ ਨਾ ਕੱਤੀ।
80 ਗੱਲ ਲਾਈਏ ਗਿੱਟੇ, ਕੋਈ ਰੋਵੇ ਤੇ ਕੋਈ ਪਿੱਟੇ (ਕਿਸੇ ਨੂੰ ਅਜਿਹੀ ਖਰੀ ਗੱਲ ਕਹਿ ਦੇਣੀ, ਜਿਸ ਨਾਲ ਅਗਲੇ ਨੂੰ ਖੁਬ ਦੁੱਖ ਲੱਗੇ)- ਮੈਂ ਤਾਂ ਅਗਲੇ ਨੂੰ ਖਰੀ ਸੁਣਾਉਣ ਵਾਲੀ ਹਾਂ। ਅਖੇ- "ਗੱਲ ਲਾਈਏ ਗਿੱਟੇ, ਕੋਈ ਰੋਵੇ ਤੇ ਕੋਈ ਪਿੱਟੇ ।"
81 ਗੱਲੀਂ ਬੀਤੀਂ ਮੈਂ ਵੱਡੀ ਕਰਤੂਤੀ ਵੱਡੀ ਜਿਠਾਣੀ (ਜਦੋਂ ਕੋਈ ਸਿਰਫ਼ ਗੱਲਾਂ ਨਾਲ ਹੀ ਅਪਣੇ ਆਪ ਨੂੰ ਵੱਡਾ ਦੱਸੇ, ਪਰ ਕੰਮ ਕਰਨ ਦੇ ਵੇਲੇ ਟਾਲ ਦੇਵੇ, ਤਾਂ ਉਸ ਲਈ ਇਹ ਅਖਾਣ ਵਰਤਿਆ ਜਾਂਦਾ ਹੈ।)- ਵਾਹ! "ਗੱਲ ਬਾਤੀ ਮੈਂ ਵੱਡੀ ਕਰਤੂਤੀ ਵੱਡੀ" ਜਿਠਾਣੀ। ਤੇਰੇ ਕੋਲ ਗੱਲਾਂ ਹੀ ਹਨ, ਕੰਮ ਤਾਂ ਤੈਨੂੰ ਇਕ ਵੀ ਨਹੀ ਆਉਦਾ।
82 ਗੁੜ, ਘੀ, ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ (ਜਦੋ ਕੋਈ ਬੰਦਾ ਸਾਂਝੀ ਚੀਜ਼ ਵਿੱਚੋ ਹਿੱਸਾ ਤਾਂ ਪੂਰਾ ਲੈਣਾ ਚਾਹੇ, ਪਰ ਅਪਣੇ ਹਿੱਸੇ ਦਾ ਖਰਚ ਕਰਨ ਤੋ ਸੰਕੋਚ ਕਰੇ,ਤਾਂ ਇਹ ਅਖਾਣ ਵਰਤਿਆ ਜਾਂਦਾ ਹੈ )- ਇਹ ਚੰਗੀ ਭਾਈ ਵਾਲੀ ਹੈ, ਪੈਸੇ ਵੀ ਮੈਂ ਲਵਾਂ ਕੰਮ ਵੀ ਮੈਂ ਕਰਾਂ ਤੇ ਤੁਸੀ ਸੁਕਾ ਹੀ ਕੰਮ ਲਵੋ। ਅਖੇ- "ਗੁੜ, ਘੀ, ਮੈਦਾ ਤੇਰਾ,ਜਲ ਫੂਕ ਬਸੰਤਰ ਮੇਰਾ।"
83 ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ (ਕਿਸੇ ਥਾਂ ਤੋਂ ਤੰਗ ਆ ਕੇ ਸੁਖ ਲਈ ਕਿਸੇ ਹੋਰ ਥਾਂ ਜਾਣਾ, ਪਰੰਤੂ ਅੱਗ ਹੋਰ ਤੰਗ ਦੇਖਣੀ ਪੈਣੀ)- ਚਰਨ ਸਿੰਘ ਦੀਆਂ ਘਰ ਦੀਆਂ ਆਰਥਿਕ ਤੰਗੀਆ ਤੋਂ ਦੁਖੀ ਹੋ ਕੇ ਕਿਸੇ ਹੋਰ ਪ੍ਰਦੇਸ ਵਿਚ ਚਲਾ ਗਿਆ, ਜਿੱਥੇ ਅੱਤਵਾਦ ਦੇ ਪਸਰਨ ਕਾਰਨ ਕਾਰੋਬਾਰ ਪਹਿਲਾ ਹੀ ਚੋੜ ਚੁਪੱਟ ਸਨ। ਉਸ ਨੂੰ ਕਿਧਰੇ ਵੀ ਚੰਗਾ ਕੰਮ ਨਾ ਮਿਲਿਆ, ਵਿਚਾਰਾ ਨੌਕਰੀ ਲਈ ਥਾਂ ਥਾਂ ਭਟਕਣ ਲੱਗਾ। ਉਸ ਨਾਲ ਤਾਂ ਉਹ ਗੱਲ ਹੋਈ। "ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ।"
84 ਘਰ ਦਾ ਜ਼ੋਗੀ ਜ਼ੋਗੜਾ, ਬਾਹਰ ਦਾ ਜ਼ੋਗੀ ਸਿੱਧ (ਜਦ ਕੋਈ ਵਿਆਕਤੀ ਘਰ ਦੀ ਚੀਜ ਨੂੰ ਨਿੱਦਦਾ ਹੈ ਅਤੇ ਬਾਹਰ ਦੀ ਪਰਾਈ ਚੀਜ ਨੂੰ ਸਲਾਹੁੰਦਾ ਹੈ,)- ਇਹ ਬਲਵੀਰ ਕੌਰ ਹਰ ਸਮੇਂ ਅਪਣੀ ਨੂੰਹ ਦੀ ਨਿੰਦਿਆ ਕਰਦੀ ਰਹਿੰਦੀ ਹੈ,ਤੇ ਅਪਣੀ ਗੁਆਂਢਣ ਦੀ ਨੂੰਹ ਦੀ ਸਿਫਤਾ ਕਰਦੀ ਨਹੀ ਥੱਕਦੀ। "ਅਖੇ ਘਰ ਦਾ ਜ਼ੋਗੀ ਜ਼ੋਗੜਾ, ਬਾਹਰ ਦਾ ਜ਼ੋਗੀ ਸਿੱਧ।"
85 ਘਿਓੁ ਡੁੱਲਾ ਥਾਲ, ਨਾ ਮਿਹਣਾ ਨਾ ਗਾਲ (ਜਦੋਂ ਕਿਸੇ ਚੀਜ ਦਾ ਨੁਕਸਾਨ ਹੁੰਦਾ ਤਾ ਦਿਸੇ, ਪਰ ਅਸਲ ਵਿਚ ਨੁਕਸਾਨ ਨਾ ਹੋਇਆ ਹੋਵੇ) - ਜੇਕਰ ਦੋਹਾਂ ਭਰਾਵਾ ਨੇ ਅਦਾਲਤ ਦੇ ਵਿਚ ਜਾਣ ਦੇ ਬਜਾਏ ਘਰ ਵਿਚ ਬਹਿ ਕੇ ਆਪਸੀ ਸਹਿਮਤ ਨਾਲ ਹੀ ਜਮੀਨੀ ਜਾਇਦਾਦ ਵੰਡ ਲਈ ਹੈ, ਤਾਂ ਇਸ ਨਾਲੋ ਚੰਗੀ ਗੱਲ ਕਿਹੜੀ ਹੋ ਸਕਦੀ ਹੈ। ਸਿਆਣੇ ਕਹਿੰਦੇ ਹਨ- "ਘਓੁ ਡੁੱਲਾ ਥਾਲ, ਨਾ ਮਿਹਣਾ ਨਾ ਗਾਲ।"
86 ਘਰ ਦੀ ਖੰਡ ਕਿਰਕਿਰੀ, ਬਾਹਰ ਦਾ ਗੁੜ ਮਿੱਠਾ (ਜਦੋਂ ਘਰ ਦੀ ਚੰਗੀ ਚੀਜ ਪਸੰਦ ਨਾ ਆਵੇ, ਪਰ ਬਾਹਰੋ ਮਾੜੀ ਵੀ ਚੰਗੀ ਲੱਗੇ, ਤਾ ਕਹਿੰਦੇ ਹਨ)- ਨੀ ਰਾਣੋ, ਅੱਜ ਕਲ ਤੈਨੂੰ ਘਰ ਦੀ ਬਣੀ ਹੋਈ ਚੀਜ਼ ਤਾ ਪਸੰਦ ਨਹੀ ਆਉਦੀ, ਪਰ ਆਢ ਗੁਆਂਢ ਦਿਉ ਆਈ ਚੀਜ ਬੜੇ ਸੁਆਦ ਨਾਲ ਖਾਂਦੀ ਹੈ। ਅਖੇ- "ਘਰ ਦੀ ਖੰਡ ਕਿਰਕਿਰੀ, ਬਾਹਰ ਦਾ ਗੁੜ ਮਿੱਠਾ।"
87 ਘਰ ਲੜਾਕੀ, ਬਾਹਰ ਸੰਘਣੀ ਮੇਲੋ ਮੇਰਾ ਨਾ (ਘਰ ਵਾਲਿਆਂ ਨਾਲ ਤਾ ਅਜੋੜ ਰੱਖਣਾ, ਪਰ ਬਾਹਰੋ ਮਿੱਠੀ ਵਰਤੋਂ ਕਰਨ ਲਈ ਕਹਿੰਦੇ ਹਨ।)- ਜਦੋ ਨੂੰਹ ਦੇ ਸਾਹਮਣੇ ਇਕ ਰਿਸਤੇਦਾਰਨੀ ਉਸ ਦੇ ਸੱਸ ਦਾ ਮੇਲ ਮਿਲਾਪ ਭਰੇ ਸੁਭਾ ਦੀਆਂ ਤਰੀਫਾਂ ਕਰ ਰਹੀ ਸੀ, ਤਾਂ ਨੂੰਹ ਨੇ ਖਿਝ ਕੇ ਕਿਹਾ, ਬੀਬੀ ਜੀ ਰਹਿਣ ਦਿਓ, ਵਾਹ ਪਿਆ ਜਾਣੀਏ ਜਾ ਰਾਹ ਪਿਆ ਜਾਣੀਏ। ਇਸ ਦੀ ਤਾਂ ਉਹ ਗੱਲ ਹੈ- "ਘਰ ਲੜਾਕੀ, ਬਾਹਰ ਸੰਘਣੀ ਮੇਲੋ ਮੇਰਾ ਨਾ।"
88 ਘਰ ਵਸਦਿਆ ਦੇ, ਸਾਕ ਮਿਲਦਿਆ ਦੇ ਤੇ ਖੇਤ ਵਹੁੰਦਿਆ ਦੇ (ਇਹ ਅਖਾਣ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਘਰ ਦਾ ਵਾਸਾ ਰੱਖਣ ਨਾਲ, ਸਾਕਾਦਾਰੀ ਮਿਲਦੇ ਗਿਲਦੇ ਰਹਿਣ ਨਾਲ ਖੇਤ ਵਾਹੁੰਦੇ ਰਹਿਣ ਨਾਲ ਹੀ ਮਾਲਕੀ ਕਾਇਮ ਰਹਿੰਦੀ ਹੈ।) ਭਾਈ, ਰਿਸਤੇਦਾਰਾ ਨੂੰ ਮਿਲਦੇ ਗਿਲਦੇ ਰਹਿਣਾ ਚਾਹੀਦਾ ਹੈ। ਨਹੀ ਤਾ ਕੁੱਝ ਸਮੇ ਮਗਰੋ ਸਾਰੇ ਇਕ ਦੂਜੇ ਨੂੰ ਭੁਲਾ ਦਿੰਦੇ ਹਨ। ਸਿਆਣੇ ਕਹਿੰਦੇ ਹਨ- "ਘਰ ਵਸਦਿਆ ਦੇ, ਸਾਕ ਮਿਲਦਿਆ ਦੇ ਤੇ ਖੇਤ ਵਹੁੰਦਿਆ ਦੇ।"
89 ਘਰੋ ਖਾਦਿਆ ਦੇ ਅੰਗ ਸਾਕ ਸੱਭੇ (ਰਿਸਤੇਦਾਰਾ ਦੇ ਸੰਬੰਧ ਖਾਂਦੇ ਪੀਦੇ ਸੰਬੰਧੀਆਂ ਨਾਲ ਹੀ ਹੁੰਦੇ ਹਨ।) -ਜਦੋਂ ਗੁਰਮੀਤ ਸਿੰਘ ਨੂੰ ਵਪਾਰ ਵਿਰ ਘਾਟਾ ਪੈ ਗਿਆ, ਤਾਂ ਜਿਹੜੇ ਸਾਕ ਸੰਬੰਧੀ ਤੇ ਮਿੱਤਰ ਰਿਸਤੇਦਾਰ ਉਸ ਕੋਲ ਆਮ ਆਉਦੇ ਜਾਂਦੇ ਰਹਿੰਦੇ ਸਨ, ਉਨ੍ਹਾਂ ਨੇ ਵੀ ਆਉਣਾ ਜਾਣਾ ਛੱਡ ਦਿੱਤਾ ਕਿ ਕਿਤੇ ਉਹ ਉਨ੍ਹਾਂ ਤੋਂ ਕੁੱਝ ਮੰਗ ਹੀ ਨਾ ਲਵੇ। ਸੱਚ ਹੈ- "ਘਰੋ ਖਾਦਿਆ ਦੇ ਅੰਗ ਸਾਕ ਸੱਭੇ।"
90 ਘੜੀ ਦਾ ਖੁੱਥਾ, ਸੌ ਕੋਹ ਜਾ ਪੈਂਦਾ ਹੈ (ਇਸ ਅਖਾਣ ਰਾਹੀ ਇਹ ਦੱਸਿਆ ਜਾਂਦਾ ਹੈ ਕਿ ਜਰਾ ਜਿੰਨੀ ਲਾਪਰਵਾਹੀ ਨਾਲ ਬਹੁਤ ਨੁਕਸਾਨ ਉਠਾਉਣਾ ਪੈ ਜਾਦਾ ਹੈ।)-ਮੈਂ ਪ੍ਰੀਖਿਆ ਕਮਰੇ ਵਿਚ ਲੇਟ ਪੁੱਜਾ, ਤਾਂ ਸੁਪਰੀਟੈਂਡੈਟ ਨੇ ਮੈਨੂੰ ਪੇਪਰ ਨਾ ਦੇਣ ਦਿੱਤਾ ਇਸ ਤਰਾਂ ਮੈ ਬੀ. ਏ. ਵਿਚ ਫੇਲ ਹੋ ਗਿਆ, ਜਦੋਂ ਅਗਲੇ ਸਾਲ ਬੀ. ਏ. ਪਾਸ ਕੀਤੀ, ਤਾਂ ਸਰਕਾਰ ਦੁਆਰਾ ਸੀਟਾ ਘਟਾਉਣ ਕਰਨ ਮੈਨੂੰ ਬੀ, ਐੱਡ ਵਿਚ ਦਾਖਲਾ ਨਾ ਮਿਲਿਆ। ਇਸ ਤਰਾਂ ਮੈਨੂੰ ਹਰ ਸਾਲ ਪਰੇਸਾਨੀ ਦਾ ਮੂੰਹ ਦੇਖਣਾ ਪਿਆ। ਸੱਚ ਹੈ- "ਘੜੀ ਦਾ ਖੁੱਥਾ, ਸੋ ਕੋਹ" ਜਾ ਪੈਦਾ ਹੈ।"
91 ਘਰ ਦਾ ਭੇਤੀ ਲੰਕਾ ਢਾਵੇ (ਭੇਤੀ ਆਦਮੀ ਹਾਨੀਕਾਰਕ ਹੁੰਦਾ ਹੈ।)- ਅਪਣੇ ਭਾਈਵਾਲ ਨਾਲ ਝਗੜਾ ਹੋਣ ਮਗਰੋਂ ਜਦੋਂ ਸਮਗਲਰ ਰਾਮੇ ਦੇ ਪਾਸੋਂ ਅਗਲੇ ਦਿਨ ਵਿਦੇਸੀ ਮਾਲ ਫੜਿਆ ਗਿਆ, ਤਾਂ ਉਸ ਨੇ ਕਿਹਾ-"ਘਰ ਦਾ ਭੇਤੀ ਲੰਕਾ ਢਾਵੇ।" ਇਹ ਸਾਰਾ ਕਾਰਾ ਮੇਰੇ ਭਾਈਵਾਲ ਦਾ ਹੀ ਹੈ। ਕਿਉਕਿ ਇਸ ਦੇ ਬੀਨਾ ਇਸ ਦਾ ਭੇਤ ਕਿਸੇ ਨੂੰ ਪਤਾ ਨਹੀ।
92 ਘਰ ਦੀ ਕੁੱਕੜੀ ਦਾਲ ਬਰਾਬਰ (ਘਰ ਦੀ ਬਣਾਈ ਚੀਜ ਵੀ ਸਸਤੀ ਪੈਦੀ ਹੈ) ਮਹਿੰਦਰ ਨੇ ਅਪਣੀ ਪਤਨੀ ਨੂੰ ਕਿਹਾ ਕਿ ਅਪਣੀ ਕੁੜੀ ਦੇ ਵਿਆਹ ਲਈ ਸਾਨੂੰ ਮਹਿੰਗੇ ਭਾਅ ਦੇ ਸੋਨਾ ਖਰੀਦਣ ਲਈ ਬਜਾਰ ਵਿਚ ਜਾਣ ਦੀ ਕੀ ਜਰੂਰਤ ਹੈ। ਪਰ ਘਰ ਵਰਗਾਂ ਸੁੱਖ ਉੱਥੇ ਨਹੀ ਮਿਲਦਾ। ਇਸੇ ਕਰਕੇ ਸਿਆਣੇ ਕਹਿੰਦੇ ਹਨ- "ਘਰ ਦੀ ਕੁੱਕੜੀ ਦਾਲ ਬਰਾਬਰ।"
93 ਘਰ ਦੀ ਅੱਧੀ ਬਾਹਰ ਦੀ ਸਾਰੀ ਨਾਲੋਂ ਚੰਗੀ (ਪਰਦੇਸ ਨਾਲੋਂ ਦੇਸ ਵਿਚ ਰਹਿਣ ਨੂੰ ਚੰਗਾ ਦੱਸਣ ਲਈ, ਇਹ ਅਖਾਣ ਵਰਤੀਆ ਜਾਂਦਾ ਹੈ )- ਪਰਦੇਸ ਵਿਚ ਜਾ ਕੇ ਬੰਦਾ ਭਾਵੇ ਪੈਸੇ ਤਾ ਬਹੁਤ ਕਮਾ ਲੈਦਾ ਹੈ, ਪਰ ਘਰ ਵਰਗਾ ਸੁੱਖ ਉੱਥੇ ਨਹੀ ਮਿਲਦਾ। ਇਸ ਕਰਕੇ ਸਿਆਣੇ ਕਹਿੰਦੇ ਹਨ- "ਘਰ ਦੀ ਅੱਧੀ ਬਾਹਰ ਦੀ ਸਾਰੀ ਨਾਲੋਂ ਚੰਗੀ।"
94 ਘਰ ਫੂਕ ਤਮਾਸਾ ਵੇਖਣਾ (ਆਪਣੇ ਆਪ ਨੂੰ ਹੀ ਵੰਡਿਆਈ ਖੱਟਣੀ)- ਮਾੜੇ ਆਦਮੀ ਲਈ ਚੋਣਾ ਲੜਨਾ "ਤਾ ਘਰ ਫੂਕ ਤਮਾਸਾ ਵੇਖਣਾ," ਵਾਲੀ ਗੱਲ ਹੈ। ਕਿਉਕਿ ਉਹ ਜਿੱਤ ਤਾਂ ਨਹੀ ਸਕਦਾ ਹੁੰਦਾ।
95 ਚੋਰ ਤੇ ਲਾਠੀ ਦੋ ਜਾਣੇ, ਮੈਂ ਤੇ ਭਾਈਏ ਕੱਲੇ (ਡਰਕਾਲ ਬੰਦੇ ਲਈ ਹਾਸ ਰਸ ਵਿਚ ਇਹ ਅਖਾਣ ਵਰਤਿਆ ਜਾਂਦਾ ਹੈ)- ਜੱਸੀ ਦੀ ਕੀ ਪੁੱਛਦੇ ਹੋ? ਉਹ ਤਾ ਨਿਰੀਆ ਗੱਲਾ ਹੀ ਕਰਨ ਯੋਗਾ ਹੈ। ਜਦੋਂ ਜਰ੍ਹਾਂ ਅੱਗੇ ਹੋ ਕੇ ਕਿਸੇ ਵਿਰੋਧੀ ਨਾਲ ਹੀ ਸਿੱਝਣਾ ਪਵੇ, ਤਾ ਉਸ ਦੀ "ਚੋਰ ਤੇ ਲਾਠੀ ਦੋ ਜਾਣੇ, ਮੈਂ ਤੇ ਭਾਈਏ ਕੱਲੇ" ਵਾਲੀ ਗੱਲ ਹੁੰਦੀ ਹੈ।
96 ਚਿੜੀਆ ਦੀ ਮੌਤ ਗਵਾਰਾ ਦਾ ਹਾਸਾ (ਕਿਸੇ ਡਾਢੇ ਜਾ ਮੂਰਖ ਦੇ ਹਾਸੇ ਹਾਸੇ ਵਿਚ ਹੀ ਕਿਸੇ ਦਾ ਨੁਕਸਾਨ ਕਰਨਾ) -ਜਦੋਂ ਸ਼ਾਮ ਮੇਰੇ ਬੱਚੇ ਨੂੰ ਝੁੱਕ ਕੇ ਉਛਾਲ ਰਿਹਾ ਸੀ, ਤਾ ਬੱਚਾ ਥੱਲੇ ਡਿਗ ਪਿਆ। ਜਦੋ ਮੈਂ ਸ਼ਾਮ ਨੂੰ ਗੁੱਸੇ ਵਿਚ ਝਿੜਕਿਆ, ਤਾਂ ਉਹ ਕਹਿਣ ਲੱਗਾ, ਮੈਂ ਬੱਚੇ ਨੂੰ ਖਿਡਾਉਣ ਲਈ ਉਲਾਰ ਰਿਹਾ ਸਾ। ਮੈਂ ਕਿਹਾ ਤੂੰ ਅੱਗੇ ਵਾਸਤੇ ਮੇਰੇ ਬੱਚੇ ਨੂੰ ਹੱਥ ਨਾ ਲਾਈ। ਅਖੇ- "ਚਿੜੀਆ ਦੀ ਮੌਤ ਗਵਾਰਾ ਦਾ ਹਾਸਾ।"
97 ਚਾਰ ਦਿਨਾਂ ਦੀ ਚਾਨਣੀ ਫੇਰ ਹਨੇਰੀ ਰਾਤ (ਥੋੜੇ ਸਮੇਂ ਦੀ ਸਾਮ ਸੋਕਤ ਪਿੱਛੋ ਮੁੜ ਉਹੋ ਰਹਿਣ ਬਹਿਣੀ ਹੋ ਜਾਂਣੀ)- ਵਿਆਹ ਦੇ ਮੁੱਢਲੇ ਦਿਨ ਸਭ ਲਈ ਖੁਸੀਆਂ ਭਰੇ ਹੁੰਦੇ ਹਨ, ਪਰ ਕੁੱਝ ਸਮੇ ਲਈ ਉਹ ਮਗਰੋਂ ਉਹੋ ਜਿੰਦਗੀ ਦੀ ਗਧੀ ਗੇੜ ਸੁਰੂ ਹੋ ਜਾਂਦਾ ਹੈ। ਇਹ ਤਾ ਬੱਸ "ਚਾਰ ਦਿਨਾਂ ਦੀ ਚਾਨਣੀ ਫੇਰ ਹਨੇਰੀ ਰਾਤ" ਹੁੰਦੀ ਹੈ।
98 ਚੋਰੀ ਕੱਖ ਦੀ ਵੀ ਚਸਰੀ ਲੱਖ ਦੀ ਵੀ (ਮੰਦੀ ਕੰਮ ਭਾਵੇ ਥੋੜਾ ਹੋਵੇਂ, ਭਾਵੇ ਬਹੁਤਾ, ਬਦਨਾਮੀ ਪੂਰੀ ਹੁੰਦੀ ਹੈ।)- ਜ਼ੇਕਰ ਤੁਹਾਡਾ ਮੁੰਡਾ ਅੱਜ ਅਪਣੇ ਸਹਿਪਾਠੀ ਦੀ ਪੈਨਸਿਲ ਚੁੱਕ ਲਿਆਇਆ ਹੈ। ਤਾ ਇਸ ਨੂੰ ਨਜਰ ਅੰਦਾਜ ਨਾ ਕਰੋ। ਚੋਰੀ-ਚੋਰੀ ਹੀ ਹੁੰਦੀ ਹੈ, ਚਾਹੇ ਵੱਡੀ ਹੋਵੇ ਚਾਹੇ ਛੋਟੀ ਹੋਵੇ। ਸਿਆਣੇ ਕਹਿੰਦੇ ਹਨ- "ਚੋਰੀ ਕੱਖ ਦੀ ਵੀ ਚਸਰੀ ਲੱਖ ਦੀ ਵੀ।"
99 ਚੂਹੇ ਨੂੰ ਸੁੰਢ ਦੀ ਗੱਠੀ ਲੱਭੀ ਤੇ ਉਹ ਪੰਸਾਰੀ ਬਣਾ ਬੈਠਾ (ਕਿਸੇ ਕੋਲ ਕੋਈ ਚੀਜ਼ ਜਾਂ ਗੁਣ ਹੱਥ ਆ ਜਾਣ ਤੇ ਆਕੜ ਵਾਲਾ ਬਣ ਜਾਣਾ)- ਇਹ ਕਿਹੜੇ ਸੰਗੀਤਕਾਰਾ ਵਿੱਚੋ ਸੰਗੀਤਕਾਰ ਹੈ। ਇਸ ਨੂੰ ਪਤਾ ਨਹੀ ਕਿੱਥੋ ਇੱਕ ਗਾਣੇ ਦੀ ਤਾਨ ਕੱਢਣੀ ਆ ਗਈ ਤੇ ਖੋਲ ਲਿਆ ਸੰਗੀਤ ਸਕੂਲ। ਆਉਦਾ ਜਾਦਾ ਉਸ ਨੂੰ ਕੁੱਝ ਨਹੀ । ਇਸ ਦੀ ਤਾ ਉਹ ਗੱਲ ਹੈ- "ਚੂਹੇ ਨੂੰ ਸੁੰਢ ਦੀ ਗੱਠੀ ਲੱਭੀ ਤੇ ਉਹ ਪੰਸਾਰੀ ਬਣਾ ਬੈਠਾ।"
100 ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ (ਨੁਕਸਾਨ ਵੱਲ ਦੇਖਣ ਤੋ ਪਹਿਲਾ ਨੁਕਸਾਨ ਦੇ ਕਰਨ ਨੂੰ ਸਮਝਣਾ ਚਾਹੀਦਾ ਹੈ) -ਪਿੰਡ ਵਿਚ ਪੁਲਿਸ ਨਸਾ ਕਰਨ ਵਾਲੇ ਮੁੰਡੇ ਨੂੰ ਫੜਣ ਆਈ, ਤਾਂ ਇਕ ਬਜੁਰਗ ਨੇ ਕਿਹਾ – "ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ," ਫਿਰ ਤੁਸੀ ਇਨ੍ਹਾਂ ਮੁੰਡਿਆ ਨੂੰ ਫੜੋ।
Tags: Proverbs
Comments:
Your comment will be published after approval.