Proverb Part-3 (ਅਖਾਣ -3)

101 ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ (ਹਰਾਮ ਦਾ ਮਾਲ ਲਟਕਾਉਣਾ)- ਬਲੈਕ ਨਾਲ ਕਮਾਈ ਹੋਈ ਪਿਓੁ ਦੀ ਅਥਾਹ ਦੋਲਤ ਨੂੰ ਉਸ ਦੇ ਮਰਨ ਮਗਰੋਂ ਉਸ ਦੇ ਪੁੱਤਰਾਂ ਨੇ ਜੂਏ, ਸਰਾਬ ਦੇ ਹੋਰ ਕਈ ਪ੍ਰਕਾਰ ਦੀ ਅਯਾਸ਼ੀ ਵਿਚ ਲਟਕਾਉਂਦਿਆਂ ਦੇਖ ਕੇ ਮੈਂ ਕਿਹਾ, ਇਨ੍ਹਾਂ ਦੀ ਤਾ ਉਹ ਗੱਲ ਹੈ, ਅਖੇ- "ਚੋਰਾ ਦੇ ਕੱਪੜੇ ਡਾਗਾ ਦੇ ਗਜ।"

 
102 ਚੰਦ ਤੇ ਥੁੱਕਿਆ ਅਪਣੇ ਹੀ ਮੂੰਹ ਤੇ ਪੈਂਦਾ ਹੈ (ਕਿਸੇ ਨੂੰ ਸਿਖਿਆ ਦੇਣੀ ਹੋਵੇ ਕਿ ਭਲੇਮਾਣਸ ਦੀ ਨਿੰਦਾ ਨਹੀਂ ਕਰਨੀ ਚਾਹੀਦੀ, ਤਾਂ ਇਸ ਅਖਾਣ ਦੀ ਵਰਤੋ ਕੀਤੀ ਜਾਂਦੀਂ ਹੈ।)- ਜਦੋਂ ਮੈਂ ਜੀਤੇ ਸਮਗਲਰ ਨੂੰ ਮੁਹੱਲੇ ਵਿਚ ਇੱਕ ਭਲੇਮਾਣਸ ਦੀ ਬਦਨਾਮੀ ਕਰਦਿਆ ਸੁਣਿਆ , ਤਾਂ ਕਸੇ ਨੇ ਵੀ ਉਸ ਦੀਆ ਗੱਲਾ ਵਿਚ ਕੰਨ ਨਾ ਦਿੱਤਾ। ਮੈਂ ਕਿਹਾ, ਚੁੱਪ ਕਰ ਉਏ ਜੀਤਿਆ ! "ਚੰਦ ਤੇ ਥੁੱਕਿਆ ਅਪਣੇ ਹੀ ਮੂੰਹ ਤੇ ਪੈਂਦਾ ਹੈ।"
 
103 ਚਮੜੀ ਜਾਏ ਦਮੜੀ ਨਾ ਜਾਏ (ਇਹ ਅਖਾਣ ਬੇਹੱਦ ਕੰਜੂਸ ਲਈ ਵਰਤਿਆ ਜਾਂਦਾ ਹੈ।)- ਰਾਮੇ ਸਾਹ ਦੀ ਮੁੱਠੀ ਵਿਚ ਜਿਹੜਾ ਪੈਸਾ ਇਕ ਵਾਰ ਆ ਗਿਆ, ਉਹ ਮੁੜ ਕੇ ਵਾਪਸ ਨਹੀ ਨਿਕਲ ਸਕਦਾ, ਇਸ ਤਰ੍ਹਾਂ ਕਰਦੇ ਹੋਏ ਉਹ ਲੱਖਾ ਰੁਪਾਏ ਦਾ ਮਾਲਕ ਬਣ ਗਿਆ ਪਰ ਮਜਾਲ ਹੈ ਕਿ ਉਹ ਅਪਣੇ ਮਕਾਨ ਦੀ ਹਾਲਤ ਸੁਧਾਰਨ, ਚੰਗੀ ਖੁਰਾਕ ਖਾਣ ਕਿਸੇ ਬਿਮਾਰੀ ਦਾ ਇਲਾਜ ਕਰਵਾਉਣ ਲਈ ਇਕ ਪੈਸਾ ਵੀ ਖਰਚ ਜਾਏ। ਉਸ ਦੀ ਤਾ ਉਹ ਗੱਲ ਹੈ, ਅਖੇ "ਚਮੜੀ ਜਾਏ ਦਮੜੀ ਨਾ ਜਾਏ"
 
104 ਚਾਚਾ ਅਖਿਆ ਪੰਡ ਕੋਈ ਨਹੀਂ ਚੁੱਕਦਾ (ਜਦੋਂ ਇਹ ਦੱਸਣਾ ਹੋਵੇ ਕਿ ਕੇਵਲ ਮਿੰਨਤ ਨਾਲ ਕੋਈਂ ਕੰਮ ਨਹੀਂ ਚਲਦਾ ਤਾਂ ਕਹਿੰਦੇ ਹਨ)- ਦੇਖੋ ਜੀ, ਜੇਕਰ ਤੁਹਾਡੇ ਵਿਚ ਕੋਈ ਗੁਣ ਹੋਵੇਗਾ, ਤਾ ਤੁਹਾਡੀ ਹਰ ਥਾਂ ਕਦਰ ਪਵੇਗੀ । ਤੁਹਾਡੇ ਤਰਲਿਆ ਉੱਪਰ ਤਾ ਤਰਸ ਖਾ ਕੇ ਤੁਹਾਨੂੰ ਕੰਮ ਦੇ ਕੇ ਅਪਣਾ ਨੁਕਸਾਨ ਕਰਵਾਉਣ ਲਈ ਕਿਸੇ ਨੇ ਵੀ ਤਿਆਰ ਨਹੀ ਹੋਣਾ, ਸਿਆਣੇ ਕਹਿੰਦੇ ਹਨ "ਚਾਚਾ ਅਖਿਆ ਪੰਡ ਕੋਈ ਨਹੀ ਚੁੱਕਦਾ।"
 
105 ਚੋਰ ਦੀ ਮਾਂ ਕੋਠੀ ਚ ਮੂੰਹ (ਇਸ ਅਖਾਣ ਦੀ ਵਰਦੋ ਇਹ ਦੱਸਣ ਲਈ ਕੀਤੀ ਜਾਦੀ ਹੈ ਕਿ ਮਾੜੇ ਆਦਮੀ ਦੀ ਸੰਗਤ ਕਾਰਨ ਨਾਲ ਸਰਮਿੰਦਗੀ ਹੁੰਦੀ ਹੀ ਹੈ)- ਇਸ ਮੁੰਡੇ ਦੇ ਭੈੜੇ ਚਾਲਿਆ ਨੇ ਤਾਂ ਸਾਨੂੰ ਕਿਤੇ ਮੂੰਹ ਦਿਖਾਉਣ ਜ਼ੋਗੇ ਨਹੀ ਛੱਡਿਆ । ਅਖੇ- "ਚੋਰ ਦੀ ਮਾਂ ਕੋਠੀ ਚ ਮੂੰਹ।"
 
106 ਚੱਜ ਨਾ ਆਚਾਰ ਤੇ ਘੁਲਣ ਨੂੰ ਤਿਆਰ (ਹਰ ਸਮੇ ਲੜਾਈ ਲਈ ਤਿਆਰ ਰਹਿਣ ਵਾਲੇ ਲਈ ਵਰਤਦੇ ਹਨ)- ਗੁਰਮੀਤ ਸਿੰਘ ਨੇ ਅਪਣੇ ਆਪ ਕੋਈ ਚੱਜ ਦਾ ਕੰਮ ਨਹੀ ਕੀਤਾ । ਜੇਕਰ ਉਸ ਨੂੰ ਸਮਝਾਉ ਤਾਂ ਕੋਈ ਗੱਲ ਸੁਣਨ ਦੇ ਬਜਾਏ ਅੱਗੋ ਲੜਨ ਨੂੰ ਪੈਦਾ ਹੈ। ਅਖੇ- "ਚੱਜ ਨਾ ਆਚਾਰ ਤੇ ਘੁਲਣ ਨੂੰ ਤਿਆਰ।"
 
107 ਚੜ੍ਹਿਆ ਸੋ ਤੇ ਲੱਥਾ ਭੋ (ਬਹੁਤਾ ਕਰਜਾ ਚੜਣ ਤੇ ਬੰਦਾ ਬੇਪ੍ਰਵਾਹ ਹੋਂ ਜਾਂਦਾ ਹੈ।)- ਮਨਜੀਤ ਸਿੰਘ ਨੇ ਬੈਂਕ ਦਾ 20 ਲੱਖ ਦਾ ਕਰਜਾ ਸਿਰ ਚੜਾਇਆਂ ਹੋਇਆਂ ਤੇਂ 8 ਕੁ ਲੱਖ ਅੜ੍ਹਤੀਆ ਦਾ। ਜ਼ਮੀਨ ਵੀ ਹੱਥੋ ਗੁਆ ਚੁੱਕਾ ਹੈ। ਹੁਣ ਕਹਿੰਦਾ ਹੈ ਕਿ ਮੈ ਅਪਣੇ ਮੁੰਡੇ ਦਾ ਵਿਆਹ ਗੱਜ ਵੱਜ ਕੇ ਕਰਨਾ ਹੈ। ਚਾਹੇ ਮੇਰਾ ਮਕਾਨ ਵਿੱਕ ਜਾਵੇ। ਦੇਖੋ, ਇਸ ਬੰਦੇ ਨੂੰ ਕਰਜੇ ਦਾ ਕੋਈ ਪ੍ਰਵਾਹ ਨਹੀ। ਅਖੇ "ਚੜ੍ਹਿਆ ਸੋ ਤੇ ਲੱਥਾ ਭੋ।"
 
108 ਛੀਹੋ ਕੀਤਿਆ ਕੋਈ ਕਾਣੀ ਨਹੀ ਪੀਦਾ (ਜਦੋਂ ਕੋਈਂ ਵਾਰ ਵਾਰ ਕਹਿਣ ਤੇ ਵੀ ਲੋੜ ਦੀ ਚੀਜ ਨਾ ਲਵੇ)- ਮੈਂ ਉਸ ਨੂੰ ਵਾਰ ਵਾਰ ਕਿਹਾ ਕਿ ਬਰਸਾਤ ਦੇ ਦਿਨ ਹਨ, ਮੀਂਹ ਪਤਾ ਨਹੀ ਕਦੋ ਪੈਣ ਲੱਗ ਜਾਵੇ ,ਇਸ ਕਰਕੇ ਉਹ ਘਰੋਂ ਛਤਰੀ ਲੈ ਕੇ ਤੁਰੇ, ਪਰ ਉਸ ਨੇ ਮੇਰੇ ਗੱਲ ਵੱਲ ਕੰਨ ਨਾ ਧਰਿਆ। ਫਿਰ ਉਹ ਜਦੋਂ ਘਰੋਂ ਬਾਹਰ ਨਿਕਲ ਕੇ ਦਸ ਕਦਮ ਬਾਹਰ ਗਿਆ ਸੀ, ਤਾਂ ਮੀਂਹ ਇਕ ਦਮ ਜ਼ੋਰ ਨਾਲ ਪੈਣ ਲੱਗਾ ਤੇ ਉਹ ਪਿਛਲੀ ਪੈਰੀ ਦੋੜ ਕੇ ਘਰ ਨੂੰ ਛਤਰੀ ਲੱਣ ਆਇਆ। ਮੈਂ ਕਿਹਾ ਹੁਣ ਭਿੱਜ ਕੇ ਵੀ ਘਰ ਵਿਚ ਛੱਤਰੀ ਲੈਣ ਲਾਇਆ ਹੈ। ਜੇਕਰ ਮੇਰੀ ਗੱਲ ਪਹਿਲਾ ਮੰਨ ਲੈਦਾ, ਤਾ ਬਚ ਜਾਦਾ । ਇਹ ਸੁਣ ਕੇ ਮੇਰੀ ਦਾਦੀ ਨੇ ਕਿਹਾ , "ਛੀਹੋ ਕੀਤਿਆ ਕੋਈ ਕਾਣੀ ਨਹੀ ਪੀਦਾ।"
 
109 ਛੱਡਿਆ ਗਿਰਾ ਤੇ ਕੀ ਲੈਣਾ ਨਾ (ਜਦੋ ਕਿਸੇ ਨਾਲ ਦਿਲੋ ਸਾਝ ਛੱਡ ਜਾਂਵੇ ਉਦੋ ਕਹਿੰਦੇ ਹਨ)- ਜਦੋਂ ਦਾ ਸੁਰਿੰਦਰ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਤਾ ਉਸ ਨਾਲ ਮਿਲਣਾ ਗਿਲਣਾ ਛੱਡ ਦਿੱਤਾ, ਮੈਂ ਤਾ ਹੁਣ ਉਸ ਦੇ ਮਰਨੇ ਪਰਨੇ ਤੇ ਵੀ ਨਹੀ ਜਾਣਾ। ਅਖੇ- "ਛੱਡਿਆ ਗੀਰਾ ਤੇ ਕੀ ਲੈਣਾ ਨਾ।"
 
110 ਛੱਜ ਤਾ ਬੋਲੇ ਛਾਨਣੀ ਕਿਉ ਬੋਲੋ (ਇਕ ਦੋਸੀ ਦੂਜੇ ਦੇ ਦੋਸ ਕਿਉ ਕੱਢੇ)- ਜਦੋਂ ਕਰਤਾਰੇ ਨੇ ਪਿੰਡ ਵਿਚ ਚੋਰੀ ਦਾ ਇਲਜਾਮ ਨਰੈਣੇ ਦੇ ਸਿਰ ਲਾਇਆ, ਤਾ ਉਸ ਨੇ ਕਿਹਾ , ਚੁੱਪ ਕਰ ਉਏ ਕਰਤਾਰਿਆ ! "ਛੱਜ ਤਾ ਬੋਲੇ ਛਾਨਣੀ ਕਿਉ ਬੋਲੋ"? ਅਜੇ ਤਾਂ ਤੂੰ ਕਲ ਚੋਰੀ ਕਰਨ ਦੇ ਵਿਚ ਛੇ ਮਹੀਨੇ ਕੱਟ ਕੇ ਆਇਆ ਹੈ
 
111 ਛੋਲਿਆ ਨਾਲ ਘੁਣ ਵੀ ਪਿਸ ਜਾਂਦਾ ਹੈ। (ਵੱਡਿਆ ਦੇ ਭੇਡ ਵਿਚ ਛੋਟੇ ਵੀ ਮਰੇ ਜਾਂਦੇ ਹਨ)-ਭਰਾਵਾ ਤੂੰ ਇਨ੍ਹਾਂ ਜੂਏਬਾਜਾ ਕੋਲ ਨਾ ਬੈਠਿਆ ਕਰ। ਭਾਵੇ ਤੂੰ ਜੂਆ ਨਹੀ ਖੇਡਦਾ, ਪਰ ਜਿਸ ਦਿਨ ਪੁਲਸ ਦਾ ਛਾਪਾ ਪੈ ਗਿਆ, ਤਾਂ ਉਨ੍ਹਾਂ ਤੈਨੂੰ ਵੀ ਨਹੀ ਬਖ਼ਸਣਾ, ਸਿਆਣੇ ਕਹਿੰਦੇ ਹਨ- "ਛੋਲਿਆ ਨਾਲ ਘੁਣ ਵੀ ਪਿਸ ਜਾਦਾ ਹੈ।"
 
112 ਜਿਸ ਦੀ ਕੋਠੀ ਉੱਤੇ ਦਾਣੇ ਉਸ ਦੇ ਕਮਲੇ ਵੀ ਸਿਆਣੇ (ਅਮੀਰ ਦੇ ਮੂਰਖ ਵੀ ਸਿਆਹੇ ਜਾਦੇ ਹਨ ਪਰ ਗਰੀਬਾ ਦੇ ਸਿਅਣੇ ਵੀ ਨਿੰਦੇ ਜਾਦੇ ਹਨ)- ਗ਼ਰੀਬ ਆਦਮੀ ਸਿਆਣਾ ਵੀ ਹੋਵੇ, ਤਾ ਉਸ ਦਾ ਕੋਈ ਆਦਰ ਸਤਿਕਾਰ ਨਹੀ ਕਰਦਾ, ਪ੍ਰੰਤੂ ਅਮੀਰਾ ਦੇ ਮੂਰਖ ਨੂੰ ਵੀ ਹੱਥੀ ਛਾਂਵਾ ਹੁੰਦੀਆਂ ਹਨ। ਸਿਆਣਿਆ ਨੇ ਠੀਕ ਹੀ ਕਿਹਾ ਹੈ- "ਜਿਸ ਦੀ ਕੋਠੀ ਉੱਤੇ ਦਾਣੇ ਉਸ ਦੇ ਕਮਲੇ ਵੀ ਸਿਆਣੇ।"
 
113 ਜਿੱਥੇ ਪਈ ਫੁੱਟ, ਉੱਥੇ ਪਈ ਲੁੱਟ (ਏਕਤਾ ਵਿਚ ਤਾਕਤ ਹੁੰਦੀ ਹੈ)- ਸਾਨੂੰ ਤਿੰਨਾਂ ਭਰਾਵਾ ਨੂੰ ਇਕੱਠਿਆ ਮਿਲ ਕੇ ਅਪਣੇ ਪਿਤਾ ਜੀ ਦੇ ਕਰੋਬਾਰ ਨੂੰ ਸੰਭਾਲਣਾ ਚਾਹੀਦਾ ਹੈ। ਜਸਵੰਤ ਨੇ ਅਪਣੇ ਦੋਹਾ ਛੋਟੇ ਭਰਾਵਾ ਨੂੰ ਕਿਹਾ, ਜੇਕਰ ਆਪਾ ਤਿੰਨੇ ਰਲ ਮਿਲ ਕੇ ਨਹੀ ਚੱਲਾਗੇ, ਤਾ ਪਿਤਾ ਜੀ ਦਾ ਕਜਰੋਬਾਰ ਖਤਮ ਹੋ ਜਾਵੇਗਾ, ਸਾਨੂੰ ਸਿਆਣਿਆ ਦਾ ਕਿਹਾ ਯਾਦ ਰੱਖਣਾ ਚਾਹੀਦਾ ਹੈ-" ਜਿੱਥੇ ਪਈ ਫੁੱਟ, ਉੱਥੇ ਪਈ ਲੁੱਟ।"
 
114 ਜਿਸ ਦੀ ਨਾ ਫੁੱਟੇ ਬਿਆਈ, ਉਹ ਕੀ ਜਾਣੇ ਪੀੜ ਪਰਾਈ (ਜਿਸ ਨੂੰ ਦੁੱਖ ਲਗਦਾ ਹੈ ਉਸ ਨੂੰ ਹੀ ਪੀੜ ਲੱਗਦਾ ਹੈ)- ਉਸ ਦੇ ਘਰ ਤਿੰਨਾ ਮੌਤਾ ਇੱਕਠੀਆ ਹੋਣ ਨਾਲ ਜ਼ੋ ਉਸ ਦੇ ਦਿਲ ਤੇ ਵਾਪਰ ਰਹੀ ਸੀ, ਉਹ ਅਸੀ ਨਹੀ ਅਨੁਭਵ ਕਰ ਸਕਦੇ, ਸਿਆਣਿਆ ਨੇ ਠੀਕ ਤਾ ਹੀ ਕਿਹਾ ਹੈ-"ਜਿਸ ਦੀ ਨਾ ਫੁੱਟੇ ਬਿਆਈ, ਉਹ ਕੀ ਜਾਣੇ ਪੀੜ ਪਰਾਈ।"
 
115 ਜਿਹਾ ਮੂੰਹ ਤੇਹੀ ਚਪੇੜ (ਜਿਹੋ ਜਿਹਾ ਸਲੂਕ ਦਾ ਕੋਈਂ ਅਧਿਕਾਰੀ ਹੋਵੇ, ਉਸ ਨਾਲ ਉਹੋ ਜਿਹਾ ਸਲੂਕ ਕਰਨਾ)- ਜਦੋਂ ਮਾਲਕ ਮਕਾਨ ਦੇ ਕਿਰਾਏਦਾਰ ਬਾਰੇ ਪੁੱਛਿਆਂ ਕਿ ਉਹ ਅੱਗੇ ਤਾ ਕਿਰਾਇਆ ਹਰ ਮਹੀਨੇ ਆਪ ਦੇ ਦਿੰਦਾ  ਸੀ ਪਰ ਹੁਣ ਉਹ ਪਿਛਲੇ ਤਿੰਨ ਮਹੀਨਿਆ ਤੋਂ ਉਸ ਨੂੰ ਕਿਉ ਤੰਗ ਕਰ ਰਿਹਾ ਹੈ, ਤਾਂ ਕਿਰਾਏਦਾਰ ਨੇ ਕਿਹਾ ਕਿ ਉਹ ਉਸ ਦੇ ਹੇਠਲੇ ਕਮਰੇ ਨੂੰ ਅਪਣੇ ਮੁੰਡੇ ਦੇ ਵਿਆਹ ਸਮੇਂ ਇਕ ਹਫਤੇ ਲਈ ਉਧਾਰਾ ਲੈ ਕੇ ਉਸ ਤੋ ਅਜੇ ਤੱਕ ਜਿੰਦਰਾ ਕਿਉ ਮਾਰ ਛੱਡਿਆ ਹੈ। ਜਦੋਂ ਤੁਸੀ ਵਧੀਕੀ ਕਰੋਗੇ , ਫਿਰ ਸਾਥੋ ਚੰਗਿਆਈ ਦੀ ਕਿਵੇ ਆਸ ਕਰਦੇ ਹੋ ਇਹ ਤਾ ਉਹ ਗੱਲ ਹੈ- "ਜਿਹਾ ਮੂੰਹ ਤੇਹੀ ਚਪੇੜ।'
 
116 ਜਿਧਰ ਗਈਆ ਬੇੜੀਆਂ, ਉਧਰ ਗਏ ਮਲਾਹ (ਕਿਸੇ ਬੰਦੇ ਦੇ ਜਾਣ ਨਾਲ ਉਸ ਦੇ ਅਸਰ ਸੁਖ ਜਾ ਸੋਕ ਦਾ ਵੀ ਜਾਂਦੇ ਰਹਿਣਾ)- ਅੱਜ ਕਲ੍ਹ ਨਾ ਪੁਰਾਣੇ ਲੋਕ ਰਹੇ ਹਨ ਨਾ ਉਨਾ ਦੇ ਸੋਕ ਅਖੇ-" ਜਿਧਰ ਗਈਆ ਬੇੜੀਆਂ, ਉਧਰ ਗਏ ਮਲਾਹ ।'
 
117 ਜਾਗਦਿਆ ਦੀਆ ਕੱਟੀਆ ਤੇ ਸੁੱਤਿਆ ਦੇ ਕੱਟੇ (ਸੁਚੇਤ ਰਹਿਣ ਵਾਲਾ ਸੁਚੇਤ ਰਹਿਣ ਵਾਲੇ ਦੀ ਸੁਸਤੀ ਸਦਾ ਲਾਭ ਉਠਾ ਲੈਦਾ ਹੈ।)- ਜਦੋ ਕੁਲਬੀਰ ਸਿੰਘ ਨੇ ਮੈਨੂੰ ਕਿਹਾ ਕਿ ਅਪਣੇ ਪਿੰਡ ਵਿਚ ਨਵੇ ਖੁੱਲੇ ਡੀਪੂ ਦੀ ਮਨਜੂਰੀ ਮੈਂ ਲੈਣੀ ਸੀ, ਪਰ ਲੈ ਜਗਤ ਸਿੰਘ ਗਿਆ ਹੈ, ਬਈ ਤੂੰ ਘਰ ਬੱਠਾ ਰਹਿੰਦਾ ਹੈ ,ਪਰ ਕੰਮ ਉਹ ਅਪਣੇ ਕੰਮਾ ਲਈ ਨੰਠ-ਭੱਜ ਕਰਦਾ ਰਹਿੰਦਾ ਹੈ। ਸਿਆਣਿਆ ਨੇ ਕਿਹਾ ਹੈ ਕਿ- "ਜਾਗਦਿਆ ਦੀਆ ਕੱਟੀਆਤੇ ਸੁੱਤਿਆ ਦੇ ਕੱਟੇ ।"
 
118 ਜਿੱਥੇ ਚਾਹ ਉੱਥੇ ਰਾਹ (ਕਿਸੇ ਚੀਜ਼ ਦੀ ਇੱਛਾ ਹੋਵੇਂ, ਤਾਂ ਉਸ ਦੀ ਪ੍ਰਾਪਤੀ ਲਈ ਰਾਹ ਲੱਭ ਹੀ ਲੈਦਾ ਹੈ।)- ਜੇਕਰ ਤੁਸੀ ਇਸ ਮੁਸਕਿਲ ਕੰਮ ਨੂੰ ਨੇਪੇਰੇ ਚੜਨਾ ਚਾਹੁੰਦੇ ਹੋ, ਤਾਂ ਲੱਕ ਬੰਨ ਤੇ ਇਸ ਨੂੰ ਕਰਨ ਵਿਚ ਜੁੱਟ ਜਾਵੋ। ਫਿਰ ਜਿਹੜੀਆ ਮੁਸਕਿਲਾ ਤੁਹਾਡੇ ਰਸਤੇ ਵਿਚ ਆਉਣਗੀਆਂ ਉਨ੍ਹਾਂ ਨੂੰ ਹੱਲ ਕਰਨ ਦਾ ਵੀ ਕੋਈ ਰਾਹ ਨਿਕਲ ਜਾਵੇਗਾ। ਸਿਆਣੇ ਕਹਿੰਦੇ ਹਨ- "ਜਿੱਥੇ ਚਾਹ ਉੱਥੇ ਰਾਹ।"
 
119 ਜਾਹ ਨੀ ਧੀਏ ਰਾਵੀ ਨਾ ਕੋਈ ਆਵੀਤੇ ਨਾ ਕੋਈ ਜਾਵੀ (ਜਦ ਕਿਸੇ ਨੂੰ ਦੂਰ ਘੱਲ ਕੇ ਉਸ ਨੂੰ ਉਸ ਦੀ ਕਿਸਮਤ ਉੱਤੇ ਛੱਡ ਦਿੱਤਾ ਹੋਵੇ)- ਮੈਂ ਤਾਂ ਅਪਣੀ ਧੀ ਨੂੰ ਤਾਮਿਲਨਾਡੂ ਵਿਚ ਰਹਿੰਦੇ ਮੁੰਡੇ ਨਾਲ ਵਿਆਹੁਣ ਮਗਰੋਂ ਪਛਮਾਉਦੀ ਹਾਂ, ਮੇਰੇ ਵਿਚ ਵੀ ਇੰਨੀ ਆਇਕ ਸਮੱਰਥਾ ਨਹੀ ਕਿ ਮੈਂ ਉਸ ਨੂੰ ਸਾਲ ਛੇ ਮਹੀਨੇ ਬਾਅਦ ਮਿਲਣ ਜਾ ਸਕਾ ਤੇ ਉਸ ਦਾ ਘਰ ਵੀ ਅੱਗੇ ਆਮ ਜਿਹਾ ਹੀ ਹੈ। ਹੁਣ ਤਾ ਕਈ ਸਾਲ ਹੋ ਗਏ ਮੈਨੂੰ ਆਪਣੀ ਧੀ ਨੂੰ ਮਿਲਿਆ, ਇਹ ਤਾ ਉਹ ਗੱਲ ਹੋਈ- "ਜਾਹ ਨੀ ਧੀਏ  ਰਾਵੀ ਨਾ ਕੋਈ ਆਵੀਤੇ ਨਾ ਕੋਈ ਜਾਵੀ।"
 
120 ਜਿਉ ਜਿਉ ਭਿੱਜੇ ਕੰਬਲੀ ਤਿਉ ਤਿਉ ਭਾਰੀ ਹੋਏ (ਜਿੰਨੇ ਕਿਸੇ ਨੂੰ ਦੁੱਖ ਸਹਿਣੇ ਪੈਦੇ ਹਨ ਉਨ੍ਹਾਂ ਹੀ ਉਹ ਸਿਆਣਾ ਹੁੰਦਾ ਹੈ।)- ਘਰ ਦੇ ਮਾਪਿਆ ਦੀ ਸਤਰ ਛਾਇਆ ਹੇਠ ਬੇਪਰਵਾਹੀ ਤੇ ਗੈਰ ਜਿੰਮੇਵਾਰੀ ਭਰਿਆ ਸੁਭਾ ਰੱਖਣ ਵਾਲੇ ਮੁੰਡੇ ਕੁੜੀਆ ਜਦੋਂ ਹੋਸਟਲ ਵਿਚ ਜਾ ਕੇ ਲੰਮਾ ਸਮਾ ਮਾਪਿਆ ਤੋ ਦੂਰ ਰਹਿੰਦੇ ਹਨ ਤਾਂ ਉਹ ਬਹੁਤ ਸਾਰੀ ਸਮੱਸਿਆ ਨਾਲ ਇੱਕਲੇ ਜੂਝਦੇ ਹਨ। ਫਲਸਰੂਪ ਉਹ ਬਹੁਤ ਹੀ ਜਿੰਮੇਵਾਰ ਤੇ ਸਿਆਣੇ ਬਣ ਜਾਂਦੇ ਹਨ। ਸਿਆਣਿਆ ਨੇ ਠੀਕ ਕਿਹਾ ਹੈ- "ਜਿਉ ਜਿਉ ਭਿੱਜੇ ਕੰਬਲੀ ਤਿਉ ਤਿਉ ਭਾਰੀ ਹੋਏੇ।"
 
 
121 ਜਦ ਤਕ ਸਾਸ ਤਦ ਤੱਕ ਆਸ (ਜਦ ਤਕ ਸੁਆਸ ਆਉਦੇ ਹਨ, ਬਚ ਜਾਣ ਦੀ ਆਸ ਬਣੀ ਰਹਿੰਦੀ ਹੈ)- ਦੁਰਘਟਨਾ ਵਿਚ ਸਿਰ ਵਿਚ ਸੱਟ ਲੱਗਣ ਕਾਰਨ ਮਹਿੰਦਰ ਸਿੰਘ ਹਸਪਤਾਲ ਵਿਚ 2 ਸਾਲ ਬੇਹੋਸ ਪਿਆ ਹੈ। ਉਸ ਦੇ ਬਚਣ ਦਾ ਕੋਈਂ ਪਤਾ ਨਹੀ, "ਪਰ ਜਦ ਤਕ ਸਾਸ ਤਦ ਤੱਕ ਆਸ।"ਡਾਕਟਰਾਂ ਤੇ ਉਸ ਦੇ ਘਰਦਿਆ ਨੇ ਉਸ ਦੇ ਇਲਾਜ ਵਿਚ ਕੋਈ ਢਿੱਲ ਨਹੀਂ ਆਉਣ ਦਿੱਤੀ।
122 ਜੰਮਣ ਵਾਲੇ ਛੁੱਟ ਗਏ ਸਹੇਂਦੜੇ ਫਸ ਗਏ (ਨੂੰਹ ਦੇ ਭੈੜਾ ਨਿਕਲਣ ਦੇ ਸਮੇ ਕਿਹਾ ਜਾਂਦਾ ਹੈ।)- ਨਿਰਮਲਾ ਨੇ ਕਿਹਾ ਕਿ ਮੈਨੂੰ ਤਾਂ ਹੁਣ ਪਤਾ ਲੱਗਾ ਹੈ ਕਿ ਮੇਰੇ ਘਰ ਆਈ ਛੋਟੀ ਨੂੰਹ ਨਸੇ ਖਾਂਦੀ ਹੈ। ਜਿਸ ਕਰਕੇ ਉਸ ਨੂੰ ਦੌਰੇ ਪੈਦੇ ਹਨ, ਸਾਰਾ ਟੱਬਰ ਤਾ ਉਸ ਨੂੰ ਅਪਣੇ ਮੁੰਡੇ ਨਾਲ ਵਿਆਹ ਕੇ ਬੜੀ ਮੁਸੀਬਤ ਵਿਚ ਪੈ ਗਿਆ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿ ਕਰਾਂ, ਇਹ ਤਾਂ ਉਹ ਗੱਲ ਹੋਈ ਹੈ- "ਜੰਮਣ ਵਾਲੇ ਛੁੱਟ ਗਏ ਸਹੇਂਦੜੇ ਫਸ ਗਏ।"
 
123 ਜਿਸ ਦੇ ਹੱਥ ਡੋਈ ਉਸ ਦਾ ਸਭ ਕੋਈ (ਜਿਹੜਾ ਖਾਣ ਪੀਣ ਨੂੰ ਦੇ ਸਕਦਾ ਹੈ, ਸਾਰੇ ਉਸ ਦੇ ਬਣ ਕੇ ਰਹਿੰਦੇ ਹਨ)- ਬੀਬੀ ਸਾਨੂੰ ਗ਼ਰੀਬਾ ਨੂੰ ਕੋਣ ਪੁੱਛਦਾ ਹੈ। ਮੁਸਕਿਲ ਵੇਲੇ ਤਾ ਸਾਡੇ ਆਪਣੇ ਵੀ ਨਹੀ ਬਹੁੜਦੇ। ਅਖੇ- "ਜਿਸ ਦੇ ਹੱਥ ਡੋਈ ਉਸ ਦਾ ਸਭ ਕੋਈ।"
 
124 ਜਿਸ ਨੇ ਕੀਤੀ ਸਰਮ ਉਸ ਦੇ ਫੁੱਟੇ ਕਰਮ (ਮੁਨਾਫਾ ਕਮਾਉਣ ਜਾ ਮੋਜਾਂ ਕਰਨ ਲਈ ਬੰਦੇ ਨੂੰ ਨੈਤਿਕਤਾ ਛੱਡਣੀ ਪੈਦੀ ਹੈ)- ਅਜਿਕੇ ਮੁਨਾਫਾਖੋਰੀ ਦੇ ਯੁਗ ਵਿਚ ਅਜਿਹਾ ਬੰਦਾ ਕਿਸੇ ਕਾਰਨ ਕਿਸੇ ਦੀ ਲਿਹਾਜਦਾਰੀ ਕਰੇ, ਉਹ ਮੋਜਾ ਨਹੀ ਕਰ ਸਕਦਾ, ਉਹ ਭੁੱਖਾ ਹੀ ਮਰਦਾ ਹੈ। ਅੱਜ ਕਲ੍ਹ ਤਾਂ ਇਹ ਠੀਕ ਹੀ ਜਾਪਦਾ ਹੈ। "ਜਿਸ ਨੇ ਕੀਤੀ ਸਰਮ ਉਸ ਦੇ ਫੁੱਟੇ ਕਰਮ।"
 
125 ਜਿਹੜੇ ਇੱਥੇ ਭੈੜੇ ਉਹ ਲਾਹੋਰ ਵੀ ਭੈੜੇ (ਬੰਦੇ ਦੀ ਬੁਰਾਈ ਉਸ ਦੇ ਹਮੇਸਾ ਨਾਲ ਹੀ ਰਹਿੰਦੀ ਹੈਂ)- ਜਿਹੜੇ ਮੁੰਡੇ ਇੱਥੇ ਨਹੀ ਪੜਦੇ , ਉਹ ਕੈਨੇਡਾ ਵਿਚ ਜਾ ਕੇ ਪੜਾਈ ਕਰਨ ਲਈ ਵੀਜਾ ਲੈਣ ਲਈ ਟੱਕਰਾ ਮਾਰਦੇ ਫਿਰਦੇ ਹਨ, ਸਮਝ ਨਹੀਂ ਆਉਂਦੀ ਕਿ ਜਿਨ੍ਹਾਂ  ਨੇ ਇੱਥੇ ਪੜਾਈ ਵਿਚ ਦਿਲਚਸਪੀ ਨਹੀਂ ਲਈ ਉਹ ਕੈਨੇਡਾ ਵਿਚ ਜਾ ਕੇ ਕਿਵੇ ਪੜ੍ਹ ਲੱਗ ਪੈਣਗੇ। "ਜਿਹੜੇ ਇੱਥੇ ਭੈੜੇ ਉਹ ਲਾਹੋਰ ਵੀ ਭੈੜੇ।"
 
126 ਜਿੱਥੇ ਸੋ ਉਥੇ ਇਕੱਤਰ ਸੋ (ਕੰਮ ਕਰਨ ਲਈ ਜੇ ਖਰਚ ਕੁੱਝ ਵੱਧ ਹੋਵੇ, ਤਾ ਕਰ ਦੇਣਾ ਚਾਹੀਦਾ ਹੈ)- ਮੇਰੀ ਪਤਨੀ ਨੇ ਦੁਕਾਨ ਦੇ ਅੰਦਰ ਕੱਪੜਾ ਲੈਦਿਆਂ ਕਿਹਾ, ਕਿ ਇਹ ਸੂਟ 5 ਹਜਾਰ ਦਾ ਹੈ, ਪਰ ਇਸ ਨਾਲੋ ਸਾਢੇ 5 ਵਾਲਾ ਮੈਨੂੰ ਵਧੇਰੇ ਪਸੰਦ ਹੈ। ਮੈਂ ਕਿਹਾ 'ਚਲ ਤੂੰ ਸਾਢੇ 5 ਵਾਲਾ ਹੀ ਲੇ ਲੈ। "ਜਿੱਥੇ ਸੋ ਉਥੇ ਇਕੱਤਰ ਸੋ।"
 
127 ਜਿਨ੍ਹਾਂ ਖਾਧੀਆ ਗਾਜਰਾ ਪੇਟ ਉਨ੍ਹਾਂ ਦੇ ਪੀੜ (ਜ਼ੋ ਕਰਦੇ ਹਨ ਉਹ ਭਰਦੇ ਹਨ)-ਯਾਰ ਜੇਕਰ ਜਗਸੀਰ ਨੇ ਬੈਕ ਤੋ ਲਿਆ ਕਰਜਾ ਭਾਈਚਾਰੇ ਵਿਚ ਅਪਣੀ ਫੋਕੀ ਭੱਲ ਬਣਾਉਣ ਲਈ ਮੁੰਡੇ ਦੇ ਵਿਆਹ ਉੱਤੇ ਉਜਾੜਨ ਮਗਰੋ ਵਾਪਸ ਨਹੀ ਕੀਤਾ ਤਾਂ ਅੱਜ ਬੈਂਕ ਵਾਲੇ ਕਰਜੇ ਦੇ ਬਦਲੇ ਉਸ ਦਾ ਮਕਾਨ ਕੁਰਕ ਕਰਨ ਆ ਗਏ ਹਨ ਤਾਂ ਅਸੀ ਕੀ ਕਰ ਸਕਦੇ ਹਾਂ। "ਜਿਨ੍ਹਾਂ ਖਾਧੀਆ ਗਾਜਰਾ ਪੇਟ ਉਨ੍ਹਾਂ ਦੇ ਪੀੜ।"
 
128 ਜਿੰਨਾ ਫਲ ਉਨਾ ਝੁਕੇ (ਜਿੰਨਾ ਕੋਈ ਗੁਣਵਾਨ ਹੁੰਦਾ ਹੈ, ਉਨ੍ਹਾਂ ਹੀ ਨਿਰਮਤਾ ਵਾਲਾ ਹੁੰਦਾ ਹੈ।)- ਜਿੰਨਾ ਕੋਈ ਬੰਦਾ ਗੁਣਵਾਨ ਹੁੰਦਾ ਹੈ, ਉਸ ਵਿਚ ਉਨ੍ਹਾਂ ਹੀ ਵਧੇਰੇ ਨਿਰਮਤਾ ਹੋਵੇਗੀ, "ਜਿੰਨਾ ਫਲ ਉਨਾ ਝੁਕੇ" ਤੁਸੀ ਜਾਣਦੇ ਹੀ ਹੋ ਕਿ ਜਦੋ ਬੇਰੀ ਨੂੰ ਫਲ ਲੱਗ ਜਾਦੇ ਹਨ, ਤਾ ਜਿੰਨਾ ਵੱਧ ਫਲ ਹੋਵੇ ਉਨ੍ਹਾ ਹੀ ਉਸ ਦੀਆ ਟਹਿਣੀਆ ਹੇਠਾਂ  ਵੱਲ ਝੁਕ ਜਾਦੀਆ ਹਨ।
 
129 ਜੇ ਪੁੱਤ ਲੋਂੜੇ ਆਪਣੀ, ਛੱਡ ਬੁਰੇ ਦੇ ਸਾਥ (ਜ਼ੇਕਰ ਅਪਣੀ ਇੱਜਤ ਬਚਾਉਣੀ ਹੈ ਤਾ ਬੁਰੇ ਬੰਦੇ ਦੀ ਸੰਗਤ ਨਾ ਕਰੋ)- ਮਾਂ ਨੇ ਪੁੱਤਰ ਨੂੰ ਕਿਹਾ ਕਿ ਉਹ ਚੋਰੀ ਦੀ ਸਜ਼ਾ ਕੱਟ ਕੇ ਆਏ ਜੀਤੂ ਨਾਲ ਬੈਠ ਕੇ ਸ਼ਰਾਬ ਨਾ ਪਿਆ ਕਰੇ । ਇਸ ਨਾਲ ਉਸ ਦੀ ਇੱਜਤ ਵੀ ਜਾਂਦੀ ਰਹੇਗੀ, ਸਿਆਣੇ ਕਹਿੰਦੇ ਹਨ- "ਜੇ ਪੁੱਤ ਲੋਂੜੇ ਆਪਣੀ, ਛੱਡ ਬੁਰੇ ਦੇ ਸਾਥ।"
 
130 ਜੇਠ ਹਾੜ੍ਹ ਗੁੱਠੀ, ਸਾਵਣ ਭਾਦਰੋਂ ਰੁੱਖੀ (ਜੇਠ ਹੜ ਦੀ ਗਰਮੀ ਤੋਂ ਬਚਣ ਲਈ ਅੰਦਰ ਵੜ ਕੇ ਰਹਿਣਾ ਚਾਹੀਦਾ ਹੈ। ਪਰੰਤੂ ਸਾਵਣ ਭਾਦਰੋ ਦੇ ਹੁਸੜ ਵਿਚ ਦਰੱਖ਼ਤਾ ਹੇਠ ਖੁੱਲੇ ਥਾਂ)- ਗੁਰਮੀਤੋ- ਅੱਜ ਕਲ ਗਰਮੀ ਨਾਲ ਬੁਰਾ ਹਾਲ ਹੈ। ਬਾਹਰ ਤਾਂ ਅੱਗ ਵਰਦੀ ਹੈ। ਮਨਜੀਤੋ - ਭੈਣੇ ਮਹੀਨਾ ਤਾ ਵੀ ਜੇਠ ਦਾ ਬੀਤ ਰਿਹਾ ਹੈ। ਅੱਜ ਕਲ੍ਹ ਤਾ ਬਾਹਰ ਨਿਕਲਣਾ ਹੀ ਬਹੁਤ ਔਖਾ ਹੈ। ਕਹਿੰਦੇ ਹਨ- "ਜੇਠ ਹਾੜ੍ਹ ਗੁੱਠੀ, ਸਾਵਣ ਭਾਦਰੋਂ ਰੁੱਖੀ।" ਬਸ ਇਕ ਮਹੀਨਾ ਹੋਰ ਹੈ, ਫਿਰ ਸਾਉਣ ਭਾਦਰੋਂ ਵਿਚ ਅੰਦਰ ਨਹੀ ਬੈਠਣਾ ਹੋਵੇਗਾ ਤੇ ਬਾਹਰ ਖੁਲੀ ਹਞਾ ਵਿਚ ਬੈਠਣਾ ਚੰਗਾ ਲੱਗੇਗਾ।
 
131 ਜੇਡਾ ਸਿਰ, ਓਡੀਆ ਸਿਰ ਪੀੜਾਂ (ਜਿੰਨੀਆ ਕਿਸੇ ਦੀਆਂ ਜਿੰਮੇਵਾਰੀ ਵਧੇਰੇ ਹੋਣ, ਉਨ੍ਹਾਂ ਹੀ ਉਹ ਦੁਖੀ ਹੁੰਦਾ ਹੈ।)- ਸਾਨੂੰ ਲਗਦਾ ਹੀ ਹੈ ਕਿ ਪੈਸੇ  ਵਾਲੇ ਬਹੁਤ ਹੀ ਸੁਖੀ ਹੋਣਗੇ, ਪਰੰਤੂ ਇਹ ਗੱਲ ਨਹੀ । ਜਿੰਨਾ ਕੋਈ ਪੈਸੇ ਵਾਲਾ ਹੁੰਦਾ ਹੈ ਓਨਾ ਹੀ ਉਸ ਦਾ ਕਾਰੋਬਾਰ ਵੱਡਾ ਹੁੰਦਾ ਹੈ। ਤੇ ਜਿੰਮੇਵਾਰੀਆ ਤੇ ਪਰੇਸਾਨੀਆ ਦਾ ਝੰਜਟ ਵਧੇਰੇ ਹੁੰਦਾ ਹੈ। ਇਸੇ ਹੀ ਕਰਕੇ ਹੀ ਕਹਿੰਦੇ ਹਨ- "ਜੇਡਾ ਸਿਰ, ਓਡੀਆ ਸਿਰ ਪੀੜਾਂ।"
 
132 ਜੇਹਾ ਕਰੋਗੇ ਤੇਹਾ ਭਰੋਗੇ (ਬੰਦਾ ਇਕੋ ਜਿਹੇ ਕੰਮ ਕਰਦਾ ਹੈ, ਓਹੋ ਜਿਹਾ ਉਸ ਨੂੰ ਫਲ ਮਿਲਦਾ ਹੈ।)- ਭਾਈ- "ਜੇਹਾ ਕਰੋਗੇ ਤੇਹਾਭਰੋਗੇ।" ਇਸ ਕਰਕੇ ਹਮੇਸਾ ਚੰਗੇ ਕੰਮ ਕਰੋ, ਚੰਗਾ ਫਲ ਪਾਓੁ। ਜੇ ਬੁਰਾ ਕਰੇਗੋਂ ਤਾ ਬੁਰਾ ਫਲ ਮਿਲੇਗਾ। ਗੁਰਬਾਣੀ ਵਿਚ ਦਰਜ ਹੈ, ਜੇਹਾ ਬਿਜੋ ਸੋ ਲੂਣੇ, ਕਰਮਾ ਸੰਦੜਾ ਖੇਤ।
 
133 ਜ਼ੋ ਵੱਟਿਆ ਸੋ ਖੱਟਿਆ (ਜ਼ੋ ਹੱਥ ਵਿਚ ਆ ਗਿਆ ਉਹ ਕਮਾਈ ਹੀ ਸਮਝੋ)- ਇਸ ਘਾਟੇ ਦੇ ਵਪਾਰ ਵਿਚ "ਜ਼ੋ ਵੱਟਿਆ ਸੋ ਖੱਟਿਆ," ਹੀ ਸਮਝੋ।
 
134 ਜ਼ੋੜੀਆ ਜੱਗ ਥੋੜੀਆ, ਨਰੜ ਬਥੇਰੇ (ਸੰਸਾਰ ਵਿਚ ਅਜੋੜ ਪਤੀ ਪਤਨੀ ਬਹੁਤੇ ਹਨ)- ਸਾਡੇ ਸਮਾਜਿਕ ਵਿਆਹ ਪ੍ਰਬੰਧ ਵਿਚ ਬਹੁਤੇ ਪਤੀ ਪਤਨੀ ਅਜਿਹੇ ਹਨ, ਜਿਨ੍ਹਾਂ ਦੀ ਆਪਸ ਵਿਚ ਸੁਰ ਨਹੀ ਮਿਲਦੀ। ਕੋਈਂ ਭਾਗਾ ਵਾਲੇ ਪਤੀ ਪਤਨੀ ਅਜਿਹੇ ਹੋਣਗੇ, ਜ਼ੋ ਆਪਸ ਵਿਚ ਬਹੁਤ ਖ਼ੁਸ਼ ਹੋਣਗੇ। ਇੱਥੇ ਤਾਂ ਇਹ ਗੱਲ ਬਿਲਕੁਲ ਸੱਚ ਹੈ- "ਜ਼ੋੜੀਆ ਜੱਗ ਥੋੜੀਆ, ਨਰੜ ਬਥੇਰੇ।"
 
135 ਜ਼ਾਂ ਦਿਨ ਹੋਣ ਸਵੱਲੜੇ ਭੁੱਜੇ ਉੱਗਣ ਮੋਠ (ਇਹ ਅਖਾਣ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਚੰਗੀ ਕਿਸਮਤ ਨਾਲ ਵਿਗੜੇ ਕੰਮ ਵੀ ਰਾਸ ਹੋ ਜਾਦੇ ਹਨ)-ਰਾਮ ਸਿੰਘ ਕਈ ਪਿਛਲੇ ਸਾਲਾਂ ਤੋਂ ਬੇਰੁਜਗਾਰੀ ਤੇ ਮੁਕੱਦਮੇਬਾਜੀ ਦੇ ਚੱਕਰ ਵਿਚ ਪਰੇਸਾਨ ਰਿਹਾ ਹੈ, ਪਰ ਪਿਛਲੇ ਇਕ ਮਹੀਨੇ ਵਿਚ ਉਸ ਨੂੰ ਚੰਗੀ ਨੌਕਰੀ ਵੀ ਮਿਲ ਗਈ ਹੈ ਤੇ ਮੁਕੱਦਮੇ ਵੀ ਉਸ ਦੇ ਹੱਕ ਹੋ ਗਏ ਹਨ। ਹੁਣ ਤਾਂ ਉਸ ਦੇ ਮਗਰ ਰਿਸਤਿਆ ਵਾਲੇ ਵੀ ਘੁੰਮ ਰਹੇ ਹਨ। ਅਖੇ-" ਜ਼ਾਂ ਦਿਨ ਹੋਣ ਸਵੱਲੜੇ ਭੁੱਜੇ ਉੱਗਣ ਮੋਠ।"
 
136 ਝੂਠ ਦੇ ਪੈਰ ਨਹੀ ਹੁੰਦੇ (ਝੂਠਾ ਬੰਦਾ ਇਕ ਥਾਂ ਖੜ੍ਹਾ ਨਹੀ ਰਹਿੰਦਾ)- ਮੇਰਾ ਮਾਲਕ ਮਕਾਨ ਕਹਿੰਦਾ ਸੀ ਕਿ ਮੈਂ ਉਸ ਨੂੰ ਪਿਛਲੇ 6 ਮਹੀਨਿਆ ਤੋ ਕਿਰਾਇਆ ਨਹੀ ਦਿੱਤਾ, ਪਰ ਜਦੋਂ ਮੈਂ ਉਸ ਨੂੰ ਉਸ ਦੀ ਦਿੱਤੀਆ ਰਸੀਦਾਂ ਦਿਖਾਈ, ਤਾਂ ਕਹਿਣ ਲੱਗ ਪਿਆ ਕਿ ਰਸੀਦਾ ਝੂਠੀਆ ਹਨ। ਫਿਰ ਜਦੋਂ ਉਸ ਦੀ ਇਕ ਚਿੱਠੀ ਉੱਤੇ ਕੀਤੇ  ਉਸ ਦੇ ਦਸਖ਼ਤ ਉਸ ਦੀਆ ਰਸੀਦਾ ਨਾਲ ਮਿਲਾ ਦਿੱਤਾਂ, ਤਾਂ ਉਸ ਦਾ ਝੂਠ ਸਭ ਦੇ ਸਾਹਮਣੇ ਨੰਗਾ ਹੋ ਗਿਆ। ਸਿਆਣਿਆ ਨੇ ਸੱਚ ਕਿਹਾ ਹੈ- "ਝੂਠ ਦੇ ਪੈਰ ਨਹੀ ਹੁੰਦੇ।"
 
137 ਟੁਟੀਆ ਬਾਂਹਾਂ ਗਲ ਨੂੰ ਆਉਦੀਆ ਨੇ (ਇਸ ਅਖਾਣ ਦੁਆਰਾ ਇਹ ਦਰਸਾਇਆ ਜਾਂਦਾ ਹੈ ਕਿ ਆਖਰ ਨੂੰ ਅਪਣੇ ਹੀ ਹੁੰਦੇ ਹਨ)- ਆਖ਼ਰ ਭਰਾ ਸੀ ਨਾ। ਭਾਵੇ ਲੰਮੇ ਸਮੇ ਤੋਂ ਗੁੱਸੇ ਬਾਜੀ ਸੀ, ਪਰੰਤੂ ਜਦੋ ਉਸ ਨੇ ਮੇਰੇ ਐਕਸੀਡੈਟ ਦੀ ਖਬਰ ਸੁਣੀ, ਤਾਂ ਇਕ ਦਮ ਮੇਰੀ ਸਹਾਇਤਾ ਲਈ ਮੇਰੇ ਸਰਾਣੇ ਤੇ ਆ ਬੈਠਾ। ਸਿਆਣਿਆ ਨੇ ਠੀਕ ਹੀ ਤਾ ਕਿਹਾ ਹੈ- "ਟੁਟੀਆ ਬਾਂਹਾਂ ਗਲ ਨੂੰ ਆਉਦੀਆ ਨੇ"
 
138 ਟਾਟ ਦੀ ਜੁੱਲੀ ਰੇਸਮ ਦਾ ਬਖੀਆ (ਘਟੀਆ ਚੀਜ ਦੀ ਸਜਾਵਟ ਉੱਤੇ ਬਹੁਤ ਖ਼ਰਚ ਕਰਨਾ)- ਇਹ ਮਕਾਨ ਪੁਰਾਣਾ ਹੈ ਤੇ ਇਸ ਦੀਆ ਕੰਧਾ ਉੱਤੇ ਆਮ ਰੰਗ ਰੋਗਣ ਹੀ ਠੀਕ ਹੈ। ਜੇਕਰ ਤੇਰੀ ਗੱਲ ਮੰਨ ਕੇ ਇਸ ਕੰਧ ਉੱਤੇ ਟੈਕਸਚਰ ਰੰਗ ਕਰਵਾਵਾਂ, ਦਾ ਇਹ "ਟਾਟ ਦੀ ਜੁੱਲੀ ਰੇਸਮ ਦਾ ਬਖੀਆ" ਵਾਲੀ ਗੱਲ ਹੋਵੇਗੀ।
 
139 ਟੱਟੂ ਭਾੜੇ ਕਰਨਾ ਤਾਂ ਕੁੜਮਾ ਦਾ ਹੀ ਕਰਨਾ ਏ (ਜੇ ਕਿਸੇ ਚੀਜ਼ ਉੱਤੇ ਪੈਸੇ ਹੀ ਖ਼ਰਚਣੇ ਹਨ, ਤਾਂ ਅੰਗ ਸਾਕ ਮੁਥਾਜੀ ਦੀ ਕੀ ਲੋੜ)-ਯਾਰ ਜੇ ਪੈਸੇ ਹੀ ਖ਼ਰਚਣੇ ਹਨ, ਤਾਂ ਕਿਸੇ ਦੀ ਮਿੰਨਤ ਕਰਨ ਦੀ ਕੀ ਲੋੜ ਹੈ "ਟੱਟੂ ਭਾੜੇ ਕਰਨਾ ਤਾ ਕੁੜਮਾ ਦਾ ਹੀ ਕਰਨਾ ਏ," ਜਿਸ ਨੂੰ ਮਰਜੀ ਪੈਸੇ ਦੇ ਦਿਓ ਅਪਣੀ ਕਰਜੀ ਅਨੁਸਾਰ ਕੰਮ ਕਰਵਾ ਲਉ।
 
140 ਠੂਹ ਮਾਸੀ ਸਲਾਮ (ਵਾਰ ਵਾਰ ਬਿਨ ਬੁਲਾਏ ਮਹਿਮਾਨ ਬਣਨਾ)- ਮੇਰੇ ਮਾਤਾ ਜੀ ਨੇ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੜ੍ਹਨ ਲਈ ਤੋਰਨ ਸਮੇ ਕਿਹਾ, ਤੂੰ ਹੋਸਟਲ ਵਿਚ ਹੀ ਰਹਿ ਕੇ ਹੀ ਪੜ੍ਹਨਾ ਹੈ। ਬੇਸੱਕ ਅੰਮ੍ਰਿਤਸਰ ਵਿਚ ਤੇਰੇ ਮਾਮਿਆਂ ਦਾ ਘਰ ਵੀ ਹੈ, ਪਰ ਤੂੰ ਉੱਥੇ ਕਦੀ ਕਦਾਈ ਹੀ ਜਾਇਆ ਕਰੀਂ। ਰੋਜ਼ "ਦੀ ਠੂਹ ਮਾਸੀ ਸਲਾਮ" ਕਿਸੇ ਨੂੰ ਵੀ ਚੰਗੀ ਨਹੀ ਲੱਗਦੀ।
 
141 ਡਿਗ ਡਿਗ ਕੇ ਹੀ ਸਵਾਰ ਹੋਈਦਾ (ਹਰ ਹੁਨਰ ਸਿੱਖਣ ਲਈ ਦੁੱਖ ਝੁਲਣੇ ਪੈਦੇ ਹਨ।)- ਕੋਈ ਗੱਲ ਨਹੀ ਸੁਰੂ ਵਿਚ ਗ਼ਲਤੀਆ ਹੋ ਜਾਦੀਆ ਹਨ ਹੌਲੀ ਹੌਲੀ ਬੰਦਾ ਕੰਮ ਵਿਚ ਮਾਹਰ ਹੋ ਜਾਦਾ ਹੈ। ਸਿਆਣਿਆ ਸੱਚ ਕਿਹਾ ਹੈ। "ਡਿਗ ਡਿਗ ਕੇ ਹੀ ਸਵਾਰ ਹੋਈਦਾ।"
 
142 ਡੁੱਬੀ ਤਾ ਜੇ ਸਾਹ ਨਹੀ ਆਇਆ (ਜ਼ਦੋ ਬੰਦੇ ਦੇ ਹੱਥ ਪੱਲੇ ਕੁੱਝ ਨਾ ਰਹੇ ਤੇ ਉਸ ਕਾਰਨ ਕੋਈ ਚੰਗੀ ਗੱਲ ਨਾ ਕਰ ਸਕੇ)- ਜ਼ਦੋ ਮੈਂ ਅਪਣੀ ਗੁਆਂਢਣ ਨੂੰ ਪੁੱਛਿਆ ਕਿ ਉਸ ਦੀ ਧੀ ਦੋ ਸਾਲਾਂ ਦਾ ਘਰ ਬੈਠੀ ਹੈ, ਸਹੁਰੇ ਕਿਉ ਨਹੀ ਜਾਂਦੀ, ਤਾਂ ਉਸ ਨੇ ਹਾਉਕਾ ਲੈਦਿਆ ਕਿਹਾ , ਭੈਣੇ- "ਡੁੱਬੀ ਤਾ ਜੇ ਸਾਹ ਨਹੀ ਆਇਆ।" ਉਸ ਦਾ ਆਦਮੀ ਉਸ ਨੂੰ ਰੋਜ਼ ਸਰਾਬ ਪੀ ਕੇ ਉਸ ਨੂੰ ਕੁੱਟਦਾ ਹੈ। ਤੇ ਕਿਸੇ ਦੇ ਸਮਝਾਉਣ ਤੇ ਵੀ ਨਹੀ ਸਮਝਦਾ। ਇਕ ਦਿਨ ਦਾ ਉਹ ਉਸ ਦੇ ਕੱਪੜਿਆ ਨੂੰ ਹੀ ਅੱਗ ਲਾਉਣ ਲੱਗਾ ਸੀ। ਉਹ ਨਾ ਆਪਣੇ ਮਾਪਿਆ ਦੀ ਪਰਵਾਹ ਕਰਦਾ ਹੈ, ਨਾ ਸਾਡੀ ਸੁਣਦਾ ਹੈ। ਫਿਰ ਮੇਰੀ ਧੀ ਸਹੁਰੇ ਜਾ ਕੇ ਕੀ ਕਰੇ।
 
143 ਡੁੱਲੇ ਬੇਰਾ ਦੇ ਅਜੇ ਕੁੱਝ ਨਹੀ ਵਿਗੜਿਆ (ਜ਼ਦੋ ਕੋਈ ਥੋੜਾ ਜਿਹਾ ਵਿਗੜਿਆ ਕੰਮ ਸੋਢਿਆ ਹੀ ਠੀਕ ਕੀਤਾ ਜਾ ਸਕੇ , ਉਦੋ ਕਹਿੰਦੇ ਹਨ)- ਚਲੋ, ਜੇਕਰ ਤੂੰ ਕਿਸੇ ਕਾਰਨ ਹੁਣ ਤੱਕ ਮਿਹਨਤ ਨਹੀ ਕਰ ਸਕਿਆ, ਤਾਂ ਅਜੇ ਵੀ ਇਮਤਿਹਾਨ ਦੀ ਤਿਆਰੀ ਕਰ ਸਕਦਾ ਹੈ। ਤੇ ਤਿੰਨ ਮਹੀਨੇ ਪਏ ਹਨ,- "ਡੁੱਲੇ ਬੇਰਾ ਦੇ ਅਜੇ ਕੁੱਝ ਨਹੀ ਵਿਗੜਿਆ।"
 
144 ਡਿਗੀ ਖੋਤੇ ਤੋ ਗੁੱਸਾ ਘੁਮਿਆਰ ਤੇ (ਕਿਸੇ ਦਾ ਗੁੱਸੇ ਕਿਸੇ ਹੋਰ ਤੇ ਕੱਢਣਾ)- ਜ਼ਦੋਂ ਉਹ ਅਫ਼ਸਰ ਦੋ ਗਾਲਾਂ ਖਾ ਕੇ ਮੇਰੇ ਨਾਲ ਅਕਾਰਨ ਹੀ ਲੜ ਪਿਆ, ਤਾਂ ਮੈ ਕਿਹਾ, ਚੁੱਪ ਕਰ ਉਏ,"ਡਿਗੀ ਖੋਤੇ ਤੋ ਗੁੱਸਾ ਘੁਮਿਆਰ ਤੇ", ਜੇ ਬਹੁਤਾ ਬੋਲਿਆ ਤਾਂ ਮੇਰੇ ਕੋਲੋ ਵੀ ਖਾ ਲਵੇਗਾ।
 
145 ਡਾਢਾ ਮਾਰੇ ਵੀ, ਰੋਣ ਵੀ ਨਾ ਦੇਵੇ (ਸਖ਼ਤੀ ਵੀ ਕਰਨੀ ਤੇ ਫ਼ਰਿਆਦ ਵੀ ਨਹੀ ਕਰਨ ਦੇਣੀ)- ਹੰਗਾਮੀ ਹਾਲਤ ਲਾਗੂ ਕਰ ਕੇ ਸਰਕਾਰ ਨੇ ਲੋਕਾਂ ਉੱਤੇ ਬਹੁਤ ਵਧੀਕੀਆਂ ਕੀਤੀਆਂ, ਪਰ ਨਾਲ ਹੀ ਕਿਸੇ ਨੂੰ ਕੋਈ ਦਾਦਾ ਫ਼ਰਿਆਦ ਵੀ ਨਾ ਕਰਨ ਦਿੱਤੀ ਉਦੋ ਤਾ ਇਹ ਹਾਲਤ ਸੀ "ਡਾਢਾ ਮਾਰੇ ਵੀ, ਰੋਣ ਵੀ ਨਾ ਦੇਵੇ",
 
146 ਡਾਢੇ ਦੀ ਮਾਰ ਤੇ ਲਿੱਸੇ ਦੀ ਗਾਲ਼ (ਤਕੜਾ ਅੱਗੋ ਮਾਰਨ ਪੈਦਾ ਹੈ, ਪਰ ਲਿੱਸਾ ਗਾਲ਼ ਕੱਢਦਾ ਹੈ)- ਇਕ ਪੰਜਾਬੀ ਨੇ ਜ਼ਦੋ ਭਈਏ ਨੂੰ ਕੁੱਟਿਆ, ਤਾਂ ਉਹ ਅੱਗੋਂ ਗਾਲ਼ਾ ਹੀ ਕੱਢਦਾ ਰਿਹਾ, ਹੋਰ ਕੁੱਝ ਨਾ ਕਰ ਸਕਿਆ। ਵਿਚਾਰਾ ਕਮਜੋਰ ਜਿਹਾ ਸੀ ਕਰਦਾ ਵੀ ਕੀ? "ਡਾਢੇ ਦੀ ਮਾਰ ਤੇ ਲਿੱਸੇ ਦੀ ਗਾਲ਼।"
 
147 ਢਿੱਡ ਭਰਿਆ ਕੰਮ ਸਰਿਆ (ਮਤਲਬ ਪੂਰਾ ਹੋ ਜਾਣ ਮਗਰੋਂ ਅਗਲੇ ਦੀ ਪਰਵਾਹ ਨਹੀ ਕਰਨੀ)- ਯਾਰ, ਤੂੰ ਕਿਸ਼ਨ ਤੋਂ ਬਚ ਕੇ ਰਹੀ। ਇਹ ਬੜਾ ਮਤਲਬੀ ਆਦਮੀ ਹੈ, ਜ਼ਦੋ ਤਾਂ ਇਸ ਨੂੰ ਕੋਈ ਕੰਮ ਹੁੰਦਾ ਹੈ, ਉੱਦੋਂ ਤਾਂ ਇਹ ਤੁਹਾਡੇ ਰਾਤ ਦਿਨ ਘੁੰਮਦਾ ਹੈ, ਪਰੰਤੂ ਜ਼ਦੋ ਕੰਮ ਹੇ ਜਾਵੇ , ਫਿਰ ਕਿਤੇ ਦਿਖਦਾ ਵੀ ਨਹੀ ਇਸ ਦੀ ਤਾਂ ਉਹ ਗੱਲ ਹੈ- ਢਿੱਡ ਭਰਿਆ ਕੰਮ ਸਰਿਆ।"
 
148 ਢਾਈ ਘਰ ਤਾ ਡੈਣ ਵੀ ਛੱਡ ਦੇਂਦੀ  ਹੈ (ਜ਼ਦੋ ਕੋਈ ਅਪਣਾ ਬੰਦਾ ਵੈਰਾ ਬਣ ਜਾਵੇ , ਉਦੋਂ ਉਸ ਨੂੰ ਸਰਮਿੰਦਾ ਕਰਨ ਲਈ ਇਹ ਅਖਾਣ ਵਰਤਿਆ ਜਾਦਾ ਹੈ।)- ਜ਼ਦੋ ਮੇਰੇ ਨਾਲ ਹੀ ਮੇਰੇ ਡੈਸਕ ਉੱਪਰ ਬੈਠਣ ਵਾਲਾ ਮੁੰਡਾ ਮੇਰੀਆ ਕਿਤਾਬਾ ਚੋਰੀਆਂ ਕਰਦਾ ਫੜਿਆ ਗਿਆ ਤਾਂ ਮੈਨੂੰ ਬਹੁਤ ਗੁੱਸਾ ਆਇਆ, ਮੈਂ ਉਸ ਨੂੰ ਬਾਹੋ ਫੜਕੇ ਹਲੂਣ ਦੇ ਕੇ ਕਿਹਾ, ਉਏ ਤੈਨੂੰ ਮੇਰੀਆ ਕਿਤਾਬਾ ਚੋਰੀ ਕਰਦੇ ਹੋਏ ਸਰਮ ਨਹੀ ਆਉਦੀ? "ਢਾਈ ਘਰ ਤਾ ਡੈਣ ਵੀ ਛੱਡ ਦੇਂਦੀ ਹੈ।"
 
149 ਢੱਗਿਆ ਤੈਨੂੰ ਚੋਰ ਲੈ ਜਾਣ ਅਖੇ ਯਾਰਾਂ ਪੱਠੇ ਹੀ ਖਾਣੇ ਨੇ (ਜ਼ਦੋ ਕਿਸੇ ਨੂੰ ਕੋਈ ਵੀ ਮੰਦਹਾਲੀ ਤੰਗ ਕਰੇ, ਉਦੋ ਕਹਿੰਦੇ ਹਨ)- ਮੈਂ ਕਿਹਾ, ਸਰਕਾਰੀ ਨੌਕਰੀ ਸਰਕਾਰ ਜਿੱਥੇ ਚਾਹੇ ਬਦਲ ਕੇ ਭੇਜ਼ ਦੇਵੇ, ਅਸੀਂ ਤਾਂ ਨੌਕਰੀ ਵਜਾਉਣੀ ਹੈ। ਸਾਨੂੰ ਕੋਈ ਫ਼ਰਕ ਨਹੀ ਪੈਦਾ। ਸਾਡੀ ਤਾ ਉਹ ਗੱਲ ਹੈ- "ਢੱਗਿਆ ਤੈਨੂੰ ਚੋਰ ਲੈ ਜਾਣਅਖੇ ਯਾਰਾਂ ਪੱਠੇ ਹੀ ਖਾਣੇ ਨੇ।"
                                                                           
150 ਢੱਗੀ ਨਾ ਵੱਛੀ ਨੀਦਰ ਆਵੇ ਅੱਛੀ (ਜਿਨਾ ਦੀ ਥੋੜੀ ਹੈਸੀਅਤ ਹੋਵੇ, ਉਹ ਸੁਖੀ ਤੇ ਨਿਸਚਿਤ ਹੁੰਦੇ ਹਨ)- ਨਿਹੰਗੇ ਸਿੰਘ ਨੇ ਕਿਹਾ, ਸਰਦਾਰ ਜੀ, ਸਾਨੂੰ ਤਾ ਬੜੀਆ ਮੌਜਾਂ ਹਨ। ਅਖੇ- "ਢੱਗੀ ਨਾ ਵੱਛੀ ਨੀਦਰ ਆਵੇ ਅੱਛੀ।"
 

Comments:

Your comment will be published after approval.