Proverb-part4
Dev
27-Jul-20 07:54:27pm
Punjabi
1831
151 ਤਗੜੇ ਤੇ ਡਿੱਗਾ ਨਾ ਮਾੜੇ ਤੇ ਘੜੰਮ (ਤਕੜੇ ਤੋਂ ਡਰਨਾ ਪਰੰਤੂ ਮਾੜੇ ਤੋਂ ਢਹਾਉਣਾ) ਕਈ ਆਦਮੀ ਬਾਹਰ ਤਾਂ ਬਹੁਤ ਡਰਦੇ ਹਨ, ਪਰ ਘਰ ਆ ਕੇ ਤੀਵੀ ਤੇ ਰੋਅ ਪਾਉਦੇ ਹਨ ਤੇ ਉਨ੍ਹਾਂ ਨੂੰ ਕੁੱਟਦੇ ਹਨ। ਉਨ੍ਹਾਂ ਦੀ ਤਾਂ ਉਹ ਗੱਲ ਹੈ "ਤਗੜੇ ਤੇ ਡਿੱਗਾ ਨਾ ਮਾੜੇ ਤੇ ਘੜੰਮ।"
152 ਤੀਹ ਪੁੱਤਰ ਤੇ ਚਾਲੀ ਪੋਤਰ, ਅਜੇ ਵੀ ਬਾਬਾ ਘਾਹ ਖੋਤਰੇ (ਵੱਡੇ ਆਰ ਪਰਿਵਾਰ ਹੋਣ ਤੇ ਵੀ ਬਜੁਰਗ ਦਾ ਬੁਰੀ ਹਾਲਤ ਵਿਚ ਦਿਨ ਗੁਜਰਨਾ) ਬੰਤਾ ਸਿੰਘ ਵੱਡੇ ਆਰ ਪਰਿਵਾਰ ਵਾਲਾ ਸੀ, ਪਰੰਤੂ ਉਸ ਦੇ ਐਨੇ ਪੁੱਤਾਂ ਪੋਤਰਿਆ ਵਿੱਚੋ ਕੋਈ ਵੀ ਉਸ ਨੂੰ ਤੇ ਉਸ ਦੀ ਪਤਨੀ ਨੂੰ ਰੋਟੀ ਦੇਣ ਜ਼ੋਗਾ ਨਹੀ। ਵਿਚਾਰਾ 75 ਸਾਲ ਦਾ ਹੋ ਕੇ ਅਜੇ ਵੀ ਰਿਕਸਾ ਚਲਾ ਕੇ ਗੁਜਾਰਾ ਕਰਦਾ ਹੈ। ਇਸ ਨਾਲ ਤਾਂ ਉਹ ਗੱਲ ਹੋਈ –"ਤੀਹ ਪੁੱਤਰ ਤੇ ਚਾਲੀ ਪੋਤਰ, ਅਜੇ ਵੀ ਬਾਬਾ ਘਾਹ ਖੋਤਰੇ।"
153 ਤਲਵਾਰ ਦਾ ਫਟ ਮਿਲ ਜਾਦਾ ਏ, ਜ਼ੁਬਾਨ ਦਾ ਨਹੀ ਮਿਲਦਾ (ਮੂੰਹੋ ਕਿਸੇ ਦੀ ਕਹੀ ਬੁਰੀ ਗੱਲ ਹਮੋਸਾ ਦੁਖੀ ਕਰਦੀ ਹੈ) ਤੁਸੀ ਮੈਨੂੰ ਕਹਿੰਦੇ ਹੋ, ਕਿ ਮੈਂ ਬਿਮਾਰ ਮੁਰਚਰਨ ਦਾ ਹਾਲ ਚਾਲ ਪੁੱਛਣ ਲਈ ਹਸਪਤਾਲ ਜਾਵਾਂ। ਪਰ ਮੇਰੀ ਵੱਢਿਆ ਰੂਹ ਨਹੀ ਕਰਦੀ। ਉਸ ਨੇ ਭਰੀ ਪੰਚਾਇਤ ਵਿਚ ਜੋਂ ਝੂਠ ਬੋਲ ਕੇ ਮੇਰੇ ਉੱਤੇ ਜੋ ਤੋਹਮਤਾਂ ਲਾਈਆ ਹਨ, ਉਹ ਮੈਨੂੰ ਸਾਰੀ ਉਮਰ ਨਹੀ ਭੁੱਲ ਸਕਦੀਆ। ਅਖੇ- "ਤਲਵਾਰ ਦਾ ਫਟ ਮਿਲ ਜਾਦਾ ਏ, ਜ਼ੁਬਾਨ ਦਾ ਨਹੀ ਮਿਲਦਾ।"
154 ਤਿੱਨਾਂ ਵਿਚ ਨਾ ਤੇਰਾਂ ਵਿਚ (ਜ਼ਦੋ ਕਿਸੇ ਦੀ ਕਿਸੇ ਪਾਸੇ ਪੁੱਛ ਗਿਛ ਨਾ ਹੋਵੇ) ਨਰਿੰਦਰ ਦੀ ਬਹੁਤੀ ਪ੍ਰਵਾਹ ਕਰਨ ਦੀ ਲੋੜ ਨਹੀ । "ਤਿੱਨਾਂ ਵਿਚ ਨਾ ਤੇਰਾਂ ਵਿਚ।" ਸਾਰੀ ਗੱਲ ਦਾਂ ਉਸ ਦੇ ਵੱਡੇ ਭਰਾ ਨੇ ਕਰਨੀ ਹੈ। ਇਸ ਕਰਕੇ ਉਸ ਨਾਲ ਸੰਪਰਕ ਕਰੋ।
155 ਤੀਰ ਕਮਾਨੋ ਤੇ ਵਾਰ ਜਵਾਨੋ ਨਿਕਲ ਕੇ ਮੁੜ ਨਹੀ ਆਉਂਦੇ (ਹਰ ਗੱਲ ਨੁੰ ਸੋਚ ਕੇ ਮੂੰਹੋ ਕੱਢਣਾ ਚਾਹੀਦਾ ਹੈ) ਪੁੱਤਰਾ, ਗੱਲ ਕਰਨ ਲੱਗਿਆ ਜਰਾ ਸੋਚ ਲਈਦਾ ਹੈ। ਕਿ ਇਹ ਕਿਸੇ ਨੂੰ ਚੁਭੇਗੀ ਤਾਂ ਨਹੀ ਹਮੇਸੀ ਯਾਦ ਰੱਖੋ- "ਤੀਰ ਕਮਾਨੋ ਤੇ ਵਾਰ ਜਵਾਨੋ ਨਿਕਲ ਕੇ ਮੁੜ ਨਹੀ ਆਉਂਦੇ।"
156 ਤੇਰੇ ਪੀਠੇ ਦਾ ਕੀ ਛਾਣਨਾ ਹੈ (ਜਦ ਕਿਸੇ ਦੇ ਕੰਮ ਵਿਚ ਨੁਕਸ ਨਾ ਜਾਪੇ ਤੇਂ ਹੋਰ ਯਕਨ ਉਸ ਲਈ ਕਰਨ ਦੀ ਲੋੜ ਨਾ ਹੋਵੇ, ਤਦ ਇਹ ਅਖਾਣ ਵਰਤਦੇ ਹਨ) ਸੱਸ ਨੇ ਨੂੰਹ ਨੂੰ ਕਿਹਾ, "ਧੀਏ- ਤੇਰੇ ਪੀਠੇ ਦਾ ਕੀ ਛਾਣਨਾ ਹੈ ।" ਤੂੰ ਤਾਂ ਹਰ ਕੰਮ ਇੰਨੇ ਸਚੁੱਜਤਾ ਨਾਲ ਕਰਦੀ ਹੈ। ਕਿ ਮਨ ਖ਼ੁਸ ਹੋ ਜਾਂਦਾ ਹੈ।
157 ਤਾਏ ਦੀ ਧੀ ਚੱਲੀ, ਮੈ ਕਿਉ ਰਹਾਂ ਕੱਲੀ (ਜ਼ਦੋਂ ਕੋਈ ਕਿਸੇ ਦੀ ਰੀਸ ਨਾਲ ਕੰਮ ਕਰੇ ਤਾਂ ਉਸ ਸੰਬੰਧੀ ਇਹ ਅਖਾਣ ਵਰਤਦੇ ਹਨ) ਮੇਰਾ ਮੁੰਡਾ ਉੱਚੀ ਪੜ੍ਹਾਈ ਲਈ ਯੂਨੀਵਰਸਿਟੀ ਤੋਂ ਵਜੀਫ਼ਾ ਮਿਲਣ ਕਰਕੇ ਪੜ੍ਹਣ ਲਈ ਅਮਰੀਕਾ ਚਲਾ ਗਿਆ। ਇਹ ਦੇਖ ਕੇ ਮੇਰਾ ਗੁਆਂਢੀ ਵੀ ਏਜੰਟਾ ਮਗਰ ਘੁੰਮਣ ਲੱਗਾ ਕਿ ਕਿਸੇ ਤਰ੍ਹਾ ਉਸ ਦਾ ਨਾਲਾਇਕ ਮੁੰਡਾ ਵੀ ਅਮਰੀਕਾ ਚਲਾ ਜਾਵੇ। ਇਹ ਦੇਖ ਕੇ ਮੈਂ ਕਿਹਾ, ਇਸ ਦੀ ਤਾ ਉਹ ਗੱਲ ਹੈ,ਅਖੇ- "ਤਾਏ ਦੀ ਧੀ ਚੱਲੀ, ਮੈਂ ਕਿਉ ਰਹਾ ਕੱਲੀ।"
158 ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਣੀ ਆਂ (ਜ਼ਦੋ ਕੋਈ ਕਿਸੇ ਕੋਲੋ ਕੰਮ ਲੈ ਕੇ ਚਲਾਕੀ ਨਾਲ ਉਸ ਦਾ ਨੁਕਸਾਨ ਕਰੇ ਉਦੋ ਵਰਤਦੇ ਹਨ) ਸ਼ਾਂਤੀ ਨੇ ਵਿਧਵਾ ਕਿਰਪੀ ਨੂੰ ਕਿਹਾ, ਕਿ ਉਹ ਉਸ ਦੇ ਘਰ ਰੋਟੀ ਪਕਾਉਣ , ਕੱਪੜੇ ਧੋਣ ਸਫਾਈ ਆਦਿ ਦਾ ਕੰਮ ਕਰ ਦਿਆ ਕਰੇ ਅਕੇ ਉਸ ਦਾ ਮੁੰਡਾ ਉਸ ਦੀ ਕਰਿਆਨੇ ਦੀ ਦੁਕਾਨ ਉੱਪਰ ਬੈਠ ਜਾਇਆ ਕਰੇਗਾ ਕਿਉਕਿ ਤੀਵੀ ਦੁਕਾਨ ਤੇ ਬੈਠੀ ਚੰਗੀ ਨਹੀ ਲੱਗਦੀ, ਤੇ ਕਿਰਪੀ ਨੇ ਉਸ ਦੀ ਚਲਾਕੀ ਨੂੰ ਤਾੜਦਿਆ ਕਿਹਾ , ਤੇਰੀ ਤਾ ਉਹ ਗੱਲ ਹੈ- ਅਖੇ – "ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਪੀਰ ਖਾਣੀ ਆਂ।"
159 ਤੇਲ ਵੇਖੋ ਤੇਲ ਦਾ ਧਾਰ ਦੇਖੋ (ਕੁੱਝ ਸਮਾ ਉਡੀਕ ਕੇ ਹਾਲਾਤ ਦੀ ਜਾਚ ਕਰਨੀ ਚਾਹੀਦੀ ਹੈ) ਜ਼ਦੋਂ ਮੈਂ ਅਪਣੇ ਮਿੱਤਰ ਸੁਰਜੀਤ ਸਿੰਘ ਨੂੰ ਕਿਹਾ ਕਿ ਅੱਜ ਦੀ ਪੰਚਾਇਤ ਦੀ ਮੀਟਿੰਗ ਵਿਚ ਸਾਡੇ ਵਿਰੋਧੀਆ ਦੇ ਸਾਥੀ ਗੱਜਣ ਸਾਦੇ ਵੱਲ ਦੀ ਗੱਲ ਕਰਦਾ ਪ੍ਰਤੀਤ ਹੁੰਦਾ ਸੀ, ਤਾਂ ਸੁਰਜੀਤ ਸਿੰਘ ਨੇ ਕਿਹਾ , ਲਗਦਾ ਤਾਂ ਮੈਨੂੰ ਵੀ ਏਦਾ ਹੀ ਸੀ, ਪਰ "ਤੇਲ ਵੇਖੋ ਤੇਲ ਦਾ ਧਾਰ ਦੇਖੋ।" ਸਾਨੂੰ ਉਸ ਦੇ ਰਵਈਏ ਸੰਬੰਧੀ ਕਾਹਲੀ ਵਿਚ ਕੋਈ ਵਿਚਾਰ ਨਹੀ ਬਣਾਉਣਾ ਚਾਹੀਦਾ ।
160 ਦਾਣੇ ਦਾਣੇ ਤੇ ਮੋਹਰ ਹੁੰਦੀ ਹੈ (ਜੋ ਕਰਮਾ ਵਿਚ ਹੁੰਦਾ ਹੈ ਉਹ ਜਰੂਰ ਮਿਲਦਾ ਹੈ) ਜਦੋ ਅਸੀ ਰੋਟੀ ਖਾਣ ਲੱਗੇ, ਤਾਂ ਇਕ ਦਮ ਮੇਰਾ ਦੂਰ ਦਾ ਦੋਸਤ ਆ ਪੁੱਜਾ। ਮੈ ਉਸ ਨੂੰ ਨਾਲ ਹੀ ਰੋਟੀ ਖਾਣ ਬਿਠਾ ਲਿਆ ਤੇ ਕਿਹਾ ਦੇਖ ਲੈ- "ਦਾਣੇ ਦਾਣੇ ਤੇ ਮੋਹਰ ਹੁੰਦੀ ਹੈ।" ਇਹ ਰੋਟੀ ਤੂੰ ਖਾਣੀ ਸੀ, ਤੇ ਤੂੰ ਐਨੇ ਵੇਲੇ ਸਿਰ ਆ ਪੁੱਜਾ।
161 ਦਾਨਾ ਦੁਸਮਣ, ਮੂਰਖ ਸੱਜਣ ਨਾਲੋ ਚੰਗਾ (ਮੂਰਖ ਮਿੱਤਰ ਨਾਲੋ ਦੁਸ਼ਮਣ ਹੀ ਚੰਗਾ ਹੁੰਦਾ ਹੈ) ਇਸ ਮੂਰਖ ਨਾਲ ਦੋਸਤੀ ਪਾ ਕੇ ਨੁਕਸਾਨ ਹੀ ਹੋਵੇਗਾ। ਸਿਆਣੇ ਕਹਿੰਦੇ ਹਨ- "ਦਾਨਾ ਦੁਸਮਣ, ਮੂਰਖ ਸੱਜਣ ਨਾਲੋ ਚੰਗਾ"।
162 ਦਾਲ ਵਿਚ ਕੁੱਝ ਕਾਲ਼ਾ ਕਾਲ਼ਾ ਹੈ (ਕਿਸੇ ਗੱਲ ਵਿਚ ਕੋਈ ਸੱਕ ਹੋਣਾ)ਸੱਸ ਨੇ ਨੂੰਹ ਨੂੰ ਕਿਹਾ, ਅੱਜ ਮੈਨੂੰ "ਦਾਲ ਵਿਚ ਕੁੱਝ ਕਾਲ਼ਾ ਕਾਲ਼ਾ ਜਾਪ ਰਿਹਾ ਹੈ।" ਮਾਰ੍ਹ ਸਵੇਰ ਦੀ ਗੱਲ ਬਣ ਸੰਵਰ ਕੇ ਫਿਰ ਰਹੀ ਹੈ। ਕਦੇ ਅਪਣੇ ਸੀਸ਼ੇ ਵਿਚ ਵੱਟ ਦੇਖਦੀ ਹੈ ਤੇ ਕਦੇ ਸੀਸ਼ੇ ਵਿਚ ਮੂੰਹ।
163 ਦਿਲ ਦਰਿਆ ਸਮੁੰਦਰੋ ਡੂੰਘੇ, ਕੋਣ ਦਿਲਾਂ ਦੀ ਜਾਣੇ (ਕਿਸੇ ਦੇ ਦਿਲ ਦੀ ਥਾਹ ਪਾਉਣਾ ਔਖਾ ਹੁੰਦਾ ਹੈ) ਕੀ ਪਤਾ, ਉਸ ਦੇ ਦਿਲ ਵਿਚ ਕੀ ਹੈ? ਅਪਣੇ ਦਿਲ ਦੀਆ ਦਾਂ ਉਹ ਹੀ ਜਾਣਦਾ ਹੈ, ਕਿ ਉਹ ਕੀ ਕਰਨਾ ਚਾਹੁੰਦਾ ਹੈ ਮੈਂ ਕੀ ਜਾਣਾ, ਐਵੇ ਤਾਂ ਨਹੀ ਕਿਹਾ ਗਿਆ – "ਦਿਲ ਦਰਿਆ ਸਮੁੰਦਰੋ ਡੂੰਘੇ, ਕੋਣ ਦਿਲਾਂ ਦੀ ਜਾਣੇ।"
164 ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਫੂਕ ਕੇ ਪੀਦਾ ਹੈ (ਇਕ ਵਾਰੀ ਨੁਕਸਾਨ ਕਰਵਾਉਣ ਪਿੱਛੋ ਬੰਦਾ ਹਰ ਚੀਜ ਅਪਣਾਉਣ ਸਮੇਂ ਝਿਜਕ ਦਿਖਾਉਦਾ ਹੈ) ਮੈਂ ਬਲਦੇਵ ਸਿੰਘ ਨੂੰ ਉਸ ਦੇ ਮੁੰਡੇ ਲਈ ਵਧੀਆ ਰਿਸ਼ਤਾ ਦੱਸਿਆ, ਪਰ ਉਹ ਪੁੱਛ ਪੜਤਾਲ ਦੇ ਚੱਕਰਾ ਦੇ ਵਿਚ ਪੈ ਗਿਆ, ਤੇ ਮੈਨੂੰ ਕਹਿਣ ਲੱਗਾ, ਯਾਰ- "ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਫੂਕ ਕੇ ਪੀਦਾ ਹੈ।" ਪਹਿਲਾ ਮੈਂ ਅਪਣੇ ਵੱਡੇ ਮੁੰਡੇ ਦਾ ਵਿਆਹ ਕਿਸੇ ਰਿਸਤੇਦਾਰ ਦੇ ਕਹਿਣ ਦੇ ਕਾਹਲੀ ਨਾਲ ਇਕ ਵਿਦੇਸੀ ਕੁੜੀ ਨਾਲ ਕਰ ਦਿੱਤਾ, ਪਰ ਜਿਹੜੇ ਉਨ੍ਹਾਂ ਸਾਨੂੰ ਦਿਨੇ ਤਾਰੇ ਦਿਖਾਏ, ਉਹ ਮੈਂ ਹੀ ਜਾਣਦਾ ਹੈ।।
165 ਦੁੱਧ ਤੇ ਬੁੱਧ ਫਿਟਦਿਆ ਦੇਰ ਨਹੀ ਲੱਗਦੀ (ਦਿਮਾਗ਼ ਦੇ ਬੁਰੇ ਪਾਸੇ ਲੱਗਦੇ ਦਾ ਪਤਾ ਨਹੀ ਲੱਗਦਾ)ਮੇਰੇ ਗੁਆਢੀਆ ਦੀ ਨੂੰਹ ਨੂੰ ਪਤਾ ਨਹੀ ਕੀ ਹੋਇਆ। ਚਾਰ ਨਿਆਣਿਆ ਦੀ ਮਾਂ ਸੀ। ਪਰਸੋਂ ਨਾਲ ਦੇ ਘਰ ਦੇ ਆਪਣੇ ਦੇ ਛੋਟੇ ਉਮਰ ਦੇ ਨਾਲ ਭੱਜ ਗਈ। ਸਿਆਣੇ ਠੀਕ ਕਹਿੰਦੇ ਹਨ," ਦੁੱਧ ਤੇ ਬੁੱਧ ਫਿਟਦਿਆ ਦੇਰ ਨਹੀ ਲੱਗਦੀ।"
166 ਦਾਖੇ ਹੱਥ ਨਾ ਅਪੜੇ ਆਖੇ ਥੂਹ ਕੋੜੀ (ਕਿਸੇ ਚੀਜ ਨੂੰ ਪ੍ਰਾਪਤ ਕਰਨ ਵਿਚ ਅਸਫਲ ਰਹਿਣ ਪਿੱਛੋ ਉਸ ਦੀ ਖਾਹ ਮੁਖਾਹ ਨਿੰਦਾ ਕਰਨਾ) ਉਸ ਦੇ ਬੇਅੰਤ ਯਤਨ ਦੇ ਬਾਵਜੂਦ ਵੀ ਉਸ ਦਾ ਮੁੰਡਾ ਕਾਲਜ ਦੀ ਪੜਾਈ ਵਿਚ ਚੰਗਾ ਨਾ ਬਣ ਸਕਿਆ ਤੇ ਵਾਰ ਵਾਰ ਫੇਲ ਹੋਣ ਲੱਗਿਆ। ਅੰਤ ਉਸ ਨੇ ਉਸ ਨੂੰ ਕਾਲਜ ਵਿਚ ਹਟਾ ਕੇ ਕਾਲਜ ਦੀ ਪੜਾਈ ਨਿੰਦਿਆ ਕਰਨੀ ਸੁਰੂ ਕਰ ਦਿੱਤੀ। ਉਸ ਦੀ ਤਾਂ ਉਹ ਗੱਲ ਹੈ-" ਦਾਖੇ ਹੱਥ ਨਾ ਅਪੜੇ ਆਖੇ ਥੂਹ ਕੋੜੀ।"
167 ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ (ਵਿਦੇਸੀਆ ਦੀ ਨਕਲ ਕਰਨਾ, ਜੋ ਅਢੁੱਕਵੀ ਪ੍ਰਤੀਤ ਹੋਵੇ) ਜਦੋਂ ਬੁੱਢੇ ਬਾਬੇ ਨੇ ਅਪਣੇ ਪੋਤੇ ਨੂੰ ਸਾਰਾ ਦਿਨ ਅੰਗਰੇਜੀ ਬੋਲਦਾ ਸੁਣਿਆ ਤੇ ਬਾਬੇ ਨੂੰ ਉਸ ਦੀਆ ਗਾਲਾਂ ਦੀ ਕੋਈ ਸਮਝ ਨਹੀ ਪਈ, ਤਾਂ ਉਹ ਖਿਝ ਕੇ ਕਿਹਾ ।ਉਏ ਤੇਰੀ ਤਾ ਉਹ ਗੱਲ ਹੈ- "ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ"।
168 ਦੂਰ ਦੇ ਢੋਲ ਸੁਹਾਵਣੇ (ਦੂਰ ਤੋ ਜਿਹੜੀ ਚੀਜ ਚੰਗੀ ਲੱਗੇ, ਜਰੂਰੀ ਨਹੀ ਕਿ ਉਹ ਨੇੜਿਓ ਵੀ ਚੰਗੀ ਹੋਵੇ) ਪ੍ਰੀਤੋ ਬਸ ਕਰ। ਘਰੋ ਘਰੀ ਸਭ ਇਹੋ ਅੱਗ ਲੱਗੀ ਹੋਈ ਹੈ। "ਬੱਸ ਦੂਰ ਦੇ ਢੋਲ ਸੁਹਾਵਣੇ "। ਨੇੜੇ ਜਾ ਕੇ ਪਤਾ ਲਕਦਾ ਹੈ, ਅਗਲਾ ਕਿੰਨੀਆ ਮੁਸੀਬਤਾ ਵਿਚ ਹੈ।
169 ਨਮਾਜ ਬਖ਼ਸਾਉਣ ਗਏ ਗਲ਼ ਰੋਜ਼ੇ ਪਾਏ (ਜਦੋ ਇਕ ਔਕੜ ਵਿੱਚੋ ਨਿਕਲਣ ਲਈ ਯਤਨ ਕਰਨ ਤੇ ਉਲਟੀ ਹੋਰ ਬਿਪਤਾ ਤੇ ਗਲ ਪੈ ਜਾਣਾ) ਅੱਜ ਪ੍ਰੀਖਿਆ ਵਿਚ ਨਿਗਰਾਨ ਦੀ ਡਿਊਟੀ ਤੋ ਮੇਰੀ ਛੁੱਟੀ ਸੀ ਜਦੋ ਮੈਂ ਸਵੇਰੇ ਸਵੇਰੇ ਸੁਪਰਿੰਟੈਡੈਂਟ ਨੂੰ ਇਹ ਕਹਿਣ ਲੱਗਾ ਕਿ ਉਹ ਮੇਰੀ ਅਗਲੇ ਦਿਨ ਦੀ ਵੀ ਡਿਊਟੀ ਵੀ ਕੱਟ ਦੇਵੇ, ਤਾਂ ਉਹ ਅੱਗੋ ਕਹਿਣ ਲੱਗਾ, ਚੰਗਾ ਹੋਇਆ ਕਿ ਤੂੰ ਆ ਗਿਆ। ਮੈਂ ਕੋਲ ਦੋ ਨਿਗਰਨ ਬੀਮਾਰ ਹੋਣ ਕਰਕੇ ਨਹੀ ਆਏ। ਤੂੰ ਅੱਜ ਵੀ ਡਿਊਟੀ ਦੇ ਤੇ ਕੱਲ ਵੀ ਆਵੀ। ਮੈਂ ਤੈਨੂੰ ਛੁੱਟੀ ਨਹੀ ਦੇ ਸਕਦਾ , ਮੈਂ ਉਸ ਦੀ ਗੱਲ ਮੰਨ ਤਾਂ ਲਈ, ਪਰ ਦਿਲ ਵਿਚ ਕਿਹਾ ਕਿ ਇਹ ਤਾਂ ਉਹ ਗੱਲ ਹੋਈ- "ਨਮਾਜ ਬਖ਼ਸਾਉਣ ਗਏ ਗਲ਼ ਰੋਜ਼ੇ ਪਾਏ।"
170 ਨਵਾਂ ਨੋ ਦਿਨ ਪੁਰਾਣੇ ਸੋ ਦਿਨ (ਨਵੀ ਚੀਜ ਥੋੜੇ ਦਿਨ ਲਈ ਹੀ ਨਵੀ ਰਹਿੰਦੀ ਹੈ ਤੇ ਫਿਰ ਲੰਮਾ ਸਮਾ ਪੁਰਾਣੀ ) ਮੈਂ ਕਿਹਾ ਕਿ ਮੈਂ ਨਵੀ ਕਾਰ ਨਹੀ ਖਰੀਦਣੀ। ਸਾਲ ਕੁ ਪੁਰਾਣੀ ਹੀ ਖਰੀਦਣੀ ਹੈ। ਸਿਆਣੇ ਕਹਿੰਦੇ ਹਨ- "ਨਵਾਂ ਨੋ ਦਿਨ ਪੁਰਾਣੇ ਸੋ ਦਿਨ।"
171 ਨਾ ਹੜ੍ਹ ਸੁੱਕੇ ਨਾ ਸਾਉਣ ਸੁੱਕੇ (ਸਦਾ ਇਕੋ ਜਿਹੀ ਹਾਲਤ ਰਹਿਣੀ) ਅੱਜ ਦੇ ਯੁਗ ਵਿਚ ਭਾਰਤ ਵਿਚ ਗ਼ਰੀਬਾ ਦੀ ਹਾਲਤ ਨਾ "ਹੜ੍ਹ ਸੁੱਕੇ ਨਾ ਸਾਉਣ ਸੁੱਕਣ" ਵਾਲੀ ਹੈ। ਉਨ੍ਹਾਂ ਦੀ ਹਾਲਤ ਵਿਚ ਸੁਧਾਰ ਦੀ ਨੇੜੇ ਤੇੜੇ ਕੋਈ ਗੱਲ ਨਹੀ ਜਾਪਦੀ।
172 ਨਾ ਦੇਸ ਢੋਈ ਨਾ ਪਰਦੇਸ ਢੋਈ ( ਜਦੋ ਦੇਸ ਪਰਦੇਸ ਵਿੱਚੋ ਧੱਕੇ ਮਿਲਣ) ਪੁਲੀਸ ਨੂੰ ਸਤੀਸ ਦੁਆਰਾ ਆਪਣਾ ਦੇਸ ਵਿੱਚੋ ਕੈਨੇਡਾ ਅਮਰੀਕਾ ਵਿਚ ਡਰੈਗਜ ਸਮਲੀਗ ਦਾ ਕੰਮ ਕਰਨ ਦੀ ਸੂਹ ਮਿਲ ਗਈ ਤੇ ਉਹ ਲੁਕਦਾ ਛਿਪਦਾ ਪਤਾ ਨਹੀ ਕਿੱਥੇ ਲੱਗਾ। ਉਸ ਦੀ ਹਾਲਤ ਤਾ ਇਹ ਹੈ- ਨਾ ਦੇਸ ਢੋਈ ਨਾ ਪਰਦੇਸ ਢੋਈ।
173 ਨਾਈਆ ਦੀ ਜੰਞ ਸੱਭੇ ਰਾਜੇ (ਜਦੋ ਕਿਸੇ ਟੋਲੀ ਵਿਚ ਸਾਰੇ ਬੰਦੇ ਮਾੜੇ ਹੋਣ ਤਾ ਇਹ ਅਖਾਣ ਵਰਤਿਆ ਜਾਦਾ ਹੈ) ਇਸ ਟੋਲੀ ਵਿਚੋ ਤੁਸੀ ਚੰਗੇ ਮੰਦੇ ਦੀ ਪਰਖ ਨਾ ਕਰੋ।ਇਹ ਤਾ ਉਹ ਗੱਲ ਹੈ- ਨਾਈਆ ਦੀ ਜੰਞ ਸੱਭੇ ਰਾਜੇ ।
174 ਨਹੁੰਆ ਨਾਲੋ ਮਾਸ ਵੱਖ ਨਹੀ ਹੁੰਦਾ(ਜਦੋ ਇਹ ਦੱਸਿਆ ਜਾਵੇ ਕਿ ਅਪਣੇ ਸਾਕ ਸੰਬੰਧੀ ਨਾਲ ਟੁੱਟਣਾਂ ਸੰਭਵ ਹੈ, ਤਾ ਇਹ ਅਖਾਣ ਵਰਤਿਆ ਜਾਦਾ ਹੈ) ਬੇਸ਼ੱਕ ਤੁਹਾਡਾ ਭਰਾ ਤੁਹਾਡੇ ਨਾਲ100 ਵਾਰ ਲੜਿਆ ਤੇ ਰੁੱਸਿਆ ਹੈ, ਪਰ ਤੁਹਾਨੂੰ ਅਪਣੇ ਧੀ ਦਾ ਵਿਆਹ ਵਿਚ ਉਸ ਨੂੰ ਜਰੂਰ ਸੱਦਣਾ ਜਾਹੀਦਾ ਹੈ। ਆਖ਼ਰ- ਨਹੁੰਆ ਨਾਲੋ ਮਾਸ ਵੱਖ ਨਹੀ ਹੁੰਦਾ।
175 ਨਾਨੀ ਖ਼ਸਮ ਕਰੇ, ਦੋਹਤਾ ਚੱਟੀ ਭਰੇ (ਕਿਸ ਬੇਕਸੂਰ ਨੂੰ ਕਿਸੇ ਹੋਰ ਦੀ ਸਜ਼ਾ ਮਿਲੇ) ਸਾਡੇ ਗੁਆਢੀ ਨੇ ਅਪਣੇ ਅੰਦਰ ਫਲੱਸ ਲਿਆਉਣ ਸਮੇ ਸਾਡੇ ਬੂਹੇ ਮੂਹਰੋ ਇੱਟਾ ਪੁੱਟ ਦਿੱਤੀਆ । ਜਦੋ ਉਸ ਨੇ ਕੰਮ ਖ਼ਤਮ ਹੋਣ ਤੇ ਮਈ ਦਿਨ ਪਿੱਛੋ ਤੱਕ ਵੀ ਗਲੀ ਵਿਚ ਇੱਟਾ ਨਾ ਲੁਆਇਆ, ਤਾਂ ਮੈ ਉਸ ਨੂੰ ਕਿਹਾ ਕਿ ਇਹ ਇੱਟਾਂ ਲੁਆ ਦੇ। ਸਾਡੇ ਬੂਹੇ ਮੂਹਰੇ ਟੋਆ ਪਿਆ ਹੋਇਆ ਹੈ, ਤਾਂ ਅੱਗੋਂ ਉਸ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਨੂੰ ਲੋੜ ਹੈ ਤਾਂ ਲੁਆ ਲਵੋ। ਮੈ ਕਿਹਾ ਇਹ ਕਿਵੇ ਹੋ ਸਕਦਾ ਹੈ- ਨਾਨੀ ਖ਼ਸਮ ਕਰੇ, ਦੋਹਤਾ ਚੱਟੀ ਭਰੇ ।
176 ਨੌਂ ਸ਼ੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ (ਰੱਜਵੇ ਗੁਨਾਹ ਕਰਨ ਮਗਰੋ ਆਖ਼ਰੀ ਉਮਰ ਧਰਮਾਤਮਾ ਬਣਨਾ) ਸਾਰੀ ਉਮਰ ਲੋਮਾਂ ਵਿਰੁੱਧ ਝੂਠੀਆ ਗਵਾਹੀਆ ਦੇ ਕੇ ਉਨ੍ਹਾਂ ਨੂੰ ਮੁਕੱਦਮਿਆ ਵਿਚ ਫਸਾ ਕੇ ਉਨਾਂ ਦੇ ਧੀਆ ਦੇ ਉਧਾਲੇ ਕਰਾਉਣ ਵਾਲੇ ਜੀਊਣ ਸਿੰਘ ਨੂੰ ਜਦੋਂ ਮੈ ਬੁਢਾਪੇ ਵਿਚ ਧਰਮ ਕਰਮ ਦੀਆ ਗੱਲਾ ਕਰਦਿਆ ਸੁਣਿਆ, ਤਾਂ ਮੈਂ ਕਿਹਾ - ਨੌਂ ਸ਼ੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ।
177 ਨੋ ਕੋਹ ਦਰਿਆ ਤੰਬਾ ਮੋਢੇ ਤੇ (ਕਰਨ ਵਾਲੇ ਕੰਮ ਨੇ ਦੇਰ ਨਾਲ ਹੋਣਾ ਹੋਵੇ, ਪਰ ਤਿਆਰੀ ਪਹਿਲਾ ਕਰਨੀ ) ਅਜੇ ਤੇਰੀ ਧੀ ਦਾ ਵਿਆਹ ਤਾ ਅਗਲੇ ਸਾਲ ਜੂਨ ਦੇ ਮਹੀਨੇ ਵਿਚ ਹੋਣਾ ਹੈ, ਪਰ ਤੂੰ ਮੈਰਿਜ ਪੈਲਿਸ ਤੇ ਹਲਵਾਈਆ ਦੇ ਰੇਟ ਹੁਣੇ ਪੁਛਦੇ ਫਿਰਦਾ ਹੈ।ਅਖ਼ੇ, ਨੋ ਕੋਹ ਦਰਿਆ ਤੰਬਾ ਮੋਢੇ ਤੇ। ਅਜੇ ਤੱਕ ਕੀ ਪਤਾ ਰੇਟਾ ਦਾ ਕੀ ਬਣਨਾ ਹੈ।
178 ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ (ਅਜਿਹੀ ਸਰਤ ਰੱਖਣੀ ਜੋ ਪੂਰੀ ਨਾ ਹੋਵੇ) ਜਗੀਰ ਹੱਡ ਹਰਾਮੀ ਸੀ, ਪਰ ਉਸ ਨੇ ਅਪਣੇ ਗਰੀਬ ਪਿਓ ਨੂੰ ਕਿਹਾ ਕਿ ਉਹ ਵਪਾਰ ਤੋ ਬਿਨਾ ਹੋਰ ਕੋਈ ਕੰਮ ਨਹੀ ਕਰੇਗਾ ਤੇ ਇਸ ਲਈ ਉਸ ਨੂੰ50,0000 ਰੁ ਦਿੱਤੇ ਜਾਣ। ਉਸ ਦੇ ਪਿਓ ਨੇ ਦੁਖੀ ਹੋ ਕੇ ਕਿਹਾ ਕਿ ਇਸ ਨੇ ਕੋਈ ਕੰਮ ਨਹੀ ਕਰਨਾ । ਹੁਣ ਮੈ ਇਸ ਨੂੰ ਇੱਨਾ ਪੈਸਾ ਕਿੱਥੋ ਲਿਆ ਕੇ ਦੇਵਾ- ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ।
179 ਨਾ ਰਹੇਗਾ ਬਾਸ ਨਾ ਵੱਜੇਗੀ ਬਾਸੁਰੀ (ਕਿਸੇ ਤੰਗ ਕਰਨ ਵਾਲੀ ਚੀਜ ਦਾ ਮੁੱਲਹੀ ਖ਼ਤਮ ਕਰ ਦੇਣਾ) ਜੇਕਰ ਤੂਹਾਨੂੰ ਕਲਤ ਸਰਟੀਫਿਕੇਟ ਦੇਣ ਦੇ ਦੋਸ ਵਿਚ ਤੁਹਾਡਾ ਮਹਿਕਮਾ ਤੰਗ ਕਰ ਰਿਹਾ ਹੈ ਤੇ ਤੁਹਾਡੀ ਨੌਕਰੀ ਲਈ ਖ਼ਤਰਾ ਪੈਦਾ ਹੋ ਗਿਆ ਹੈ।ਤਾਂ ਤੁਹਾਡੇ ਲਈ ਇੱਕੋ ਇਕ ਰਾਸਤਾ ਹੈ ਕਿ ਕਿਸ ਤਰਾ ਕਲਰਕਾ ਨਾਲ ਮਿਲ ਮਿਲਾ ਕੇ ਉਹ ਗੰਮ ਕਰ ਦਿਓ, ਫਿਰ ਨਾ ਰਹੇਗਾ ਬਾਸ ਨਾ ਵੱਜੇਗੀ ਬਾਸੁਰੀ।
180 ਨੋਕਰੀ ਕੀ ਤੇ ਨਖ਼ਰਾ ਕੀ (ਨੋਕਰ ਹੋ ਕੇ ਲਾੜਈ ਕਰਨੀ ਚੰਗੀ ਨਹੀ ਹੁੰਦੀ) ਭਾਈ, ਜਦੋ ਨੋਕਰ ਹੀ ਸਰਕਾਰ ਤੇ ਹਾ ਉਹ ਜਿੱਥੇ ਮਰਜੀ ਬਦਲੀ ਕਰ ਦੇਵੇ ਸਾਡਾ ਕੋਈ ਉਜਰ ਨਹੀ ਹੋ ਸਕਦਾ। ਅਖੇ- ਨੋਕਰੀ ਕੀ ਤੇ ਨਖ਼ਰਾ ਕੀ।
181 ਪਹਾੜ ਨਾਲ ਟੱਕਰ ਲਾਇਆ ਤਾ ਸਿਰ ਹੀ ਪਾਟਦਾ ਹੈ (ਅਪਣੇ ਨਾਲੋ ਤਕੜੇ ਨਾਲ ਮੱਥਾ ਡਾਹਿਆ ਆਪਣਾ ਹੀ ਨੁਕਸਾਨ ਹੁੰਦਾ ਹੈ।) ਛੋਟੇ ਪੱਧਰ ਦਾ ਮੁਲਾਜਮ ਸਰਕਾਰ ਨਾਲ ਕੀ ਟੱਕਰ ਲਵੇਗਾ ।ਉਹ ਕਈ ਵਾਰ ਚੁੱਪ ਕਰ ਕੇ ਜਿਆਦਤੀਆ ਬਰਦਾਸ ਕਰ ਲੈਦਾ ਹੈ।ਉਹ ਇਸ ਗੱਲ ਤੇ ਭਲੀ ਭਾਂਤ ਹੁੰਦਾ ਹੈ ਕਿ ਪਹਾੜ ਨਾਲ ਟੱਕਰ ਲਾਇਆ ਤਾ ਸਿਰ ਹੀ ਪਾਟਦਾ ਹੈ।
182 ਪਰਾਇਆ ਗਹਿਣਾ ਪਾਇਆ ਕੇ ਅਪਣਾ ਰੂਪ ਗਵਾਇਆ (ਪਰਾਈ ਚੀਜ ਵਰਤਣ ਨਾਲ ਮਨੁੱਖ ਦਾ ਆਦਰ ਘਟਦਾ ਹੈ) ਗੀਤਾ ਅਪਣੇ ਸਹੇਲੀ ਦਾ ਕੋਟ ਪਾ ਕੇ ਅਪਣੇ ਸੱਸ ਨਾਲ ਇਕ ਵਿਆਹ ਦੇ ਚਲੀ ਗਈ, ਜ਼ੋ ਨਾ ਪੂਰੀ ਤਰਾ ਉਸ ਦੇ ਮੇਚ ਤੇ ਨਾ ਹੀ ਉਸ ਨੂੰ ਫਬਦਾ ਸੀ ਕਿਸੇ ਨੇ ਉਸ ਨੂੰ ਕਹਿ ਦਿੱਤਾ ਕਿ ਸੂਟ ਕਿਹੋ ਕਿਹਾ ਪਾਇਆ ਹੈ ਇਹ ਦੇਖ ਕੇ ਉਸ ਦੀ ਸੱਸ ਨੇ ਕਿਹਾ ਤੈਨੂੰ ਕਿਸ ਨੇ ਕਿਹਾ ਸੀ ਕਿ ਸਹੇਲੀ ਦਾ ਸੂਟ ਪਾ ਅਖੇ- ਪਰਾਇਆ ਗਹਿਣਾ ਪਾਇਆ ਕੇ ਅਪਣਾ ਰੂਪ ਗਵਾਇਆ।
183 ਪਾਪ ਦਾ ਬੇੜੀ ਭਰ ਕੇ ਡੁੱਬਦਾ ਹੈ (ਬੁਰੇ ਕੰਮ ਕਰਨ ਵਾਲੇ ਦੀ ਅੱਤ ਉਸ ਨੂੰ ਤਬਾਹ ਕਰ ਦਿੰਦੀ ਹੈ) ਸਰਕਾਰ ਦੁਆਰਾ ਅਪਣਾਇਆ ਲੋਕ ਦੁਸਮਣ ਨੀਤੀ ਤੋ ਦੁਖੀ ਹੋਏ ਲੋਕਾ ਨੇ ਅੰਤ ਉਸ ਦਾ ਤਖ਼ਤਾ ਉਲਟ ਦਿੱਤਾ। ਅਖੇ- ਪਾਪ ਦਾ ਬੇੜੀ ਭਰ ਕੇ ਡੁੱਬਦਾ ਹੈ।
184 ਪਿੰਡਾ ਵੇ ਅਗਾਹ, ਪੁੱਤਾ ਵੇ ਪਿਛਾਹ (ਜਦੋ ਦੂਜੇ ਨੂੰ ਕੁਰਜਾਨੀ ਦੇ ਬੱਕਰੇ ਬਣਾਇਆ ਜਾਵੇ) ਸਾਡੇ ਦੇਸ ਦੇ ਕਾਮਰੇਡਾ ਨੇ ਦੇਸ ਦੇ ਮਜਦੂਰ ਕਿਸਾਨਾ ਨੂੰ ਤਾ ਦੇਸ ਦੀ ਸਰਮਾਏਦਾਰੀ ਤੇ ਜਗੀਰਦਾਰੀ ਦੇ ਖਿਲਾਫ ਸੰਘਰਸ ਕਰਨ ਲਈ ਲਕਾਰਿਆ ਪਰੰਤੂ ਅਪਣੇ ਪੁੱਤਰ ਧੀਆ ਨੂੰ ਸੁਖ ਦੀ ਜਿੰਦਗੀ ਜਿਊਣ ਲਈ ਅਮਰੀਕਾ ਵਿਚ ਭੇਜ਼ ਦਿੱਤਾ। ਇਸ ਕਰਾ ਉਨ੍ਹਾਂ ਦਾ ਇਹ ਗੱਲ ਸੀ- ਪਿੰਡਾ ਵੇ ਅਗਾਹ, ਪੁੱਤਾ ਵੇ ਪਿਛਾਹ।
185ਪੰਚਾ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ (ਸਾੀਰਆ ਦੀ ਗੱਲ ਮੰਨ ਕੇ ਵੀ ਅਪਣੀ ਜਿੱਦ ਤੇ ਅੜਿਆ ਰਹਿਣਾ) ਉਹ ਬੜਾ ਮਕਾਰ ਆਦਮੀ ਹੈ ਜਦੋ ਸਾਰੇ ਇਕੱਠੇ ਹੋ ਕੇ ਕਹਿੰਦੇ ਹੀ ਕਿ ਉਸ ਨੇ ਜਿਹੜੇ ਗੁਰਦੁਆਰੇ ਦੀ ਥਾ ਮੱਲੀ ਹੈ ਉਹ ਵਿਹਲੀ ਕਰ ਦੇ ਵੇ, ਤਾ ਉਹ ਮੰਨ ਜਾਦਾ ਹੈ ਕਹਿੰਦਾ ਹੈ ਕਿ ਮ੍ਰੈ ਜਲਦੀ ਹੀ ਵਿਹਲੀ ਕਰ ਦਿਆਗਾ , ਪਰੰਤੂ ਵਾਰ ਵਾਰ ਕਹਿਣ ਤੇ ਵੀ ਅਜੇ ਉਸ ਨੇ ਕਬਜਾ ਨਹੀ ਛਡਿਆ,ਇਹ ਤਾ ਉਹ ਗੱਲ ਹੈ ਪੰਚਾ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ।
186 ਪੱਗ ਵੇਚ ਕੇ ਘਿਓ ਨਹੀ ਖਾਈਦਾ (ਆਪਣਾ ਵਿੱਤ ਦੇਖ ਕੇ ਖ਼ਰਚ ਕਰਨਾ ਚਾਹੀਦਾ ਹੈ) ਦੇਖ ਤੈਨੂੰ ਅਪਣੀ ਧੀ ਦਾ ਵਿਆਹ ਉੱਪਰ ਵਿੱਤੋ ਬਾਹਰਾ ਖ਼ਰਚ ਕਰਨ ਦੀ ਜਰੂਰਤ ਨਹੀ । ਸਰੀਕਾ ਨੂੰ ਕਹਿਣ ਦੇ ਜ਼ੋ ਕਹਿੰਦੇ ਹਨ, ਤੂੰ ਚੁੱਪ ਕਰ ਕੇ ਸਾਦਾ ਵਿਆਹ ਕਰ ਲੇ।ਅਖੇ- ਪੱਗ ਵੇਚ ਕੇ ਘਿਓ ਨਹੀ ਖਾਈਦਾ।
187 ਪਿੰਡ ਨੂੰ ਲੱਗੀ ਅੱਗ ਕੁੱਤਾ ਰੂੜੀ ਤੇ(ਦੁੱਖ ਸਮੇ ਜਦੋ ਕੋਈ ਕਿਨਾਰਾ ਕਰ ਲਏ, ਤਾ ਕਹਿੰਦੇ ਹਨ) ਰਾਮ ਲੀਡਰ ਦੀਆ ਕਰਤੂਤਾ ਕਰਨ ਜਦੋ ਸਹਿਰ ਵਿਚ ਫਸਾਦ ਭੜਕ ਪਏਤਾ ਲੀਡਰਾ ਨੇ ਅਪਤੀ ਚਮੜੀ ਬਚਾਉਣ ਲਈ ਕਿਸੇ ਪਾਸੇ ਖਿਸਕ ਗਏ। ਇਨ੍ਹਾਂ ਦੀ ਤਾਂ ਉਹ ਗੱਲ ਹੋਈ- ਪਿੰਡ ਨੂੰ ਲੱਗੀ ਅੱਗ ਕੁੱਤਾ ਰੂੜੀ ਤੇ
188 ਫੂਹੀ ਫੂਹੀ ਤਲਾਬ ਭਰਦਾ ਹੈ (ਥੋੜੀ ਥੋੜੀ ਚੀਜ ਜੁੜਨ ਨਾਲ ਕਾਫ਼ੀ ਭੰਡਾਰ ਬਣ ਜਾਦਾ ਹੈ।)ਮੈ ਉਸ ਨੂੰ ਤਨਖਾਹ ਵਿਚ ਹਰ ਮਹੀਨੇ ਕੁੱਝ ਪੈਸੇ ਧੀ ਦੇ ਵਿਆਹ ਲਈ ਜ਼ੋੜਟ ਦੀ ਸਆਹ ਦਿੰਦਿਆ ਕਿਹਾ ਫੂਹੀ ਫੂਹੀ ਤਲਾਬ ਭਰਦਾ ਹੈ, ਬਸ ਇਸ ਤਰਾ ਤੇਰੇ ਕੋਲ ਸੈਕੜੇ ਰੁਪਾਏ ਜੁੜ ਜਾਣਗੇ।
189 ਬਹੁਤਾ ਭਲਾ ਨਾ ਹਸਣਾ ਬਹੁਤੀ ਭਲੀ ਚੁੱਪ (ਅੱਤ ਹਰ ਚੀਜ ਦੀ ਮਾੜੀ ਹੁੰਦੀ ਹੈ) ਭਾਈ, ਕਿਸੇ ਸਭਾ ਵਿਚ ਬੈਠ ਕੇ ਬਹੁਤਾ ਬੋਲਣਾ ਚੰਗਾ ਨਹੀ ਬੰਦੇ ਨੂੰ ਗੰਭੀਰਤਾ ਨਾਲ ਗੱਲ ਕਰਨੀ ਤੇ ਸੁਣਨੀ ਚਾਹੀਦੀ ਹੈ।ਸਿਆਣੇ ਕਹਿੰਦੇ ਹਨ- ਬਹੁਤਾ ਭਲਾ ਨਾ ਹਸਣਾ ਬਹੁਤੀ ਭਲੀ ਚੁੱਪ।
190 ਬਿਗਾਨੀ ਛਾਹ ਤੇ ਮੁੱਛਾਂ ਨਹੀ ਮੁਨਾਈ ਦੀਆ (ਕਿਸੇ ਦੂਜੇ ਭਰੋਸੇ ਅਪਣਾ ਕੰਮ ਖ਼ਰਾਬ ਕਰ ਲੈਣਾ) ਮੈ ਤਾ ਦਿਨੇਸ ਦੇ ਇਸ ਲਾਰੇ ਤੇ ਤਿਆਰ ਹੋਇਆ ਬੈਠਾ ਰਿਹਾ ਕਿ ਉਹ ਸਵੇਰੇ ਚੰਡੀਗੜ ਜਾਦਾ ਹੋਇਆ ਮੈਨੂੰ ਲੁਧਿਆਣੇ ਲਾਹ ਦੇਵੇਗਾ,ਜਿੱਥੇ ਮੈ ਇਕ ਬਾਰਾਤ ਵਿਚ ਸਾਮਲ ਹੋਣਾ ਸੀ ਪਰ ਉਹ ਸਵੇਰੇ ਮੈਨੂੰ ਨਾਲ ਲੈ ਕੇ ਹੀ ਨਹੀ ਗਿਆ ਤੇ ਮੈਨੂੰ ਬਿਨਾ ਦੱਸੇ ਸਿੱਧੇ ਹੀ ਚੰਡੀਗੜ੍ਹ ਨਿਕਲ ਗਿਆ।ਇਸ ਨਾਲ ਮੈਨੂੰ ਬਹੁਤ ਖਜਲ ਖੁਆਰੀ ਹੋਈ ।ਮੋਬਾਇਲ ਉੱਤੇ ਵੀ ਮੇਰਾ ਊਸ ਨਾਲ ਸੰਪਰਕ ਨਹੀ ਹੋ ਰਿਹਾ ਸੀ।ਆਖ਼ਿਰ ਮੈ ਬੱਸ ਵਿਚ ਬੱਠ ਕੇ ਬਹੁਤ ਦੇਰੀ ਨਾਲ ਲੁਧਿਆਣੇ ਪੁੱਜਿਆ।ਜਦੋ ਮੈ ਅਪਣੀ ਇਹ ਗੱਲ ਘਰ ਆ ਕੇ ਮਾਤਾ ਜੀ ਨੂੰ ਦੱਸੀ ਤਾ ਉਨਾ ਨੇ ਕਿਹਾ-ਬਿਗਾਨੀ ਛਾਹ ਤੇ ਮੁੱਛਾਂ ਨਹੀ ਮੁਨਾਈ ਦੀਆ।
191ਬੱਕਰਾ ਜਾਨੋ ਗਿਆ ਖਾਣ ਵਾਲੇ ਨੂੰ ਸੁਆਦ ਨਾ ਆਇਆ (ਸੇਵਕ ਸੇਵਾ ਕਰਦਾ ਥੱਕ ਜਾਵੇ ਪਰ ਅੱਗੋ ਕਦਰ ਨਾ ਪਾਵੇ) ਮੈ ਹੁਣ ਤੱਕ ਦੋ ਭੈਣਾਂ ਤੇ ਦੋ ਭਰਾਵਾ ਦਾ ਵਿਆਹ ਕਰ ਚੁੱਕਾ ਹਾ, ਮੇਰੀ ਸਾਰੀ ਕਮਾਈ ਇਨਾ ਵਿਚ ਰੁੜ ਗਈ ਹੈ,ਪਰ ਮੇਰੇ ਮਾਪੇ ਕਹਿੰਦੇ ਹਨ ਕੀ ਤੂੰ ਕੀਤਾ ਹੀ ਕੀ ਹੈ? ਅਖੇ-ਬੱਕਰਾ ਜਾਨੋ ਗਿਆ ਖਾਣ ਵਾਲੇ ਨੂੰ ਸੁਆਦ ਨਾ ਆਇਆ।
192 ਬਦ ਨਾਲੋ ਬਦਨਾਮ ਬੁਰਾ (ਬੁਰਾ ਕੰਮ ਕਰਨ ਨਾਲੋ ਝੂਠੀ ਊਜ ਲਗਣੀ ਜਿਆਦਾ ਬੁਰੀ ਹੁੰਦੀ ਹੈ)- ਭਰਾਵਾ ਦੇਖੀ, ਮੈਨੂੰ ਚੰਗਾ ਕਰਦੇ ਨੂੰ ਕੋਈ ਬਦਨਾਮੀ ਨਾ ਮਿਲ ਜਾਵੇ। ਅਖੇ-ਬਦ ਨਾਲੋ ਬਦਨਾਮ ਬੁਰਾ।
193 ਬਿੱਲੀ ਭਾਣੇ ਛਿੱਕਾ ਟੁੱਟਾ ਮੈ ਜਾਣਾ ਪਰਮੇਸਵਰ ਟੁੱਠਾ (ਕਿਸੇ ਦਾ ਨੁਕਕਸਾਨ ਹੋਣ ਤੇ ਅਚਾਨਕ ਹੀ ਕਿਸੇ ਨੂੰ ਲਾਭ ਲੈਣ ਦਾ ਮੋਕਾ ਮਿਲ ਜਾਣਾ) ਜਦੋ ਪਾਕਿਸਤਾਨ ਬਣਿਆ, ਤਾ ਬਹੁਤ ਸਾਰੇ ਲੋਕਾ ਨੂੰ ਆਪਣੀ ਸਾਰੀ ਜਾਇਦਾਦ ਛੱਡ ਕੇ ਨੱਸਣਾ ਪਿਆ । ਇਸ ਸਮੇ ਚੋਰਾ ਤੇ ਲੁਟੇਰਿਆ ਨੇ ਖ਼ਾਲੀ ਪਏ ਘਰਾ ਵਿਚ ਖ਼ੂਬ ਲੁੱਟਿਆ।ਉਸ ਦੀ ਤਾਂ ਉਹ ਗੱਲ ਸੀ-ਬਿੱਲੀ ਭਾਣੇ ਛਿੱਕਾ ਟੁੱਟਾ ਮੈ ਜਾਣਾ ਪਰਮੇਸਵਰ ਟੁੱਠਾ।
194 ਬਗਲ ਵਿਚ ਛੁਰੀ ਮੂੰਹ ਵਿਚ ਰਾਮ ਰਾਮ (ਬਾਹਰੋ ਭਆ ਅੰਦਰੋ ਕਪਟੀ ਹੋਣਾ) ਦੇਸੀ ਘਿਓ ਵੇਚਣ ਵਾਲਾ ਰਾਮ ਸਿੰਘ ਹੱਥ ਵਿਚ ਹਰ ਵੇਲੇ ਮਾਲਾ ਰੱਖਦਾ ਹੈ, ਪਰ ਸਾਰਾ ਦਿਨ ਘਿਓ ਵਿਚ ਗਰੀਸ ਤੇ ਸੂਰਾਂ ਦੀ ਚਰਬੀ ਮਿਲਾ ਕੇ ਵੇਚਦਾ ਹੈ।ਉਸ ਦੀ ਤਾਂ ਉਹ ਗੱਲ ਹੈਬਗਲ ਵਿਚ ਛੁਰੀ ਮੂੰਹ ਵਿਚ ਰਾਮ ਰਾਮ।
195 ਬੱਕਰੇ ਦੀ ਮਾਂ ਕਦ ਤੱਕ ਖੇਰ ਮਨਾਈਗੀ (ਇਹ ਅਖਾਣ ਉਦੋ ਵਰਤਿਆ ਜਾਦਾ ਹੈ, ਜਦੋ ਕੋਈ ਕੱਚੇ ਆਸਰਿਆ ਦੇ ਸਹਾਰੇ ਦੁੱਖਾ ਵਿੱਚੋ ਨਿਕਲਣ ਦੀ ਕੋਸ਼ਿਸ਼ ਕਰਦਾ ਰਹੇ) ਸਾਡੀ ਇਕੋ ਅਰਜੀ ਨਾਲ ਗੁਰਮੀਤ ਦਾ ਕਾਲਾ ਧੰਦਾ ਬੰਦ ਹੋ ਜਾਣਾ ਸੀਜੇਕਰ ਥਾਣੇ ਦਾ ਐਸ.ਐਚ.ਓ ਉਸ ਦਾ ਰਿਸਤੇਦਾਰ ਨਾ ਹੁੰਦਾ। ਪਰ ਬੱਕਰੇ ਦੀ ਮਾਂ ਕਦ ਤੱਕ ਖੇਰ ਮਨਾਈਗੀ।ਜਦੋ ਵੀ ਕੋਈ ਨਵਾਂ ਐਸ.ਐਚ.ਓ ਆ ਗਿਆ, ਉਸ ਨੇ ਉਸ ਦਾ ਲਿਹਾਜ ਨਹੀ ਕਰਨਾ।
196 ਬੱਕਰੀ ਦੁੱਧ ਦਿੰਦੀ ਹੈ ਪਰ ਮੇਗਣਾ ਪਾ ਕੇ (ਜਦੋ ਕੋਈ ਕੰਮ ਰੁਆ ਧੁਆ ਕੇ ਬਰਬਾਦੀ ਕਰ ਕੇ ਕਰੇ ਉਦੋ ਕਹਿੰਦੇ ਹਨ) ਯੂਨੀਅਨ ਦੇ ਲਿਡਰ ਨੇ ਹੜਤਾਲੀ ਅਧਿਆਪਕ ਦੀ ਰੈਲੀ ਵਿਚ ਕਿਹਾ ਕਿ ਸਰਕਾਰ ਨੇ ਸਾਡੀਆ ਮੰਗਾ ਤਾ ਮੰਗਣੀਆ ਹੀ ਹਨ, ਪਰ ਅਧਿਆਪਕਾ ਨੂੰ ਜੇਲ੍ਹਾ ਵਿਚ ਰੱਖ ਕੇ ਤੇ ਵਿਦਿਆਰਥੀਆ ਦੀ ਪੜਾਈ ਦਾ ਨੁਕਸਾਨ ਕਰਾ ਕੇ।ਤੁਸੀ ਇਹ ਤਾ ਜਾਣਦੇ ਹੀ ਹੋ-ਬੱਕਰੀ ਦੁੱਧ ਦਿੰਦੀ ਹੈ ਪਰ ਮੇਗਣਾ ਪਾ ਕੇ।
197 ਬਾਣੀ ਸੋ ਜੋ ਹੋਵੇ ਕੰਠ ਪੈਸਾ ਸੋ ਜੋ ਹੋਵੇ ਗੰਠ (ਬਾਣੀ ਕੰਠ ਕਰਨੀ ਚਾਹੀਦੀ ਹੈ ਤੇ ਪੈਸਾ ਕਕੋਲ ਰੱਖਣਾ ਚਾਹੀਦਾ ਹੈ)ਤੂੰ ਲੋਕਾ ਤੋ ਉਧਾਰ ਮਿਲਣ ਦੀ ਆਸ ਵਿਚ ਕੁੜੀ ਦਾ ਵਿਆਹ ਆਰੰਭ ਨਾ ਕਰੀ ਨਹੀ ਤਾ ਤੈਨੂੰ ਬਹੁਤ ਔਖਾ ਹੋਣਾ ਪਵੇਗਾ।ਸਿਆਣੇ ਕਹਿੰਦੇ ਹਨ-ਬਾਣੀ ਸੋ ਜੋ ਹੋਵੇ ਕੰਠ ਪੈਸਾ ਸੋ ਜੋ ਹੋਵੇ ਗੰਠ।
198 ਬਾਬਾਣੀਆ ਕਹਾਣੀਆ ਪੁੱਤ ਸਪੁੱਤ ਕਰੇਨ (ਨੇਕ ਪੁੱਤਰ ਵੱਡੇ ਵਡੇਰਿਆ ਦੀਆ ਪ੍ਰਪਤੀਆ ਨੂੰ ਯਾਦ ਕਰਦੇ ਹਨ) ਬਾਬਾਣੀਆ ਕਹਾਣੀਆ ਪੁੱਤ ਸਪੁੱਤ ਕਰੇਨ ਅਨੂਸਾਰ ਗ਼ਦਰੀ ਬਾਬਿਆ ਦੇ ਮੇਲੇ ਉੱਤੇ ਅਸੀ ਦੇਸ ਦੀ ਆਜਾਦੀ ਲਈ ਜਾਨਾ ਵਾਰਨ ਵਾਲੇ ਸਹੀਦਾ ਨੂੰ ਸਰਧਾਜਲੀ ਭੇਟ ਕਰਦੇ ਹਾਂ।
199 ਬਾਲ ਦਾ ਪੁੱਜ ਮਾ ਦਾ ਰੱਜ (ਕਿਸੇ ਬਹਾਨੇ ਜਦੋ ਕੋਈ ਲਾਭ ਉਠਾਵੇ) ਅਸਲ ਵਿਚ ਸਾਡੇ ਵਿਚ ਸਿਆਸੀ ਲੀਡਰ ਵਿਕਕਾਸ ਦੇ ਬਹਾਨੇ ਆਪਣਾ ਹੀ ਢਿੱਡ ਭਰਦੇ ਹਨ।ਇਸਨੂੰ ਕਹਿੰਦੇ ਹਨ।ਬਾਲ ਦਾ ਪੁੱਜ ਮਾ ਦਾ ਰੱਜ।
200 ਬੂਰ ਦੇ ਲੱਡੂ ਖਾਏ ਉਹ ਪਛਤਾਵੇ ਨਾ ਖਾਵੇ ਉਹ ਵੀ ਪਛਤਾਵੇ (ਕੋਈ ਅਜਿਹੀ ਚੀਜ ਜੋ ਖਾਧੀ ਨਾ ਜਾ ਸਕੇ ਤੇ ਨਾ ਛੱਡੀ ਜਾ ਸਕੇ) ਕਈ ਕਹਿੰਦੇ ਹਨ ਕਿ ਵਿਆਹ ਅਜਿਹੀ ਚੀਜ ਹੈ, ਜਿਹੜਾ ਕਰਵਾਉਦਾ ਹੈ ਉਹ ਵੀ ਦੁੱਖੀ ਹੁੰਦਾ ਹੈਤੇ ਜਿਹੜਾ ਨਹੀ ਕਰਉਦਾ ਉਹ ਵੀ ਦੁਖੀ ਹੁੰਦੀ ਹੈ ਇਹ ਤਾ-ਬੂਰ ਦੇ ਲੱਡੂ ਹਨ ਖਾਏ ਉਹ ਪਛਤਾਵੇ ਨਾ ਖਾਵੇ ਉਹ ਵੀ ਪਛਤਾਵੇ ।
201 ਬਿੱਲੀ ਦੇ ਸਿਰ੍ਹਣੇ ਦੁੱਧ ਨਹੀ ਜੰਮਦਾ (ਜਿੱਥੇ ਲੁੱਟ ਪੁੱਟ ਕਰਨ ਵਾਲੇ ਹੋਣ, ਊੱਥੇ ਬਰਕਤ ਨਹੀ ਪੈਦੀ) ਇਸ ਖਾਊ ਯਾਰ ਨੂੰ ਆਪਣੇ ਕੰਮ ਕਾਰ ਦੀ ਜਿੰਮੇਵਾਰੀ ਸੰਣਾਲ ਕੇ ਤੁਹਾਡਾ ਕਾਰੋਬਾਰ ਚਲਦਾ ਸੀ ਨਹੀ ਰਿਹਾ ।ਭਾਈ-ਬਿੱਲੀ ਦੇ ਸਿਰ੍ਹਣੇ ਦੁੱਧ ਨਹੀ ਜੰਮਦਾ।
202 ਨੱਸਦਿਆ ਨੂੰ ਵਾਹਨ ਇੱਕੋ ਜਿਹੇ ਨੇ (ਦੁਸਮਣ ਵਿਚ ਦੋਹਾ ਧਿਰਾ ਨੂੰ ਔਕੜਾ ਵਿਚ ਇਕ ਜਿਹੀਆ ਹੁੰਦੀਆ ਹਨ ਤੇ ਖੁੱਲੀਆ ਵੀ) ਕੋਈ ਨਹੀ ਜੇਕਰ ਤੂੰ ਮੇਰੇ ਵਿਰੁੱਧ ਇਕ ਮੁਕੱਦਮਾ ਕੀਤਾ ਹੈ ਤਾ ਮੈ ਦੋ ਕਰ ਦਿਆਗਾ ।ਨੱਸਦਿਆ ਨੂੰ ਵਾਹਨ ਇੱਕੋ ਜਿਹੇ ਨੇ,
203 ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ (ਜਦੋ ਕਿਮਤੀ ਚੀਜ ਦੁੱਖ ਦੇਵੇ, ਤਾ ਊਸ ਨੂੰ ਛੱਡਣ ਦੀ ਪ੍ਰਰਨਾ ਦੇਣ ਲਈ ਇਹ ਅਖਾਣ ਵਰਤਿਆ ਜਾਦਾ ਹੈ) ਸਮਗਲਿੰਗ ਦਾ ਮਾਲ ਵੇਚਣ ਵਿਚ ਭਾਵੇ ਕਮਾਈ ਤਾ ਬਥੇਰੀ ਹੁੰਦੀ ਹੈ ਪਰ ਹਰ ਵੇਲੇ ਪੁਲਿਸ ਦੇ ਸਾਪੇ ਤੇ ਮਾਲ ਫੜੇ ਜਾਣ ਤੇ ਡਰ ਕਾਰਨ ਜਾਨ ਸੁੱਕੀ ਜਾਦੀ ਹੈ।ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ।
204ਭੁੱਲ ਗਏ ਰਾਗ ਰੰਗ ਭੁੱਲ ਗਈਆ ਯਾਕੜੀਆ (ਗ੍ਰਹਿਸਤ ਵਿਚ ਫਸ ਕੇ ਬੰਦਾ ਸਾਰੇ ਰੰਗ ਰਾਗ ਭੁੱਲ ਜਾਦਾ ਹੈ) ਬੱਸ ਵਿਆਹ ਤੋ ਪਹਿਆ ਜਿਹੜੀਆ ਮੌਜਾਂ ਲੈ ਲਈਆ।ਵਿਆਹ ਤੋ ਪਹਿਲਾ ਗ੍ਰਹਿਸਤ ਦੇ ਗੰੜ ਵਿਚ ਫਸ ਕੇ ਸਭ ਕੁੱਝ ਇਕ ਪਾਸੇ ਰਹਿ ਜਾਦਾ ਹੈ-ਭੁੱਲ ਗਏ ਰਾਗ ਰੰਗ ਭੁੱਲ ਗਈਆ ਯਾਕੜੀਆ।
205 ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਅਜ਼ਾਬੋ ਛੁੱਟੀ (ਭਲਾ ਹੋਇਆ ਜੇ ਮੋਤ ਆ ਗਈ ਇਸ ਨਾਲੋ ਦੁੱਖਾ ਤੋ ਛੁਟਕਾਰਾ ਹੋ ਗਿਆ) ਹੜ੍ਹ ਆਏ ਫ਼ਸਲ ਜਮੀਨ ਤੇ ਰੁੜ ਗਈ ,ਬਾਲ ਬੱਚੇ ਭੁੱਖ ਦੇ ਦੁੱਖੋ ਆਤੁਰ ਹੋਏ ਮਰ ਗਏ ਵਿਚਾਰਾ ਦੁਖੀ ਦਰ ਦਰ ਧੱਕੇ ਖਾ ਰਿਹਾ ਹੈ ਕਨ੍ਹ ਉਸ ਦੀ ਮੌਤ ਹੋ ਗਈ ਤੇ ਦੁੱਖਾਂ ਤੋ ਛੁੱਟ ਗਿਆ ।ਅਖੇ-ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਅਜ਼ਾਬੋ ਛੁੱਟੀ।
206 ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫ਼ਰਿਆ (ਕਿਸੇ ਬੰਦੇ ਨੂੰ ਅਜਿਹੀ ਚੀਜ ਮਿਲੇ ਜੋ ਉਸ ਨੂੰ ਵਰਤ ਕੇ ਲਾਭ ਦੀ ਥਾਂ ਨੁਕਸਾਨ ਕਰੇ) ਬਲਵੀਰ ਨੂੰ ਕਦੇ ਵੀ ਨਹੀ ਸਾਇਕਲ ਜੁੜਿਆ।ਜਦੋ ਉਸ ਦੀ ਇਕ ਲੱਖ ਦੀ ਲਾਟਰੀ ਨਿਕਲ ਆਈ ਤਾਂ ਉਹ ਹੀਰੋ ਹਾਂਡਾ ਲੈ ਕੇ ਤੇ ਨਵੇ ਨਵੇ ਸੂਟ ਪਾ ਕੇ ਇਘਰ ਉਧਰ ਘੁੰਮਣ ਲੱਗਾ ।ਤਾ ਮੈ ਕਿਹਾ-ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫ਼ਰਿਆ।
207 ਮੱਝ ਵੇਚਕੇ ਘੋੜੀ ਲਈ,ਦੁੱਧ ਪੀਣੋ ਗਏ, ਲਿੱਦ ਚੁੱਕਣੀ ਪਈ (ਫੈਲਸੂਫੀ ਕਰਨ ਵਾਲਾ ਬੇਅਕਲ ਹੁੰਦਾ ਹੈ) ਦੇਖੋ, ਇਸ ਮੂਰਖ ਨੇ ਅਪਣੀ ਸਾਰੀ ਜਮੀਨ ਵੇਚ ਕੇ ਮਹਿੰਗੀ ਕਾਰ ਖ਼ਰੀਦ ਲਈ।ਇਸ ਨਾਲ ਉਹ ਪਿੰਡ ਵਿਚ ਸਾਨ ਤਾ ਜਰੂਰ ਦਿਖਾਉਣ ਲੱਗਾ ਤੇ ਕਾਰ ਪੈਟਰੋਲ ਪੀਣ ਲੱਗ ਪਈ ਹੈ ਕਿ ਨਹੀ ਬੇਵਕੂਫੀ ਇਸ ਨੂੰ ਕਹਿੰਦੇ ਹਨ-ਮੱਝ ਵੇਚਕੇ ਘੋੜੀ ਲਈ,ਦੁੱਧ ਪੀਣੋ ਗਏ, ਲਿੱਦ ਚੁੱਕਣੀ ਪਈ।
208 ਮਾੜੇ ਦਿਨ ਹੋਣ ਤਾ ਊਠ ਦੇ ਬੈਠੇ ਨੂੰ ਵੀ ਕੁੱਤਾ ਵੱਢ ਖਾਦਾ ਹੈ (ਮਾੜੀ ਕਿਸਮਤ ਹੋਵੇ ਤਾ ਚੰਗੇ ਭਲੇ ਦਾ ਵੀ ਨੁਕਸਾਨ ਹੋ ਜਾਦਾ ਹੈ) ਮੇਰਾ ਰਿਸਤੇਦਾਰ ਪਰਿਵਾਰ ਸਮੇਤ ਕਾਰ ਵਿਚ ਪਠਾਨਕੋਟ ਵਲ ਜਾ ਰਿਹਾ ਸੀ ।ਉਹ ਕਾਰ ਬੜੀ ਸਾਵਧਾਨੀ ਨਾਲ ਚਲਾ ਰਿਹਾ ਸੀ ਪਰ ਅਚਾਨਕ ਦੂਜੇ ਪਾਸੋਇਕ ਕਾਰ ਬੇਕਾਬੂ ਹੋ ਕੇ ਉੱਛਲੀ ਉਨਾ ਦੀ ਕਾਰ ਉੋੌੱਤੇ ਆ ਡਿਗੀ ,ਜਿਸ ਨਾਲ ਉਹ ਸਾਰੇ ਮਰ ਗਏ, ਅਖੇ-ਮਾੜੇ ਦਿਨ ਹੋਣ ਤਾ ਊਠ ਦੇ ਬੈਠੇ ਨੂੰ ਵੀ ਕੁੱਤਾ ਵੱਢ ਖਾਦਾ ਹੈ।
209ਮੁਦੇਈ ਸੁਸਤ ਗਵਾਹ ਚੁਸਤ (ਜਿਸ ਦਾ ਕੰਮ ਹੋਵੇ ਉਹ ਚੁੱਪ ਰਹਿਣਾ) ਮੈ ਸੁਰਜੀਤ ਸਿੰਘ ਨੂੰ ਕਿਹਾ ਮੇਰੇ ਨਾਲ ਵਧੀਕੀ ਦੀ ਸਿਕਾਇਤ ਕਰਨ ਲਈ ਅਸੀ ਥਾਣੇ ਵਿਚ ਗਏ ਪਰ ਤੂੰ ਉੱਥੇ ਪਹੁੰਚਿਆ ਹੀ ਨਹੀ ਇਹ ਤਾ ਉਹ ਗੈੱਲ ਹੈ -ਮੁਦੇਈ ਸੁਸਤ ਗਵਾਹ ਚੁਸਤ।
210 ਮਾੜਾ ਢੱਗਾ ਛੱਤੀ ਰੋਗ (ਮਾੜੇ ਬੰਦੇ ਜਾ ਕਿਸੇ ਚੀਜ ਨੂੰ ਰੋਗ ਲੱਗੇ ਰਹਿੰਦੇ ਹਨ) ਉਸ ਨੇ ਪੁਰਾਣਾ ਸਕੂਟਰ ਸਸਤੇ ਮੁੱਲ ਵਿਚ ਖਰੀਦ ਲਿਆ ,ਪਰ ਉਹ ਹਰ ਰੋਜ ਖ਼ਰਾਬ ਹੋਇਆ ਰਹਿੰਦਾ ਹੈ ਅੰਤ ਉਸ ਨੇ ਦੁਖੀ ਹੋ ਕੇ ਕਿਹਾ ਮਾੜਾ ਢੱਗਾ ਛੱਤੀ ਰੋਗ।ਮੈਨੂੰ ਛੇਤੀ ਹੀ ਇਸ ਦਾ ਕੋਈ ਗ੍ਰਾਹਕ ਲੱਭੇ ਵੇਚ ਹੀ ਦੇਣਾ ਹੈ।
211 ਮਨ ਹਰਾਮੀ ਹੁੱਜਤਾ ਢੇਰ (ਜਦੋ ਕਿਸੇ ਦਾ ਕੰਮ ਕਰਨ ਨੂੰ ਮਨ ਨਾ ਕਰੇ ਐਜੇ ਹੀ ਬਹਾਨੇ ਲੱਭੇ) ਲਖਵੀਰ ਲੂੰ ਜਦੋ ਉਸ ਦੀ ਮਾਂ ਨੇ ਬਾਹਰੋ ਪੱਠੇ ਵੱਢ ਕੇ ਲਿਆਉਣ ਲਈ ਕਿਹਾ ਤਾ ਉਸ ਨੇ ਕਿਹਾ ਮੈ ਪੜ੍ਹਨਾ ਹੈ,ਇਹ ਸੁਣ ਕੇ ਉਸ ਦੀ ਮਾਂ ਨੇ ਕਿਹਾ ਮੈਨੂੰ ਪਤਾ ਮੇਨੇ ਪੜ੍ਹਨਾ ਕੋਈ ਨਹੀ, ਅਸਲ ਵਿਚ ਮੇਰਾ ਕੰਮ ਕਰਨ ਨੂੰ ਦਿਲ ਹੀ ਨਹੀ ਕਰਦਾ-ਮਨ ਹਰਾਮੀ ਹੁੱਜਤਾ ਢੇਰ।
212 ਮੈ ਸਰਮੇਦੀ ਅੰਦਰ ਵਾੜੀ ਮੂਰਖ ਆਖੇ ਮੈਥੋ ਡਰੀ ( ਜਦੋ ਕੋਈ ਸਰੀਫ ਆਦਮੀ ਲੜਾਈ ਝਗੜੇ ਨੂੰ ਖ਼ਤਮ ਕਰਨ ਲਈ ਚੁੱਪ ਕਰ ਜਾਵੇ) ਭਾਰਤ ਸਾਰੇ ਸੰਸਾਰ ਵਿਚ ਅਮਫ਼ਨ ਦੀ ਦੁਹਾਈ ਦਿੰਦਾ ਪਾਕਿਸਤਾਨ ਸਮਝਣ ਲੱਗਾ ਕਿ ਭਾਰਤ ਉਸ ਤੋ ਡਰਦਾ ਹੋਣ ਕਰਕੇ ਜੁਆਬੀ ਕਾਰਵਾਈ ਨਹੀ ਕਰਦਾ।ਉਸ ਦੀ ਤਾ ਉਹ ਗੱਲ ਹੈ -ਮੈ ਸਰਮੇਦੀ ਅੰਦਰ ਵਾੜੀ ਮੂਰਖ ਆਖੇ ਮੈਥੋ ਡਰੀ।
213 ਮੈ ਭੀ ਰਾਣੀ ਤੂੰ ਭੀ ਰਾਣੀ ਕੌਣ ਭਰੇਗਾ ਪਾਣੀ (ਜਦੋ ਸਾਰੇ ਹੀ ਵੱਡੇ ਬਣ ਬੈਠਣ ਤੇ ਕੰਮ ਨੂੰ ਕੋਈ ਹੱਥ ਨਾ ਲਾਵੇ) ਘਰ ਦੇ ਸਾਰੇ ਜੀਅ ਮਿਲਵਰਤਲ ਨਾਲ ਚਲਦੇ ਹਨਜੇਕਰ ਕੋਈ ਇਹ ਸਮਝਣ ਲੱਗੇ ਕਿ ਕੋਈ ਫਲਾਣਾ ਕੰਮ ਕਰਨ ਨਾਲ ਕੰਰੀ ਸਾਨ ਵਿਚ ਫ਼ਰਕ ਪੈਦਾ ਹੈਤਾਂ ਕੰਮ ਨਹੀ ਚਲਦਾਅਖੇ-ਮੈ ਭੀ ਰਾਣੀ ਤੂੰ ਭੀ ਰਾਣੀ ਕੌਣ ਭਰੇਗਾ ਪਾਣੀ।
214 ਰੱਸੀ ਸੜ ਗਈ ਵੱਟ ਨਹੀ ਗਿਆ (ਕੰਗਾਲ ਹੋ ਕੇ ਵੀ ਪੁਰਾਣੀ ਆਕੜ ਨਾ ਛੱਡਣੀ) ਰਾਮ ਲਾਲ ਦਾ ਅ੍ਰਗਰੇਜਾਦੇ ਵੇਲੇ ਸਾਰਾ ਠਾਠ ਬਾਠ ਖ਼ਤਮ ਹੋ ਕਿਆ ਉਸ ਦੀ ਜਮੀਨ ਤੇ ਚੁੱਕੇ ਗਏ ਪਰ ਅਕੇ ਵੀ ਅਪਣੀ ਪੁਰਾਣੀ ਆਕੜ ਨਹੀ ਛੱਡਦਾ।ਸਿਆਣਿਆ ਨੇ ਠੀਕ ਕਿਹਾ ਹੈ।-ਰੱਸੀ ਸੜ ਗਈ ਵੱਟ ਨਹੀ ਗਿਆ।
215ਲਿਖ਼ੇ ਮੂਸਾ ਪੜੇ ਖ਼ੂਦਾ (ਲਿਖਾਈ ਦਾ ਸਾਫਤੇ ਪੜਨ ਯੋਗ ਨਾ ਹੋਣਾ) ਜਦੋ ਉਸ ਦੀ ਲਿਖੀ ਚਿੱਠੀ ਉਸ ਦੀ ਲਿਖਤ ਠੀਕ ਨਾ ਹੋਣ ਕਰਕੇ ਮੈਥੋ ਪੜ੍ਹੀ ਨਾ ਗਈ,ਤਾ ਮੈ ਕਿਹਾ -ਲਿਖ਼ੇ ਮੂਸਾ ਪੜੇ ਖ਼ੂਦਾ।
216 ਲਾਗੀਆ ਤਾ ਲਾਗ ਲੈਣਾਭਾਵੇ ਜਾਦੀ ਰੀਡ ਹੋ ਜਾਵੇ (ਮਿਹਨਤੀਆ ਤਾ ਮਿਹਨਤ ਦੇ ਪੈਸੇ ਲੈਣੇ ਹਨਤਿਆਰ ਹੋਈ ਚੀਜ ਭਾਵੇ ਕਿਸੇ ਦੇ ਕੰਮ ਆਵੇ ਹੀ ਨਾ) ਸੁਰਜੀਤ ਨੇ ਕਿਸਤਾ ਉੱਤੇ ਸਾਇਕਲ ਲਿਆ ਅਜੇ ਉਸ ਨੇ ਦਸ ਕਿਸਤਾ ਹੀ ਤਾਰੀਆ ਹਨਕਿ ਉਸ ਦਾ ਸਾਇਕਲ ਚੋਰੀ ਹੋ ਗਿਆ ਜਦੋ ਉਸ ਨੇ ਕਿਸਤ ਲੈਣ ਆਏ ਦੁਕਾਨਦਾਰ ਨੂੰ ਅਗਲੀ ਕਿਸਤ ਨਾ ਦਿੱਤੀ ਤਾ ਦੁਕਾਨਦਾਰ ਨੇ ਕਿਹਾ-ਲਾਗੀਆ ਤਾ ਲਾਗ ਲੈਣਾਭਾਵੇ ਜਾਦੀ ਰੀਡ ਹੋ ਜਾਵੇ।
217 ਲਾਲ ਗੋਦੜੀਆ ਵਿਚ ਨਹੀ ਲੁਕੇ ਰਹਿੰਦੇ (ਗ਼ਰੀਬੀ ਹੋਣਹਾਰ ਬੱਚਿਆ ਦੀ ਰਾਹ ਨਹੀ ਰੋਕ ਸਕਦੀ) ਜਦੋ ਮੈ ਸੜਕ ਕੰਢੇ ਬੱਠ ਕੇ ਜੁੱਤੀਆ ਗੰਢਣ ਵਾਲੇ ਮੋਚੀ ਦੇ ਪੁੱਤਰ ਨੂੰ ਆਈ.ਏ.ਐਸ ਪ੍ਰੀਖਿਆ ਵਿਚ ਫ਼ਸਟ ਰਿਹਾ ਸੁਣਿਆ ਤਾਂ ਮੈ ਕਿਹਾ-ਲਾਲ ਗੋਦੜੀਆ ਵਿਚ ਨਹੀ ਲੁਕੇ ਰਹਿੰਦੇ।
218 ਵਾਹ ਕਰਮਾ ਦੀਆ ਬਾਲੀਆ, ਰਿਧੀ ਖੀਰ ਤੇ ਹੋ ਗਿਆ ਦਲੀਆ (ਜਦੋ ਕਿਸੇ ਦੇ ਲਾਭ ਲਈ ਕਿਤੇ ਕੰਮਾ ਦਾ ਸਿੱਟਾ ਘੱਟ ਵਿਚ ਨਿਕਲੇ) ਕਿਰਪਾਲ ਬੇਰੁਜਕਾਰ ਸੀ, ਉਸ ਨੇ ਅਪਣੀ ਪਤਨੀ ਦੇ ਗਹਿਣੇ ਆਦਿ ਵੇਚ ਕੇ ਕਿਸੇ ਏਜੰਟਾ ਦੀ ਸਹਾਇਤਾ ਨਾਲ ਡੁਬੋਈ ਜਾਣ ਦਾ ਕਰ ਲਿਆ। ਪਰ ਰਸਤੇ ਵਿਚ ਉਸ ਦਾ ਜਾਹਾਜ ਦੁਰਘਟਨਾ ਦਾ ਸਿਕਾਰ ਹੋ ਗਿਆ , ਜਾਨ ਬਚ ਗਈ ਪਰ ਉਸ ਦੀ ਇਕ ਲੱਤ ਕੱਟੀ ਗਈ। ਉਸਦੀ ਦੁੱਖ ਭਰੀ ਕਹਾਣੀ ਸੁਣ ਕੇ ਮੈ ਕਿਹਾ -ਵਾਹ ਕਰਮਾ ਦੀਆ ਬਾਲੀਆ, ਰਿਧੀ ਖੀਰ ਤੇ ਹੋ ਗਿਆ ਦਲੀਆ।
219 ਵੇਲੇ ਦੀ ਨਮਾਜ ਤੇ ਕੁਵੇਲੇ ਦੀਆ ਟੱਕਰਾਂ (ਯੋਗ ਸਮਾ ਬੀਤਣ ਮਗਰੋ ਕੰਮ ਠੀਕ ਨਹੀ ਹੁੰਦਾ) ਤੁਹਾਨੂੰ ਲਪਛਾਹ ਕੰਮ ਸਿਰ ਵੇਲੇ ਕਰ ਲੈਣਾ ਚਾਹੀਦੀ ਹੈ, ਨਹੀ ਤਾ ਮਗਰੋ ਉਨਾਂ ਵਿਚ ਰੁਕਾਵਟਾ ਪੈ ਜਾਦੀਆ ਹਨ।ਤੁਹਾਨੂੰ ਹਮੇਸਾ ਯਾਦਰੱਖਣਾ ਚਾਹੀਦਾ ਹੈ ਕਿ -ਵੇਲੇ ਦੀ ਨਮਾਜ ਤੇ ਕੁਵੇਲੇ ਦੀਆ ਟੱਕਰਾਂ।
220ਵਿਹਲੀ ਜੱਟੀ ਉੱਨ ਵੇਲੇ (ਵਿਹਲੇ ਸਮੇ ਅਜਿਹਾ ਕੰਮ ਸੂਰੁ ਕਰਨਾ, ਜਿਸ ਤੋਂ ਕੋਈ ਲਾਭ ਨਾ ਹੋਵੇ) ਜਦੋ ਮੈ ਘਰ ਵਿਚ ਬੁੱਢੀ ਸੱਸ ਨੂੰ ਨੂੰਹ ਨਾਲ ਲੜਾਈ ਕਰਨ ਲਈ ਕੋਈ ਨਾ ਕਸਈ ਬਹਾਨਾ ਲੱਭਦਿਆ ਦੇਖਿਆ ਤਾ ਮੈ ਕਿਹਾ-ਵਿਹਲੀ ਜੱਟੀ ਉੱਨ ਵੇਲੇ।
221 ਞੰਝਲੀ ਦਾ ਕੀ ਵਜਾਉਣਾ ਮੂੰਹ ਹੀ ਵਿੰਗਾ ਕਰਨਾ ਹੈ (ਕਿਸੇ ਔਖੇ ਕੰਮ ਦਾ ਸੁਖੋਲ ਉਡਾਉਣ ਲਈ, ਉਸ ਨੂੰ ਬਹੁਤ ਸੋਖਾ ਦੱਸਣਾ) ਇਹ ਕੰਮ ਇਨ੍ਹਾਂ ਸੋਖਾ ਨਹੀ ਜਿੰਨਾ ਤੂੰ ਸਮਝ ਲਿਆ ਹੈ, ਤੂੰ ਤਾ ਕਹਿ ਦਿੱਤਾ-ਞੰਝਲੀ ਦਾ ਕੀ ਵਜਾਉਣਾ ਮੂੰਹ ਹੀ ਵਿੰਗਾ ਕਰਨਾ ਹੈ, ਬਾਅਦ ਖਤਾ ਲੱਗੇਗਾ
222 ਯਰਾਨੇ ਲਾਊਣੇ ਊਠਾ ਵਾਲਿਆ ਨਾਲ ਦਰਵਾਜੇ ਰੱਖਣੇ ਨੀਵੇ (ਦੋਸਤੀ ਤਾ ਵੱਡੇ ਆਦਮੀ ਨਾਲ ਗੰਢਣੀ, ਪਰ ਖ਼ਰਚ ਕਰਨ ਵੇਲੇ ਕੰਜੂਸੀ ਕਰਨੀ) ਮੈ ਕਿਹਾ ਭਾ ਜੀ ਮੁੰਡੇ ਦਾ ਵਿਆਹ ਕਰਨਾ ਹੈ ਆਈ. ਏ.ਐਸ ਕੁੜੀ ਨਾਲ ਪਰ ਕੰਜੂਸੀ ਇੰਨੀ ! ਅਖੇ, ਰਾਣੀ ਹਾਰ ਨਹੀ ਬਣਾਉਣਾ।ਇਹ ਗੱਲ ਚੰਗੀ ਨਹੀ ਲੱਗਦੀ ਕਿ ਯਰਾਨੇ ਲਾਊਣੇ ਊਠਾ ਵਾਲਿਆ ਨਾਲ ਦਰਵਾਜੇ ਰੱਖਣੇ ਨੀਵੇ ।
Download
Tags: proverbs
Comments:
Your comment will be published after approval.