Punctuation Mark (ਵਿਸਰਾਮ ਚਿੰਨ੍ਹ)
(ਵਿਸਰਾਮ ਚਿੰਨ੍ਹ)
 
      ਵਿਆਕਰਨ ਵਿਚ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਵਾਕ ਹੁੰਦਾ ਹੈ। ਬਹੁਤ ਵਾਰੀ ਇਕ ਵਾਕ ਨੂੰ ਦੂਜੇ ਵਾਕ ਤੋਂ ਨਿਖੇੜਨ ਲਈ ਕੋਈ ਚਿੰਨ੍ਹ ਲਾਇਆ ਜਾਂਦਾ ਹੈ।ਅਜਿਹਾ ਚਿੰਨ੍ਹ ਕਾਮਾ (,)ਜਾਂ ਡੰਡੀ (।)ਆਦਿ ਹੋ ਸਕਦਾ। ਇਹ ਦੋਵੇ ਵਿਸਰਾਮ ਚਿੰਨ੍ਹ ਹਨ। ਇਸ ਪ੍ਰਕਾਰ ਦੇ ਕੁੱਝ ਹੋਰ ਵਿਸਰਾਮ ਚਿੰਨ੍ਹ ਵੀ ਹਨ, ਜਿਵੇ- ਕਾਮਾ ਬਿੰਦੀ (;) , ਦੁਬਿੰਦੀ (:), ਪ੍ਰਸ਼ਨ ਚਿੰਨ੍ਹ (?) ਆਦਿ।
 
     ਅਸੀ ਕਹਿ ਸਕਦੇ ਹਾਂ ਕਿ ਕਿਸੇ ਵਾ ਭਾਸ਼ਾ ਨੂੰ ਲਿਖਤੀ ਰੂਪ ਵਿਚ ਸਰਲ, ਸਪੱਸਟ ਅਤੇ ਠੀਕ ਢੰਗ ਨਾਲ਼ ਲਿਖਣ ਲਈ ਵਿਸਰਾਮ ਚਿੰਨ੍ਹ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। ਇਹਨਾਂ ਦੀ ਥਾਂ ਬਦਲ ਜਾਵੇ ਤਾਂ ਅਰਥਾ ਵਿਚ ਭਾਰੀ ਤਬਦੀਲੀ ਆ ਜਾਂਦੀ ਹੈ। ਉਦਾਹਾਰਨਾ ਲਈ ਦੋ ਵਾਕ ਹਨ:
 
1. ਰੋਕੋ ਨਾ, ਜਾਣ ਦਿਓ       -ਜਾਣ ਦੇਣ ਦੀ ਭਾਵ ਹੈ।
2. ਰੋਕੋ, ਨਾ ਜਾਣ ਦਿਓ       -ਰੋਕਣ ਦੀ ਭਾਵ ਹੈ।
 
    ਪੰਜਾਬੀ ਵਿਚ ਪਹਿਲਾਂ ਕੇਵਲ ਡੰਡੀ ਦੀ ਵਰਤੋਂ ਹੀ ਵਧੇਰੇ ਹੁੰਦੀ ਸੀ ਪਰ ਅੰਗਰੇਜੀ ਵਿਆਕਰਨ ਦੇ ਪ੍ਰਭਾਵ ਅਧੀਨ ਅੱਜ ਕੱਲ੍ਹ ਹੋਰ ਵੀ ਬਹੁਤ ਸਾਰੇ ਵਿਸਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ। ਪੰਜਾਬੀ ਭਾਸ਼ਾ ਲਿਖਣ ਲਈ ਪ੍ਰਚਲਿਤ ਚਿੰਨ੍ਹ ਨਿਮਨ ਲਿਖਤ ਅਨੁਸਾਰ ਹਨ-
 
ਵਿਸਰਾਮ ਚਿੰਨ੍ਹ
 
1.  ਡੰਡੀ ਜਾਂ ਪੂਰਨ ਵਿਸਰਾਮ  => 
2.  ਕਾਮਾ  =>   , 
3.  ਪ੍ਰਸਨ-ਚਿੰਨ੍ਹ  =>  ?
4.  ਅਰਧ ਵਿਸਰਾਮ-ਚਿੰਨ੍ਹ =>  ;
5.  ਦੁਬਿੰਦੀ ਜਾਂ ਕੋਲਨ =>  :
6.  ਵਿਸਮਿਕ ਚਿੰਨ੍ਹ   =>    !
7.  ਪੁੱਠੇ ਕਾਮੇ  =>   ' 
8.  ਬ੍ਰੈਕਟ  =>  ( ) [ ]
9.  ਬਿੰਦੀ   =>   .
10. ਛੁੱਟ ਮਰੋੜੀ  =>   ,
11. ਡੈਸ਼   =>   -
12. ਦੁਬਿੰਦੀ ਡੈਸ਼  =>   :- 
 
13. ਜੋੜਨੀ  =>   -   
 
 
1.  ਡੰਡੀ (।)
 
      ਇਹ ਪੂਰਨ ਵਿਸਰਾਮ ਤੇ ਠਹਿਰਾਅ ਦਾ ਚਿੰਨ੍ਹ ਹੈ। ਇਹ ਸਧਾਰਨ ਵਾਕ ਦੇ ਅੰਤ ਵਿਚ ਲਾਇਆ ਜਾਂਦਾ ਹੈ।ਪ੍ਰਸਨ ਵਾਚਕ ਜਾਂ ਵਿਸਮੈ ਵਾਚਕ ਵਾਕ ਨੂੰ ਛੱਡ ਕੇ ਹਰ ਪ੍ਰਕਾਰ ਦੇ ਵਾਕ ਦੇ ਅੰਤ ਵਿਚ ਡੰਡੀ ਲੱਗਦੀ ਹੈ, ਜਿਵੇ-
   1. ਹਰਜੀਤ ਸਕੂਲ ਜਾਂ ਰਿਹਾ ਹੈ।
   2. ਮੈਂ ਅਨੀਤਾ ਬਾਰੇ ਜਾਣਨਾ ਚਾਹੁੰਦੀ ਹਾਂ ਉਹ ਕਿੱਥੇ ਹੈ।
 
2.  ਕਾਮਾ (,) 
 
        ਕਾਮੇ ਦੀ ਵਰਤੌ ਵਾਕ ਵਿਚ ਥੋੜਾ ਜਿਹਾ ਅਟਕਾਅ  ਕਰਨ ਲਈ ਕੀਤੀ ਜਾਦੀ ਹੈ। ਜਿਵੇ-
         ਅਮਿਤ, ਰਾਮ, ਸਾਮ ਤੇ ਸਮੀਰ ਪਿਕਨਿਕ ਮਨਾਉਣ ਗਏ।  
 
3.  ਪ੍ਰਸਨ-ਚਿੰਨ੍ਹ (?)    
                  
        ਜਿਸ ਵਾਕ ਵਿਚ ਕੋਈ ਪ੍ਰਸਨ ਪੁੱਛਿਆ ਜਾਵੇ, ਉਸ ਵਾਕ ਦੇ ਅੰਤ ਵਿਚ ਪ੍ਰਸਨ-ਚਿੰਨ੍ਹ ਲਾਇਆ ਜਾਂਦਾ ਹੈ।ਜਿਵੇ-
               ਸਕੂਲੋ ਛੁੱਟੀ ਕਦੋਂ ਹੁੰਦੀ ਹੈ।
               ਤੂੰ ਕਿੱਥੇ ਜਾਂ ਰਿਹਾ ਹੈ।
 
4.   ਬਿੰਦੀ ਕਾਮਾ (;)   
             
           ਇਸ ਦੀ ਵਰਤੋਂ ਜਿਆਦਾ ਨਹੀ ਹੁੰਦੀ। ਆਮ ਹਾਲਤਾਂ ਵਿੱਚ ਇੱਕੋ ਵਾਕ ਵਿਚ ਜਦੋਂ ਕਾਮਾ (,) ਨਾਲ਼ੋ ਵੱਧ ਅਤੇ ਡੰਡੀ (।) ਨਾਲ਼ੋ ਘੱਟ ਵਿਸਰਾਮ ਦੇਣਾ ਪਵੇਗਾ ਤਾਂ ਬਿੰਦੀ ਕਾਮੇ (;) ਦੀ ਵਰਤੋਂ ਹੁੰਦੀ ਹੈ, ਜਿਵੇ- ਤੁਹਾਨੂੰ ਸਖ਼ਤ ਮਿਹਨਤ ਕਰਨੀ ਜਾਹੀਦੀ ਹੈ; ਤਾਂ ਤੁਸੀ ਪਾਸ ਹੋ ਸਕੋਗੇ।
 
5.  ਦੁਬਿੰਦੀ ਜਾਂ ਕੋਲਨ (:)    
             
          ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ ਜਾਂ ਘੱਟ ਲਿਖੇ ਜਾਂਣ ਤਾਂ ਦੁਬਿੰਦੀ ਦੀ ਵਰਤੋਂ ਹੁੰਦੀ ਹੈ, ਜਿਵੇ-ਸ:ਸੀ:ਸੈ:ਸ:(ਸਰਕਾਰੀ ਸੀਨੀਅਰ ਸੈਕੰਡਰੀ ਸਕੂਲ)।
     ਕਿਸੇ ਸ਼ਬਦ, ਵਾਕਾਂਸ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾ ਦੁਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇ- ਮੇਰੇ ਮਨ ਭਾਉਦੇ ਪੰਜਾਬੀ ਸਾਹਿਤਕਾਰ ਹਨ:ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕੰਵਲ ਤੇ ਈਸ਼ਵਰ ਚੰਦਰ ਨੰਦਾ। 
 
6.  ਵਿਸਮਿਕ ਚਿੰਨ੍ਹ (!)   
                  
         ਇਹ ਚਿੰਨ੍ਹ ਉਨ੍ਹਾਂ ਵਾਕਾਂ ਜਾਂ ਸ਼ਬਦਾਂ ਦੇ ਪਿੱਛੇ ਵਰਤਿਆ ਜਾਂਦਾ ਹੈ, ਜਿਹੜੇ ਮਨ ਦੇ ਕਿਸੇ ਭਾਵ ਖ਼ੁਸੀ, ਗ਼ਮੀ ਜਾਂ ਹੈਰਾਨੀ ਆਦਿ ਪ੍ਰਗਟ ਕਰਦੇ ਹੋਣ,
                        ਜਿਵੇ-1. ਵਾਹ! ਕਿੰਨਾ ਸੋਹਣਾਂ ਫੁੱਲ ਹੈ।
                             2. ਸਦਕੇ ਜਾਵਾਂ!, ਬੱਲੇ-ਬੱਲੇ!, ਸ਼ਾਬਸ਼ੇ!।
 
7.  ਪੁੱਠੇ ਕਾਮੇ ('')      
                      
         ਜਦੋਂ ਕਿਸੇ ਦੇ ਕਹੇ ਹੋਏ ਲਿਖੇ ਹੋਏ ਸ਼ਬਦਾਂ ਨੂੰ ਉਸੇ ਤਰ੍ਹਾਂ ਕਾਲ ਵਿਚ ਲਿਖਣਾ ਹੋਵੇ ਤਾਂ ਊਸ ਨੂੰ ਦੋ ਪੁੱਠੇ ਕਾਮੇ ਤੇ ਦੋ ਸਿੱਧੇ ਕਾਮਿਆ ਵਿਚ ਲਿਖਿਆਂ ਜਾਂਦਾ ਹੈ,ਜਿਵੇ-
     ਮਗਰਮੱਛ ਨੇ ਬਾਂਦਰ ਨੂੰ ਕਿਹਾ ਵਾਹ ਭਾਈ! ਭਰਜਾਈ ਨਾਲੇ ਕੋਈ ਦਿਲ ਚੰਗਾ ਸੀ, ਪਰ ਮੈ ਜਾਂਮਣ 'ਤੇ ਛੱਡ ਆਇਆ, ਹੁਣ ਕੀ ਬਣੂੰ?। 
 
8.  ਬ੍ਰੈਕਟ ( ) [ ]   
                      
       ਕਿਸੇ ਵਾਕ ਵਾਂ ਸ਼ਬਦ ਦੇ ਅਰਥ ਨੂੰ ਹੋਰ ਸਪੱਸਟ ਕਰਨ ਲਈ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ।
          ਗੀਤਾ ਹਰ ਸਮੇ ਸਿਆਣਪ (ਅਕਲ) ਤੋਂ ਕੰਮ ਲੈਦੀ ਹੈ।
 
9.  ਬਿੰਦੀ (.)   
                         
      ਪੰਜਾਬੀ ਵਿਚ ਇਸ ਵਿਸਰਾਮ ਚਿੰਨ੍ਹ ਦੀ ਵਰਤੋਂ ਏਨੀ ਨਹੀ ਹੁੰਦੀ, ਇਸ ਦੀ ਵਰਤੋਂ ਅੰਕਾਂ ਦੇ ਪਿੱਛੇ ਜਾਂ ਸੰਖੇਪ ਵਿਚ ਲਿਖੀਆ ਡਿਗਰੀਆ ਜਾਂ ਖ਼ਿਤਾਬਾਂ ਦੇ ਪਿੱਛੇ ਹੁੰਦੀ ਹੈ,ਜਿਵੇ-
         ਐੱਮ.ਬੀ., ਬੀ.ਐੱਸ., ਐੱਮ. ਏ. ਐੱਸ., ਆਦਿ।
 
10. ਛੁੱਟ ਮਰੋੜੀ (')       
               
         ਜੇਕਰ ਬੋਲ ਚਾਲ ਦੀ ਭਾਸ਼ਾ ਲਿਖਣ ਵੇਲੇ ਕੋਈ ਅੱਖਰ ਛੱਡਿਆਂ ਜਾਂਵੇ ਤਾ ਉਸ ਦੀ ਥਾਂ ਛੁੱਟ ਮਰੋੜੀ ਪੈ ਗਈ ਹੈ,ਜਿਵੇ-'ਚ ਜਾਂ 'ਚੋਂ ਬਣਤਰ ਵਜੋ ਇਹ ਵਿਸਰਾਮ ਚਿੰਨ੍ਹ ਕਾਮੇ ਵਾਂਗ ਹੈਅੰਤਰ ਇਹ ਹੈ ਕਿ ਕਾਮਾ ਅੱਖਰ ਦੇ ਹੇਰਲੇ ਪਾਸੇ ਲੱਗਦੀ ਹੈ ਤੇ ਇਹ ਉੱਪਰਲੇ ਪਾਸੇ ਜਿਵੇ-
      ਸਾਡੀ ਰਿਹਾਇਸ ਖੇਤ 'ਚ ਹੀ ਹੈ।   
      ਚੰਗੇ ਇਨਸਾਨ ਕਦੇ ਮੱਥੇ 'ਤੇ ਵੱਟ ਨਹੀ ਪਾਉਦੇ।
 
11. ਡੈਸ਼ (-)    
                     
    ਇਹ ਵਿਸਰਾਮ ਚਿੰਨ੍ਹ ਵੇਖਣ ਨੂੰ ਜੋੜਨੀ ਕਿਹਾ ਜਾਂਦਾ ਹੈ।ਪਰ ਇਸ ਦੀ ਲੰਬਾਈ ਜੋੜਨੀ ਨਾਲੋ ਕੁੱਝ ਵੱਧ ਹੈ।ਜਦੋਂ ਕਿਸੇ ਗੱਲ ਨੂੰ ਹੋਰ ਸਪਸਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਤਾਂ ਡੈਸ ਦੀ ਵਰਤੋਂ ਹੁੰਦੀ ਹੈ, ਜਿਵੇ- ਸਾਡੀ ਘਰੋਲੂ ਬਗ਼ੀਚੀ ਵਿਚ ਸਬਜੀਆ, ਫਲ਼, ਫੁੱਲ-ਜੋ ਵੀ ਬੀਜਿਆ ਜਾਵੇ-ਬਹੁਤ ਵਧੀਆ ਹੁੰਦਾ ਹੈ।
 
12. ਦੁਬਿੰਦੀ ਡੈਸ਼ (:-)   
                     
    ਕਿਸੇ ਸ਼ਬਦ,ਵਾਕਾਂਸ ਜ਼ਾ ਵਾਕ ਦੀ ਵਿਆਖਿਆ ਦੇਣ ਜਾਂ ਉਦਾਹਾਰਨ ਦੇਣ ਤੋਂ ਪਹਿਲਾ ਦੁਬਿੰਦੀ ਡੈਸ਼ ਦਾ ਵਰਤੋ ਕੀਤੀ ਜਾਂਦੀ ਹੈਜਿਵੇ-
     ਖ਼ਾਸ ਨਾਂਵ ਉਸ ਨੂੰ ਕਹਿੰਦੇ ਹਨ ਜਿਹੜੇ ਕਿਸੇ ਖ਼ਾਸ ਥਾਂ, ਮਨੁੱਖ ਜਾਂ ਵਸਤੂ ਲਈ ਵਰਤਿਆ ਜਾਂਦਾ ਹੈ, ਜਿਵੇ- ਜਲੰਧਰ, ਸਾਂਮ, ਗੰਗਾ ਸਿੰਘ।
 
13. ਜੋੜਨੀ (-)     
                      
       ਇਸ ਦੀ ਵਰਤੋਂ ਹੇਠ ਲਿਖੇ ਅਨਾਸਾਰ ਹੁੰਦੀ ਹੈ।
 
(ੳ) ਸਮਾਨ ਵਿਧੀ ਨਾਲ਼ ਬਣੇ ਸ਼ਬਦਾਂ ਵਿਚ ਕੀਤੀ ਜਾਂਦੀ ਹੈ,
     ਜਿਵੇ- ਹਮ ਉਮਰ, ਹਫੜਾ ਦਫੜੀ।
 
(ਅ) ਜੋੜਨੀ ਅਤੇ, ਦਾ, ਦੇ, ਦੀ ਸ਼ਬਦਾਂ ਦੀ ਥਾਂ ਲੈ ਲੈਦੀ ਹੈ।
     ਜਿਵੇ- ਘਿਓ ਤੇ ਖਿਚੜੀ(ਘਿਓ-ਖਿਚੜੀ), ਬੁੱਤ-ਪੂਜਾ(ਬੁੱਤ ਦੀ ਪੂਜਾ)।
 
(ੲ) ਇਸ ਤਰ੍ਹਾਂ ਇੱਕੋ ਅਰਥ ਵਾਲੇ ਦੋ ਸ਼ਬਦਾਂ ਤੇ ਵਿਰੋਧੀ ਅਰਥਾਂ ਵਾਲ਼ੇ ਸ਼ਬਦਾਂ ਵਿਚਾਲੇ ਵੀ ਜੋੜਨੀ ਲੱਗਦੀ ਹੈ। ਜਿਵੇ-         ਸਾਧ-ਸੰਗਤ, ਕੰਮ-ਕਾਰ, ਚਿੱਟਾ-ਦੁੱਧ, ਆਦਿ।(ਇੱਕੋ ਅਰਥ ਵਾਲ ਸ਼ਬਦਊਚ ਨੀਚ; ਦੁੱਖ - ਸੁੱਖ; ਆਦਿ।
 
(ਸ) ਇੱਕ ਹੀ ਸ਼ਬਦ ਦੇ ਦੁਹਰਾਅ ਵਿਚਾਲ਼ੇ ਜੋੜਨੀ ਲੱਗਦੀ ਹੈ ਜਿਵੇ- ਦੋ-ਦੋ ਲਾਈਨਾ ਵਿੱਚ ਚੱਲੋ।
 

 

(ਹ) ਸ਼ਬਦਾਂ ਦੇ ਅਜਿਹੇ ਜੋੜੇ, ਜਿਨ੍ਹਾ 'ਚੇ ਇੱਕ ਨਿਰਾਰਥਕ ਹੋਵੇ ਦੇ ਵਿਚਕਾਰ ਜੋੜਨੀ ਲੱਗਦੀ ਹੈ, ਜਿਵੇ- ਉਘੜ-             ਦੁਘੜ, ਚਾਹ-ਚੂਹ ਤੇ ਪਾਣੀ- ਧਾਣੀ।
Download

 

Comments:

Your comment will be published after approval.