Punjabi grammar ਵਿਆਕਰਨ
(ਵਿਆਕਰਨ)
 
   ਕਿਸੇ ਬੋਲੀ ਜਾਂ ਭਾਸ਼ਾਂ ਨੂੰ ਸ਼ੁੱਧ ਰੂਪ ਵਿਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਦੀ ਹੈ, ਉਸ ਨੂੰ ਵਿਆਕਰਨ ਕਿਹਾ ਜਾਦਾ ਹੈ। ਭਾਸ਼ਾ ਸੰਬੰਧੀ ਵਿਆਕਰਨ ਦੇ ਨਿਯਮ ਬਾਹਰੋ ਨਹੀ ਲਾਏ ਜਾਦੇ, ਸਗੋ ਉਸੇ ਭਾਸ਼ਾ ਵਿੱਚੋ ਪਛਾਣੇ ਗਏ ਹੁੰਦੇ ਹਨ। ਕਿਸੇ ਇਕ ਭਾਸ਼ਾ ਦੇ ਇਹਨਾ ਨਿਯਮਾ ਨੂੰ ਕਿਸੇ ਦੂਸਰੀ ਭਾਸ਼ਾ ਉੱਤੇ ਇੰਨ-ਬਿੰਨ ਲਾਗੂ ਨਹੀ ਕੀਤਾ ਜਾਂ ਸਕਦਾ। ਵਿਆਕਰਨ ਦੇ ਨਿਯਮ ਆਮ ਤੌਰ ਤੇ ਸਥਿਰ ਹੁੰਦੇ ਹਨ ਜਦੋਂ ਕਿ ਜੀਵਿਤ ਭਾਸ਼ਾ ਗਤੀਸੀਲ ਹੁੰਦੀ ਹੈ। 

ਵਿਆਕਰਨ ਦੇ ਮੁੱਖ ਤੌਰ ਤੇ ਚਾਰ ਭਾਗ ਹੁੰਦੇ ਹਨ :-
 
 1.  ਧੁਨੀ ਬੋਧ, ਅੱਖਰ ਬੋਧ ਜਾਂ ਵਰਨ ਬੋਧ
 2.  ਸਬਦ ਬੋਧ
 3.  ਅਰਥ ਬੋਧ
 
 4.  ਵਾਕ ਬੋਧ
 
1. ਧੁਨੀ ਬੋਧ, ਅੱਖਰ ਬੋਧ ਜਾਂ ਵਰਨ ਬੋਧ
   ਭਾਸ਼ਾਂ ਦੀ ਸਭ ਤੋ ਛੋਟੀ ਇਕਾਈ ਧੁਨੀ ਹੈ। ਧੁਨੀ ਦੀ ਅਰਥ ਹੈ- ਆਵਾਜ।ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋ ਜਿਹੜੀਆ ਅਵਾਜਾ ਨਿਕਲਦੀਆ ਹਨ, ਉਹਨਾਂ ਨੂੰ ਵਿਆਕਰਨ ਵਿਚ ਧੁਨੀਆ ਕਿਹਾ ਜਾਦਾ ਹੈ।ਧੁਨੀਆ ਕਈ ਪ੍ਰਕਾਰ ਦੀਆ ਹੁੰਦੀਆ ਹਨ।ਧੁਨੀਆ ਦੇ ਮੇਲ ਤੋ ਹੀ ਭਾਸ਼ਾ ਬਣਦੀ ਹੈ।ਪੰਜਾਬੀ ਭਾਸਾ ਬੋਲਣ ਵੇਲੇ ਮੂੰਹ ਵਿੱਚੋ ਜਿਹੜੀਆ ਆਵਾਜਾਂ ਨਿਕਲਦੀਆ ਹਨ, ਉਹ ਪੰਜਾਬੀ ਦੀ ਧੁਨੀਆ ਹਨ।
 
2. ਸ਼ਬਦ ਬੋਧ
   ਧੁਨੀਆ ਜਾਂ ਵਰਨਾਂ ਦੇ ਸੁਮੇਲ ਤੋ ਸਬਦ ਬਣਦਾ ਹੈ। ਧੁਨੀ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ। ਉਹ ਬੋਧ ਜਿਸ ਰਾਹੀ ਅੱਖਰਾ ਦਾ ਸਹੀ ਵਰਤੋ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਿਹਾ ਜਾਦਾ ਹੈ। ਸ਼ਬਦ ਬੋਧ ਵਿਚ ਲਗਾ ਤੇ ਅੱਖਰਾ ਦੇ ਮੇਲ ਤੋ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਬਾਰੇ ਜਾਣਕਾਰੀ ਮਿਲਦੀ ਹੈ।
 
3. ਅਰਥ ਬੋਧ
   ਅਰਥ ਬੋਧ ਤੋ ਭਾਵ ਹੈ ਅਰਥਾਂ ਦੇ ਪੱਖ ਤੋ ਸ਼ਬਦ ਦੀ ਵਿਆਖਿਆ। ਇਸ ਵਿਚ ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਤੇ ਵਿਰੋਧਾਰਥਕ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਜਾਦੀ ਹੈ। 
 
4. ਵਾਕ ਬੋਧ

    ਵਿਆਕਰਨ ਦੇ ਇਸ ਭਾਗ ਵਿਚ ਵਾਕ ਰਚਨਾ ਦੇ ਨਿਯਮਾ ਬਾਰੇ ਤੇ ਵਾਕਾਂ ਸੰਬੰਧੀ ਵਿਚਾਰ ਕੀਤੀ ਜਾਦੀ ਹੈ।

Comments:

Your comment will be published after approval.

Komalpreet Kaur 13-Jul-21 08:53:22am
Nice