Sense of words, punjabi grammer part of speech ਸ਼ਬਦ ਬੋਧ
                                                                          (ਸ਼ਬਦ ਬੋਧ)
ਸ਼ਬਦ ਬੋਧ
         ਧੁਨੀਆ, ਲਗਾਂ ਤੇ ਲਗਾਖਰਾਂ ਦੇ ਸੁਮੇਲ ਤੋਂ  ਸ਼ਬਦ ਬਣਦਾ ਹੈ ਜਿਵੇ: ਕ, ਲ ਤੇ ਮ ਦੇ ਮੇਲ ਤੋ ‘ਕਲਮ’ ਬਣਦਾ ਹੈ। ਅੱਖਰਾਂ ਦੇ ਉਸ ਇੱਕਠ ਨੂੰ ਸ਼ਬਦ ਆਖਦੇ ਹਨ, ਜਿਸ ਰਾਹੀ ਕਿਸੇ ਮਨੁੱਖ, ਵਸਤੂ ਜਾਂ ਭਾਵ ਦਾ ਅਰਥ ਪੱਖੋ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ:
 
              1. ਸਾਰਥਕ ਸ਼ਬਦ       2. ਨਿਰਾਰਥਕ ਸ਼ਬਦ
 
   (ੳ)  ਸਾਰਥਕ ਸ਼ਬਦ: - ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਅਤੇ ਜਿਨ੍ਹਾਂ ਸ਼ਬਦਾਂ ਰਾਹੀ ਕਿਸੇ ਮਨੁੱਖ, ਵਸਤੂ ਜਾਂ ਕੰਮ ਵੱਲ ਸੰਕੇਤ ਕੀਤਾ ਗਿਆ ਹੈ।
 
   (ਅ)  ਨਿਰਾਰਥਕ ਸ਼ਬਦ: - ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਅਰਥ ਨਹੀ ਹੁੰਦਾ ਪਰ੍ਰੰਤੂ ਸਾਰਥਕ ਸ਼ਬਦ ਨਾਲ ਆ ਕੇ ਉਹਨਾ ਦੇ ਅਰਥਾਂ ਦਾ ਵਿਸਤਾਰ ਕਰਦੇ ਹਨ, ਜਿਵੇ ਪਾਣੀ ਧਾਣੀ, ਰੋਟੀ ਰਾਟੀ ਆਦਿ। ਇਸ ਵਿਚ ਪਾਣੀ, ਰੋਟੀ ਸਾਰਥਕ ਸ਼ਬਦ ਹਨ, ਤੇ ਧਾਣੀ, ਰਾਟੀ ਨਿਰਾਰਥਕ ਸ਼ਬਦ ਹਨ।
 
               ਸਾਰਥਕ ਸ਼ਬਦ ਪ੍ਰਯੋਗ ਦੇ ਆਧਾਰ ਅੱਠ ਪ੍ਰਕਾਰ ਦੇ ਹੁੰਦੇ ਹਨ:
 
          1.  ਨਾਂਵ      2.  ਪੜਨਾਂਵ      3. ਵਿਸ਼ੇਸਣ      4.ਕਿਰਿਆ      5.ਕਿਰਿਆ ਵਿਸ਼ੇਸਣ      6.ਸੰਬੰਧਕ      7.ਯੋਜਕ      8.ਵਿਸਮਿਕ
                                                                            
(ਨਾਂਵ)
 
     ਕੱਲ੍ਹ ਪੰਦਰਾਂ ਅਗਸਤ ਹੈ। ਕੱਲ੍ਹ ਸਾਡੇ ਸਕੂਲ ਵਿਚ ਤਿਰੰਗਾ ਲਹਰਾਇਆ ਜਾਵੇਗਾਪੰਜਾਬ ਦੇ ਮੁੱਖ ਮੰਤਰੀ ਝੰਡਾ ਲਹਰਾਉਣਗੇ। ਇਸ ਤੋ ਬਾਅਦ ਗੀਤ ਸੰਗੀਤ ਹੋਵੇਗਾ।ਅਖੀਰ ਵਿਚ ਮੁੱਖ ਮਹਿਮਾਨ ਜੀ ਵਿਦਿਆਰਥੀ ਨੂੰ ਇਨਾਮ ਵੰਡਣਗੇ।ਬੜਾ ਖੁਸੀ ਵਾਲਾ ਮਾਹੋਲ ਹੋਵੇਗਾ।
 
         ਉਪਰੋਕਤ ਪੈਰੇ ਵਿਚ ਗੂੜ੍ਹੇ ਛਪੇ ਸ਼ਬਦ ਨਾਂਵ ਹਨ।
    ਜਿਹੜੇ ਸ਼ਬਦ ਕਿਸੇ ਵਿਆਕਤੀ, ਵਸਤੂ, ਸਥਾਨ ਹਾਲਤ, ਗੁਣ, ਭਾਵ ਆਦਿ ਦਾ ਬੋਧ ਕਰਾਉਣ ਉਨ੍ਹਾਂ ਨੂੰ ਨਾਵ ਕਿਹਾ ਜਾਦਾ ਹੈ। ਗੀਤਾ, ਸੋਨਾ, ਜਲੰਧਰ, ਪਹਾੜ, ਖੁਸੀ ਆਦਿ
 
   ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ:
          1.    ਆਮ ਨਾਵ ਜਾਂ ਜਾਤੀਵਾਚਕ ਨਾਂਵ
          2.    ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ
          3.    ਵਸਤੂਵਾਚਕ ਨਾਂਵ
          4.    ਇਕੱਠਵਾਚਕ ਨਾਂਵ
          5.    ਭਾਵਵਾਚਕ ਨਾਂਵ
 
1. ਆਮ ਨਾਵ
       ਜਿਹੜੇ ਸ਼ਬਦ ਕਿਸੇ ਵਸਤੂ, ਜੀਵ ਜਾਂ ਸਥਾਨ ਦੀ ਪੂਰੀ ਜਾਤੀ ਜਾ ਸ੍ਰੇਣੀ ਦੀ ਬੋਧ ਕਰਵਾਉਣ ਉਸ ਨੂੰ ਆਮ ਨਾਂਵ ਕਿਹਾ ਜਾਦਾ ਹੈ। ਪੁਸਤਕ, ਮਨੁੱਖ, ਸ਼ਹਿਰ ਆਦਿ।
 
2.ਖ਼ਾਸ ਨਾਂਵ
       ਜਿਹੜੇ ਸ਼ਬਦ ਕਿਸੇ ਵਿਆਕਤੀ ਜੀਵ, ਖਾਸ ਵਸਤੂ ਖਾਸ ਸਥਾਨ ਦੇ ਨਾਂ ਦਾ ਬੋਧ ਹੁੰਦੀ ਹੈ।ਉਸ ਨੂੰ ਖਾਸ ਨਾਂਵ ਕਿਹਾ ਜਾਦਾ ਹੈ। ਸ੍ਰੀ ਗੂਰੁ ਗੋਬਿੰਦ ਸਿੰਘ ਜੀ, ਅਨੰਦਪੁਰ ਸਾਹਿਬ, ਸਤਲੁਜ, ਬਿਆਸ, ਰਾਵੀ ਆਦਿ।
 
3. ਵਸਤੂਵਾਚਕ ਨਾਂਵ
       ਜਿਹੜੇ ਸ਼ਬਦ ਤੋ ਤੋਲਣ, ਮਿਣਨ ਜਾਂ ਮਾਪੀਆ ਜਾਣ ਵਾਲੀਆ ਵਸਤੂਆ ਦੇ ਨਾ ਦੇ ਬੋਧ ਹੋਵੇ।ਉਸ ਨੂੰ ਵਸਤੂਵਾਚਕ ਨਾਂਵ ਕਿਹਾ ਜਾਦਾ ਹੈ। ਸੋਨਾ, ਚਾਦੀ, ਤੇਲ, ਕੱਪੜਾ, ਪੱਗ ਆਦਿ।
 
4. ਇਕੱਠਵਾਚਕ ਨਾਂਵ
       ਜਿਹੜੇ ਸ਼ਬਦ ਵਿਆਕਤੀਆ ਜਾਂ ਜੀਵਾ ਜਾਂ ਗਿਣੀਆ ਜਾਣ ਵਾਲੀਆ ਵਸਤੂਆ ਦੇ ਸਮੂਹ ਦਾ ਗਿਆਨ ਕਰਵਾਉਣ।ਉਸ ਨੂੰ ਇਕੱਠਵਾਚਕ ਨਾਂਵ ਕਿਹਾ ਜਾਦਾ ਹੈ। ਫ਼ੋਜ, ਇੱਜੜ, ਜਮਾਤ, ਸਭਾ ਆਦਿ।
 
5.  ਭਾਵਵਾਚਕ ਨਾਂਵ
        ਜਿਹੜੇ ਸ਼ਬਦ ਤੋ ਭਾਵ, ਗੁਣ ਜਾਂ ਹਾਲਤ ਦੀ ਗਿਆਨ ਹੋਵੇ। ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਦਾ ਹੈ। ਖੁਸੀ, ਗਮੀ, ਸਚਾਈ, ਉਦਾਸੀ ਆਦਿ। 

Comments:

Your comment will be published after approval.