Sentence Realization (ਵਾਕ ਬੋਧ)
Dev
27-Jul-20 06:30:07pm
Punjabi
3008
(ਵਾਕ ਬੋਧ)
ਵਾਕ ਬੋਧ ਵਿਆਕਰਨ ਦਾ ਉਹ ਭਾਗ ਹੈ ਜਿਸ ਵਿੱਚ ਵਾਕ ਬਣਤਰ ਦੇ ਨਿਯਮਾਂ, ਵਾਕਾਂ ਦੀ ਵੰਨਗੀ ਆਦਿ ਬਾਰੇ ਵਿਚਾਰ ਕੀਤੀ ਜਾਂਦੀ ਹੈ। ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਵਾਕ ਹੈ।ਧੁਨੀਆਂ ਤੋਂ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕ।ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਵਾਕ ਹੈ। ਵਾਕ ਸ਼ਬਦਾਂ ਦੇ ਉਸ ਸਮੂਹ ਨੂੰ ਆਖਦੇ ਹਨ, ਜਿਸ ਤੋਂ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ ਅਤੇ ਉਸ ਦਾ ਕੋਈ ਭਾਵ ਨਿਕਲਦਾ ਹੋਵੇ। ਵਾਕ ਦੇ ਅੰਤ ਉੱਤੇ ਪੂਰਨ ਵਿਸਰਾਮ ਚਿੰਨ੍ਹ ਆਉਂਦਾ ਹੈ। ਵਾਕ ਨੂੰ ਮੁੱਖ ਤੌਰ 'ਤੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ:
(ੳ) ਉਦੇਸ਼ (ਅ) ਵਿਧੇਅ
ਹੇਠਾਂ ਉਦੇਸ਼ ਅਤੇ ਵਿਧੇਅ ਦੀਆਂ ਕੁੱਝ ਉਦਾਹਾਰਨਾਂ ਦਿੱਤੀਆਂ ਹਨ:
ਉਦੇਸ਼
|
ਵਿਧੇਅ
|
ਬੱਚਾ
ਲੜਕੇ
ਮੀਂਹ
ਪੰਛੀ
|
ਰੋ ਰਿਹਾ ਹੈ।
ਪੜ੍ਹ ਰਹੇ ਹਨ।
ਪੈ ਰਿਹਾ ਹੈ।
ਉੱਡ ਜਾਣਗੇ
|
ਉਪਰੋਕਤ ਵਾਕਾਂ ਵਿਚ ਬੱਚਾ, ਲੜਕੇ, ਮੀਂਹ, ਪੰਛੀ ਵਾਕ ਦੇ ਉਦੇਸ਼ ਹਨ ਅਤੇ ਰੋ ਰਿਹਾ ਹੈ, ਪੜ੍ਹ ਰਹੇ ਹਨ, ਪੈ ਰਿਹਾ ਹੈ, ਉੱਡ ਜਾਣਗੇ ਵਾਕ ਦੇ ਵਿਧੇਅ ਹਨ। ਉਦੇਸ਼ ਅਤੇ ਵਿਧੇਅ ਨੂੰ ਮਿਲ਼ਾ ਕੇ ਪੂਰਨ ਵਾਕ ਬਣਦਾ ਹੈ।
ਵਾਕ ਦੀ ਵੰਡ ਦੋ ਤਰ੍ਹਾਂ ਨਾਲ਼ ਕੀਤੀ ਜਾਂਦੀ ਹੈ।ਪਹਿਲੀ ਪ੍ਰਕਾਰ ਦੀ ਵੰਡ ਬਣਤਰ ਪੱਖੋਂ ਇਸ ਤਰ੍ਹਾਂ ਹੈ:
1. ਸਧਾਰਨ ਵਾਕ - ਜਿਸ ਵਾਕ ਵਿਚ ਕੇਵਲ ਇੱਕ ਹੀ ਕਿਰਿਆਂ ਹੋਵੇ, ਉਸ ਨੂੰ ਸਧਾਰਨ ਵਾਕ ਆਖਿਆਂ ਜਾਂਦਾ ਹੈ, ਜਿਵੇ -
(ੳ) ਬੱਚਾ ਰੋ ਰਿਹਾ ਹੈ। (ਅ) ਲੜਕਾ ਖੇਡਦਾ ਹੈ।
2. ਸੰਯੁਕਤ ਵਾਕ - ਜਦੋਂ ਦੇ ਸਧਾਰਨ ਜਾਂ ਸਮਾਨ ਯੋਜਕਾਂ ਨਾਲ਼ ਜੋੜ ਕੇ ਇੱਕ ਵਾਕ ਬਣਾਇਆ ਜਾਵੇ ਅਤੇ ਕੋਈ ਉਪਵਾਕ ਇੱਕ ਦੂਜੇ ਉੱਤੇ ਆਧਾਰਿਤ ਨਾ ਹੋਵੇ, ਤਾਂ ਇਸ ਨਵੇ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ।
ਉਦਾਹਾਰਨ: 1. ਮਾਤਾ ਖਾਣਾ ਪਕਾ ਰਹੀ ਹੈ ਪਰ ਬੱਚੇ ਖੇਡ ਰਹੇ ਹਨ।
2.ਮੋਹਨ ਨੇ ਗੀਤ ਗਾਇਆ ਅਤੇ ਸੋਹਨ ਨੇ ਕਵਿਤਾ ਪੜੀ।
3. ਮਿਸ਼ਰਤ ਵਾਕ- ਜਿਸ ਵਾਕ ਵਿਚ ਇੱਕ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ। ਉਸ ਨੂੰ ਮਿਸ਼ਰਤ ਵਾਕ ਆਖਿਆਂ ਜਾਂਦਾ ਹੈ।
ਉਦਾਹਾਰਨ: 1.ਹਰਪ੍ਰੀਤ ਖ਼ੁਸ ਹੈ ਕਿਉਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਈ ਹੈ।
2. ਭਾਰਤ ਦੀ ਹਾਕੀ ਟੀਮ ਖ਼ੁਸ ਹੈ ਕਿਉਕਿ ਉਹਨਾ ਨੇ ਮੈਚ ਜਿੱਤ ਲਿਆ ਹੈ।
ਦੂਸਰੀ ਪ੍ਰਕਾਰ ਦੀ ਵਾਕ ਵੰਡ ਹੇਠਾਂ ਦਿੱਤਾ ਅਨੁਸਾਰ ਹੈ।
(ੳ) ਹਾਂ ਵਾਚਕ ਵਾਕ-
ਜਿਸ ਵਾਕ ਵਿਚ ਕਿਰਿਆ ਹਾਂ-ਵਾਚਕ ਹੋਵੇ, ਉਸ ਨੂੰ ਹਾਂ ਵਾਚਕ ਵਾਕ ਆਖਿਆਂ ਜਾਂਦਾ ਹੈ।
a. ਮੈ ਸਕੂਲ ਜਾਂ ਰਿਹਾ ਹਾਂ
b. ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ
c. ਸਾਡਾ ਸਕੂਲ ਬਹੁਤ ਸੁੰਦਰ ਹੈ।
(ਅ) ਨਾਂਹ ਵਾਚਕ ਵਾਕ-
ਜਿਸ ਵਾਕ ਵਿਚ ਕਿਰਿਆ ਨਾਂਹ-ਵਾਚਕ ਹੋਵੇ, ਉਸ ਨੂੰ ਨਾਂਹ ਵਾਚਕ ਵਾਕ ਆਖਿਆਂ ਜਾਂਦਾ ਹੈ।
a. ਮੈਂ ਸਕੂਲ ਨਹੀ ਜਾਵਾਂਗਾ।
b. ਜੇ ਮਿਹਨਤ ਨਹੀ ਕਰੋਗੇ ਤਾਂ ਪਾਸ ਨਹੀ ਹੋਵੋਗੇ।
(ੲ) ਪ੍ਰਸ਼ਨ ਵਾਚਕ ਵਾਕ-
ਜਿਸ ਵਾਕ ਵਿਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆਂ ਗਿਆਂ ਹੋਵੇ, ਉਸ ਨੂੰ ਪ੍ਰਸ਼ਨ ਵਾਚਕ ਵਾਕ ਆਖਿਆਂ ਜਾਂਦਾ ਹੈ।ਅਜਿਹੇ ਵਾਕਾਂ ਵਿੱਚ ਆਮ ਤੌਰ ਤੇ ਕੀ, ਕਿਉਂ, ਕਿਵੇਂ, ਕਿਹੜਾ, ਕਿੱਥੇਂ ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਅਤੇ ਵਾਕ ਦੇ ਅੰਤ ਵਿਚ ਪ੍ਰਸ਼ਨ ਚਿੰਨ੍ਹ (?) ਲੱਗਦਾ ਹੈ, ਜਿਵੇ-
a. ਸ਼੍ਰੇਣੀ ਵਿਚ ਕਿੰਨੇ ਵਿਦਿਆਰਥੀ ਹਨ ?
b. ਕੀ ਉਹ ਪੜ੍ਹ ਰਿਹਾ ਹੈ ?
c. ਕਿਤਾਬਾਂ ਕਿੱਥੋਂ ਮਿਲਦੀਆਂ ਹਨ ?
(ਸ) ਵਿਸਮੈ ਵਾਚਕ ਵਾਕ-
ਜਿਸ ਵਾਕ ਵਿਚ ਹੈਰਾਨੀ ਜਾਂ ਵਿਸਮੈ ਦਾ ਭਾਵ ਪ੍ਰਗਟ ਹੋਵੇ, ਉਸ ਨੂੰ ਵਿਸਮੈ ਵਾਚਕ ਵਾਕ ਆਖਦੇ ਹਨ। ਅਜਿਹੇ ਵਾਕ ਦੇ ਅੰਤ ਵਿਚ ਵਿਸਮਿਕ ਚਿੰਨ੍ਹ (!) ਦੀ ਵਰਤੋਂ ਹੁੰਦੀ ਹੈ, ਜਿਵੇ-
a. ਆਹ, ਕਿੰਨਾ ਸੋਹਣਾ ਫੁੱਲ ਹੈ!
b. ਹਾਏ, ਤੂੰ ਕਿੰਨੀ ਦੇਰ ਬਾਅਦ ਮਿਲੀ ਹੈ!
ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇਕਰ ਵਿਸਮੈ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੁੰਦਾ ਹੈ ਤਾਂ ਵਿਸਮਿਕ ਚਿੰਨ੍ਹ ਉਸ ਸ਼ਬਦ ਪਿੱਛੋਂ ਆਉਦਾ ਹੈ, ਪਰ ਜੇ ਭਾਵ ਸਾਰੇ ਵਾਕ ਵਿਚ ਪ੍ਰਗਟ ਹੁੰਦਾ ਹੈ ਤਦ ਵਿਸਮਿਕ ਚਿੰਨ੍ਹ ਸਾਰੇ ਵਾਕ ਪਿੱਛੋ ਆਉਦਾ ਹੈ।
Tags: Grammer
Comments:
Your comment will be published after approval.