Tenses ਕਾਲ
Dev
27-Jul-20 07:13:39pm
Punjabi
3492
(ਕਾਲ)
ਕਾਲ ਤੋ ਭਾਵ ਹੈ- ਸਮਾ।ਸਮੇ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ।ਉਨ੍ਹਾਂ ਨੂੰ ਕਿਰਿਆ ਕਾਲ ਕਿਹਾ ਜਾਦਾ ਹੈ। ਜਿਵੇ-
ੳ. ਰਾਮ ਪੜ੍ਹਦਾ ਹੈ ।
ਅ. ਰਾਮ ਨੇ ਪਾਠ ਪੜ੍ਹਿਆ ।
ੲ. ਰਾਮ ਪਾਠ ਪੜ੍ਹੇਗਾ।
ਉਪਰੋਕਤ ਵਾਕਾਂ ਵਿਚ ਪੜਦਾ ਹੈ, ਪੜਿਆ, ਪੜ੍ਹੇਗਾ ਸ਼ਬਦ ਕੰਮ ਹੋਣ ਦੇ ਸਮੇਂ ਦਾ ਬੋਧ ਕਰਾਉਦੇ ਹਨ।
ਕਾਲ ਤਿੰਨ ਹਨ:
1. ਭੂਤ ਕਾਲ
2. ਵਰਤਮਾਨ ਕਾਲ
3. ਭਵਿਖਤ ਕਾਲ
1. ਭੂਤ ਕਾਲ-
ਵਾਕ ਵਿਚ ਜਿਹੜੀ ਕਿਰਿਆ ਬੀਤ ਚੁੱਕੇ ਸਮੇ ਦਾ ਗਿਆਨ ਕਰਵਾਉਦੀ ਹੈ, ਉਸ ਨੂੰ ਭੂਤ ਕਾਲ ਕਿਹਾ ਜਾਦਾ ਹੈ।
ਉਦਾਹਾਰਨ:
1. ਰੀਟਾ ਨੇ ਪਾਠ ਪੜ੍ਹਿਆ ।
2. ਜਾਦੂਗਰ ਨੇ ਜਾਦੂ ਦਿਖਾਇਆ।
ਉਪਰੋਕਤ ਵਾਕਾਂ ਵਿਚ ਕਿਰਿਆ ਸ਼ਬਦ ਬੀਤ ਚੁੱਕੇ ਸਮੇ ਅਰਥਾਤ ਭੂਤ ਕਾਲ ਦਾ ਗਿਆਨ ਦਿੰਦੀ ਹੈ।
2. ਵਰਤਮਾਨ ਕਾਲ-
ਵਾਕ ਵਿਚ ਜਿਹੜੀ ਕਿਰਿਆ ਮੌਜੂਦਾ ਭਾਵ ਚੱਲ ਰਹੇ ਸਮੇ ਦਾ ਗਿਆਨ ਕਰਵਾਉਦੀ ਹੈ, ਉਸ ਨੂੰ ਵਰਤਮਾਨ ਕਾਲ ਆਖਦੇ ਹਨ। ਉਦਾਹਾਰਨ:
1. ਰੀਟਾ ਪਾਠ ਪੜ੍ਹਦੀ ਹੈ।
2. ਜਾਦੂਗਰ ਜਾਦੂ ਦਿਖਾਉਂਦਾ ਹੈ।
ਉਪਰੋਕਤ ਵਾਕਾਂ ਵਿਚ ਕਿਰਿਆ ਸ਼ਬਦ ਮੌਜੂਦਾ ਸਮੇ ਦਾ ਗਿਆਨ ਦਿੰਦੀ ਹੈ, ਇਸ ਲਈ ਇਹ ਵਾਕ ਵਰਤਮਾਨ ਕਾਲ ਵਿੱਚ ਹਨ।
3. ਭਵਿਖਤ ਕਾਲ-
ਵਾਕ ਵਿਚ ਜਿਹੜੀ ਕਿਰਿਆ ਆਉਣ ਵਾਲੇ ਸਮੇ ਅਰਥਾਤ ਪਵਿੱਖ ਦਾ ਗਿਆਨ ਕਰਵਾਉਦੀ ਹੈ, ਉਸ ਨੂੰ ਭਵਿਖਤ ਕਾਲ ਆਖਦੇ ਹਨ। ਉਦਾਹਾਰਨ:
1. ਰੀਟਾ ਪਾਠ ਪੜ੍ਹੇਗੀ।
2. ਜਾਦੂਗਰ ਜਾਦੂ ਦਿਖਾਏਗਾ।
ਉਪਰੋਕਤ ਵਾਕਾਂ ਵਿਚ ਕਿਰਿਆ ਸ਼ਬਦ ਆਉਣ ਖਾਲੇ ਸਮੇ ਦਾ ਗਿਆਨ ਕਰਵਾਉਦੇ ਹਨ।
Tags: Grammer
Comments:
Your comment will be published after approval.