verb ਕਿਰਿਆ
Dev
27-Jul-20 07:19:07pm
Punjabi
4063
(ਕਿਰਿਆ)
ਅਸੀਂ ਹਰੇਕ ਨੂੰ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਹੋਏ ਵੇਖਦੇ ਹਾਂ। ਕੋਈ ਖਾਦਾ ਹੈ, ਕੋਈ ਪੀਦਾਂ ਹੈ, ਕੋਈ ਸੌਂਦਾ ਹੈ। ਇਸੇ ਤਰਾਂ ਪੜ੍ਹਨਾਂ, ਲਿਖਣਾਂ, ਹੱਸਣਾ, ਰੋਣਾ, ਲੜਨਾ, ਖੇਡਣਾ ਆਦਿ ਸਭ ਨਿੱਤ ਦੀਆ ਕਿਰਿਆਵਾ ਹਨ। ਵਿਆਕਰਨ ਵਿਚ ਇਹਨਾ ਕਿਰਿਆਵਾ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਕਿਰਿਆਂ ਕਿਹਾ ਜਾਦਾ ਹੈ।
ਉਦਾਹਾਰਨ:
(ੳ) ਬੱਚਾ ਹੱਸਦਾ ਹੈ।
(ਅ) ਪੰਛੀ ਉੱਡਦਾ ਹੈ।
(ੲ) ਚਪੜਾਸੀ ਨੇ ਘੰਟੀ ਵਜਾਈ।
(ਸ) ਸੁਮੀਤ ਹਾਕੀ ਖੇਡਦਾ ਹੈ।
ਉਪਰੋਕਤ ਵਾਕਾਂ ਵਿਚ ਹੱਸਦਾ, ਉੱਡਦਾ, ਵਜਾਈ, ਖੇਡਦਾ ਆਦਿ ਕਿਰਿਆ ਸ਼ਬਦ ਹੈ।
ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ,ਕਾਲ ਸਮੇਤ ਪ੍ਰਗਟ ਕਰੇ ਉਸ ਨੂੰ ਕਿਰਿਆ ਕਿਹਾ ਜਾਦਾ ਹੈ।
(ੳ) ਜੋ ਕੰਮ ਕਰਦਾ ਹੈ, ਕਰਤਾ ਅਖਵਾਉਦਾ ਹੈ।
(ਅ) ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਦਾ ਹੈ, ਉਹ ਕਰਮ ਹੁੰਦਾ ਹੈ।
ਕਰਮ ਕਰਕੇ ਕਿਰਿਆ ਦੋ ਪ੍ਰਕਾਰ ਦਾ ਹੁੰਦਾ ਹੈ।
1. ਅਕਰਮਕ ਕਿਰਿਆ
2. ਸਕਰਮਕ ਕਿਰਿਆ
1. ਅਕਰਮਕ ਕਿਰਿਆ-
ਜਿਸ ਵਾਕ ਵਿਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਿਹਾ ਜਾਦਾ ਹੈ।
ਉਦਾਹਾਰਨ:
(ੳ) ਵਰਖਾ ਪੈ ਰਹੀ ਹੈ।
(ਅ) ਸੂਰਜ ਨਿਕਲ਼ ਆਇਆ ਹੈ।
(ੲ) ਮੁੰਡਾ ਹੱਸਦਾ ਹੈ।
(ਸ) ਕੁੜੀ ਗਾਉਦੀ ਹੈ।
ਉਪਰੋਕਤ ਵਾਕਾਂ ਵਿਚ ਵਰਖਾ, ਸੂਰਜ, ਮੁੰਡਾ, ਕੁੜੀ ਕਰਤਾ ਹਨ।ਰਹੀ ਹੈ, ਨਿਕਲ਼ ਆਇਆ, ਹੱਸਦਾ ਹੈ, ਗਾਉਦੀ ਹੈ ਅਕਰਮਕ ਕਿਰਿਆਵਾਂ ਹਨ।
2. ਸਕਰਮਕ ਕਿਰਿਆ-
ਜਿਹੜੇ ਵਾਕ ਵਿਚ ਕਿਰਿਆ ਦੀ ਕਰਤਾ ਤੇ ਕਰਮ ਦੋਵੇ ਹੋਣ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਦਾ ਹੈ।
ਉਦਾਹਾਰਨ:
(ੳ) ਮਾਤਾ ਜੀ ਰੋਟੀ ਪਕਾਉਦੇ ਹਨ।
(ਅ) ਵਿਦਿਆਰਥੀ ਪਾਠ ਯਾਦ ਕਰਦੇ ਹਨ।
(ੲ) ਉਹਨਾਂ ਨੇ ਹਾਕੀ ਦਾ ਮੈਚ ਜਿੱਤ ਲਿਆ ਹੈ।
(ਸ) ਬੱਚੇ ਫ਼ੁੱਟਬਾਲ ਖੇਡ ਰਹੇ ਹਨ।
ਉਪਰੋਕਤ ਵਾਕਾਂ ਵਿਚ ਮਾਤਾ ਜੀ, ਵਿਦਿਆਰਥੀ, ਉਹਨਾਂ ਤੇ ਬੱਚੇ ਕਰਤਾ ਹਨ। ਰੋਟੀ, ਪਾਠ, ਹਾਕੀ ਦਾ ਮੈਚ ਤੇ ਫ਼ੁੱਟਬਾਲ ਕਰਮ ਹਨ, ਪਕਾਉਦੇ ਹਨ, ਕਰਦੇ ਹਨ, ਲਿਆ ਹੈ,ਰਹੇ ਹਨ ਸਕਰਮਕ ਕਿਰਿਆਵਾਂ ਹਨ।
Tags: Grammer
Comments:
Your comment will be published after approval.