Typing paragraph
ਵਾਦੀ ਸਮਾਜ ਨੇ ਸਤ੍ਹਾਰਵੀਂ ਸਦੀ ਵਿਚ ਨਾਵਲ ਨੂੰ ਜਨਮ ਦਿੱਤਾ। ਭਾਰਤ ਵਿਚ ਅੰਗਰੇਜ਼ਾਂ ਨੇ । ਪਹਿਲਾਂ ਬੰਗਾਲ ਵਿਚ ਆਪਣੇ ਪੈਰ ਜਮਾਏ ਅਤੇ ਬਾਅਦ ਵਿਚ ਪੰਜਾਬ ਨੂੰ ਆਪਣੇ ਅਧੀਨ ਕੀਤਾ। ਇਸ ਅਨੁਸਾਰ ਨਾਵਲ ਦਾ ਜਨਮ ਬੰਗਾਲ ਵਿਚ, ਪੰਜਾਬ ਨਾਲੋਂ ਪਹਿਲਾਂ, ਹੋਇਆ ਅਤੇ ਬੰਗਾਲੀ ਨਾਵਲਾਂ ਦੇ ਪ੍ਰਭਾਵ ਨਾਲ ਪੰਜਾਬੀ ਸਾਹਿੱਤਕਾਰਾਂ ਦੀ ਰੁਚੀ ਨਾਵਲ-ਰਚਨਾ ਵੱਲ ਵਧੀ। ਪੱਛਮੀ ਸਾਹਿੱਤ ਦੇ ਗਿਆਨ ਅਤੇ ਛਾਪੇਖ਼ਾਨੇ ਦੀ ਕਾਢ ਨੇ ਨਾਵਲ ਦੇ ਵਿਕਾਸ ਵਿਚ ਚੰਗੀ ਸਹਾਇਤਾ ਕੀਤੀ। ਪੁਰਾਣੇ ਪੰਜਾਬੀ ਸਾਹਿੱਤ ਵਿਚ ਗਲਪੀਅੰਸ਼ ਸਾਖੀਆਂ, ਪਰਚੀਆਂ ਅਤੇ ਕਿੱਸਿਆਂ ਵਿਚ ਮਿਲਦਾ ਹੈ। ਸਾਖੀਆਂ ਅਤੇ ਪਰਚੀਆਂ ਵਿਚ ਗਲਪ ਅੰਸ਼ ਸਬੰਧਤ ‘ਵਿਅਕਤੀ ਬਾਰੇ ਜਾਣਕਾਰੀ ਹੇਠ ਚੱਕਿਆ ਹੁੰਦਾ ਹੈ। ਇਸ ਵਿਚ ਵਿਅਕਤੀ ਸਬੰਧੀ ਘਟਨਾਵਾਂ ਦਾ ਵੇਰਵਾ ਸਿੱਧ-ਪੱਧਰਾ ਤੇ ਸਾਦਾ ਜਿਹਾ ਹੁੰਦਾ ਹੈ। ਵਾਸਤਵ ਵਿਚ ਇਹ ਰਚਨਾਵਾਂ ਨਾ ਤਾਂ ਨਾਵਲੀ ਅਕਾਰ ਵਾਲੀਆਂ ਹਨ ਅਤੇ ਨਾ ਹੀ ਇਨ੍ਹਾਂ ਦੇ ਲਿਖਣ ਦਾ ਮਨੋਰਥ ਗਲਪੀ ਰਸ ਦੇਣਾ ਹੈ। ਇਸ ਲਈ ਇਨ੍ਹਾਂ ਵਿਚਲਾ ਗਲਪ-ਅੰਸ਼ ਹੀ ਇਨ੍ਹਾਂ ਨੂੰ ਪੰਜਾਬੀ ਨਾਵਲ ਦੇ ‘ਵੱਡੇ-ਵਡੇਰੇ ਨਹੀਂ ਬਣਾ ਸਕਦਾ। ਹਾਂ, ਕਿੱਸਿਆਂ ਨੂੰ ਕਿਸੇ ਹੱਦ ਤਕ ਪੰਜਾਬੀ : ਨਾਵਲ ਦੇ ਜਠੇਰੇ ਜ਼ਰੂਰ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਵਿਚ ਨਾਵਲ ਵਾਲੀਆਂ ਕਈ ਗੱਲਾਂ ਮਿਲਦੀਆਂ ਹਨ। ਵੱਡਾ ਅੰਤਰ ਇਹ ਹੈ ਕਿ ਜਿੱਥੇ ਕਿੱਸੇ ਕਵਿਤਾ ਵਿਚ ਹੁੰਦੇ ਹਨ, ਉੱਥੇ ਨਾਵਲ ਦਾ ਵਾਰਤਕ ਵਿਚ ਹੋਣਾ ਲਾਜ਼ਮੀ ਹੁੰਦਾ ਹੈ। ਅੰਗਰੇਜ਼ਾਂ ਨੇ ਪੰਜਾਬ ਵਿਚ ਰਾਜ ਸਥਾਪਤ ਕਰ ਕੇ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਕਈ ਥਾਵਾਂ ਤੇ ਆਪਣੇ ਅੱਡੇ ਕਾਇਮ ਕੀਤੇ।ਈਸਾਈ ਮਿਸ਼ਨਰੀਆਂ ਨੇ ਬਾਈਬਲ ਅਤੇ ਹੋਰ ਅੰਗਰੇਜ਼ੀ ਸਾਹਿੱਤ ਦਾ ਪੰਜਾਬੀ ਅਨੁਵਾਦ ਲੋਕਾਂ ਵਿਚ ਵੰਡਿਆ ਤਾਂ ਜੋ ਲੋਕ ਈਸਾਈ ਧਰਮ ਦੀ ਸੇਸ਼ਟਤਾ ਤੋਂ ਪ੍ਰਭਾਵਿਤ ਹੋਣ। ਉਨ੍ਹਾਂ ਦਾ ਇਹ ਯਤਨ ਕਾਫ਼ੀ ਸਫ਼ਲ ਰਿਹਾ। ਕਈ ਪੰਜਾਬੀ ਈਸਾਈ ਬਣ ਗਏ। ਪੰਜਾਬ ਦੇ ਸਭ ਧਰਮਾਂ ਦੇ ਆਗੂਆਂ ਲਈ ਇਹ ਇਕ ਖ਼ਤਰੇ ਵਾਲੀ ਗੱਲ ਬਣ ਗਈ।ਈਸਾਈ ਮਿਸ਼ਨਰੀਆਂ ਦੇ ਪ੍ਰਤੀਕਰਮ ਵਜੋਂ ਪੰਜਾਬ ਵਿਚ ਕਈ ਲਹਿਰਾਂ-ਸਿੰਘ ਸਭਾ ਲਹਿਰ, ਆਰੀਆ ਸਮਾਜ ਲਹਿਰ, ਬਹਮੋ ਸਮਾਜ ਲਹਿਰ, ਕੂਕਾ ਲਹਿਰ ਤੇ ਅਕਾਲੀ ਲਹਿਰ ਆਦਿ ਚਲੀਆਂ। ਇਨ੍ਹਾਂ ਲਹਿਰਾਂ ਦਾ ਮੰਤਵ ਆਪਣੇ ਧਰਮ ਦਾ ਗੌਰਵ ਦੱਸ ਕੇ ਲੋਕਾਂ ਨੂੰ ਈਸਾਈ ਹੋਣੋਂ ਰੋਕਣਾ ਸੀ। ਸਿੱਖ ਧਰਮ ਦੇ ਸੁਧਾਰ ਤੇ ਪਚਾਰ ਲਈ ਸਿੰਘ ਸਭਾ ਲਹਿਰ ਨੇ ਮਹੱਤਵਪੂਰਨ ਕੰਮ ਕੀਤਾ ਅਤੇ ਈਸਾਈ ਮਿਸ਼ਨਰੀਆਂ ਵਾਂਗ ਸਿੱਖ ਵਿਚਾਰਧਾਰਾ ਨੂੰ ਟਰੈਕਟਾਂ ਦੇ ਰੂਪ ਵਿਚ ਛਾਪ ਕੇ ਵੰਡਣਾ ਸ਼ੁਰੂ ਕੀਤਾ। ਭਾਈ ਵੀਰ ਸਿੰਘ ਵੀ ਸਿੰਘ ਸਭਾ ਲਹਿਰ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਸਨ। ਇਸ ਕਰਕੇ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਏਸੇ ਸਿੰਘ ਸਭਾ ਲਹਿਰ ਦੇ ਆਸ਼ਿਆਂ ਦੀ ਤਰਜਮਾਨੀ ਕਰਦੀਆਂ ਹਨ। ਇਹ ਗੱਲ ਉਨ੍ਹਾਂ ਦੇ ਨਾਵਲਾਂ ਉੱਤੇ ਵੀ ਚੁੱਕਦੀ ਹੈ। ‘ਸੁੰਦਰੀ’, ‘ਬਿਜੈ ਸਿੰਘ, ਸਤਵੰਤ ਕੌਰ’ ਅਤੇ ‘ਸੁਭਾਗ ਜੀ ਦਾ ਸੁਧਾਰ ਹੱਥੀਂ ਬਾਬਾ ਨੌਧ ਸਿੰਘ’ ਸਭ ਨਾਵਲ ਉਨ੍ਹਾਂ ਨੇ ਇਸ ਲਹਿਰ ਦੇ ਪ੍ਰਭਾਵ ਹੇਠ ਲਿਖੇ। ਇਨ੍ਹਾਂ ਨਾਵਲਾਂ ਵਿਚ ਸਿੱਖੀ ਆਦਰਸ਼ ਨੂੰ ਸਰਬੋਤਮ ਰੂਪ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਨਾਵਲਾਂ ਦਾ ਹਰ ਸਿੱਖ-ਪਾਤਰ ਸੱਚੇ ਅਤੇ ਸੁੱਚੇ ਆਚਰਣ ਦਾ ਮਾਲਕ ਹੈ, ਹਰ ਮੁਸਲਮਾਣ-ਪਾਤਰ ਜ਼ਾਲਮ ਤੇ ਕਠੋਰ ਹੈ ਅਤੇ ਹਰ ਹਿੰਦ-ਪਾਤਰ ਕਾਇਰ ਤੇ ਬੁਜ਼ਦਿਲ ਹੈ। ਭਾਈ ਵੀਰ ਸਿੰਘ ਜੀ ਨੇ ਆਪ ਲਿਖਿਆ ਹੈ, “ਮੇਰਾ ਮਨੋਰਥ (ਨਾਵਲ ਲਿਖਣ ਦਾ) ਵਿਦਿਆ ਦਾ ਪ੍ਰਚਾਰ ਜਾਂ ਸਾਹਿਤਕ ਪ੍ਰਗਟਾਵਾ ਕਰਨਾ ਨਹੀਂ, ਸਗੋਂ ਪਾਠਕਾਂ ਸਾਹਮਣੇ ਆਦਰਸ਼ ਰੂਪ ਵਿਚ ਸਿੱਖਾਂ ਦੇ ਜੀਵਨ ਤੇ ਘਟਨਾਵਾਂ ਪੇਸ਼ ਕਰਨਾ ਹੈ । ਰੂਪਕ ਪੱਖ ਤੋਂ ਭਾਈ ਸਾਹਿਬ ਦੇ ਨਾਵਲ ‘ਸੁੰਦਰੀ (1898 ਈ:) ਨੂੰ ਪੰਜਾਬੀ ਦਾ ਪਹਿਲਾ ਨਾਵਲ ਮੰਨਿਆ ਜਾ ਸਕਦਾ ਹੈ। ਇਸ ਲਈ ਭਾਈ ਜੀ ਨਾ ਕੇਵਲ ਆਧੁਨਿਕ ਪੰਜਾਬੀ ਕਵਿਤਾ ਦੇ ਹੀ ਮੋਢੀ ਹਨ, ਸਗੋਂ ਨਾਵਲ ਦੇ ਵੀ। ਭਾਈ ਮੋਹਨ ਸਿੰਘ ਵੈਦ (ਕਰਤਾ ਸੁਖੀ ਪਰਵਾਰ, ਇਕ ਸਿੱਖ ਘਰਾਣਾ, ਸਰੇਸ਼ਟ ਕੁਲਾਂ ਦੀ। ਚਾਲ), ਸ. ਚਰਨ ਸਿੰਘ ਸ਼ਹੀਦ (ਕਰਤਾ ਦਲੇਰ ਕੌਰ’, ‘ਦੋ ਵਹੁਟੀਆਂ’, ’ਚੰਚਲ ਮੂਰਤੀ’ ਤੇ ‘ਰਣਜੀਤ ), ਮਾਸਟਰ ਤਾਰਾ ਸਿੰਘ ਅਤੇ ਪ੍ਰਿ. ਨਰਿੰਜਨ ਸਿੰਘ ਆਦਿ ਪੰਜਾਬੀ ਨਾਵਲਕਾਰ ਭਾਈ ਵੀਰ ਸਿੰਘ ਦੀਆਂ ਪਾਈਆਂ ਲੀਹਾਂ ਉੱਤੇ ਚਲਦੇ ਜਾਪਦੇ ਹਨ। ਇਨ੍ਹਾਂ ਨਾਵਲਕਾਰਾਂ ਨੂੰ ਪੰਜਾਬੀ ਨਾਵਲ ਦੇ ਪਹਿਲੇ ਪੜਾਅ ਦੇ ਨਾਵਲਕਾਰ ਕਿਹਾ ਜਾ ਸਕਦਾ ਹੈ। ਇਨ੍ਹਾਂ ਪਹਿਲੇ ਪੜਾਅ ਦੇ ਨਾਵਲਾਂ ਦਾ ਵਿਸ਼ਾ ਮੁੱਖ ਤੌਰ `ਤੇ ਧਰਮ-ਪ੍ਰਚਾਰ ਹੈ। ਕਲਾ ਦੇ ਪੱਖ ਤੋਂ ਇਨ੍ਹਾਂ ਵਿਚ ਕਈ ਉਣਤਾਈਆਂ ਹਨ, ਜਿਵੇਂ ਕਿ ਪਾਤਰ-ਉਸਾਰੀ ਬਣੇ-ਬਣਾਏ ਚੌਖਟੇ ਅਨੁਸਾਰ ਹੋਣੀ, ਵਾਰਤਾਲਾਪ ਪਾਤਰਾਂ ਦੀ ਥਾਂ ਲੇਖਕਾਂ ਦੀ ਸਾਹਿੱਤਕ ਬੋਲੀ ਵਿਚ ਹੋਣੀ, ਘਟਨਾਵਾਂ ਦੇ ਬਿਆਨ ਵਿਚ ਕਾਰਜ ਦੇ ਕਾਰਣ ਦੀ ਏਕਤਾ ਦੀ ਅਣਹੋਂਦ ਹੋਣੀ, ਘਟਨਾਵਾਂ ਦੇ ਵਰਣਨ ਵਿਚ ਰੁਮਾਂਟਿਕ ਅੰਸ਼ ਦੀ ਬਹੁਲਤਾ ਹੋਣੀ, ਮੌਕਾ-ਮੇਲ ਅਤੇ ਗੈਰ-ਕੁਦਰਤੀ ਘਟਨਾਵਾਂ ਦੀ ਆਮ ਵਰਤੋਂ ਹੋਣੀ ਆਦਿ। ਇਕ ਵਿਸ਼ੇਸ਼ ਧਰਮ ਦਾ ਪ੍ਰਚਾਰ ਕਰਨ ਲਈ ਲਿਖੇ ਗਏ ਇਹ ਨਾਵਲ ਉਸ ਸੰਪਰਦਾਇ ਦੇ ਨਾਵਲ ਬਣ ਕੇ ਰਹਿ ਗਏ। ਇਨ੍ਹਾਂ ਦੀ ਪ੍ਰੇਰਣਾ ਸਮੁੱਚੇ ਭਾਰਤ ਲਈ ਤਾਂ ਕੀ ਹੋਣੀ ਸੀ, ਸਾਰੇ ਪੰਜਾਬੀਆਂ ਲਈ ਵੀ ਨਾ ਹੋ ਸਕੀ। ਇਨ੍ਹਾਂ ਨਾਵਲਕਾਰਾਂ ਤੋਂ ਬਾਅਦ ਸ. ਨਾਨਕ ਸਿੰਘ ਦੁਆਰਾ ਪੰਜਾਬੀ ਨਾਵਲ ਦਾ ਦੂਜਾ ਪੜਾਅ ਸ਼ੁਰੂ ਹੁੰਦਾ ਹੈ। ਹੁਣ ਤਕ ਪੱਛਮੀ ਸਾਹਿੱਤ ਦੀ ਜਾਣਕਾਰੀ ਪੰਜਾਬੀ ਸਾਹਿੱਤ ਉੱਤੇ ਮਹੱਤਵਪੂਰਨ ਪ੍ਰਭਾਵ ਪਾ ਚੁੱਕੀ ਸੀ। ਘੱਟ ਪੜੇ ਹੋਣ ਕਾਰਣ ਸ. ਨਾਨਕ ਸਿੰਘ ਨੇ ਸਿੱਧੇ ਤੌਰ ਤੇ ਅੰਗਰੇਜ਼ੀ ਸਾਹਿੱਤ ਦਾ ਅਧਿਐਨ ਨਹੀਂ ਸੀ ਕੀਤਾ। ਉਨ੍ਹਾਂ ਬੰਗਾਲੀ ਨਾਵਲ ਪੜੇ ਜਿਹੜੇ ਕਿ ਪੱਛਮੀ ਸਾਹਿੱਤ ਦੇ ਪ੍ਰਭਾਵ ਦਾ ਸਿੱਟਾ ਹਨ। ਇੰਜ ਉਹ ਅਸਿੱਧੇ ਤੌਰ ‘ਤੇ ਪੱਛਮੀ ਸਾਹਿੱਤ ਤੋਂ ਪ੍ਰਭਾਵਿਤ ਹੋਏ ।ਉਨ੍ਹਾਂ ਦੇ ਨਾਵਲਾਂ ਨੇ ਪੰਜਾਬੀ ਨਾਵਲ ਦਾ ਮੁਹਾਂਦਰਾ ਹੀ ਬਦਲ ਦਿੱਤਾ। ਆਪਣੇ ਤੋਂ ਪਹਿਲੇ ਨਾਵਲਾਂ ਦੀਆਂ ਕਈ ਊਣਤਾਈਆਂ ਨੂੰ ਉਨ੍ਹਾਂ ਨੇ ਆਪਣੇ ਨਾਵਲਾਂ ਵਿਚ ਥਾਂ ਨਹੀਂ ਦਿੱਤੀ। ਉਨ੍ਹਾਂ ਨੇ ਆਪਣੇ ਨਾਵਲਾਂ ਦੇ ਪਾਤਰਾਂ ਅਤੇ ਕਹਾਣੀਆਂ ਨੂੰ ਇਤਿਹਾਸ ਵਿਚੋਂ ਲੱਭਣ ਦੀ ਥਾਂ ਸਮਾਜ ਵਿਚੋਂ ਲੱਭਿਆ। ਪਾਤਰਾਂ ਦੀ ਸੁਭਾਵਕ ਉਸਾਰੀ ਕਰਨ ਵਿਚ ਵੀ ਉਨ੍ਹਾਂ ਨੇ ਪਹਿਲ ਕੀਤੀ। ਉਨ੍ਹਾਂ ਨੇ ਨਾਵਲ ਦੀ ਕਹਾਣੀ ਨੂੰ ਬੱਝਵੇਂ ਰੂਪ ਵਿਚ ਅਤੇ ਰੌਚਕ ਢੰਗ ਨਾਲ ਪੇਸ਼ ਕੀਤਾ।ਉਨ੍ਹਾਂ ਨੇ ਪੰਜਾਬੀ ਨਾਵਲ ਨੂੰ ਧਰਮ ਦੀਆਂ ਵਲਗਣਾਂ ਵਿਚੋਂ ਕੱਢ ਕੇ ਸਮਾਜ ਦੇ ਖੁੱਲ੍ਹੇ ਘੇਰੇ ਵਿਚ ਪਹੁੰਚਾਇਆ। ਉਨ੍ਹਾਂ ਨੇ ਸਮਾਜਕ, ਰਾਜਨੀਤਕ ਅਤੇ ਪਿਆਰ ਸਬੰਧੀ ਕਈ ਵਿਸ਼ੇ ਛੋਹੇ, ਪਰ ਉਨ੍ਹਾਂ ਦਾ ਮੁੱਖ ਆਸ਼ਾ ਸਮਾਜ-ਸੁਧਾਰ ਹੀ ਸੀ। ਉਨ੍ਹਾਂ ਨੇ ਸਮਾਜ ਵਿਚ ਪ੍ਰਚੱਲਤ ਗਲਤ ਕੀਮਤਾਂ ਨੂੰ ਨੰਗਿਆਂ ਕਰ ਕੇ ਨਵੀਆਂ-ਨਰੋਈਆਂ ਕੀਮਤਾਂ ਗਹਿਣ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਪੰਜਾਬੀ ਨਾਵਲ ਨੂੰ ਸਭ ਨਾਲੋਂ ਵੱਧ ਰਚਨਾਵਾਂ ਦਿੱਤੀਆਂ, ਜਿਨ੍ਹਾਂ ਦੀ ਗਿਣਤੀ ਪੰਜਾਹ ਤੋਂ ਵੀ ਵੱਧ ਹੈ।’ਚਿੱਟਾ ਹੁ’, ‘ਅੱਧ ਖਿੜਿਆ ਫੁੱਲ’, ‘ਪਿਆਰ ਦੀ ਦੁਨੀਆ, ‘ਸੰਗਮ’, ‘ਆਦਮਖੋਰ’, ‘ਪਵਿੱਤਰ ਪਾਪੀ’, ‘ਜੀਵਨ ਸੰਗਰਾਮ’ ਅਤੇ ‘ਇਕ ਮਿਆਨ ਦੋ ਤਲਵਾਰਾਂ ਉਨ੍ਹਾਂ ਦੇ ਪ੍ਰਸਿੱਧ ਨਾਵਲਾਂ ਵਿਚੋਂ ਹਨ। ਸ੍ਰੀ ਈਸ਼ਵਰ ਚੰਦਰ ਨੰਦਾ ਅਤੇ ਬਲਵੰਤ ਗਾਰਗੀ ਵਰਗੇ ਨਾਵਲਕਾਰਾਂ ਨੇ ਵੀ ਉਨ੍ਹਾਂ ਵਾਂਗ ਇੱਕੜ-ਦੁੱਕੜ ਸਮਾਜ-ਸੁਧਾਰਕ ਨਾਵਲ ਲਿਖੇ। 1947 ਈ: ਵਿਚ ਮਿਲੀ ਅਜ਼ਾਦੀ ਦੇ ਪਿੱਛੋਂ ਪੰਜਾਬੀ ਨਾਵਲ ਨਿਕਾਸ ਦੇ ਪੜਾਅ ਟੱਪਦਾ ਹੋਇਆ ਅੱਗੇ ਵੱਧ ਰਿਹਾ ਹੈ। ਜਿਥੇ ਸ. ਨਾਨਕ ਸਿੰਘ ਨੇ ਧਰਮ ਦੀ ਥਾਂ ‘ਤੇ ਸਮਾਜ-ਸੁਧਾਰ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਇਆ ਸੀ, ਉੱਥੇ ਅਜ਼ਾਦੀ ਤੋਂ ਬਾਅਦ ਪੰਜਾਬੀ ਨਾਵਲ ਵੀ, ਉੱਨਤ ਭਾਸ਼ਾਵਾਂ ਦੇ ਨਾਵਲਾਂ ਵਾਂਗ, ਅਨੇਕ ਪ੍ਰਕਾਰ ਦੇ ਵਿਸ਼ਿਆਂ ਨਾਲ ਭਰਪੂਰ ਹੋ ਗਿਆ। ਪਿ, ਸੰਤ ਸਿੰਘ ਸੇਖੋਂ (ਕਰਤਾ ਹੂ ਮਿੱਟੀ) ਅਤੇ ਜਸਵੰਤ ਸਿੰਘ ਕੰਵਲ (ਕਰਤਾ ‘ਪਾਲੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹ, ਸਿਵਲ ਲਾਈਨਜ਼’, ‘ਤਾਰੀਖ਼ ਵੇਖਦੀ ਹੈ’ ਤੇ ‘ਹੂ ਦੀ ਲੋਅ” ਆਦਿ) ਨੇ ਪੰਜਾਬੀ ਨਾਵਲਾਂ ਵਿਚ ਪੇਂਡੂ ਜੀਵਨ, ਵਿਸ਼ੇਸ਼ ਕਰ ਕੇ, ਕਿਸਾਨੀ ਜੀਵਨ ਦੀ ਜੀਉਂਦੀ-ਜਾਗਦੀ ਤਸਵੀਰ ਖਿੱਚੀ ਅਤੇ ਵੀ ਸ਼੍ਰੇਣੀ ਦੀ ਦੁਖਾਂਤਕ ਕਹਾਣੀ ਨੂੰ ਬਿਆਨਿਆ ਹੈ। ਕਰਤਾਰ ਸਿੰਘ ਦੁੱਗਲ (ਕਰਤਾ ‘ਆਂਦਰਾਂ`,