Typing paragraph
ਸਿਨਮਾ ਆਧੁਨਿਕ ਸਾਇੰਸ ਦੇ ਯੁਗ ਦੀ ਇਕ ਮਨੋਰੰਜਕ ਕਾਢ ਹੈ। ਪਰਦੇ ਉੱਤੇ ਤਰਦੀ ਫਿਰਦੀਆਂ, ਨੱਚਦੀਆਂ-ਟੱਪਦੀਆਂ, ਗੱਲਾਂ ਕਰਦੀਆਂ ਤੇ ਗਾਉਂਦੀਆਂ ਤਸਵੀਰਾਂ ਨੂੰ , ਆਖਿਆ ਜਾਂਦਾ ਹੈ। ਇਸ ਦੇ ਲਾਭ ਵੀ ਹਨ ਤੇ ਹਾਨੀਆਂ ਵੀ। ਸਿਨਮਾ ਦਿਲ-ਪਰਚਾਵੇ ਦਾ ਇਕ ਵਧੀਆ ਤੇ ਸਸਤਾ ਸਾਧਨ ਹੈ। ਅਜੋਕੇ ਸਮੇਂ ਦੀ ਚਾਲ ਵਿਚ ਕੰਮਾਂ ਦੇ ਵਧਦੇ ਹੋਏ ਭਾਰ ਹੇਠਾਂ ਦੱਬਿਆ ਮਨੁੱਖੀ ਮਨ ਅੱਕ ਕੇ ਦਿਲ-ਪਰਚਾਵੇ ਨੂੰ ਲੋਚਦਾ ਹੈ। ਇਹ ਮਨੋਰਥ-ਪੂਰਤੀ ਉਹ ਸਿਨਮਾ ਵੇਖ ਕੇ ਕਰਦਾ ਹੈ। ਸਿਨਮਾ ਵੇਖਣ ਨਾਲੋਂ ਨਸ਼ਿਆਂ, ਕਲੱਬਾਂ, ਨਾਚ-ਘਰਾਂ ਤੇ ਵੇਸਵਾ-ਘਰਾਂ ਰਾਹੀਂ ਦਿਲ-ਪਰਚਾਵਾ ਮਹਿੰਗਾ, ਘਟੀਆ ਹੈ ਹਾਨੀਕਾਰਕ ਹੁੰਦਾ ਹੈ। ਸਿਨਮੇ ਵਿਚ ਕਈ ਕਲਾਵਾਂ ਦਾ ਸੁਮੇਲ ਹੈ, ਜਿਵੇਂ ਕਿ ਸਾਹਿੱਤ, ਚਿੱਤਰ- ਕਲਾ, ਸੰਗੀਤ ਤੇ ਨਾਟਕ-ਕਲਾ ਆਦਿ। ਇਨ੍ਹਾਂ ਕਲਾਵਾਂ ਦੇ ਸੰਜੋਗ ਨਾਲ ਸਿਨਮਾ ਦਿਲ-ਪਰਚਾਵੇ ਦਾ ਇਕ ਉੱਤਮ ਸਾਧਨ ਬਣ ਜਾਂਦਾ ਹੈ। ਸਿਨਮੇ ਦੀ ਇਸੇ ਵਿਸ਼ੇਸ਼ਤਾ ਕਰਕੇ ਅੱਜ ਹਰ ਸ਼ਹਿਰ ਵਿਚ ਕਈ ਸਿਨਮਾਘਰ ਬਣੇ ਹੋਏ ਹਨ। ਲੱਖਾਂ ਦੀ ਗਿਣਤੀ ਵਿਚ ਹਰ ਰੋਜ਼ ਲੋਕੀ ਸਿਨਮਾ ਵੇਖਦੇ ਹਨ। ਇਸ ਲਈ ਫ਼ਿਲਮ ਚੰਗੀ ਹੋਏ, ਮਾੜੀ ਹੋਏ ਆਮ ਤੌਰ ਤੇ ਸਿਨਮਾ-ਹਾਲ ਭਰਿਆ ਹੀ ਹੁੰਦਾ ਹੈ। ਸਿਨਮਾ ਰੋਜ਼ਗਾਰ ਦਾ ਵੀ ਇਕ ਸਾਧਨ ਹੈ। ਇਸ ਨੇ ਕਈ ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ। ਇਸ ਦੇ ਅੱਡ ਅੱਡ ਵਿਭਾਗਾਂ ਵਿਚ ਕੰਮ ਕਰ ਕੇ ਕਈ ਇਕ ਆਪਣੀ ਰੋਟੀ ਕਮਾਉਦੇ ਹਨ। ਕਹਾਣੀਕਾਰ, ਕਵੀ, ਫੋਟੋਗਰਾਫ਼ਰ, ਐਕਟਰ, ਗਵੱਈਏ, ਫਿਲਮ ਕੰਪਨੀਆਂ ਵਿਚ ਕੰਮ ਕਰਨ ਵਾਲੇ ਅਧਿਕਾਰੀ-ਮੈਨੇਜਰ, ਕਲਰਕ ਤੇ ਚਪੜਾਸੀ ਆਦਿ, ਸਿਨਮਾ-ਹਾਲਾਂ ਦੇ ਮਾਲਕ, ਉਨ੍ਹਾਂ ਦੇ ਮੈਨੇਜਰ ਤੇ ਹੋਰ ਅਧਿਕਾਰੀ, ਸਿਨਮੇ-ਸ਼ੋ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਅਤੇ ਸਿਨਮਾ ਘਰਾਂ ਵਿਚ ਚਾਹ ਆਦਿ ਦੀਆਂ ਦੁਕਾਨਾਂ ਕਰਨ ਵਾਲੇ ਬੇਅੰਤ ਆਦਮੀ ਆਪਣੇ ਰੋਜ਼ਗਾਰ ਲਈ ਸਿਨਮੇ ਉੱਤੇ ਨਿਰਭਰ ਹੁੰਦੇ ਹਨ। ਸਿਨਮਾ ਇਕ ਅਜਿਹਾ ਉਦਯੋਗ ਹੈ ਜਿਸ ਨੇ ਭਾਰਤ ਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਕਿਸੇ ਹੱਦ ਤਕ ਘਟਾਇਆ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਉਦਯੋਗ ਦੇ ਵਿਕਾਸ ਲਈ ਲੋਕਾਂ ਵਿਚ ਹੋਰ ਉਤਸ਼ਾਹ ਪੈਦਾ ਕਰੇ। ਸਿਨਮਾ ਪ੍ਰਚਾਰ ਦਾ ਵੀ ਇਕ ਪ੍ਰਭਾਵਸ਼ਾਲੀ ਸਾਧਨ ਹੈ। ਇਹ ਤਾਂ ਇਕ ਮਨੋਵਿਗਿਆਨਕ ਸਚਾਈ ਹੈ ਕਿ ਅੱਖੀਂ ਵੇਖੀ ਹੋਈ ਚੀਜ਼ ਦਾ ਅਸਰ ਵਧੇਰੇ ਹੁੰਦਾ ਹੈ। ਇਸ ਲਈ ਸਰਕਾਰਾਂ ਆਪਣੇ ਵਿਚਾਰਾਂ ਦਾ ਪ੍ਰਚਾਰ ਸਿਨਮੇ ਰਾਹੀਂ ਵੀ ਕਰਦੀਆਂ ਹਨ, ਲੋਕ-ਸੰਪਰਕ ਵਿਭਾਗ ਥਾਓਂ ਥਾਈ, ਸ਼ਹਿਰਾਂ-ਪਿੰਡਾਂ ਵਿਚ ਅਜਿਹੀਆਂ ਪ੍ਰਚਾਰਵਾਦੀ ਫ਼ਿਲਮਾਂ ਲੋਕਾਂ ਨੂੰ ਵਿਖਾਉਂਦਾ ਰਹਿੰਦਾ ਹੈ। ਲੜਾਈ ਦੇ ਸਮੇਂ, ਸਿਨਮੇ ਰਾਹੀਂ, ਲੋਕਾਂ ਦੇ ਦਿਲਾਂ ਵਿਚ ਦੇਸ਼-ਪਿਆਰ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ। ਉਂਜ ਇਸ ਰਾਹੀਂ ਸਮਾਜਕ ਕੁਰੀਤੀਆਂ ਵਿਰੁੱਧ ਅਵਾਜ਼ ਉਠਾਈ ਜਾਂਦੀ ਹੈ, ਲੋਕਾਂ ਵਿਚ ਏਕਤਾ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ ਅਤੇ ਆਦਰਸ਼ਕ ਜੀਵਨ ਪ੍ਰਚਾਰਿਆ ਜਾਂਦਾ ਹੈ ‘ਸਤੀ ਸਵਿਤਰੀ’, ‘ਭਗਤ ਸਿੰਘ, ਵਤਨ’ ਅਤੇ ‘ਸ਼ਹੀਦ’ ਆਦਿ ਫ਼ਿਲਮਾਂ ਇਸ ਸਬੰਧ ਵਿਚ ਵਰਣਨ-ਯੋਗ ਹਨ। ਸਿਨਮੇ ਰਾਹੀਂ ਵਪਾਰ ਦੇ ਵਾਧੇ ਲਈ ਇਸ਼ਤਿਹਾਰਬਾਜ਼ੀ ਵੀ ਕੀਤੀ ਜਾਂਦੀ ਹੈ। ਫ਼ਿਲਮ ਅਰਭ ਹੋਣ ਤੋਂ ਪਹਿਲਾਂ ਪਰਦੇ ਉੱਤੇ ਵਿਭਿੰਨ ਵਪਾਰਕ ਵਸਤੂਆਂ ਦੀਆਂ ਸਲਾਈਡਾਂ ਵਿਖਾਈਆਂ ਜਾਦ ਹਨ। ਇਨ੍ਹਾਂ ਸਲਾਈਡਾਂ ਉੱਤੇ ਪ੍ਰਚਾਰੀ ਜਾ ਰਹੀ ਵਸਤ ਦੀ ਫੋਟੋ, ਸਣੇ ਸਬੰਧਤ ਜਾਣਕਾਰੀ ਹੁੰਦੀ ਹੈ। ਅੱਜ ਕਲ ਤਾਂ ਵਪਾਰੀਆਂ ਨੇ ਆਪਣੀਆਂ ਚੀਜ਼ਾਂ-ਵਸਤਾਂ ਦੀ ਮਸ਼ਹੂਰੀ ਲਈ ਬਾਰੇ ਫ਼ਿਲਮਾਂ ਤਿਆਰ ਕਰਵਾ ਲਈਆਂ ਹਨ। ਨਿਰਸੰਦੇਹ ਇਸ ਤਰ੍ਹਾਂ ਦਾ ਪਰਚਾਰ ਵਾਧੇ ਵਿਚ ਬਹੁਤ ਸਹਾਈ ਹੁੰਦਾ ਹੈ। ਵਿਦਿਅਕ ਖੇਤਰ ਵਿਚ ਵੀ ਸਿਨਮੇ ਦੀ ਨਿਵੇਕਲੀ ਥਾਂ ਹੈ। ਯੂਰਪ ਦੇ ਕਈ ਦੇਸ਼ਾਂ ਵਿਚ ਵਿਦਿਆ ਵੀ ਸਿਨਮਿਆਂ ਰਾਹੀਂ ਦਿੱਤੀ ਜਾਣ ਲੱਗ ਪਈ ਹੈ। ਸਿਨਮੇ ਰਾਹੀਂ ਦੱਸੀਆਂ ਗਈਆਂ ਗੱਲਾਂ ਵਿਦਿਆਰਥੀਆਂ ਦੀ ਯਾਦ ਦਾ ਅਨਿੱਖੜ ਅੰਗ ਬਣ ਜਾਂਦੀਆਂ ਹਨ। ਸਿਨਮੇ ਰਾਹੀਂ ਭੂਗੋਲ, ਇਤਿਹਾਸ ਅਤੇ ਵਿਗਿਆਨ ਦੀ ਪੜ੍ਹਾਈ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਜੇ ਅਮਰੀਕਾ ਦੇ ਵਿਦਿਆਰਥੀ ਕਸ਼ਮੀਰ ਦੀ ਧਰਤੀ ਅਤੇ ਉਥੋਂ ਦੇ ਲੋਕਾਂ ਬਾਰੇ ਜਾਣਕਾਰੀ ਪਾਪਤ ਕਰਨਾ ਚਾਹੁਣ ਤਾਂ ਇਸ ਸਬੰਧੀ ਕਿਤਾਬੀ ਪੜ੍ਹਾਈ ਉਨ੍ਹਾਂ ਲਈ ਇੰਨੀ ਲਾਭਦਾਇਕ ਸਿੱਧ ਨਹੀਂ ਹੋ ਸਕਦੀ ਜਿੰਨੀ ਕਿ ਕਸ਼ਮੀਰ ਅਤੇ ਕਸ਼ਮੀਰੀਆਂ ਬਾਰੇ ਪਰਦੇ ‘ਤੇ ਦੱਸੀ ਗਈ ਜਾਣਕਾਰੀ। ਦੇਸ-ਪਰਦੇਸ ਸਬੰਧੀ ਨਿਊਜ਼ ਰੀਲਾਂ ਥੋੜੇ ਜਿਹੇ ਸਮੇਂ ਵਿਚ ਕਿੰਨਾ ਕੁਝ ਦੱਸ ਜਾਂਦੀਆਂ ਹਨ। ਇਸ ਤਰ੍ਹਾਂ ਸਾਡੀ ਜਾਣਕਾਰੀ ਵਿਚ ਬੇਅੰਤ ਵਾਧਾ ਹੁੰਦਾ ਹੈ-ਅਸੀਂ ਦੂਜੇ ਦੇਸ਼ਾਂ ਦੀ ਰਹਿਣੀ- ਬਹਿਣੀ ਤੋਂ ਬਹੁਤ ਕੁਝ ਸਿੱਖਦੇ ਹਾਂ। ਇਹ ਜਾਣਕਾਰੀ ਸਾਡੇ ਦਿਲਾਂ ਵਿਚ ਇਕ-ਦੂਜੇ ਲਈ ਪਿਆਰ ਤੇ ਹਮਦਰਦੀ ਦੀ ਭਾਵਨਾ ਪੈਦਾ ਕਰਦੀ ਹੈ। ਇਹ ਭਾਵਨਾ ਸਾਂਝੀਵਾਲਤਾ ਤੇ ਸੰਸਾਰ-ਅਮਨ ਦੀ ਸਥਿਤੀ ਵਿਚ ਅਤਿਅੰਤ ਸਹਾਇਕ ਹੋ ਸਕਦੀ ਹੈ। ਨਾਲੇ ਬਦੇਸ਼ੀ ਜਾਣ ਵਾਲੀਆਂ ਫ਼ਿਲਮਾਂ ਦੁਆਰਾ ਬਦੇਸ਼ੀ ਸਿੱਕੇ ਦੀ ਕਮਾਈ ਵੀ ਹੁੰਦੀ ਹੈ ਜਿਸ ਨਾਲ ਆਰਥਕ ਹਾਲਤ ਸੁਧਾਰੀ ਜਾ ਸਕਦੀ ਹੈ। ਸਿਨਮੇ ਦਾ ਇਕ ਹੋਰ ਮਹੱਤਵਪੂਰਨ ਲਾਭ ਇਹ ਹੈ ਕਿ ਇਸ ਰਾਹੀਂ ਕਲਾ ਅਤੇ ਬੋਲੀ ਨੂੰ ਵਿਕਾਸ ਕਰਨ ਦਾ ਅਵਸਰ ਮਿਲਦਾ ਹੈ। ਸਿਨਮੇ ਦੇ ਵਿਕਾਸ ਨਾਲ ਇਸ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਉਤਸ਼ਾਹ ਮਿਲਦਾ ਹੈ। ਨਵੇਂ ਨਵੇਂ ਕਹਾਣੀਕਾਰ, ਗੀਤਕਾਰ, ਸੰਗੀਤਕਾਰ, ਐਕਟਰ ਅਤੇ ਚਿੱਤਰਕਾਰ ਆਦਿ ਪੈਦਾ ਹੁੰਦੇ ਹਨ, ਜਿਨ੍ਹਾਂ ਦੁਆਰਾ ਇਹ ਕਲਾਵਾਂ ਵਿਕਾਸ ਕਰਦੀਆਂ ਹਨ। ਜਿਥੋਂ ਤਕ ਬੋਲੀ ਦੇ ਵਿਕਾਸ ਦਾ ਸਬੰਧ ਹੈ, ਇਸ ਵਿਚ ਸਿਨਮੇ ਦੀ ਕਾਫ਼ੀ ਦੇਣ ਹੋ ਸਕਦੀ ਹੈ। ਫ਼ਿਲਮਾਂ ਵਿਚ ਗੀਤਾਂ ਤੇ ਵਾਰਤਾਲਾਪਾਂ ਦੁਆਰਾ ਕਈ ਨਵੇਂ ਸ਼ਬਦ ਆਦਿ ਵਰਤੇ ਜਾਂਦੇ ਹਨ, ਜਿਹੜੇ ਬੋਲੀ ਦੇ ਸ਼ਬਦ-ਭੰਡਾਰ ਵਿਚ ਚੰਗਾ ਵਾਧਾ ਕਰਦੇ ਹਨ। ਉਪਰੋਕਤ ਲਾਭਾਂ ਦੇ ਨਾਲ ਨਾਲ ਸਿਨਮੇ ਦੀਆਂ ਕੁਝ ਹਾਨੀਆਂ ਵੀ ਹਨ। ਇਕ ਤਾਂ ਸਿਨਮਾ ਵੇਖਣ ਨਾਲ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਇਸ ਦੀ ਰੌਸ਼ਨੀ ਅੱਖਾਂ ਉੱਤੇ, ਬੰਦ ਹਾਲ ਦੀ ਬਦਬੂ ਫੇਫੜਿਆਂ ਉੱਤੇ, ਛੂਤ-ਛਾਤ ਦੇ ਰੋਗੀਆਂ ਨਾਲ ਮੇਲ-ਜੋਲ ਸਮੁੱਚੀ ਸਿਹਤ ਉੱਤੇ ਬੁਰਾ ਪ੍ਰਭਾਵ ਪਾਉਂਦੀ ਹੈ। ਧਿਆਨ ਨਾਲ ਵਿਚਾਰਿਆਂ, ਘੱਟ ਸਿਨਮੇ ਵੇਖਣ, ਚੰਗੇ ਦਰਜੇ ਵਿਚ ਵੇਖਣ ਅਤੇ ਸਾਵਧਾਨੀ ਤੋਂ ਕੰਮ ਲੈਣ ਨਾਲ ਇਸ ਬੁਰੇ ਅਸਰ ਤੋਂ ਬਚਿਆ ਜਾ ਸਕਦਾ ਹੈ। ਦੁਜੇ, ਸਿਨਮੇ ਦੁਆਰਾ ਆਮ ਜਨਤਾ ਦੇ ਆਚਰਣ ਉੱਤੇ ਬੁਰਾ ਅਸਰ ਪੈਂਦਾ ਹੈ। ਇਸ ਵਿਚ ਸੰਦੇਹ ਨਹੀਂ ਕਿ ਅੱਜ ਕਲ੍ਹ ਅਜਿਹੀਆਂ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ, ਜਿਨਾਂ ਵਿਚ ਨੀਵੇਂ ਦਰਜੇ ਦੀਆਂ ਆਚਰਣਹੀਣ ਗੱਲਾਂ ਹੁੰਦੀਆਂ ਹਨ। ਇਸ ਦਾ ਕਾਰਣ ਸ਼ਾਇਦ ਇਹ ਹੈ ਕਿ ਫ਼ਿਲਮਾਂ ਬਣਾਉਣ ਵਾਲਿਆਂ ਦਾ ਮੰਤਵ ਆਮ ਲੋਕਾਂ ਨੂੰ ਨੀਵੀਂ ਪੱਧਰ ਦੀਆਂ ਗੱਲਾਂ ਵਿਖਾ ਕੇ ਖ਼ੁਸ਼ ਕਰਨਾ ਅਤੇ ਪੈਸਾ ਕਮਾਉਣਾ ਹੈ, ਪਰ ਜੇ ਸਰਕਾਰ ਇਸ ਸਬੰਧੀ ਆਪਣੀ ਨਿਗਰਾਨੀ ਕਰੜੀ ਕਰ ਕੇ ਘਟੀਆ ਫ਼ਿਲਮਾਂ ਤੇ ਰੋਕ ਲਾਏ ਅਤੇ ਦਰਸ਼ਕ ਫ਼ਿਲਮਾਂ ਵਿਚੋਂ ਚੰਗੀਆਂ ਗੱਲਾਂ ਹਿਣ ਕਰਨ, ਤਾਂ ਬਚਾਅ ਹੋ ਸਕਦਾ ਹੈ। ਤੀਜੇ, ਸਿਨਮਾ ਵੇਖਣ ਨਾਲ ਪੈਸਾ ਅਜਾਈਂ ਜਾਂਦਾ ਹੈ ਅਤੇ ਭੈੜੀਆਂ ਵਾਦੀਆਂ ਪੈ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਸਿਨਮਾ ਦੇਖਣ ਦੀ ਆਦਤ ਵੀ ਅਫ਼ੀਮ ਖਾਣ ਦੀ ਆਦਤ ਨਾਲੋਂ ਘੱਟ ਨਹੀਂ ਹੁੰਦੀ। ਜਿਸ ਨੂੰ ਇਹ ਝੱਸ ਪੈ ਜਾਏ, ਉਹ ਪੈਸੇ ਚੋਰੀ ਕਰ ਕੇ ਵੀ ਇਸ ਨੂੰ ਪੂਰਾ ਕਰਦਾ