Ranjeet Online Typing

Name: ID: Time: 10
SET Time
Font Size:
Paragraph Words: XXX
Typing paragraph
ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਹਿੱਸੇਦਾਰੀ ਦੀ ਮੰਗ ਸੰਸਾਰ ਵਿਚ ਪ੍ਰਤੀ ਦਿਨ ਜ਼ੋਰ ਫੜਦੀ ਜਾ ਰਹੀ ਹੈ। ਕਈ ਥਾਵਾਂ ਤੇ ਤਾਂ ਇਸ ਮੰਗ ਨੇ ਕ੍ਰਾਂਤੀਕਾਰੀ ਤੇ ਹਿੰਸਕ ਰੂਪ ਵੀ ਧਾਰਨ ਕੀਤਾ ਹੈ। ਉਦਯੋਗਿਕ ਤੌਰ ਤੇ ਵਿਕਸਤ ਦੇਸ਼ਾਂ ਦੇ ਵਿਦਿਆਰਥੀ ਹੀ ਨਹੀਂ, ਵਿਕਾਸਸ਼ੀਲ ਦੇਸਾਂ ਦੇ ਵਿਦਿਆਰਥੀ ਵੀ ਅੱਜ ਪ੍ਰਬੰਧਕਾਂ ਤੋਂ ਵਧੇਰੇ ਸੁਤੰਤਰਤਾ ਦੀ ਇੱਛਾ ਰੱਖਦੇ ਹਨ ਅਤੇ ਚਾਹੁੰਦੇ ਹਨ ਕਿ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਰਾਇ ਵੀ ਪੁੱਛੀ ਜਾਏ। ਨੌਜਵਾਨ ਵਿਦਿਆਰਥੀ ਆਪਣੀ ਇਹ ਮੰਗ ਜਲੂਸਾਂ, ਹੜਤਾਲਾਂ, ਨਾਅਰੇਬਾਜ਼ੀਆਂ ਅਤੇ ਰੋਸ ਦੇ ਹੋਰ ਢੰਗਾਂ ਰਾਹੀਂ ਪ੍ਰਗਟ ਕਰਨ ਦਾ ਯਤਨ ਕਰਦੇ ਹਨ ਜੋ ਆਮ ਤੌਰ ਤੇ ਹਿੰਸਾ ਨੂੰ ਜਨਮ ਦਿੰਦੇ ਹਨ। ਇਸ ਰੋਸ ਦਾ ਤੱਤਕਾਲੀ ਕਾਰਣ ਕੋਈ ਵੀ ਹੋ ਸਕਦਾ ਹੈ, ਜਿਵੇਂ ਹੋਸਟਲਾਂ ਵਿਚ ਖਾਣ ਜਾਂ ਰਹਿਣ ਦਾ ਪ੍ਰਬੰਧ ਠੀਕ ਨਾ ਹੋਣਾ ਜਾਂ ਸੰਸਥਾਵਾਂ ਵਿਚ ਉਪਯੋਗੀ ਵਾਤਾਵਰਣ ਦੀ ਘਾਟ ਆਦਿ। ਪਰ ਵਿਦਿਆਰਥੀ ਹਰ ਵਾਰ ਸਬੰਧਤ ਸੰਸਥਾ ਦੇ ਪ੍ਰਬੰਧ ਨੂੰ ਚਲਾਉਣ ਵਿਚ ਆਪਣੀ ਵਧੇਰੇ ਰਾਏ ਲੈਣ ਦੀ ਮੰਗ ਕਰਦੇ ਹਨ। ਨਿਰਸੰਦੇਹ ਵਿਦਿਆਰਥੀ ਨੂੰ ਵਿਦਿਅਕ ਪ੍ਰਬੰਧ ਵਿਚ ਹਿੱਸੇਦਾਰ ਬਣਾਉਣ ਦੀ ਸਮੱਸਿਆ ਬੜੀ ਗੰਭੀਰ ਹੈ। ਕੁਝ ਲੋਕ ਇਸ ਦੇ ਹੱਕ ਵਿਚ ਹਨ ਤੇ ਕੁਝ ਵਿਰੁੱਧ। ਕੁਝ ਲੋਕ ਤਾਂ ਯੁਵਕਾਂ ਦੀ ਇਹ ਮੰਗ ਇਹ ਕਹਿ ਕੇ ਠੁਕਰਾ ਦੇਂਦੇ ਹਨ ਕਿ ਇਹ ਦਿਸ਼ਾ-ਹੀਣ, ਉਦੇਸ਼-ਰਹਿਤ ਤੇ ਵਿਗੜੀ ਹੋਈ ਪੀੜ੍ਹੀ ਦੀ ਅਰਾਜਕਤਾ ਹੈ। ਉਨ੍ਹਾਂ ਅਨੁਸਾਰ ਇਸ ਮੰਗ ਨੂੰ ਸਵੀਕਾਰ ਕਰਨਾ, ਪ੍ਰਬੰਧਕਾਂ ਵੱਲੋਂ ਗੋਡੇ ਟੇਕਣ ਵਾਲੀ ਗੱਲ ਹੈ। ਉਨ੍ਹਾਂ ਨੂੰ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਉਸਾਰ ਨਾਲੋਂ ਅਲੋਚਨਾਤਮਕ ਵਧੇਰੇ ਜਾਪਦੀਆਂ ਹਨ। ਉਹ ਵਿਦਿਆਰਥੀ ਨੇਤਾਵਾਂ ਨੂੰ ਕਿਸੇ ਉੱਚੇ ਉਦੇਸ਼ ਤੋਂ ਪ੍ਰੇਰਿਤ ਮੰਨਣ ਲਈ ਤਿਆਰ ਹੀ ਨਹੀਂ ਹਨ। ਪਰ ਇਹ ਤਾਂ ਇਕ ਗੰਭੀਰ ਸਮੱਸਿਆ ਦਾ ਅਤਿ ਸਧਾਰਣੀਕਰਣ ਹੈ। ਭਾਵੇਂ ਵਿਦਿਆਰਥੀ ਵਿਦਿਅਕ ਸੰਸਥਾਵਾਂ ਵਿਚ ਸੁਧਾਰ ਕਰਵਾਉਣ ਵਾਲੀ ਕਾਰਜਕਾਰਣੀ ਨਹੀਂ ਹਨ ਤੇ ਇਹ ਵੀ ਸੰਭਵ ਹੈ ਕਿ ਉਹ ਪੂਰੀ ਤਰ੍ਹਾਂ ਚੇਤੰਨ ਵੀ ਨਾ ਹੋਣ ਕਿ ਉਹ ਕੀ ਚਾਹੁੰਦੇ ਹਨ, ਪਰ ਉਹ ਏਨਾ ਤਾਂ ਜਾਣਦੇ ਹੀ ਹਨ ਕਿ ਕੀ ਕੁਝ ਉਨ੍ਹਾਂ ਨੂੰ ਪਸੰਦ ਨਹੀਂ ਹੈ। ਇਸ ਲਈ ਇਸ ਮੰਗ ਤੋਂ ਅੰਨੇਵਾਹ ਮੂੰਹ ਮੋੜਨਾ ਵੀ ਯੋਗ ਨਹੀਂ ਹੈ। ਯੂਨੀਵਰਸਿਟੀਆਂ ਤੇ ਕਾਲਜ ਅਜਿਹੇ ਕੇਂਦਰ ਹਨ ਜਿੱਥੋਂ ਨੌਜਵਾਨਾਂ ਨੇ ਚੰਗੇ ਭਵਿੱਖ ਲਈ ਹਰ ਤਰਾਂ ਦੀ ਸਿੱਖਿਆ ਤੇ ਅਭਿਆਸ ਪ੍ਰਾਪਤ ਕਰਨਾ ਹੁੰਦਾ ਹੈ। ਪਰ ਅੱਜ ਦੀ ਵਿਦਿਆ-ਪ੍ਰਣਾਲੀ ਇਸ ਉਦੇਸ਼ ਨੂੰ ਪੂਰਾ ਨਹੀਂ ਕਰ ਰਹੀ। ਨਿਰਾ ਡਿਗਰੀ ਪ੍ਰਾਪਤ ਕਰ ਲੈਣ ਨਾਲ ਰੋਜ਼ਗਾਰ ਪ੍ਰਾਪਤ ਨਹੀਂ ਹੋ ਜਾਂਦਾ, ਇਸ ਦੇ ਲਈ ਤਾਂ ਕੁਝ ਹੋਰ ਯੋਗਤਾਵਾਂ ਦੀ ਵੀ ਲੋੜ ਹੁੰਦੀ ਹੈ। ਜਦ ਤੋਂ ਵਿਦਿਆ ਨੂੰ ਰੋਜ਼ਗਾਰ ਅਧਾਰਤ ਬਣਾਉਣ ਦੀ ਮੰਗ ਵਧੀ ਹੈ ਤਦ ਤੋਂ ਹੀ ਵਿਦਿਆਰਥੀਆਂ ਦੇ ਵਿਦਿਅਕ ਪ੍ਰਬੰਧ ਵਿਚ ਹਿੱਸੇਦਾਰ ਬਣਾਏ ਜਾਣ ਦੀ ਮੰਗ ਵੀ ਵੱਧ ਰਹੀ ਹੈ ਤੇ ਇਹ ਕੋਈ ਅਨਹੋਣੀ ਗੱਲ ਨਹੀਂ ਹੈ ਕਿ ਯੂਨੀਵਰਸਿਟੀਆਂ ਤੇ ਕਾਲਜ ਅਜਿਹੇ ਯੁਵਕਾਂ ਨਾਲ ਭਰੇ ਪਏ ਹਨ ਜਿਨ੍ਹਾਂ ਨੂੰ ਰੋਜ਼ਗਾਰ ਦੀ ਭਾਰੀ ਲੋੜ ਹੈ। ਇਸ ਮੰਗ ਦੇ ਕਈ ਹੋਰ ਪ੍ਰੇਰਣਾ-ਸਰੋਤ ਹਨ। ਅੱਜ ਦਾ ਵਿਦਿਆਰਥੀ ਸਮਾਜਕ ਤੇ ਰਾਜਨੀਤਕ ਜੀਵਨ ਵਿਚ ਫੈਲੇ ਹੋਏ ਭਿਸ਼ਟਾਚਾਰ ਨੂੰ ਦੂਰ ਕਰਨ ਲਈ ਯੂਨੀਵਰਸਿਟੀਆਂ ਨੂੰ ਸਮਾਜ- ਸੁਧਾਰ ਦਾ ਸਾਧਨ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਦੀ ਇਹ ਮੰਗ ਉਨ੍ਹਾਂ ਦੇ ਵੱਡਿਆਂ ਵੱਲੋਂ ਚਲਾਏ ਜਾ ਰਹੇ ਪ੍ਰਬੰਧ ਵਿਚ ਸੁਧਾਰ ਦੀ ਇੱਛਾ ਤੋਂ ਹੀ ਪੈਦਾ ਹੋਈ ਹੈ। ਇਸ ਲਈ ਇਸ ਨੂੰ ਅਜਾਈਂ ਨਹੀਂ ਸੁੱਟ ਦੇਣਾ ਚਾਹੀਦਾ। ਅਸੀਂ ਉੱਪਰ ਵੀ ਦੱਸ ਆਏ ਹਾਂ ਕਿ ਰੋਜ਼ਗਾਰ-ਪ੍ਰਾਪਤੀ ਲਈ ਕੇਵਲ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ, ਕਈ ਹੋਰ ਗੁਣਾਂ ਦੀ ਵੀ ਲੋੜ ਹੁੰਦੀ ਹੈ। ਨੌਜਵਾਨਾਂ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚੋਂ ਨਿਕਲ ਕੇ ਇਕ ਅਤਿ ਕਠਿਨ ਤੇ ਗੁੰਝਲਦਾਰ ਜੀਵਨ ਦਾ ਸਾਹਮਣਾ ਕਰਨਾ ਹੁੰਦਾ ਹੈ। ਉਨ੍ਹਾਂ ਵੱਖ ਵੱਖ ਸੰਸਥਾਵਾਂ ਵਿਚ ਜਾ ਕੇ ਕੰਮ ਕਰਨਾ ਹੁੰਦਾ ਹੈ। ਇਸ ਸਭ ਵਿਚ ਉਹ ਤਾਂ ਹੀ ਸਫ਼ਲ ਹੋ ਸਕਦੇ ਹਨ ਜੇਕਰ ਪੜਾਈ ਸਮੇਂ ਉਨ੍ਹਾਂ ਨੂੰ ਅਜਿਹੇ ਕੰਮਾਂ ਦੀ ਕੁਝ ਸਿਖਲਾਈ ਦਿੱਤੀ ਗਈ ਹੋਏ॥ ਇਹ ਕਹਾਵਤ ਪ੍ਰਸਿੱਧ ਹੈ ਕਿ ‘ਵਾਟਰਲੂ ਦੀ ਲੜਾਈ ਈਟਨ ਦੇ ਖੇਡ-ਮੈਦਾਨਾਂ ਵਿਚ ਜਿੱਤੀ ਗਈ ਸੀ। ਪਰ ਅੱਜ ਦੇ ਨੌਜਵਾਨਾਂ ਸਾਹਮਣੇ ਤਾਂ ਇਸ ਨਾਲੋਂ ਵੀ ਵਡੇਰੀਆਂ ਚੁਣੌਤੀਆਂ ਹਨ। ਜੇਕਰ ਉਨ੍ਹਾਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪ੍ਰਬੰਧ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਮੌਕਾ ਦਿੱਤਾ ਜਾਏ ਤਾਂ ਇਹ ਤਜਰਬਾ ਉਨ੍ਹਾਂ ਨੂੰ ਜੀਵਨ ਦੀਆਂ ਹੋਰ ਵੱਡੀਆਂ ਚੁਣੌਤੀਆਂ ਸਵੀਕਾਰ ਕਰਨ ਵਿਚ ਸਹਾਈ ਸਿੱਧ ਹੋ ਸਕਦਾ ਹੈ। ਅੱਜ ਦਾ ਯੁਵਕ ਚਾਹੁੰਦਾ ਹੈ ਕਿ ਸਮਾਜ ਵਿਚ ਉਸ ਦਾ ਵਿਲੱਖਣ ਸਥਾਨ ਹੋਏ।ਉਹ ਵੱਡਿਆਂ ਦੇ ਆਦੇਸ਼ਾਂ ਨੂੰ ਹੂ-ਬ-ਹੂ ਪਾਲਣ ਦੀ ਥਾਂ ਆਪਣੇ ਰਾਹ ਆਪ ਭਾਲਣ ਦਾ ਚਾਹਵਾਨ ਹੈ।ਉਹ ਚਾਹੁੰਦਾ ਹੈ ਕਿ ਉਸ ਦੇ ਵਿਚਾਰਾਂ ਨੂੰ ਵਿਅਰਥ ਸਮਝ ਕੇ ਰੱਦ ਨਾ ਕੀਤਾ ਜਾਏ। ਅੱਜ ਦਾ ਯੁਵਕ ਪਹਿਲੇ ਲੋਕਾਂ ਨਾਲੋਂ ਕਈ ਪੱਖਾਂ ਤੋਂ ਵਧੇਰੇ ਚੇਤੰਨ ਹੈ। ਭਾਵੇਂ ਉਸ ਦੇ ਸਾਰੇ ਵਿਚਾਰ ਜ਼ਰੂਰੀ ਨਹੀਂ ਕਿ ਠੀਕ ਹੀ ਹੋਣ, ਪਰ ਇਹ ਬਿਲਕੁਲ ਗਲਤ ਵੀ ਨਹੀਂ ਹੋ ਸਕਦੇ। ਇਸ ਲਈ ਵਿਦਿਅਕ ਪ੍ਰਬੰਧ ਵਿਚ ਜੇ ਉਸ ਦੀ ਰਾਇ ਵੀ ਪੁੱਛ ਲਈ ਜਾਏ ਤਾਂ ਕੋਈ ਹਰਜ ਨਹੀਂ। ਇਸ ਵਿਚਾਰ ਨੂੰ ਇਕ ਯੋਗ ਦੇ ਤੌਰ ਤੇ ਯੂਰਪ, ਅਮਰੀਕਾ ਅਤੇ ਏਸ਼ੀਆ ਦੀਆਂ ਕਈ ਯੂਨੀਵਰਸਿਟੀਆਂ ਵਿਚ ਅਪਣਾਇਆ ਗਿਆ ਹੈ ਜਿਸ ਦੇ ਸੰਤੋਖਜਨਕ ਸਿੱਟੇ ਪ੍ਰਾਪਤ ਹੋ ਰਹੇ ਹਨ। ਵਿਦਿਆਰਥੀਆਂ ਨੂੰ ਆਪਣੇ ਹੋਸਟਲਾਂ ਦਾ ਪ੍ਰਬੰਧ ਆਪ ਕਰਨ ਦੀ ਆਗਿਆ ਦਿੱਤੀ ਗਈ ਹੈ ਤੇ ਅਨੁਸ਼ਾਸਨ ਸਥਾਪਤ ਰੱਖਣ ਵਿਚ ਵੀ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਰੋਸਾਂ ਤੇ ਜਲਸਾਂ ਆਦਿ ਦੀ ਮਾਤਰਾ ਘਟੀ ਹੈ ਉੱਥੇ ਕੈਂਪਸ ਦਾ ਵਾਤਾਵਰਣ ਸੁਧਾਰਨ ਵਿਚ ਵੀ ਸਹਾਇਤਾ ਮਿਲੀ ਹੈ। ਇਸ ਦਾ ਕਾਰਣ ਇਹ ਹੈ ਕਿ ਜਦੋਂ ਇਨਸਾਨ ਨੂੰ ਕੋਈ ਜ਼ਿਮੇਵਾਰੀ ਸੌਂਪ ਦਿੱਤੀ ਜਾਂਦੀ ਹੈ ਤਾਂ ਉਸ ਅੰਦਰ ਜ਼ਿਮੇਵਾਰੀ ਦੀ ਭਾਵਨਾ ਉਤਪੰਨ ਹੋ ਜਾਂਦੀ ਹੈ ਤੇ ਉਹ ਠੀਕ ਰਸਤੇ ’ਤੇ ਆ ਜਾਂਦਾ ਹੈ। ਵਿਦਿਆਰਥੀ ਵਿਦਿਅਕ ਸੰਸਥਾਵਾਂ ਦੇ ਪ੍ਰਬੰਧ ਦੇ ਕਈ ਪੱਖਾਂ ਵਿਚ ਮਹੱਤਵਪੂਰਣ ਯੋਗਦਾਨ ਦੇ ਸਕਦੇ ਹਨ, ਪਰ ਇਸ ਕੰਮ ਲਈ ਪ੍ਰਬੰਧਕਾਂ ਵਿਚ ਯੋਗਤਾ ਤੇ ਹੌਸਲੇ ਦੀ ਲੋੜ ਹੈ। ਇਸ ਤਰ੍ਹਾਂ ਉਹ ਤਜਰਬਾ ਵੀ ਪ੍ਰਾਪਤ ਕਰ ਸਕਦੇ ਹਨ ਜੋ ਭਵਿੱਖ ਦੇ ਜੀਵਨ ਵਿਚ ਉਨ੍ਹਾਂ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਉਦਾਹਰਣ ਵਜੋਂ, ਉਹ ਵਿਦਿਆਰਥੀ-ਭਲਾਈ ਫੰਡ ਦੇ ਪ੍ਰਬੰਧ, ਹੋਸਟਲਾਂ ਦੇ ਪ੍ਰਬੰਧ ਅਤੇ ਖੇਡਾਂ ਦੇ ਖੇਤਰ ਵਿਚ ਕਈ ਜ਼ਿਮੇਵਾਰੀਆਂ ਨਿਭਾ ਸਕਦੇ ਹਨ ਅਤੇ ਅਨੁਸ਼ਾਸਨ ਕਾਇਮ ਰੱਖਣ ਵਿਚ ਸਹਾਇਕ ਸਿੱਧ ਹੋ ਸਕਦੇ ਹਨ। ਉਨ੍ਹਾਂ ਨੂੰ ਪੜਾਈ ਤੋਂ ਛੁੱਟ ਕਈ ਤਰ੍ਹਾਂ ਦੀਆਂ ਗਤੀ- ਵਿਧੀਆਂ ਚਲਾਉਣ ਦੀ ਜ਼ਿਮੇਵਾਰੀ ਵੀ ਦਿੱਤੀ ਜਾ ਸਕਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਵਿਦਿਅਕ ਸੰਸਥਾਵਾਂ ਦੇ ਪ੍ਰਬੰਧ ਦੇ ਹਰ ਖੇਤਰ ਵਿਚ ਵਿਦਿਆਰਥੀਆਂ ਨੂੰ ਹਿੱਸੇਦਾਰ ਬਣਾਇਆ ਜਾਏ। ਅਜਿਹਾ ਕਰਨ ਨਾਲ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੇ ਅਧਿਆਪਕ ਤਕ ਆਪ ਚੁਣਨ ਦੀ ਮੰਗ ਕੀਤੀ ਹੈ। ਇਸ ਨਾਲ ਪੜ੍ਹਾਈ ਤੇ ਅਨੁਸ਼ਾਸਨ ਉੱਪਰ ਬਹੁਤ ਬੁਰਾ ਅਸਰ ਪੈ ਸਕਦਾ ਹੈ। ਇਸ ਤੋਂ ਬਿਨਾਂ ਵਿਦਿਆਰਥੀ ਤੇ ਅਧਿਆਪਕ ਦੇ ਆਪਸੀ ਰਿਸ਼ਤੇ ਵਿਚ ਵੀ ਤਰੇੜ ਪੈਣ ਦਾ ਡਰ ਹੈ। ਸੰਭਵ ਹੈ ਕਿ ਵਿਦਿਆਰਥੀ ਕੁਝ ਵਧੇਰਾ ਸਨਮਾਨ ਪ੍ਰਾਪਤ ਕਰਦਿਆਂ ਹੀ ਆਪਣੇ ਅਧਿਆਪਕਾਂ ਦੀ ਇੱਜ਼ਤ ਕਰਨੀ ਤੇ ਹੁਕਮ ਮੰਨਣਾ ਛੱਡ ਦੇਣ ਜਿਸ ਦੇ ਫਲਸਰੂਪ ਅਨੁਸ਼ਾਸਨ-ਹੀਣਤਾ ਪੈਦਾ ਹੋਏਗੀ ਤੇ ਵਿਦਿਅਕ ਵਾਤਾਵਰਣ ਵਿਗੜ ਜਾਏਗਾ। ਥੋੜੀ ਅਜ਼ਾਦੀ ਪ੍ਰਾਪਤ ਕਰ ਕੇ ਵਿਦਿਆਰਥੀ ਵਧੇਰੇ ਸੁਤੰਤਰਤਾ ਲਈ ਜਿੱਦ ਕਰ ਸਕਦੇ ਹਨ, ਜੋ ਸ਼ਾਇਦ ਉਨ੍ਹਾਂ ਲਈ ਠੀਕ ਨਾ ਹੋਏ।ਇਸ ਲਈ ਸਿੱਖਿਆ-ਸੰਸਥਾਵਾਂ ਨੂੰ ਚਲਾਉਣ ਵਿਚ ਵਿਦਿਆਰਥੀਆਂ ਦਾ ਯੋਗਦਾਨ ਇਕ ਨਿਸਚਿਤ ਸੀਮਾ ਨੂੰ ਪਾਰ ਨਹੀਂ ਕਰਨਾ ਚਾਹੀਦਾ। ਭਾਵੇਂ ਵਿਦਿਆਰਥੀਆਂ ਨੂੰ ਵਿਦਿਅਕ ਪ੍ਰਬੰਧ ਵਿਚ ਹਿੱਸੇਦਾਰ ਬਣਾਉਣ ਦੇ ਚੰਗੇ-ਮਾੜੇ ਦੁਹਾਂ ਤਰ੍ਹਾਂ ਦੇ ਨਤੀਜੇ ਸੰਭਵ ਹਨ, ਫਿਰ ਵੀ ਇਹ ਸਮੇਂ ਦੀ ਲੋੜ ਹੈ ਤੇ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ।ਵਿਦਿਆਰਥੀਆਂ ਦੀ ਇਹ ਮੰਗ ਠੀਕ ਹੈ ਕਿ ਸਿੱਖਿਆ-ਸੰਸਥਾਵਾਂ ਅਤੇ ਸਿੱਖਿਆ-ਪ੍ਰਣਾਲੀ ਵਿਚ ਸੁਧਾਰ ਹੋਣਾ ਚਾਹੀਦਾ ਹੈ। ਇਹ ਮੰਗ ਵਾਸਤਵ ਵਿਚ ਵੱਡਿਆਂ ਦੇ ਅਵੇਸਲੇਪਨ ਦਾ ਸਿੱਟਾ ਵੀ ਹੈ। ਇਸ ਅਵੇਸਲੇਪਨ ਨੂੰ ਤਿਆਗਣ ਤੇ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਨੂੰ ਸਮਝਣ ਦੀ ਲੋੜ ਹੈ। ਅੱਜ ਸਾਰਾ ਵਿਸ਼ਵ ਇਸ ਲੋੜ ਨੂੰ ਮਹਿਸੂਸ ਕਰਦਾ ਹੈ ਤੇ ਇਸ ਕੰਮ ਲਈ ਵੱਡਿਆਂ ਨੂੰ ਛੋਟਿਆਂ ਨਾਲ ਨਿਮਰਤਾ ਅਤੇ ਸਿਆਣਪ ਨਾਲ ਪੇਸ਼ ਆਉਣਾ ਚਾਹੀਦਾ ਹੈ। ਦੂਜੇ ਪਾਸੇ ਨੌਜਵਾਨਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਵੱਡਿਆਂ ਤੋਂ ਸੇਧ ਤੇ ਮੱਦਦ ਲੈਣ। ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੀ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਤੇ ਵਿਦਿਆ ਦੀ ਸਾਰਥਕਤਾ ਨੂੰ ਮਹੱਤਵਪੂਰਨ ਬਣਾਇਆ ਜਾ ਸਕਦਾ ਹੈ।
Type Here
Paragraph By : Ranjeet Kaur

App. Ver.: 4.0.24.2

Fully compatible with Latest Firefox & Chrome browser.

GUIDELINE / ABOUT / HELP FOR TYPING SOFTWARE

The main objective of this website is to provide an easy typing experience with the help of typing software. There are many types of typing software on this website. For a new user, it is a bit difficult to understand. What is the right option for him/her. Let's start and know about each one.

  1. Akaal Typing Tutor: This is for users who are learners. They do not know how to type and they do not have control over the keyboard. If you make many mistakes while typing then this is also for you, as it will help reduce stroke error.
  2. Typing Practice: very useful for users who are beginer in typing. this is the next step of typing on this website. after gaining basic skill of typing in specific language. you can continue here your typing journey. it is more difficult to do typing paragraph without any help or hint. don't worry in here is an optional highlighter and live report available for you. you can't mis type or skip any word, because highlighter always helps you. practicing typing with it, makes it interesting also build your typing speed and accuracy. you will get typing report in both words based and character based rules with basic information.
  3. Mock Test: It is very popular typing interface as it is similar to typing test. It does not have supporting features, which makes it a typing test simulator software. here you will get full typing test report on result window, by default you will get character based report. But you can set your own typing rules and also can get words based typing report. in the typing report you can check various types of error such as split, join/merge, wrong, skip, extra, and wrong words. you can also save these records in your profile and track own typing progress. so it is useful for every user.
  4. Chunk Test: It contains all features of "Mock Test". Difference is that it has fixed width interface that provide typing paragraph in chunks and mock test provides full screen width and provide full paragraph. chuck test built based on SSSB 2018 typing rules. espeacially for sssb's candidates. there is nothing special it just copy of specific board's software. keep your practice continue on mock test.