Ranjeet Online Typing

Name: ID: Time: 10
SET Time
Font Size:
Paragraph Words: XXX
Typing paragraph
ਅਜੋਕੇ ਜੀਵਨ ਵਿਚ ਫ਼ੈਸ਼ਨ-ਪ੍ਰਤੀ ਘਰ ਕਰ ਗਈ ਹੈ।ਵਾਧੂ ਵਿਖਾਵਾ, ਰੀਸ ਤੇ ਖੋਖਲਾਪਨ ਆਦਿ ਲੱਛਣ ਫੈਸ਼ਨ ਦੀ ਜੜ੍ਹ ਹਨ। ਫ਼ੈਸ਼ਨ ਨੇ ਗੰਭੀਰਤਾ ਖ਼ਤਮ ਕਰ ਕੇ ਚੁਲਬੁਲੇਪਨ ਨੂੰ ਜਨਮ ਦਿੱਤਾ ਹੈ। ਨਿੱਤ ਨਵੇਂ ਫੈਸ਼ਨ ਸੱਭਿਆਚਾਰ ਨੂੰ ਢਾਹ ਲਾ ਰਹੇ ਹਨ। ਵਿਦਿਆਰਥੀ-ਜਗਤ ਵਿਚ ਇਹ ਇਕ ਗ਼ਲਤ-ਫ਼ਹਿਮੀ ਹੈ ਕਿ ਸਕੂਲ-ਕਾਲਜ ਦਾ ਵਿਦਿਆਰਥੀ ਫ਼ੈਸ਼ਨ ਤੋਂ ਬਗੈਰ ਕਿਵੇਂ ਰਹਿ ਸਕਦਾ ਹੈ, ਪਰ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਾਦਾ ਜੀਵਨ ਤੇ ਉੱਚੇ ਵਿਚਾਰ ਸਫ਼ਲਤਾ ਦੀ ਕੁੰਜੀ ਹਨ। ਲਾਲ ਗੋਦੜੀ ਵਿਚ ਹੀ ਲੁਕੇ ਹੁੰਦੇ ਹਨ। ਕੁਦਰਤ ਦੀ ਸਾਦਗੀ ਵਿਚ ਅੰਤਾਂ ਦੀ ਸੁਹਜ ਭਰੀ ਹੁੰਦੀ ਹੈ ਅਤੇ ਸਾਡੇ ਵੱਡੇ-ਵਡੇਰਿਆਂ ਤੇ ਗੁਰੂਆਂ-ਪੀਰਾਂ ਦਾ ਜੀਵਨ ਸਾਦਾ ਤੇ ਸਵੱਛ ਸੀ। ਹੋਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈ ਫੈਸ਼ਨ ਕਰਦੇ ਹਨ ਆਪਣੇ ਵਿੱਤ ਨੂੰ ਵੇਖ ਕੇ, ਪਰ ਵਿਦਿਆਰਥੀ ਫੈਸ਼ਨ ਕਰਦੇ ਹਨ ਨਕਲ ਤੇ ਵਿਖਾਵੇ ਦੀ ਖ਼ਾਤਰ। ਕਿਸੇ ਦੀਆਂ ਚੰਗੀਆਂ ਆਦਤਾਂ ਤਾਂ ਇਹ ਛੇਤੀ ਕੀਤੇ ਗਹਿਣ ਨਹੀਂ ਕਰਦੇ ਪਰ ਭੈੜੀਆਂ ਨੂੰ ਅਜਿਹਾ ਪੱਲੇ ਬੰਦੇ ਹਨ ਕਿ ਛੱਡਣ ਦਾ ਨਾਂ ਨਹੀਂ ਲੈਂਦੇ। ਵਿਦਿਆਰਥੀਆਂ ਦੇ ਕੱਪੜੇ ਨਵੀ ਤੋਂ ਨਵੀਨਤਰ ਕੱਟ ਦੇ ਹੁੰਦੇ ਹਨ-ਲੜਕੇ ਅਮਰੀਕਨ ਤੇ ਬਬ-ਸ਼ਰਟਾਂ, ਕਦੀ ਤੀਹ-ਪੈਂਤੀ ਇੰਚ ਮੁਹਰੀ ਵਾਲੀਆਂ ਪੈਂਟਾਂ ਤੇ ਕਦੀ ਬੇਹੱਦ ਤੰਗ ਹੈ ਜਿਹੜੀਆਂ ਪਾ ਕੇ ਸਧਾਰਨ ਤੌਰ ਤੇ ਚੱਲਿਆ ਵੀ ਨਹੀਂ ਜਾ ਸਕਦਾ ਆਦਿ ਪਾਈ। ਲੜਕੀਆਂ ਐਨ ਫ਼ਿਟ, ਤੋੜ ਤੀਕ ਸੀਤੀਆਂ ਹੋਈਆਂ ਤੇ ਬਾਹਵਾਂ-ਰਹਿਤ ਕਮੀਜ਼ਾਂ, ਘੱਗਰੇ ਵਰਗੀਆਂ ਸਲਵਾਰਾਂ ਜਾਂ ਬੱਲ ਬਾਟਮਾਂ, ਨਵੀਨਤਰ ਫੈਸ਼ਨ ਦੇ ਵਾਲ, ਨਹੁੰ ਪਾਲਸ਼-ਰੰਗੇ ਵਧੇ ਦੇ ਕੇ ਨਾਈਲਨ ਦੀਆਂ ਚੁੰਨੀਆਂ ਮੋਢਿਆਂ ਤੇ ਸੱਟੀ ਫਿਰਦੀਆਂ ਹਨ। ਬਣਾਉਟੀ ਸੁਹਜ ਇਨਾ ਵੱਧ ਗਿਆ ਹੈ ਕਿ ਸਾਡੇ ਕਈ ਬਜ਼ੁਰਗ ਕਹਿੰਦੇ ਸੁਣੇ ਗਏ ਹਨ ਕਿ ਅੱਜ ਕੱਲ ਦੀਆਂ ਵਿਆਹੀਆਂ ਤੇ ਕੁਆਰੀਆਂ ਵੇਖਣ ਵਿਚ ਇਕੋ ਜਿਹੀਆਂ ਲੱਗਦੀਆਂ ਹਨ। ਹੋਰ ਤਾਂ ਹੋਰ, ਪੜਾਈ ਸਬੰਧੀ ਵੀ ਕਈ ਫੈਸ਼ਨ ਪਚੱਲਤ ਹੋ ਗਏ ਹਨ। ਹੁਣ ਵਿਦਿਆਰਥੀ ਘੱਟ ਪੜ੍ਹਨ, ਵਧੇਰੇ ਸ਼ਰਾਰਤਾਂ ਕਰਨ, ਅਧਿਆਪਕ ਨਾਲ ਗੁਸਤਾਖੀ ਕਰਨ, ਪਾਠ-ਪੁਸਤਕਾਂ ਦੀ ਥਾਂ ਨੋਟ-ਗਾਈਡਾਂ ਪੜ੍ਹਨ, ਸਕੂਲ-ਕਾਲਜ ਵਿਚ ਖ਼ਾਲੀ ਹੱਥ ਜਾਂ ਇਕ ਫ਼ਾਈਲ ਲਈ ਫਿਰਨ, ਜਮਾਤ ਵਿਚ ਬੇਧਿਆਨੇ ਬੈਠਣ, ਜਮਾਤ ਵਿਚੋਂ ਗੈਰ-ਹਾਜ਼ਰ ਰਹਿਣ, ਪੜਨ ਦੀ ਥਾਂ ਟਕ-ਸ਼ਾਪਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਤੇ ਸਿਨੇਮਾਘਰਾਂ ਵੱਲ ਚੱਕਰ ਕੱਟਣ ਅਤੇ ਇਮਤਿਹਾਨ ਵਿਚ ਨਕਲਾਂ ਮਾਰਨ ਆਦਿ ਨੂੰ ਨਵੀਨ ਫੈਸ਼ਨ ਸਮਝਦੇ ਹਨ। । ਫ਼ੈਸ਼ਨਾਂ ਨੇ ਤਾਂ ਵਿਦਿਆਰਥੀਆਂ ਦੀ ਰਹਿਣੀ-ਬਹਿਣੀ ਵਿਚ ਓਪਰਾਪਨ, ਬਣਾਉਟੀ ਸੱਜ- ਧੱਜ, ਫੋਕੀ ਸ਼ੋ ਤੇ ਫੌ-ਫਾਂ, ਝੂਠ-ਫ਼ਰੇਬ, ਹੇਰਾ-ਫੇਰੀ ਤੇ ਰੁਮਾਂਸ ਆਦਿ ਭੈੜੀਆਂ ਵਾਦੀਆਂ ਦੀ ਭਰਤੀ ਕਰ ਦਿੱਤੀ ਹੈ। ਉਹ ਜੋ ਕੁਝ ਬਾਹਰੋਂ ਦਿੱਸਦੇ ਹਨ, ਉਹ ਕੁਝ ਵਿਚੋਂ ਨਹੀਂ ਹੁੰਦੇ।ਉਹ ਜੋ ਕਹਿੰਦੇ ਹਨ, ਵਿਖਾਵੇ ਲਈ ਆਖਦੇ ਹਨ। ਉਹ ਮਾਰ ਖਾ-ਲੈਣਗੇ, ਪਰ ਕੁੜੀਆਂ ਨੂੰ ਅਵਾਜ਼ੇ ਕੱਸਣੋਂ ਨਹੀਂ ਟਲਣਗੇ ; ਉਹ ਭੁੱਖੇ ਰਹਿ ਲੈਣਗੇ, ਪਰ ਆਪਣੀ ਪੈਂਟ ਦੀ ਕਰੀਜ਼ ਨੂੰ ਭਾਨ ਨਹੀਂ ਪੈਣ ਦੇਣਗੇ। ਉਹ ਮਾਪਿਆਂ ਤੇ ਅਧਿਆਪਕਾਂ ਦੀਆਂ ਝਿੜਕਾਂ ਸਹਿ ਲੈਣਗੇ, ਪਰ ਅਵਾਰਾਗਰਦੀ ਨਹੀਂ ਛੱਡਣਗੇ। ਇਹ ਸਾਰਾ ਕੁਝ ਕਿੰਨਾ ਖੋਖਲਾ ਤੇ ਮਨੋਰਥਹੀਣ ਹੈ, ਕੋਈ ਨਹੀਂ ਸੋਚਦਾ। ਫ਼ੈਸ਼ਨਾਂ ਨੇ ਤਾਂ ਵਿਦਿਆਰਥੀਆਂ ਦੀ ਖਾਧ-ਖੁਰਾਕ ਵਿਚ ਵੀ ਕੀ-ਨ-ਕੀ ਕਰ ਦਿੱਤਾ ਹੈ। ਅੱਜ ਵਿਦਿਆਰਥੀ ਦੁੱਧ ਦੀ ਥਾਂ ਚਾਹ ਜਾਂ ਕਾਫ਼ੀ, ਸ਼ਰਾਬ ਪੀਣ, ਸਿਗਰਟ ਫੁਕਣ, ਚਟਪਟੀਆਂ ਚੀਜ਼ਾਂ, ਗੋਲ-ਗੱਪੇ ਤੇ ਮਸਾਲੇਦਾਰ ਚਾਟ ਆਦਿ ਤੇ ਹੋਰ ਨਿੱਕ-ਸੁਕ ਖਾਣ ਵਿਚ ਆਪਣਾ ਮਾਣ ਸਮਝਦਾ ਹੈ। ਇਨਾਂ ਫੈਸ਼ਨਾਂ ਦੁਆਰਾ ਦੇਸ ਦਾ ਬਹੁਤ ਸਾਰਾ ਸਰਮਾਇਆ ਅਜਾਈਂ ਜਾ ਰਿਹਾ ਹੈ-ਫੇਲ ਹੋਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਮਨ ਦੀ ਸ਼ਾਂਤੀ ਅਲੋਪ ਹੋ ਰਹੀ ਹੈ ; ਘਟੀਆਪਨ ਆ ਰਿਹਾ ਹੈ ਤੇ ਸਾਊਪਨ ਅਲੋਪ ਹੋ ਰਿਹਾ ਹੈ ; ਚਲਾਕੀ ਵਧ ਰਹੀ ਹੈ ਤੇ ਸਿਆਣਪ ਘੱਟ ਰਹੀ ਹੈ। ਸਿਹਤਾਂ ਖ਼ਰਾਬ ਹੋ ਰਹੀਆਂ ਹਨ ਤੇ ਰੋਗ ਡੇਰੇ ਜਮਾ ਰਹੇ ਹਨ ਅਤੇ ਜੁਆਨ ਬੁੱਢਿਆਂ ਤੋਂ ਵੀ ਗਏ- ਗੁਜ਼ਰੇ ਜਾਪ ਰਹੇ ਹਨ। ਵਿਦਿਆਰਥੀ-ਜਗਤ, ਜਿਸ ਨੇ ਕੱਲ੍ਹ ਨੂੰ ਭਾਰਤ ਦੀ ਵਾਗ-ਡੋਰ ਸਾਂਭਣੀ ਹੈ ਜਾਂ ਜੋ ਭਾਰਤ ਦਾ ਭਵਿੱਖਤ ਹੈ, ਦਾ ਢਹਿੰਦੀਆਂ ਕਲਾਂ ਵਿਚ ਜਾਣਾ ਦੇਸ ਨੂੰ ਹਾਨੀ ਪੁਚਾਉਣਾ ਹੈ। ਚੰਗੀ ਗੱਲ ਤਾਂ ਇਹ ਹੈ ਕਿ ਵਿਦਿਆਰਥੀ ਆਪਣੇ ਕਰਤੱਵ ਨੂੰ ਸਮਝਣ, ਸੁੱਕੀ ਰੂੰ-ਫ਼ਾਂ ਨੂੰ ਤਿਆਗਣ, ਸੁਥਰਾ ਤੇ ਚੰਗਾ ਖਾਣ, ਸਾਦਾ ਪਾਉਣ, ਉੱਚੇ-ਸੁੱਚੇ ਵਿਚਾਰ ਹਿਣ ਕਰਨ, ਪੜ੍ਹ-ਲਿਖ ਕੇ ਸਮੇਂ ਦਾ ਪਰਾ- ਪੂਰਾ ਲਾਭ ਉਠਾਉਣ, ਮਨ ਨੂੰ ਸ਼ੁੱਧ ਕਰਨ ਅਤੇ ਤਨ ਨੂੰ ਸਾਫ਼ ਰੱਖਣ ਤਾਂ ਹੀ ਭਾਰਤ ਦਾ ਭਵਿੱਖਤ ਉਜਲਾ ਹੋ ਸਕਦਾ ਹੈ। ਅਜੇ ਡੁੱਲ੍ਹਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸਵੇਰ ਦਾ ਭੁੱਲਿਆ ਸ਼ਾਮੀ ਘਰ ਆ ਜਾਏ ਤਾਂ ਉਹ ਭੁੱਲਿਆ ਨਹੀਂ ਸਮਝਿਆ ਜਾਂਦਾ। ਹੁਣ ਲੋੜ ਇਸ ਗੱਲ ਦੀ ਹੈ ਕਿ ਕਾਰਦੀ ਨੇਤਾ ਤੇ ਹੁਕਮਤ ਦੇ ਰਾਖੇ ਇਸ ਬੰਨੇ ਉਚੇਚਾ ਧਿਆਨ ਦੇਣ ਅਤੇ ਦੇਸ਼ ਦੇ ਨਵੇਂ ਪੋਚ ਨੂੰ ਤਬਾਹ
data-full-width-responsive="true">
Type Here
Paragraph By : Ranjeet Kaur

App. Ver.: 4.0.24.2

Fully compatible with Latest Firefox & Chrome browser.

GUIDELINE / ABOUT / HELP FOR TYPING SOFTWARE

The main objective of this website is to provide an easy typing experience with the help of typing software. There are many types of typing software on this website. For a new user, it is a bit difficult to understand. What is the right option for him/her. Let's start and know about each one.

  1. Akaal Typing Tutor: This is for users who are learners. They do not know how to type and they do not have control over the keyboard. If you make many mistakes while typing then this is also for you, as it will help reduce stroke error.
  2. Typing Practice: very useful for users who are beginer in typing. this is the next step of typing on this website. after gaining basic skill of typing in specific language. you can continue here your typing journey. it is more difficult to do typing paragraph without any help or hint. don't worry in here is an optional highlighter and live report available for you. you can't mis type or skip any word, because highlighter always helps you. practicing typing with it, makes it interesting also build your typing speed and accuracy. you will get typing report in both words based and character based rules with basic information.
  3. Mock Test: It is very popular typing interface as it is similar to typing test. It does not have supporting features, which makes it a typing test simulator software. here you will get full typing test report on result window, by default you will get character based report. But you can set your own typing rules and also can get words based typing report. in the typing report you can check various types of error such as split, join/merge, wrong, skip, extra, and wrong words. you can also save these records in your profile and track own typing progress. so it is useful for every user.
  4. Chunk Test: It contains all features of "Mock Test". Difference is that it has fixed width interface that provide typing paragraph in chunks and mock test provides full screen width and provide full paragraph. chuck test built based on SSSB 2018 typing rules. espeacially for sssb's candidates. there is nothing special it just copy of specific board's software. keep your practice continue on mock test.