Ranjeet Online Typing

Name: ID: Time: 10
SET Time
Font Size:
Paragraph Words: XXX
Typing paragraph
ਵਿਦਿਆ ਦਾ ਮੁੱਖ ਮੰਤਵ ਮਨੁੱਖ ਦੇ ਵਿਅਕਤਿਤਵ ਦਾ ਹਰ ਪੱਖੋਂ ਵਿਕਾਸ ਕਰਨਾ ਹੈ, ਅਰਥਾਤ ਵਿਦਿਆ ਦਾ ਮੰਤਵ ਕੇਵਲ ਡਿਗਰੀਆਂ ਪ੍ਰਦਾਨ ਕਰ ਕੇ ਵਿਦਿਆਰਥੀਆਂ ਨੂੰ ਰੋਜ਼ੀ ਕਮਾਉਣ ਯੋਗ ਬਣਾਉਣਾ ਹੀ ਨਹੀਂ ਸਗੋਂ ਉਨ੍ਹਾਂ ਦੇ ਵਿਅਕਤਿਤਵ ਦਾ ਪੂਰਨ ਵਿਕਾਸ ਕਰਨਾ ਵੀ ਹੈ। ਅਸੀਂ ਅਜਿਹੇ ਕਈ ਵਿਅਕਤੀ ਵੇਖ ਸਕਦੇ ਹਾਂ ਜਿਹੜੇ ਚੰਗੀਆਂ ਨੌਕਰੀਆਂ ‘ਤੇ ਲੱਗੇ ਹੋਏ ਹਨ ਜਾਂ ਆਰਥਕ ਤੌਰ ਤੇ ਖ਼ੁਸ਼ਹਾਲ ਹਨ ਪਰ ਬਾਕੀ ਪੱਖੋਂ ਊਣੇ ਹਨ। ਕੋਈ ਸਰੀਰਕ ਤੌਰ ‘ਤੇ ਕਮਜ਼ੋਰ ਹੈ, ਕੋਈ ਸਦਾਚਾਰਕ ਕਦਰਾਂ-ਕੀਮਤਾਂ ਤੋਂ ਅਣਜਾਣ ਹੈ ਅਤੇ ਕੋਈ ਮਾਨਵਵਾਦ ਦੇ ਨੇੜੇ ਨਹੀਂ ਚੁੱਕਿਆ ਹੁੰਦਾ। ਵਾਸਤਵ ਵਿਚ ਉਨ੍ਹਾਂ ਦੇ ਵਿਅਕਤਿਤਵ ਦਾ ਪੂਰਨ ਵਿਕਾਸ ਨਹੀਂ ਹੋਇਆ ਹੁੰਦਾ। ਇਸ ਲਈ ਉਨ੍ਹਾਂ ਦੀ ਵਿਦਿਆ- ਪ੍ਰਾਪਤੀ, ਜਿਸ ਨੇ ਆਰਥਕ ਤੌਰ ‘ਤੇ ਉਨ੍ਹਾਂ ਨੂੰ ਖੁਸ਼ਹਾਲ ਕਰ ਦਿੱਤਾ ਹੈ, ਅਧੂਰੀ ਹੈ। ਉਹੀ ਵਿਦਿਆ ਸੰਪੂਰਨ ਹੈ ਜੋ ਮਨੁੱਖ ਦੇ ਵਿਅਕਤਿਤਵ ਦਾ ਸਰਬਪੱਖੀ ਵਿਕਾਸ ਕਰਦੀ ਹੈ। ਖੇਡਾਂ ਇਕ ਵਿਅਕਤੀ ਦੇ ਹਰ ਪੱਖ ਦਾ ਵਿਕਾਸ ਕਰਨ ਵਿਚ ਸਹਾਈ ਹੁੰਦੀਆਂ ਹਨ। ਇਹ ਸਰੀਰ ਨੂੰ ਨਰੋਆ, ਰਿਸ਼ਟ-ਪੁਸ਼ਟ ਤੇ ਅਰੋਗ ਰੱਖਦੀਆਂ ਹਨ। ਸਰੀਰਕ ਪੱਖ ਨੂੰ ਮੁੱਖ ਰੱਖਦਿਆਂ ਹੀ ਸਕੂਲਾਂ-ਕਾਲਜਾਂ ਵਿਚ ਪ੍ਰੇਡ ਜਾਂ ਪੀ. ਟੀ. ਕਰਾਈ ਜਾਂਦੀ ਹੈ, ਐੱਨ. ਸੀ. ਸੀ. ਜਾਂ ਐੱਨ. ਐੱਸ. ਐੱਸ. ਵੀ ਇਸੇ ਲਈ ਹਨ। ਅਸੀਂ ਆਮ ਵੇਖਦੇ ਹਾਂ ਕਿ ਖਿਡਾਰੀ-ਵਿਦਿਆਰਥੀਆਂ ਦੀ ਸਿਹਤ ਦੂਜੇ ਵਿਦਿਆਰਥੀਆਂ ਨਾਲੋਂ ਚੰਗੇਰੀ ਹੁੰਦੀ ਹੈ , ਉਹ ਸਰੀਰਕ ਤੌਰ ’ਤੇ ਚੁਸਤ ਅਤੇ ਅਰੋਗ ਹੁੰਦੇ ਹਨ। ਅਸਲ ਵਿਚ ਖੇਡਣ ਨਾਲ ਉਨ੍ਹਾਂ ਦੇ ਸਭ ਅੰਗਾਂ ਦੀ ਕਸਰਤ ਹੁੰਦੀ ਹੈ, ਖਾਧਾ- ਪੀਤਾ ਠੀਕ ਤਰ੍ਹਾਂ ਨਾਲ ਹਜ਼ਮ ਹੁੰਦਾ ਹੈ ਅਤੇ ਲੋੜੀਂਦੀ ਭੁੱਖ ਲੱਗਦੀ ਹੈ। ਇਸ ਲਈ ਖੇਡਾਂ ਵਿਦਿਆਰਥੀਆਂ ਦੇ ਸਰੀਰਾਂ ਦਾ ਪੂਰਨ ਵਿਕਾਸ ਕਰਦੀਆਂ ਹਨ। ਖੇਡਾਂ ਵਿਦਿਆਰਥੀਆਂ ਦੇ ਦਿਮਾਗੀ ਪੱਧਰ ਨੂੰ ਉੱਚਾ ਕਰਦੀਆਂ ਹਨ ਕਿਉਂਕਿ ਨਰੋਏ ਸਰੀਰ ਵਿਚ ਹੀ ਨਰੋਆ ਦਿਮਾਗ਼ ਹੁੰਦਾ ਹੈ। ਫੁੱਟਬਾਲ, ਹਾਕੀ, ਵਾਲੀਬਾਲ ਤੇ ਟੇਬਲ-ਟੈਨਿਸ ਆਦਿ ਖੇਡਾ ਐਵੇਂ ਧੱਕੇਸ਼ਾਹੀ ਦੀਆਂ ਖੇਡਾਂ ਨਹੀਂ, ਇਨ੍ਹਾਂ ਨੂੰ ਖੇਡਣ ਲਈ ਦਿਮਾਗ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ ਵਾਲੀਬਾਲ-ਖਿਡਾਰੀ ਇਸ ਗੱਲ ਤੇ ਦਿਮਾਗ ਲੜਾਉਂਦਾ ਹੈ ਕਿ ਕਿੰਨੇ ਜ਼ੋਰ ਨਾਲ ਉਹ ਬਾਲ ਨੂੰ ਮਾਰੇ ਤਾਂ ਜੋ ਬਾਲ ਗਰਾਊਂਡ ਦੀ ਨੁੱਕਰ ਵਿਚ ਪਏ, ਕਰੁਖੇ ਆ ਰਹੇ ਬਾਲ ਨੂੰ ਕਿਵੇਂ ਹੱਥ ਮਾਰੇ ਕਿ ਉਹ ਠੀਕ ਸੇਧ ਵਿਚ ਹੋ ਕੇ ਦੂਜੇ ਪਾਸੇ ਚਲਾ ਜਾਏ, ਕਿੰਨੇ ਜ਼ੋਰ ਨਾਲ ਬਾਲ ਸੁੱਟਿਆ ਜਾਏ ਕਿ ਗਰਾਉਂਡ ਤੋਂ ਬਾਹਰ ਨਾ ਪਏ, ਆਦਿ। ਇੰਜ ਅੱਡ ਅੱਡ ਖੇਡਾਂ ਖੇਡਣ ਵਾਲੇ ਖਿਡਾਰੀ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਨ। ਦਿਮਾਗ ਇਕ ਅਜਿਹੀ ਪੰਜੀ ਹੈ ਜਿਹੜੀ ਵਰਤਣ ਨਾਲ ਵਧਦੀ ਹੈ। ਇਸ ਤਰ੍ਹਾਂ ਲਗਾਤਾਰ ਖੇਡਣ ਵਾਲਾ ਵਿਦਿਆਰਥੀ ਆਪਣੇ ਦਿਮਾਗ ਦਾ ਨਿਰੰਤਰ ਵਿਕਾਸ ਕਰਦਾ ਹੈ। ਖੇਡਾਂ ਵਿਦਿਆਰਥੀਆਂ ਦੇ ਚਾਲ-ਚਲਨ ਨੂੰ ਬਣਾਉਂਦੀਆਂ ਹਨ। ਇਹ ਸਮੂਹਕ ਰੂਪ ਵਿਚ ਖੇਡੀਆਂ ਜਾਂਦੀਆਂ ਹਨ। ਇਸ ਤਰ੍ਹਾਂ ਖਿਡਾਰੀ ਇਕ-ਦੂਜੇ ਨਾਲ ਚੰਗਾ ਵਰਤਾਉ ਕਰਨਾ ਸਿੱਖਦੇ ਹਨ, ਲੋੜ ਪੈਣ ’ਤੇ ਇਕ-ਦੂਜੇ ਦੀ ਸਹਾਇਤਾ ਕਰਦੇ ਹਨ। ਉਨ੍ਹਾਂ ਦਾ ਜੀਵਨ ਸਾਂਝ ਵਾਲਾ ਹੁੰਦਾ ਹੈ। ਇਸ ਸਾਂਝੇ ਜੀਵਨ ਵਿਚ ਉਹ ਚੰਗੀਆਂ ਚੰਗੀਆਂ ਆਦਤਾਂ ਹਿਣ ਕਰਦੇ ਹਨ ਜੋ ਉਨ੍ਹਾਂ ਦੇ ਚਾਲ-ਚਲਨ ਨੂੰ ਚੰਗਾ ਬਣਾਉਦੀਆਂ ਹਨ। ਸਭ ਦਾ ਆਦਰ ਕਰਨਾ ਖਿਡਾਰੀਆਂ ਦਾ ਸੁਭਾਅ ਬਣ ਜਾਂਦਾ ਹੈ। ਇਹੀ ਉਨ੍ਹਾਂ ਦਾ ਧਰਮ ਅਥਵਾ ਫ਼ਰਜ਼ ਬਣ ਜਾਂਦਾ ਹੈ।ਇਸ ਲਈ ਸਪੱਸ਼ਟ ਹੈ ਕਿ ਖੇਡਾਂ ਵਿਦਿਆਰਥੀਆਂ ਨੂੰ ਨੈਤਿਕ ਤੌਰ ‘ਤੇ ਉੱਚਿਆਂ ਕਰਦੀਆਂ ਹਨ। ਵਿਦਿਆ ਦਾ ਵੀ ਇਹੋ ਮੰਤਵ ਹੁੰਦਾ ਹੈ। ਇਸੇ ਲਈ ਸਕੂਲਾਂ-ਕਾਲਜਾਂ ਵਿਚ ਧਾਰਮਕ ਜਾਂ ਵੇਦਪਾਠ ਦੇ ਪੀਰੀਅਡ ਹੁੰਦੇ ਹਨ, ਹਵਨ ਜਾਂ ਅਖੰਡ-ਪਾਠ ਰਖਾਏ ਜਾਂਦੇ ਹਨ, ਪਰ ਇਹ ਗੱਲ ਧਿਆਨ-ਯੋਗ ਹੈ ਕਿ ਉਹ ਨੈਤਿਕਤਾ ਜੋ ਧਾਰਮਕ ਜਾਂ ਵੇਦਪਾਠ ਦੇ ਪੀਰੀਅਡਾਂ ਰਾਹੀਂ ਵਿਦਿਆਰਥੀਆਂ ਉੱਤੇ ਠੋਸੀ ਜਾਂਦੀ ਹੈ, ਉਹ ਖੇਡਾਂ ਰਾਹੀਂ ਆਪਣੇ-ਆਪ ਵਿਦਿਆਰਥੀ ਹਿਣ ਕਰਦੇ ਹਨ। ਖੇਡਾਂ ਇਸ ਮੰਤਵ ਨੂੰ ਵਧੇਰੇ ਭਾਵ-ਪੂਰਤ ਢੰਗ ਨਾਲ ਪੂਰਿਆਂ ਕਰਦੀਆਂ ਹਨ। ਖੇਡਾਂ ਮਨੋਰੰਜਨ ਦਾ ਸਾਧਨ ਬਣਦੀਆਂ ਹਨ।ਨੀਅਤ ਸਿਲੇਬਸ ਦੀਆਂ ਕਿਤਾਬਾਂ ਤੇ ਹੋਰ ਸਬੰਧਤ ਕਿਤਾਬਾਂ ਪੜ ਪੜ ਕੇ ਵਿਦਿਆਰਥੀ ਅੱਕ ਜਾਂਦੇ ਹਨ। ਉਨ੍ਹਾਂ ਨੂੰ ਪੜਾਈ ਇਕ ਭਾਰ ਜਾਪਣ ਲੱਗ ਜਾਂਦੀ ਹੈ। ਅਜਿਹੇ ਸਮੇਂ ਖੇਡਾਂ ਉਨ੍ਹਾਂ ਲਈ ਮਨੋਰੰਜਨ ਜਾਂ ਦਿਲ-ਪਰਚਾਵੇ ਦਾ ਕੰਮ ਕਰਦੀਆਂ ਹਨ। ਜਿਵੇਂ ਕੋਈ ਕਾਮਾ ਸਾਰੇ ਦਿਨ ਦੇ ਕੰਮ ਤੋਂ ਬਾਅਦ ਥੱਕਿਆ-ਟੁੱਟਿਆ ਹੋਣ ਕਰ ਕੇ ਸਿਨੇਮਾ ਜਾਂ ਨਾਟਕ ਆਦਿ ਵੇਖ ਕੇ ਥਕੇਵਾਂ ਦੂਰ ਕਰਦਾ ਹੈ, ਇਵੇਂ ਹੀ ਸਾਰੇ ਦਿਨ ਦੀ ਪੜ੍ਹਾਈ ਦੇ ਥਕੇਵੇਂ ਨੂੰ ਦੂਰ ਕਰਨ ਲਈ ਸ਼ਾਮ ਨੂੰ ਵਿਦਿਆਰਥੀ ਖੇਡ ਦੇ ਮੈਦਾਨ ਵਿਚ ਆ ਜਾਂਦੇ ਹਨ। ਨਾਲੇ ਖੇਡਾਂ ਮਨੋਰੰਜਨ ਦਾ ਇਕ ਸਿਹਤਮੰਦ ਸਾਧਨ ਹਨ। ਇਨ੍ਹਾਂ ਨਾਲ ਵਿਦਿਆਰਥੀਆਂ ਦਾ ਮਨੋਰੰਜਨ ਵੀ ਹੁੰਦਾ ਹੈ ਅਤੇ ਉਨ੍ਹਾਂ ਦੀ ਸਿਹਤ ਤੇ ਚਾਲ-ਚਲਨ ਉੱਪਰ ਕੋਈ ਭੈੜਾ ਅਸਰ ਵੀ ਨਹੀਂ ਪੈਂਦਾ। ਇਸ ਦੇ ਟਾਕਰੇ ਤੇ ਦਿਲ- ਪਰਚਾਵੇ ਦੇ ਹੋਰ ਸਾਧਨ ਜਿਵੇਂ ਕਿ ਸਿਨੇਮਾ ਤੇ ਟੈਲੀਵੀਯਨ ਆਦਿ ਬਰਾਬਰ ਨਹੀਂ ਉਤਰਦੇ ਖੇਡਾਂ ਵਿਦਿਆਰਥੀਆਂ ਵਿਚ ਧੀਰਜ ਤੇ ਸਹਿਣਸ਼ੀਲਤਾ ਪੈਦਾ ਕਰਦੀਆਂ ਹਨ। ਇਹ ਗੁਣ ਖਿਡਾਰੀਆਂ ਵਿਚ ਖੇਡਾਂ ਜਿੱਤ ਜਿੱਤ ਕੇ ਅਤੇ ਹੋਰ ਹਾਰ ਕੇ ਆਉਂਦੇ ਹਨ। ਜ਼ਿੰਦਗੀ ਇਕ ਬਹੁਤ ਵੱਡੀ ਖੇਡ ਹੈ ਜਿਸ ਵਿਚ ਥਾਂ ਥਾਂ ਹਾਰਾਂ ਤੇ ਜਿੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਡਾਂ ਵਿਅਕਤੀ ਨੂੰ ਜੀਵਨ ਦੀਆਂ ਹਾਰਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ। ਖਿਡਾਰੀਆਂ ਦੇ ਮਨ ਵਿਚ ਡਰ-ਭੈਅ ਦੀ ਭਾਵਨਾ ਬਿਲਕੁਲ ਨਹੀਂ ਰਹਿੰਦੀ। ਉਹ ਲੇਲੇ ਵਾਂਗ ਸਿਰ ਨੀਵਾਂ ਕਰ ਕੇ ਜੀਉਣ ਦੀ ਥਾਂ ਸ਼ੇਰ ਵਾਂਗ ਸਿਰ ਉੱਚਾ ਕਰ ਕੇ ਜੀਵਨ ਬਤੀਤ ਕਰਦੇ ਹਨ। ਖੇਡਾਂ ਵਿਦਿਆਰਥੀਆਂ ਵਿਚ ਫੈਲੀ ਹੋਈ ਅਨੁਸ਼ਾਸਨ-ਹੀਣਤਾ ਨੂੰ ਬਹੁਤ ਹੱਦ ਤੀਕ ਰੋਕਦੀਆਂ ਹਨ। ਸਭ ਖੇਡਾਂ ਦੇ ਵਿਸ਼ੇਸ਼ ਨੇਮ ਹੁੰਦੇ ਹਨ ; ਹਰ ਖਿਡਾਰੀ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਨ੍ਹਾਂ ਨੇਮਾਂ ਦੀ ਪਾਲਣਾ ਨਾ ਕਰਨ ਵਾਲੇ ਨੂੰ ਫ਼ਾਊਲ ਪਲੇਅ ਆਖ ਕੇ ਖੇਡਣੋਂ ਰੋਕ
data-full-width-responsive="true">
Type Here
Paragraph By : Ranjeet Kuar

App. Ver.: 4.0.24.2

Fully compatible with Latest Firefox & Chrome browser.

GUIDELINE / ABOUT / HELP FOR TYPING SOFTWARE

The main objective of this website is to provide an easy typing experience with the help of typing software. There are many types of typing software on this website. For a new user, it is a bit difficult to understand. What is the right option for him/her. Let's start and know about each one.

  1. Akaal Typing Tutor: This is for users who are learners. They do not know how to type and they do not have control over the keyboard. If you make many mistakes while typing then this is also for you, as it will help reduce stroke error.
  2. Typing Practice: very useful for users who are beginer in typing. this is the next step of typing on this website. after gaining basic skill of typing in specific language. you can continue here your typing journey. it is more difficult to do typing paragraph without any help or hint. don't worry in here is an optional highlighter and live report available for you. you can't mis type or skip any word, because highlighter always helps you. practicing typing with it, makes it interesting also build your typing speed and accuracy. you will get typing report in both words based and character based rules with basic information.
  3. Mock Test: It is very popular typing interface as it is similar to typing test. It does not have supporting features, which makes it a typing test simulator software. here you will get full typing test report on result window, by default you will get character based report. But you can set your own typing rules and also can get words based typing report. in the typing report you can check various types of error such as split, join/merge, wrong, skip, extra, and wrong words. you can also save these records in your profile and track own typing progress. so it is useful for every user.
  4. Chunk Test: It contains all features of "Mock Test". Difference is that it has fixed width interface that provide typing paragraph in chunks and mock test provides full screen width and provide full paragraph. chuck test built based on SSSB 2018 typing rules. espeacially for sssb's candidates. there is nothing special it just copy of specific board's software. keep your practice continue on mock test.