Ranjeet Online Typing

Name: ID: Time: 10
SET Time
Font Size:
Paragraph Words: XXX
Typing paragraph
ਕੁਝ ਹੋਰ ਸਾਹਿੱਤ-ਰੂਪਾਂ ਵਾਂਗ ਪੰਜਾਬੀ ਸਾਹਿਤ-ਰੂਪਾਂ ਵਾਂਗ ਪੰਜਾਬੀ ਵਿਚ ਸਫ਼ਰਨਾਮਾ ਵੀ ਵੀਹਵੀਂ ਸਦੀ ਵਿਚ ਪੱਛਮ ਲਖਆ ਜਾਣਾ ਅਰੰਭ ਹੋਇਆ। ਭਾਵੇਂ ਜਨਮ ਸਾਖੀਆਂ ਵਿਚ ਵੀ ਗੁਰੂ ਸਾਹਿਬ ਦਾ ਦਾ ਹਾਲ ਵਰਣਨ ਹੈ, ਪਰੰਤ ਇਨ੍ਹਾਂ ਦਾ ਮਨੋਰਥ ਨਿਰਾ ਸਫ਼ਰਨਾਮਾ ਨਾ ਹੋਣ ਹੋਰ ਹੈ। ਇਸ ਲਈ ਸਫ਼ਰਨਾਮੇ ਨੂੰ ਇਕ ਸਾਹਿੱਤਕ ਰੂਪ ਵਜੋਂ ਅਸੀਂ ਵੀਹਵੀਂ ਸਦੀ ਵਿਚ ਹੀ ਅਪਣਾਇਆ ਗਿਆ ਮੰਨਾਂਗੇ। ਸਫਰਨਾਮਾ ਵੀਹਵੀਂ ਸਦੀ ਵਿਚ ਗਿਆਨ-ਵਿਗਿਆਨ ਦੇ ਵਿਕਾਸ ਵਜੋਂ ਉਤਪੰਨ ਹੋਈ ਮਕਤੀਗਤ ਰੂਚੀ ਦੇ ਮਹੱਤਵ ਨੂੰ ਪਛਾਣਨ ਦੇ ਫਲ ਸਰੂਪ ਹੋਂਦ ਵਿਚ ਆਇਆ। ਇਹ ਸਫ਼ਰ ਨੂੰ ਮਾਣਨ ਅਤੇ ਇਸ ਵਿਚੋਂ ਪੈਦਾ ਹੋਏ ਅਨੁਭਵ ਨੂੰ ਦੂਜਿਆਂ ਨਾਲ ਸਾਂਝਿਆਂ ਕਰਨ ਦੀ ਭਾਵਨਾ ਵਿਚੋਂ ਪੈਦਾ ਹੋਇਆ ਹੈ। ਇਕ ਸਫ਼ਰਨਾਮੇ ਦੀ ਰਚਨਾ ਲਈ ਇਹ ਜ਼ਰੂਰੀ ਹੈ ਕਿ ਲੇਖਕ ਰਾਹ ਵਿਚ ਆਉਣ ਵਾਲੀਆਂ ਥਾਵਾਂ ਦਾ ਓਪਰਾ ਓਪਰਾ ਵਰਣਨ ਹੀ ਨਾ ਕਰੇ ਸਗੋਂ ਉਸ ਕੋਲ ਡੂੰਘੀ ਸੰਸਕ੍ਰਿਤਿਕ ਸੂਝ , ਆਪਣੇ ਦੇਸ ਦੇ ਸੱਭਿਆਚਾਰ ਦੀ ਭਰਪੂਰ ਜਾਣਕਾਰੀ ਤੇ ਇਕ ਡੂੰਘੀ ਨੀਝ ਦਾ ਹੋਣਾ ਵੀ ਜ਼ਰੂਰੀ ਹੈ। ਜਿਸ ਨਾਲ ਉਹ ਰਾਹ ਵਿਚਲੀਆਂ ਘਟਨਾਵਾਂ, ਸਥਾਨਾਂ ਅਤੇ ਵਿਅਕਤੀਆਂ ਦੇ ਚਰਿੱਤਰ ਨੂੰ ਠੀਕ ਰੂਪ ਵਿਚ ਸਮਝ ਸਕਦਾ ਹੋਏ। ਉਸ ਨੂੰ ਸਾਹਿੱਤਕ ਸੂਝ ਵੀ ਹੋਏ ਤੇ ਉਹ ਸਮਰੱਥ ਸ਼ੈਲੀ ਦਾ ਸੁਆਮੀ ਵੀ ਹੋਏ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਸਫ਼ਰਨਾਮਾ-ਸਾਹਿੱਤ ਦਾ ਅਰੰਭ ਲਾਲ ਸਿੰਘ ਕਮਲਾ ਅਕਾਲੀ ਦੇ ‘ਮੇਰਾ ਵਿਲਾਇਤੀ ਸਫ਼ਰਨਾਮਾ ਤੋਂ ਹੁੰਦਾ ਹੈ, ਪਰ ਇਸ ਤੋਂ ਪਹਿਲਾਂ ਵੀ ਕਈ ਸਫ਼ਰਨਾਮਿਆਂ ਦੀ ਰਚਨਾ ਹੋਈ ਮਿਲਦੀ ਹੈ ਜਿਵੇਂ ਬਰਮਾ ਦੀ ਸੈਰ (ਸੰਤ ਸੁਰਜ ਸਿੰਘ-1908), ਜਾਪਾਨ ਦੀ ਝਾਕੀ (ਜੀਵਨ ਸਿੰਘ ਸੇਵਕ-1911), ਅਮਰੀਕਾ ਦੀ ਸੈਰ (ਰਘਬੀਰ ਸਿੰਘ ਕੋਟਾ- 1914), ਜਰਮਨੀ ਤੇ ਰੂਸ ਦੇ ਹਾਲਾਤ (ਲਾਲਾ ਹਰਦਿਆਲ ਐਮ.ਏ.) ਆਦਿ। ਪੰਜਾਬੀ ਵਿਚ ਵਧੇਰੇ ਸਫ਼ਰਨਾਮੇ ਪੱਛਮੀ ਦੇਸਾਂ ਸਬੰਧੀ ਹਨ ਜਿਨਾਂ ਵਿਚ ਸਾਡੇ ਲੇਖਕ ਉਥੇ ਏ ਹਨ। ਲਾਲ ਸਿੰਘ ਕਮਲਾ ਅਕਾਲੀ (ਮੇਰਾ ਵਿਲਾਇਤੀ ਸਫ਼ਰਨਾਮਾ) ਤੇ ਡਾ: ਸ਼ੇਰ ਸਿੰਘ (ਦੇਸ ਯਾਤਰਾ) ਨੇ ਆਪਣਿਆਂ ਸਫ਼ਰਨਾਮਿਆਂ ਵਿਚ ਯੂਰਪੀਨ ਦੇਸਾਂ ਦੀ ਮਸ਼ੀਨੀ ਯੁੱਗ ਦੀ ਜ਼ਿੰਦਗੀ ਦਾ ਵਰਣਨ ਕੀਤਾ ਹੈ। ਉਹ ਪੱਛਮੀ ਲੋਕਾਂ ਦੇ ਮੇਲ- ਜੋਲ, ਸਤਿਕਾਰ, ਪ੍ਰੇਮ-ਭਾਵ, ਲੋਕ-ਰਾਜੀ ਰੁਚੀਆਂ ਤੇ ਇਸਤਰੀ ਦੀ ਸੁਤੰਤਰਤਾ ਆਦਿ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੇ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਸਫਲਤਾ ਪੂਰਵਕ ਚਿਤਰਿਆ। ਹੈ। ਉਨਾਂ ਨੇ ਉਥੋਂ ਦੀ ਵਿਹਲ-ਰਹਿਤ ਅਤੇ ਸਵੈ-ਕੇਂਦਰਤ ਜ਼ਿੰਦਗੀ ਨੂੰ ਸਾਡੇ ਜੀਵਨ ਦੇ ਟਾਕਰ ਵਿਚ ਪੇਸ਼ ਕੀਤਾ ਹੈ। ਉਥੇ ਹਰ ਆਦਮੀ ਆਪਣੇ ਧੰਦੇ ਵਿਚ ਇੰਨਾ ਮਸਤ ਹੈ ਕਿ ਉਸ ਨੂੰ ਇਧਰ- ਉਧਰ ਝਾਕਣ ਦੀ ਜ਼ਰਾ ਵੀ ਵਿਹਲ ਨਹੀਂ ਹੁੰਦੀ। ਬਿਨਾਂ ਲੇਖਕਾਂ ਨੇ ਆਪਣੇ ਪ੍ਰਤੀਕਰਮਾਂ ਨੂੰ ਬੜੀ ਨਿਝੱਕ, ਖੁੱਲੀ-ਡੁੱਲੀ, ਰੌਚਕ ਸ਼ੈਲੀ ਵਿਚ ਪੇਸ਼ ਕੀਤਾ ਹੈ। ਲਾਲ ਸਿੰਘ ਦੀ ਸ਼ੈਲੀ ਵਧੇਰੇ ਕਰ ਕੇ ਵਿਆਖਿਆਤਮਕ ਤੇ ਵਰਣਨਾਤਮਕ ਹੈ; ਹਾਸ-ਰਸ ਦੀ ਛੂਹ, ਪੰਜਾਬੀਅਤ ਦੀ ਪਾਣ ਤੇ ਪੰਜਾਬੀ ਮੁਹਾਵਰੇ ਦੇ ਲੁੱਕ ਨੂੰ ਕਾਇਮ ਰੱਖਣਾ ਮਾਂ ਦੀ ਵਿਸ਼ੇਸ਼ਤਾ ਹੈ। ਸ਼ੇਰ ਸਿੰਘ ਦੀ ‘ਦੇਸ ਯਾਤਰਾ’ ਚਿੱਠੀਆਂ ਦੇ ਰੂਪ ਵਿਚ ਹੈ ਜਿਹੜੀਆਂ ਉਨਾਂ ਨੇ ਪਰਦੇਸਾਂ ਵਿਚੋਂ ਆਪਣੀ ਪਤਨੀ ਨੂੰ ਲਿਖੀਆਂ। ਇਸ ਸਫ਼ਰਨਾਮੇ ਦੀ ਸ਼ੈਲੀ ਬੜੀ ਸਿੱਧੀ- ਸ਼ਾਦੀ ਹੈ, ਪਰ ਇਸ ਵਿਚ ਕਿਧਰੇ ਕਿਧਰੇ ਭਾਵਾਂ ਨੂੰ ਟੁੰਬਣ ਦੀ ਸ਼ਕਤੀ ਵੀ ਹੈ॥ ਲਾਲ ਸਿੰਘ ਕਮਲਾ ਅਕਾਲੀ ਦਾ ਇਕੋ ਸਫ਼ਰਨਾਮਾ ‘ਸੈਲਾਨੀ ਦੇਸ਼ ਭਗਤ ਹੈ ਜਿਸ ਵਿਚ ਮਨੋਕਲਪਿਤ ਨਾਇਕ ਹਰਨਾਮ ਸਿੰਘ ਤੇ ਸ੍ਰੀ ਸ਼ਰਮਾ ਦੀ ਅਮਰੀਕਾ ਤੋਂ ਜਾਪਾਨ, ਬਰਮਾ ਤੇ ਸਿਆਮ ਆਦਿ ਦੇਸ਼ਾਂ ਵਿਚੋਂ ਹੋ ਕੇ ਦੇਸ ਪਰਤਣ ਦੀ ਕਹਾਣੀ ਦਰਜ ਹੈ। ਇਹ ਦੇਸ-ਪਿਆਰ ਅਤੇ ਕੁਰਬਾਨੀ ਦੀ ਭਾਵਨਾ ਨਾਲ ਭਰਪੂਰ ਹੈ। ਇਸ ਸਫ਼ਰਨਾਮੇ ਵਿਚੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਿਵੇਂ ਬਦੇਸਾਂ ਵਿਚ ਰਹਿ ਰਹੇ ਭਾਰਤੀਆਂ ਨੇ ਕਿਵੇਂ ਆਪਣੀ ਜਾਨ ਜੋਖਮ ਵਿਚ ਪਾ ਕੇ ਖ਼ਤਰਿਆਂ, ਮੁਸੀਬਤਾਂ ਦਾ ਟਾਕਰਾ ਬਹਾਦਰੀ ਨਾਲ ਕਰਦਿਆਂ ਹੋਇਆਂ ਅਜ਼ਾਦੀ ਸੰਗਰਾਮ ਵਿਚ ਹਿੱਸਾ ਪਾਇਆ। ਬੋਲੀ ਦੀ ਠੇਠਤਾ, ਖੁੱਲਾ-ਖੁਲਾਸਾਪਨ ਤੇ ਸਾਦਗੀ ਇਸ ਦੀ ਸ਼ੈਲੀ ਦੇ ਲੱਛਣ ਹਨ, ਪਰ ਵਧੇਰੇ ਵਿਸਤਾਰ ਕਾਰਣ ਇਹ ਪਿਛੋਂ ਜਾ ਕੇ ਬੋਝਲ ਤੇ ਅਕਾਊ ਹੋ ਗਿਆ ਹੈ। ਡਾ: ਹਰਦਿੱਤ ਸਿੰਘ ਢਿਲੋਂ ਨੇ ਅਮਰੀਕਾ ਦਾ ਚੱਕਰ ਵਿਚ ਅਮਰੀਕਾ ਵਿਚ ਆਪਣੀ ਵਿਦਿਆ-ਪ੍ਰਾਪਤੀ ਦਾ ਹਾਲ ਦਸਿਆ ਹੈ। ਕਿਉਂਜੋ ਲੇਖਕ ਦਾ ਮਨੋਰਥ ਵਿਦਿਆ-ਪ੍ਰਾਪਤੀ ਸੀ ਇਸ ਕਰਕੇ ਇਸ ਪੁਸਤਕ ਵਿਚ ਵਿਸ਼ੇਸ਼ ਕਰਕੇ ਉਥੋਂ ਦੇ ਵਿਦਿਅਕ ਪ੍ਰਬੰਧ ਤੇ ਇਸ ਨਾਲ ਸਬੰਧਤ ਵਿਅਕਤੀਆਂ ਦਾ ਹਾਲ ਪ੍ਰਗਟਾਇਆ ਹੈ। ਇਹ ਪੁਸਤਕ ਉਥੋਂ ਦੀਆਂ ਯੂਨੀਵਰਸਿਟੀਆਂ ਸਬੰਧੀ ਇਕ ਚੰਗੀ ਗਾਈਡ ਸਿੱਧ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਅਮਰੀਕਨ ਜੀਵਨ ਦੀ ਬਹੁਤ ਵਧੀਆ ਤਸਵੀਰ ਪੇਸ਼ ਕਰਦੀ ਹੈ। ਉਥੋਂ ਦੀ ਜ਼ਿੰਦਗੀ ਵਿਚ ਅੰਤਾਂ ਦੀ ਕਾਹਲ, ਸੁੱਖ-ਸ਼ਾਂਤੀ ਤੇ ਆਤਮਕ ਆਨੰਦ ਦਾ ਅਭਾਵ ਹੈ। ਡਾ: ਹਰਦਿੱਤ ਸਿੰਘ ਉਥੋਂ ਦੀ ਸੱਭਿਅਤਾ ਨੂੰ ਡਾਲਰ- ਸੱਭਿਅਤਾ ਦਾ ਨਾਂ ਦਿੰਦੇ ਹਨ। ਉਨ੍ਹਾਂ ਦੀ ਦੂਜੀ ਪੁਸਤਕ “ਪੂਰਬ ਤੇ ਪੱਛਮ ਦੀ ਸ਼ੈਲੀ ਵੀ ਅਮਰੀਕਾ ਦਾ ਚੱਕਰ ਵਰਗੀ ਹੀ ਹੈ। ਗਿਆਨੀ ਹੀਰਾ ਸਿੰਘ ਦਰਦ ਰਚਿਤ ‘ਬਿਜ ਭੂਮੀ ਤੇ ਮਲਾਇਆ ਦੀ ਯਾਤਰਾ’ ਅਤੇ ਸੋਹਣ ਸਿੰਘ ਜੋਸ਼ ਰਚਿਤ ‘ਰੂਸ ਯਾਤਰਾ’ ਵਿਚੋਂ ਦੁਹਾਂ ਲੇਖਕਾਂ ਦੇ ਰਾਜਨੀਤਕ ਵਿਚਾਰ ਸਪੱਸ਼ਟ ਦਿਖਾਈ ਦੇਂਦੇ ਹਨ। ਹੀਰਾ ਸਿੰਘ ਦਰਦ ਦਾ ਸਫ਼ਰਨਾਮਾ ਭਾਵੇਂ ਅਜ਼ਾਦੀ ਦੇ ਪਿੱਛੋਂ ਪ੍ਰਕਾਸ਼ਤ ਹੋਇਆ, ਪਰ ਯਾਤਰਾ ਅਜ਼ਾਦੀ ਤੋਂ ਪਹਿਲਾਂ ਦੀ ਹੈ। ਇਸ ਵਿਚ ਉਸ ਵੇਲੇ ਦੀ ਜ਼ਿੰਦਗੀ ਦਾ ਭਰਪੂਰ ਰੂਪ ਵਿਚ ਵਰਣਨ ਮਿਲਦਾ ਹੈ। ਉਨ੍ਹਾਂ ਨੇ ਆਪਣੇ ਕਥਨ ਅਨੁਸਾਰ, “ਮਲਾਇਆ ਦੇ ਜੰਗਲਾਂ, ਪਹਾੜਾਂ, ਦਰਿਆਵਾਂ ਦਾ ਵਰਣਨ ਘੱਟ ਕੀਤਾ ਹੈ ਸਗੋਂ ਉਥੋਂ ਦੀ ਰਹਿਣੀ-ਬਹਿਣੀ ਤੇ ਲੋਕਾਂ ਦੇ ਜੀਵਨ ਦਾ ਵਰਣਨ ਵਧੇਰੇ ਕੀਤਾ ਹੈ। ਪਰ ਇਸ ਵਿਚ ਵਿਸਥਾਰ ਇੰਨਾ ਜ਼ਿਆਦਾ ਹੈ ਕਿ ਇਹ ਅਕਾਉ ਤੇ ਅਰੋਚਕ ਹੋ ਗਿਆ ਹੈ। ਕਿਉਂਕਿ ਲੇਖਕ ਦਾ ਇਕੋ ਇਕ ਨਿਸ਼ਾਨਾ ਜਾਣਕਾਰੀ ਦੇਣਾ ਹੀ ਪ੍ਰਤੀਤ ਹੁੰਦਾ ਹੈ, ਇਸ ਕਰ ਕੇ ਕਲਾ ਪੱਖੋਂ ਇਹ ਊਣਾ ਰਹਿ ਗਿਆ ਹੈ। ਇਸ ਦੀ ਸ਼ੈਲੀ ਸਿੱਧੀ-ਸਾਦੀ ਤੇ ਸਧਾਰਣ ਹੈ। ਸੋਹਣ ਸਿੰਘ ਜੋਸ਼ ਨੇ ‘ਰੂਸ ਯਾਤਰਾ ਵਿਚ ਰੂਸ ਦੇ ਲੋਕਾਂ ਦੀ ਜ਼ਿੰਦਗੀ ਨੂੰ ਇਕ ਵੱਖਰੇ । ਦ੍ਰਿਸ਼ਟੀਕੋਣ ਤੋਂ ਦੇਖਿਆ ਹੈ।ਇਨਾਂ ਦਾ ਆਪਣਾ ਵਿਸ਼ਟੀਕੋਣ ਸਮਾਜਵਾਦੀ ਹੈ ਤੇ ਰੁਸ ਸਮਾਜਵਾਦੀ ਦੇਸਾ ਦਾ ਮੁੱਖੀ ਹੈ। ਇਸ ਲਈ ਕੁਦਰਤੀ ਹੈ ਕਿ ਉਥੋਂ ਦੀ ਹਰ ਚੀਜ਼ ਨੇ ਇਨ੍ਹਾਂ ਦਾ ਮਨ ਮੋਹਿਆ ਗਾ। ਲੇਖਕ ਨੇ ਉਥੋਂ ਦੇ ਮਜ਼ਦੂਰਾਂ, ਮਿੱਲਾਂ, ਪਾਰਕਾਂ ਅਤੇ ਲਾਇਬਰੇਰੀਆਂ ਤੇ ਆਰਟ-ਗੈਲਰੀਆਂ।
data-full-width-responsive="true">
Type Here
Paragraph By : Ranjeet Kaur

App. Ver.: 4.0.24.2

Fully compatible with Latest Firefox & Chrome browser.

GUIDELINE / ABOUT / HELP FOR TYPING SOFTWARE

The main objective of this website is to provide an easy typing experience with the help of typing software. There are many types of typing software on this website. For a new user, it is a bit difficult to understand. What is the right option for him/her. Let's start and know about each one.

  1. Akaal Typing Tutor: This is for users who are learners. They do not know how to type and they do not have control over the keyboard. If you make many mistakes while typing then this is also for you, as it will help reduce stroke error.
  2. Typing Practice: very useful for users who are beginer in typing. this is the next step of typing on this website. after gaining basic skill of typing in specific language. you can continue here your typing journey. it is more difficult to do typing paragraph without any help or hint. don't worry in here is an optional highlighter and live report available for you. you can't mis type or skip any word, because highlighter always helps you. practicing typing with it, makes it interesting also build your typing speed and accuracy. you will get typing report in both words based and character based rules with basic information.
  3. Mock Test: It is very popular typing interface as it is similar to typing test. It does not have supporting features, which makes it a typing test simulator software. here you will get full typing test report on result window, by default you will get character based report. But you can set your own typing rules and also can get words based typing report. in the typing report you can check various types of error such as split, join/merge, wrong, skip, extra, and wrong words. you can also save these records in your profile and track own typing progress. so it is useful for every user.
  4. Chunk Test: It contains all features of "Mock Test". Difference is that it has fixed width interface that provide typing paragraph in chunks and mock test provides full screen width and provide full paragraph. chuck test built based on SSSB 2018 typing rules. espeacially for sssb's candidates. there is nothing special it just copy of specific board's software. keep your practice continue on mock test.