Ranjeet Online Typing

Name: ID: Time: 10
SET Time
Font Size:
Paragraph Words: XXX
Typing paragraph
ਨਵੀਨ ਸਿੱਖਿਆ ਪ੍ਰਣਾਲੀ ਅਧੀਨ ਪਹਿਲੇ ਦਸ ਸਾਲਾਂ ਵਿਚ ਸਿੱਖਿਆ ਦਾ ਆਮ ਕਾਰਜ- ਕੁਮ ਹੋਏਗਾ, ਜਿਸ ਵਿਚ ਵਿਦਿਆਰਥੀ ਅਜੋਕੇ ਸਮੇਂ ਦੇ ਸਾਰੇ ਖੇਤਰਾਂ ਦਾ ਗਿਆਨ ਪ੍ਰਾਪਤ ਕਰਨਗੇ। ਇਸ ਵਿਚ ਅੰਗਰੇਜ਼ੀ, ਮਾਤ-ਭਾਸ਼ਾ, ਹਿਸਾਬ , ਵਿਗਿਆਨ, ਸਮਾਜਕ ਵਿਗਿਆਨ, ਭੂਗੋਲ, ਕਲਾ ਤੇ ਸਿਹਤ ਆਦਿ ਵਿਸ਼ਿਆਂ ਦੇ ਨਾਲ ਹੱਥ ਦੇ ਕੰਮ ਸ਼ਾਮਲ ਹੋਣਗੇ। ਕਮਿਸ਼ਨ ਵੱਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਯੋਜਨਾ ਲਚਕ ਦੀ ਧਾਰਨੀ ਹੋਏਗੀ। ਲੋੜ ਅਨੁਸਾਰ, ਸਥਾਨਕ ਹਾਲਾਤ ਅਨੁਸਾਰ ਇਸ ਵਿਚ ਵਿਸ਼ਿਆਂ ਦਾ ਅਦਲ-ਬਦਲ ਸੰਭਵ ਹੋਏਗਾ। ਲੋੜ ਅਨੁਭਵ ਕਰਨ ਤੇ ਨਵੇਂ ਖੇਤਰ ਸ਼ਾਮਲ ਕੀਤੇ ਜਾ ਸਕਦੇ ਸਨ। ਇਸ ਤਰਾਂ ਠੀਕ ਲੀਹਾਂ ਉੱਤੇ ਅਜ਼ਮਾਇਸ਼ੀ ਢੰਗ ਧਾਰਣ ਕਰਦਿਆਂ ਹੋਇਆਂ ਹਰੇਕ ਵਿਸ਼ੇ-ਖੇਤਰ ਵਿਚ ਕੀਤੇ ਅਦਲ-ਬਦਲ ਨਾਲ ਨਾ ਕੇਵਲ ਕੋਰਸ ਦਾ ਲੋੜੀਂਦਾ ਪੱਧਰ ਕਾਇਮ ਰੱਖ ਸਕਣਾ ਸੰਭਵ ਹੋਏਗਾ ਸਗੋਂ ਲੋੜ ਅਨੁਭਵ ਹੋਣ ’ਤੇ ਪੱਧਰ ਉਚੇਰਾ ਵੀ ਕੀਤਾ ਜਾ ਸਕੇਗਾ। ਦਸ ਸਾਲਾਂ ਦੀ ਮੁੱਢਲੀ ਸਿੱਖਿਆ ਉਪਰੰਤ ਦੋ ਸਾਲ ਦੀ ਮਾਧਮਿਕ ਸਿੱਖਿਆ ਹੋਏਗੀ, ਜਿਸ ਵਿਚ ਸਥਿਤੀ ਅਨੁਸਾਰ ਕਈ ਭਾਂਤ ਦੇ ਕੋਰਸ ਸ਼ੁਰੂ ਕੀਤੇ ਜਾ ਸਕਣਗੇ। ਵਧੇਰੇ ਕਰ ਕੇ ਇਸ ਪੱਧਰ ਤੇ ਪੜ੍ਹਾਈ ਦੇ ਨਾਲ ਨਾਲ ਕਿੱਤਾ-ਸਿਖਲਾਈ ਦਾ ਪ੍ਰਬੰਧ ਹੋਏਗਾ। ਵੱਖ ਵੱਖ ਕਿੱਤਿਆਂ ਪ੍ਰਤੀ ਅਮਲੀ ਗਿਆਨ ਪ੍ਰਦਾਨ ਕੀਤਾ ਜਾਏਗਾ। ਇਨ੍ਹਾਂ ਧੰਦਿਆਂ ਦੀ ਚੋਣ ਵਿਦਿਆਰਥੀ ਆਪਣੇ ਮਾਨਸਕ ਝੁਕਾਅ ਅਤੇ ਰੁਚੀ ਅਨੁਸਾਰ ਕਰਨਗੇ । ਕਮਿਸ਼ਨ ਨੇ ਅਜਿਹੇ ਕਾਰਜ ਵਿਚ 43 ਧੰਦੇ ਸ਼ਾਮਲ ਕੀਤੇ ਹਨ, ਜਿਨ੍ਹਾਂ ਦਾ ਸਬੰਧ ਘਰੇਲੂ ਦਸਤਕਾਰੀ, ਕਾਸ਼ਤਕਾਰੀ ਅਤੇ ਸ਼ਹਿਰੀ ਵਾਤਾਵਰਣ ਦੀ ਕਿੱਤਾਕਾਰੀ ਨਾਲ ਹੈ। ਚਮੜੇ ਦਾ ਕੰਮ, ਕੱਪੜੇ ਦੀ ਸਿਲਾਈ, ਬੁਣਾਈ, ਲੱਕੜੀ ਦਾ ਕੰਮ, ਬਿਜਲੀ ਦਾ ਕੰਮ, ਸਾਬਣ ਬਣਾਉਣਾ, ਬਾਗਬਾਨੀ, ਪਸ਼ੂ-ਪਾਲਣ ਤੇ ਮੁਰਗੀ-ਪਾਲਣ ਇਤਿਆਦਿ ਕਈ ਧੰਦੇ ਇਸ ਨਾਲ ਸਬੰਧਤ ਕੀਤੇ ਗਏ ਹਨ। ਇਉਂ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਸਿੱਖਿਆ ਨੂੰ ਕਿੱਤੇ ਨਾਲ ਜੋੜਨ ਦਾ ਇਕ ਹੋਰ ਲਾਭ ਹੋਏਗਾ।ਬਿਨਾਂ ਕਿਸੇ ਨਿਸ਼ਾਨੇ ਦੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਭੀੜ ਘੱਟ ਜਾਏਗੀ। ਹਰ ਸਾਲ ਹਜ਼ਾਰਾਂ ਦੀ ਸੰਖਿਆ ਵਿਚ ਪੈਦਾ ਹੋਣ ਵਾਲੇ ਚਿੱਟ-ਕੱਪੜੀਏ ਬੇਰੁਜ਼ਗਾਰ ਕਿਸੇ ਨਾ ਕਿਸੇ ਆਹਰ ਵਿਚ ਲੱਗ ਜਾਣਗੇ। ਅਜੋਕੇ ਸਮੇਂ ਵਿਚ ਬਹੁਤ ਸਾਰੇ ਨੌਜਵਾਨ ਇਸਤਰੀ-ਪੁਰਸ਼ ਇਸ ਲਈ ਯੂਨੀਵਰਸਿਟੀਆਂ ਵਿਚ ਪੁੱਜ ਜਾਂਦੇ ਹਨ ਕਿ ਉਨ੍ਹਾਂ ਨੂੰ ਅੱਗੋਂ ਕੋਈ ਰਸਤਾ ਦਿਖਾਈ ਨਹੀਂ ਦਿੰਦਾ। ਕਾਲਜਾਂ ਅਤੇ ਯੂਨੀਵਰਸਿਟੀਆਂ ਉੱਤੋਂ ਬੇਲੋੜਾ ਬੋਝ ਘੱਟ ਜਾਏਗਾ। ਦੂਸਰੇ ਪਾਸੇ ਵੱਖ ਵੱਖ ਧੰਦਿਆਂ ਵਿਚ ਲੱਗੇ ਹੋਏ ਨੌਜਵਾਨ ਇਸਤਰੀਆਂ-ਪੁਰਸ਼ ਵਿਅਕਤੀਗਤ ਲਾਭ ਉਠਾਉਣ ਦੇ ਨਾਲ ਨਾਲ ਦੇਸ਼ ਅਤੇ ਸਮਾਜ ਦਾ ਨਰੋਆ ਅੰਗ ਬਣਨਗੇ। ਵਿਸ਼ਵ-ਵਿਦਿਆਲਿਆਂ ਵਿਚ ਉਚੇਰੀ ਸਿੱਖਿਆ ਨਾਲ ਕੇਵਲ ਉਹ ਵਿਦਿਆਰਥੀ ਸਬੰਧਤ ਹੋਣਗੇ ਜੋ ਹਰੇਕ ਪੱਖ ਤੋਂ ਉਚੇਰੀ ਸਿੱਖਿਆ ਗ੍ਰਿਣ ਕਰਨ ਦੇ ਯੋਗ ਹਨ। ਆਪੋ ਆਪਣੀ ਰੁਚੀ ਅਨੁਸਾਰ ਉਹ ਵਿਸ਼ੇਸ਼ ਖੇਤਰ ਦੀ ਚੋਣ ਕਰ ਸਕਦੇ ਹਨ। ਮੈਡੀਕਲ, ਇੰਜੀਨੀਅਰਿੰਗ, ਖੇਤੀਬਾੜੀ ਤੇ ਹਿਸਾਬ-ਕਿਤਾਬ ਆਦਿ ਖੇਤਰਾਂ ਵਿਚ ਕੇਵਲ ਉਹੋ ਵਿਦਿਆਰਥੀ ਜਾਣਗੇ ਜੋ ਉਸ ਪਾਸੇ ਦੀ ਰੁਚੀ ਰੱਖਦੇ ਅਤੇ ਯੋਗਤਾ ਪੱਖ ਤੋਂ ਢੁੱਕਵੇਂ ਹੋਣਗੇ। ਵਿਸ਼ਵ-ਵਿਦਿਆਲੇ ਆਰਥਕ ਪੱਖੋਂ ਬੇਲੋੜੇ ਬੋਝ ਤੋਂ ਬਚ ਜਾਣਗੇ। ਮਨੁੱਖੀ ਸ਼ਕਤੀ ਦੇ ਸੰਜਮ ਅਤੇ ਆਰਥਕਤਾ ਦੇ ਪੱਖ ਤੋਂ ਵਿਉਂਤੀ ਗਈ ਨਵੀਂ ਸਿੱਖਿਆ- ਪ੍ਰਣਾਲੀ ਵਿਚ ਚੋਖੀ ਗੁੰਜਾਇਸ਼ ਹੈ। ਦੇਸ ਭਰ ਵਿਚ ਸਿੱਖਿਆ ਦਾ ਇਕੋ-ਇਕ ਢਾਂਚਾ ਹੋਣ ਦੇ ਕਾਰਣ ਪਾਠ-ਕੁਮਤਿਆਰ ਕਰਨ, ਪਾਠ-ਪੁਸਤਕਾਂ ਤਿਆਰ ਕਰਨ, ਅਧਿਆਪਕਾਂ ਵਾਸਤੇ ਅਗਵਾਈ-ਪੁਸਤਕਾਂ ਤਿਆਰ ਕਰਨ ਅਤੇ ਹੋਰ ਸਹਾਇਕ ਸਮੱਗਰੀ ਤਿਆਰ ਕਰਨ-ਕਰਾਉਣ ਵਿਚ ਚੋਖੀ ਸਹੂਲਤ ਰਹੇਗੀ ਤੇ ਖ਼ਰਚ ਘੱਟ ਹੋਏਗਾ। ਰਾਸ਼ਟਰ ਦਾ ਆਰਥਕ ਵਿਕਾਸ, ਸਮਾਜਕ ਤੇ ਸੱਭਿਆਚਾਰਕ ਵਿਕਾਸ, ਮਨੁੱਖੀ ਸ਼ਖਸੀਅਤ ਦਾ ਸਰਬ-ਪੱਖੀ ਵਿਕਾਸ, ਧਾਰਮਕ, ਸਮਾਜਕ, ਸੱਭਿਆਚਾਰਕ ਅਤੇ ਤਕ ਤੰਗ-ਦਿਲੀਆਂ ਨੂੰ ਤਿਲਾਂਜਲੀ ਦੇ ਕੇ ਸਮੁੱਚੇ ਰਾਸ਼ਟਰ ਪ੍ਰਤੀ ਸ਼ਰਧਾਮਈ ਦ੍ਰਿਸ਼ਟੀਕੋਣ ਅਪਣਾਉਣਾ ਇਸ ਸਿੱਖਿਆ ਪ੍ਰਣਾਲੀ ਦੀ ਵਿਸ਼ੇਸ਼ ਦੇਣ ਹੋਏਗੀ। ਨਵੀਨ ਸਿੱਖਿਆ-ਪ੍ਰਣਾਲੀ ਰੇਡੀਓ ਤੇ ਟੈਲੀਵੀਯਨ ਆਦਿ ਸਾਧਨਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਵਚਨਬੱਧ ਹੈ। ਸਕੂਲਾਂ-ਕਾਲਜਾਂ ਦਾ ਰੇਡੀਓ ਤੇ ਟੈਲੀਵੀਯਨ ਕੇਂਦਰਾਂ ਨਾਲ ਤਾਲ-ਮੇਲ ਹੋਏਗਾ। ਵੱਖ ਵੱਖ ਪੱਧਰ ਦੇ ਸਿੱਖਿਆ ਪ੍ਰੋਗਰਾਮਾਂ ਨੂੰ ਧਿਆਨ ਵਿਚ ਰੱਖ ਕੇ ਕੌਮ ਦੀ ਵਿਉਂਤਬੰਦੀ ਕੀਤੀ ਜਾਏਗੀ। ਗਿਆਨ ਪ੍ਰਾਪਤੀ ਦੇ ਨਾਲ ਨਾਲ ਰੌਚਿਕਤਾ ਦਾ ਪੱਖ ਵੀ ਉੱਘੜੇਗਾ। ਨਵੇਂ ਵਿੱਦਿਅਕ ਪ੍ਰਬੰਧ ਹੇਠ ਜਨਤਾ ਦੀਆਂ ਸਿੱਖਿਆ ਪ੍ਰਤੀ ਲੋਕਾਂ ਨੂੰ ਸਕੂਲ ਅਤੇ ਕਾਲਜ ਮਿਲਵੇਂ ਯਤਨਾਂ ਨਾਲ ਪੂਰਾ ਕਰ ਸਕਣਗੇ ਕਿਉਂ ਜੋ +2 ਦਾ ਪ੍ਰਬੰਧ ਚੁਣੇ ਗਏ ਸਕੂਲਾਂ ਅਤੇ ਕਾਲਜਾਂ ਵਿਚ ਹੋਏਗਾ। ਵਿਸ਼ੇਸ਼ ਕਰਕੇ ਪੇਂਡੂ ਇਲਾਕਿਆਂ ਵਿਚ ਜਿੱਥੇ ਕਾਲਜ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ ਉੱਥੇ ਨੇੜੇ ਦੇ ਸਕੂਲ ਵਿਚ +2 ਦਾ ਪ੍ਰਬੰਧ ਕਰ ਕੇ ਉਸ ਇਲਾਕੇ ਦੀ ਵਸੋਂ ਦੀ ਲੋੜ ਪੂਰੀ ਹੋ ਸਕੇਗੀ। ਕਈ ਖੇਤਰਾਂ ਵੱਲੋਂ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਕਿ +2 ਨੂੰ ਸਕੂਲ ਦੀ ਜਮਾਤ ਸਮਝਿਆ ਜਾਏ ਅਤੇ ਇਸ ਦੀ ਪੜ੍ਹਾਈ ਦੀ ਜ਼ਿਮੇਵਾਰੀ ਕੇਵਲ ਸਕੂਲਾਂ ਨੂੰ ਹੀ ਸੌਂਪੀ ਜਾਏ। ਇਸ ਸਮੇਂ ਅਜਿਹੇ ਪ੍ਰਸ਼ਨ ਉਤਪੰਨ ਕਰਨਾ ਸਿਆਣਪ ਨਹੀਂ ਜਾਪਦੀ। ਕਾਲਜਾਂ ਵਿਚ ਇਸ ਪੜ੍ਹਾਈ ਦੀਆਂ ਸਾਰੀਆਂ ਸਹੂਲਤਾਂ ਪਹਿਲਾਂ ਤੋਂ ਹੀ ਮੌਜੂਦ ਹਨ, ਜਿਸ ਤੋਂ ਲਾਭ ਉਠਾਉਣਾ ਚਾਹੀਦਾ ਹੈ। ਕਾਲਜਾਂ ਨੂੰ ਇਸ ਜਮਾਤ ਤੋਂ ਵਾਂਜਿਆਂ ਕਰਨ ਨਾਲ ਕਈ ਪ੍ਰਬੰਧਕੀ ਔਕੜਾਂ ਖੜੀਆਂ ਹੋ ਜਾਣਗੀਆਂ। ਕਈ ਕਾਲਜਾਂ ਵਿਚੋਂ ਸਟਾਫ਼ ਦੀ ਛਾਂਟੀ ਕਰਨੀ ਪਏਗੀ। ਕਈ ਕਾਲਜ ਅਜਿਹੇ ਹੋਣਗੇ ਜਿਨ੍ਹਾਂ ਦੇ ਆਰਥਕ ਸਾਧਨਾਂ ਉੱਤੇ ਕਰੜੀ ਸੱਟ ਵੱਜੇਗੀ। ਦੂਜੇ ਪਾਸੇ ਇਹ ਵੀ ਸੰਭਵ ਹੈ ਕਿ ਅਰੰਭ ਵਿਚ ਸਕੂਲ ਯੋਗ ਸਿੱਖਿਆ ਦੇ ਸਾਧਨ ਤੇ ਅਵਸਰ ਪ੍ਰਦਾਨ ਕਰਨ ਦੇ ਸਮਰੱਥ ਨਾ ਹੋਣ। ਨਵੀਂ ਸਿੱਖਿਆ-ਪ੍ਰਣਾਲੀ ਨੂੰ ਪੰਜਾਬ ਵਿਚ ਲਾਗੂ ਕਰਨ ਵਾਸਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਇਕ ਨਵਾਂ ਸੈੱਲ ਕਾਇਮ ਕਰ ਦਿੱਤਾ ਗਿਆ ਹੈ। ਇਹ ਸੈਂਲ ਇਸ ਨਾਲ ਸਬੰਧਤ ਹਰੇਕ ਪ੍ਰਕਾਰ ਦੀਆਂ ਅਕਾਦਮਿਕ ਲੋੜਾਂ ਵੱਲ ਧਿਆਨ ਦਏਗਾ। ਪਾਠ-ਕ੍ਰਮ ਅਨੁਸਾਰ ਪੁਸਤਕਾਂ ਤਿਆਰ ਕਰਾਉਣੀਆਂ, ਸਕੂਲਾਂ ਤੇ ਕਾਲਜਾਂ ਅੰਦਰ ਵਿਸ਼ੇ ਅਨੁਸਾਰ ਕੰਮ ਦੀ ਵੰਡ ਵਾਸਤੇ ਲੀਹਾਂ ਤਿਆਰ ਕਰਨੀਆਂ, ਸਮੇਂ ਸਮੇਂ ਅਧਿਆਪਕਾਂ ਦੀਆਂ ਔਕੜਾਂ ਵੱਲ ਧਿਆਨ ਦੇਣਾ ਤੇ ਉਨ੍ਹਾਂ ਵਾਸਤੇ ਲੋੜੀਂਦੀ ਅਗਵਾਈ ਦਾ ਪ੍ਰਬੰਧ ਕਰਨਾ, ਮੁਲਅੰਕਣ ਨਿਸ਼ਾਨੇ ਨਿਸ਼ਚਿਤ ਕਰਨੇ ਤੇ ਮੁਲਅੰਕਣ ਦਾ ਪ੍ਰਬੰਧ ਕਰਨਾ ਆਦ ਕਮ ਇਸ ਸੈੱਲ ਦੇ ਜ਼ਿੰਮੇ ਲਾਏ ਗਏ ਹਨ। ਨਵੇਂ ਸਿੱਖਿਆ-ਪ੍ਰਬੰਧ ਦੀਆਂ ਕਈ ਲੋੜਾਂ ਹਨ। ਸਕੂਲਾਂ ਅਤੇ ਕਾਲਜਾਂ ਅੰਦਰ ਨਵੇਂ ਵਿਸ਼ਿਆਂ ਦੀ ਪੜ੍ਹਾਈ ਅਤੇ ਸਿਖਲਾਈ ਦਾ ਪ੍ਰਬੰਧ ਕਰਨਾ ਪਏਗਾ। ਪ੍ਰਯੋਗਸ਼ਾਲਾਵਾਂ ਅਤੇ ਵਰਕਸ਼ਾਪਾ ਤਾਂ ਹੋਣ ਵਾਲੇ ਖ਼ਰਚਾਂ ਨੂੰ ਪੂਰਾ ਕਰਨ ਵਾਸਤੇ ਕਰੋੜਾਂ ਰੁਪਏ ਦਾ ਬੱਜਟ ਚਾਹੀਦਾ ਹੈ। ਪ੍ਰਾਂਤਕ ਮਰ ਦੇ ਸੀਮਿਤ ਆਰਥਕ ਵਸੀਲੇ ਇਸ ਬੋਝ ਨੂੰ ਨਹੀਂ ਭੁੱਲ ਸਕਣਗੇ। ਕੇਂਦਰ ਸਰਕਾਰ ਨੂੰ ਖੁਲ ਦਲ ਦੇ ਤਕ ਸਰਕਾਰਾਂ ਦੀ ਮਾਇਕ ਸਹਾਇਤਾ ਕਰਨੀ ਚਾਹੀਦੀ ਹੈ। ਸਹੀ ਰੂਪ ਵਿਚ ਵੇਖਿਆ ਜਾਏ ਤਾਂ ਨਵੀਂ ਯੋਜਨਾ ਦਾ ਕੇਂਦਰੀ ਧੁਰਾ ਹੱਥ ਦੇ ਕੰਮ ਦਾ ਅਨੁਭ ਤੇ ਕਸਬੀ ਨਿਪੁੰਨਤਾ ਹੈ। ਸਕੂਲਾਂ-ਕਾਲਜਾਂ ਅੰਦਰ ਸ਼ੁਰੂ ਹੋਣ ਵਾਲੇ ਉਪਯੋਗੀ ਧੰਦੇ ਵਿਦਿਅਕ ਨੂੰ ਸਮਾਜ ਦੇ ਨੇੜੇ ਲਿਆਉਣਗੇ। ਆਮ ਲੋਕਾਂ ਨੂੰ ਸਿੱਖਿਆ ਦੀ ਸਾਰਥਕਤਾ ਦਾ ਪਤਾ ਲਗਦਾ ਤੇ ਉਨ੍ਹਾਂ ਦਾ ਸਿੱਖਿਆ-ਸੰਸਥਾਵਾਂ ਪ੍ਰਤੀ ਓਪਰਾਪਣ ਖ਼ਤਮ ਹੋਏਗਾ। ਅਧਿਆਪਕ ਵਰਗ ਨੂੰ ਅੰਦਰ ਵਧੇਰੇ ਸਤਿਕਾਰ ਮਿਲ ਸਕੇਗਾ।
data-full-width-responsive="true">
Type Here
Paragraph By : Ranjeet Kaur

App. Ver.: 4.0.24.2

Fully compatible with Latest Firefox & Chrome browser.

GUIDELINE / ABOUT / HELP FOR TYPING SOFTWARE

The main objective of this website is to provide an easy typing experience with the help of typing software. There are many types of typing software on this website. For a new user, it is a bit difficult to understand. What is the right option for him/her. Let's start and know about each one.

  1. Akaal Typing Tutor: This is for users who are learners. They do not know how to type and they do not have control over the keyboard. If you make many mistakes while typing then this is also for you, as it will help reduce stroke error.
  2. Typing Practice: very useful for users who are beginer in typing. this is the next step of typing on this website. after gaining basic skill of typing in specific language. you can continue here your typing journey. it is more difficult to do typing paragraph without any help or hint. don't worry in here is an optional highlighter and live report available for you. you can't mis type or skip any word, because highlighter always helps you. practicing typing with it, makes it interesting also build your typing speed and accuracy. you will get typing report in both words based and character based rules with basic information.
  3. Mock Test: It is very popular typing interface as it is similar to typing test. It does not have supporting features, which makes it a typing test simulator software. here you will get full typing test report on result window, by default you will get character based report. But you can set your own typing rules and also can get words based typing report. in the typing report you can check various types of error such as split, join/merge, wrong, skip, extra, and wrong words. you can also save these records in your profile and track own typing progress. so it is useful for every user.
  4. Chunk Test: It contains all features of "Mock Test". Difference is that it has fixed width interface that provide typing paragraph in chunks and mock test provides full screen width and provide full paragraph. chuck test built based on SSSB 2018 typing rules. espeacially for sssb's candidates. there is nothing special it just copy of specific board's software. keep your practice continue on mock test.