Ranjeet Online Typing

Name:
Guest
ID:
0000
Time:
10
SET Time
Font Size:
Paragraph Words: XXX
Typing paragraph
ਪਾਣੀ ਵਾਹਿਗੁਰੂ ਵੱਲੋਂ ਬਖ਼ਸ਼ੀ ਅਨਮੋਲ ਦਾਤ ਹੈ ਇਸ ਦਾ ਵਰਨਣ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿਚ ਵੀ ਖੋਲ੍ਹ ਕੇ ਕੀਤਾ ਹੋਇਆ ਹੈ। ਪਰ ਜੋ ਅੱਜ ਦੇ ਹਾਲਾਤ ਨੇ ਇਹ ਵੀ ਕਿਸੇ ਤੋਂ ਗੁੱਝੇ ਨਹੀਂ ਹਨ। ਦੇਸ਼ ਦੇ ਕਈ ਰਾਜਾਂ ਵਿੱਚ ਸੋਕੇ ਜਿਹੇ ਹਾਲਾਤਾਂ ਨੇ ਮਨੁਖਤਾ ਨੂੰ ਫਿਕਰਾਂ ਦੇ ਵਿੱਚ ਪਾਇਆ ਹੋਇਆ ਹੈ। ਪਰ ਕੀ ਅਸੀਂ ਇਸ ਦੀ ਸੰਭਾਲ ਲਈ ਦਿਲੋਂ ਸੰਜੀਦਾ ਵੀ ਹਾਂ? ਇਸ ਦਾ ਜਵਾਬ ਸਹਿਜੇ ਹੀ ਮਿਲ ਜਾਂਦਾ ਹੈ ਕਿ ਨਹੀਂ। ਕੋਈ ਸਮਾਂ ਸੀ ਜਦੋਂ ਰਫਾ ਹਾਜਤ ਲਈ ਇਕ ਲੋਟਾ (ਬੋਤਲ) ਪਾਣੀ ਲੈ ਕੇ ਖੇਤਾਂ ਦੇ ਵਿੱਚ ਜਾਂਦੇ ਸਾਂ ਇਕ ਗੜਵੀ ਪਾਣੀ ਦੀ ਲੈ ਕੇ ਦਾਤਣ ਜਾਂ ਸਮੇਂ ਦੇ ਨਾਲ ਬੁਰਸ਼ ਕਰ ਲੈਂਦੇ ਸਾਂ। ਉਨ੍ਹਾਂ ਸਮਿਆਂ ਦੇ ਵਿੱਚ ਐਸੀ ਪਾਣੀ ਦੀ ਕਿੱਲਤ ਵਾਲੀ ਕੋਈ ਗੱਲ ਵੀ ਨਹੀ ਸੀ। ਪਰ ਅੱਜ ਇਨ੍ਹਾਂ ਗੱਲਾਂ ਵੱਲ ਅਤਿਅੰਤ ਧਿਆਨ ਦੇਣ ਦੀ ਲੋੜ ਹੈ ਪਰ ਕੋਈ ਧਿਆਨ ਦਿੰਦਾ ਨਹੀਂ। ਕਦੇ ਨਲਕੇ ਲਗਾਉਣ ਲਈ ਸਿਰਫ਼ 50 ਜਾਂ 60 ਫੁੱਟ ਬੋਰ ਕਰਕੇ ਵਧੀਆ ਪੀਣ ਵਾਲਾ ਪਾਣੀ ਨਿਕਲ ਆਉਂਦਾ ਸੀ। ਪਰ ਅੱਜ 300/400 ਫੁੱਟ ਥੱਲੇ ਜਾ ਕੇ ਵੀ ਪਾਣੀ ਨਹੀਂ ਲੱਭ ਰਿਹਾ ਹੈ। ਜਿਹੋ ਜਿਹਾ ਮਨੁੱਖ ਦਿਨੋਂ ਦਿਨ ਹੋ ਰਿਹਾ ਹੈ ਵਾਹਿਗੁਰੂ ਵੀ ਓਸਾ ਹੀ ਹੋ ਰਿਹਾ ਹੈ। ਅੱਜ ਅਸੀ ਫਾਲਤੂ ਪਾਣੀ ਡੋਲਣ ਨੂੰ ਆਪਣੀ ਬਹਾਦਰੀ ਸਮਝਦੇ ਹਾਂ। ਵੇਖਿਆ ਜਾਂਦਾ ਹੈ ਕਿ ਇਕ ਇੰਚੀ ਦੀ ਪਾਈਪ ਲਾ ਕੇ ਕਾਰਾਂ ਧੋਣੀਆਂ ਐਵੇਂ ਮਤਲਬ ਤੋਂ ਬਿਨਾ ਹੀ ਘਰਾਂ ਦੇ ਮੂਹਰੇ ਪਾਣੀ ਦਾ ਛਿੜਕਾਅ ਕਰਨਾ ਬਗੀਚੀਆਂ ਨੂੰ ਫਾਲਤੂ ਪਾਣੀ ਦੇਣੀ ਜਾਣਾ ਹੋਰ ਤਾਂ ਹੋਰ ਬੁਰਛ ਕਰਨ ਲੱਗਿਆਂ ਘੱਟੋ ਘੱਟ 10 ਲੀਟਰ ਪਾਣੀ ਡੋਲਣਾਂ ਅੱਜ ਹਰ ਇਕ ਦੀ ਆਦਤ ਬਣ ਚੁੱਕੀ ਹੈ ਫਲੱਸ਼ ਦੇ ਬਾਥਰੂਮ ਕਰਨ ਵੇਲੇ ਵੀ ਘੜੀ ਘੜੀ ਪਾਣੀ ਛੱਡ ਦੇਣਾ ਜੋ ਕਿ ਇਕ ਵਾਰ ਟੈਂਕ ਚੋਂ ਪਾਣੀ ਛੱਡਣ ਤੇ ਘੱਟੋ ਘੱਟ 8 ਲੀਟਰ ਪਾਣੀ ਡੋਲਿਆ ਜਾਂਦਾ ਹੈ ਇਸ ਨੂੰ ਅਸੀਂ ਆਪਣੀ ਸ਼ਾਨ ਸਮਝਦੇ ਹਾਂ। ਪਾਣੀ ਦੀ ਕੀਮਤ ਉਨ੍ਹਾਂ ਰਾਜਾਂ ਨੂੰ ਪੁੱਛ ਵੇਖੋ ਜਿੱਥੇ ਸੋਕਾ ਗ੍ਰਸਤ ਰਾਜ ਐਲਾਨੇ ਜਾ ਚੁੱਕੇ ਹਨ 4-4 ਘੰਟੇ ਲਾਈਨ ਦੇ ਵਿੱਚ ਖੜ੍ਹਕੇ 10 ਲੀਟਰ ਪਾਣੀ ਦੀ ਵਾਰੀ ਆਉਂਦੀ ਹੈ ਜਾਂ ਚਾਰ ਘੰਟੇ ਖੜ੍ਹਨ ਤੋਂ ਬਾਅਦ ਜਦੋਂ ਤੁਹਾਡੀ ਵਾਰੀ ਆਵੇ ਤਾਂ ਟੈਂਕ ਵਿੱਚੋਂ ਪਾਣੀ ਖਤਮ ਹੋ ਜਾਵੇ ਤਾਂ ਫਿਰ ਤੁਹਾਡੇ ਤੇ ਕੀ ਬੀਤੇਗੀ ? ਇਸ ਦਾ ਅੰਦਾਜ਼ਾ ਹਰ ਇਕ ਇਨਸਾਨ ਹੀ ਲਾ ਸਕਦਾ ਹੈ। ਆਮ ਹੀ ਲੋਕ ਗਰਮੀਆਂ ਦੇ ਸੀਜਨ ਦੇ ਵਿਚ ਪਹਾੜੀ ਇਲਾਕਿਆਂ ਲਈ ਨਿਕਲ ਜਾਂਦੇ ਹਨ ਇਸ ਵਾਰ ਮੈਨੂੰ ਵੀ 13-16 ਮਈ ਨੂੰ ਚਾਰ ਦਿਨ ਪਹਾੜੀ ਇਲਾਕੇ (ਚਿੰਤਪੁਰਨੀ ਜਵਾਲਾ ਜੀ ਕਾਂਗੜਾ ਤੇ ਚਮੁੰਡਾ ਜੀ) ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਪਰ ਉੱਥੇ ਜਾਕੇ ਮੈਦਾਨੀ ਇਲਾਕੇ ਨਾਲੋਂ ਜ਼ਿਆਦਾ ਗਰਮੀ ਸੀ। ਸਾਰੇ ਹੀ ਚੋਅ ਜਾਂ ਨਦੀਆਂ ਸੁੱਕੀਆਂ ਸਨ। ਅੰਤਾਂ ਦੀ ਗਰਮੀ ਨਾਲ ਹਾਲੋ ਬੇਹਾਲ ਹੋਏ ਲੋਕ ਲੰਮੀਆਂ-ਲੰਮੀਆਂ ਲਾਈਨਾਂ ਲਾ ਕੇ ਆਪਣੀ ਆਸਥਾ ਲਈ ਮਾਤਾ ਜੀ ਦੇ ਦਰਸ਼ਨ ਕਰਨ ਲਈ ਘੰਟਿਆਂ ਬੱਧੀ ਖੜ੍ਹੇ ਰਹੇ। ਸੰਗਰਾਂਦ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਕਰਕੇ ਬਹੁਤ ਹੀ ਜ਼ਿਆਦਾ ਭੀੜ ਨੇ ਜਿਵੇਂ ਕਿ ਸਾਵਣ ਮਹੀਨੇ ਵਿੱਚ ਮੇਲੇ ਦਾ ਰੂਪ ਧਾਰਨ ਕੀਤਾ ਹੋਇਆ ਸੀ। ਛੋਟੇ ਬੱਚਿਆਂ ਤੇ ਵੱਡਿਆਂ ਦਾ ਪਾਣੀ ਖੁਣੋ ਅੰਤਾਂ ਦਾ ਬੁਰਾ ਹਾਲ ਹੋ ਰਿਹਾ ਸੀ। ਮੈਦਾਨੀ ਇਲਾਕਿਆਂ ਨਾਲੋਂ ਵੀ ਤਪਸ ਜ਼ਿਆਦਾ ਸੀ। ਕੀ ਹਾਲ ਹੋਵੇਗਾ ਆਉਣ ਵਾਲੇ ਸਮਿਆਂ ਵਿੱਚ ਜੇਕਰ ਅੱਜ ਵੀ ਅਸੀਂ ਆਪਣੇ ਕਰਤੱਵ ਤੋਂ ਮੂੰਹ ਮੋੜਿਆ। ਗੱਲਾਂ ਕਰਨ ਵਾਲੇ ਤਾਂ ਇਹ ਵੀ ਕਹਿ ਰਹੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਮਾਪਿਆਂ ਸਾਹਮਣੇ ਬੱਚਿਆਂ ਨੂੰ ਪਾਣੀ ਦੀ ਬੂੰਦ ਤੱਕ ਨਹੀਂ ਮਿਲਣੀ। ਬੱਚੇ ਮਾਪਿਆਂ ਦੇ ਸਾਹਮਣੇ ਤੜਪ-ਤੜਪ ਕੇ ਮਰਨਗੇ। ਐਸੇ ਭਿਆਨਕ ਸਮੇਂ ਵਾਹਿਗੁਰੂ ਕਿਸੇ ਤੇ ਕਦੇ ਵੀ ਨਾ ਲਿਆਵੇ ਪਰ ਆਪਾਂ ਨੂੰ ਵੀ ਆਪਣੇ ਫ਼ਰਜ਼ਾਂ ਤੇ ਮੁਨਕਰ ਨਹੀ ਹੋਣਾ ਚਾਹੀਦਾ। ਪਾਣੀ ਦੀ ਬੂੰਦ-ਬੂੰਦ ਬਚਾਈ ਕਿਸੇ ਲਾਚਾਰ ਨੂੰ ਜਿੰਦਗੀ ਬਖਸ਼ਣ ਵਿੱਚ ਸਹਾਈ ਹੋ ਸਕਦੀ ਹੈ ਪਰ ਅੱਜ ਹਰ ਘਰ ਦੇ ਵਿੱਚ ਇੰਨ੍ਹਾਂ ਗੱਲਾਂ ਤੋਂ ਲੜਾਈਆਂ ਪੈਂਦੀਆਂ ਹਨ ਜੇਕਰ ਕੋਈ ਸਿਆਣਾ ਬੰਦਾ ਬੱਚਿਆਂ ਨੂੰ ਫਾਲਤੂ ਪਾਣੀ ਡੋਲਣ ਤੋਂ ਵਰਜਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਛੱਡੋ ਜੀ ਸਾਰੀ ਦੁਨੀਆਂ ਦੇ ਨਾਲ ਹੀ ਹਾਂ ਜਿਵੇਂ ਲੋਕਾਂ ਨਾਲ ਬੀਤੇਗੀ ਉਹੀ ਸਾਡੇ ਨਾਲ ਹੋਵੇਗਾ। ਪਰ ਦੋਸਤੋ ਇੱਥੇ ਹੀ ਅਸੀ ਗਲਤ ਹੋ ਜਾਨੇ ਆਂ ਕਿਉਂਕਿ ਹੋ ਸਕਦਾ ਹੈ ਕਿ ਸਾਰੇ ਲੋਕ ਪਹਿਲਾਂ ਹੀ ਆਪਣਾ ਫ਼ਰਜ਼ ਸਮਝ ਕੇ ਪਾਣੀ ਦੀ ਬੱਚਤ ਕਰਦੇ ਹੋਣ ਤੇ ਆਪਾਂ ਹੀ ਲੇਟ ਹੋਈਏ। ਕਹਿਣ ਤੋਂ ਭਾਵ ਕਿ ਕਿਉਂ ਨਾ ਆਪਾਂ ਆਪਣੇ ਘਰ ਤੋਂ ਹੀ ਪਾਣੀ ਬੱਚਤ ਦੀ ਸ਼ੁਰੂਆਤ ਕਰੀਏ ਤਾਂ ਕਿ ਸੋਕਾ ਗ੍ਰਸਤ ਇਲਾਕਿਆਂ ਨੂੰ ਵੀ ਜ਼ਿੰਦਗੀ ਜੀਣ ਲਈ ਪਾਣੀ ਮਿਲ ਸਕੇ। ਐਸੇ ਨੇਕ ਕੰਮਾਂ ਵਿੱਚ ਬਿਲਕੁਲ ਦੇਰ ਨਾ ਕਰੀਏ ਆਉਣ ਵਾਲੇ ਭਿਆਨਕ ਸਮੇਂ ਤੋਂ ਬਚਣ ਲਈ ਇਸ ਪਾਣੀ ਦੀ ਬੂੰਦ-ਬੂੰਦ ਨੂੰ ਸੰਭਾਲਣ ਦਾ ਅੱਜ ਤੋਂ ਹੀ ਤੋਹੱਈਆ ਕਰੀਏ। ਗੁਰੂ ਸਾਬਿਾਨਾਂ ਦੀ ਬਾਣੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇਰ ਆਏ ਦਰੁਸਤ ਆਏ ਦੇ ਮਹਾਂ ਵਾਕਾਂ ਅਨੁਸਾਰ ਅੱਜ ਤੋਂ ਹੀ ਨਹੀਂ ਹੁਣੇ ਤੋਂ ਹੀ ਆਪਾਂ ਇਸ ਤੇ ਅਮਲ ਕਰਕੇ ਬਹੁਤ ਅਨਮੋਲ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਸਕਦੇ ਹਾਂ ਜੋ ਕਿ ਮਨੁੱਖਤਾ ਦਾ ਪਹਿਲਾ ਫ਼ਰਜ਼ ਵੀ ਹੈ।
Type: 0
Correct: 0
Wrong: 0
Type Here
Paragraph By : Internet

App. Ver.:

Fully compatible with Latest Firefox & Chrome browser.

GUIDELINE / ABOUT / HELP FOR TYPING SOFTWARE

The main objective of this website is to provide an easy typing experience with the help of typing software. There are many types of typing software on this website. For a new user, it is a bit difficult to understand. What is the right option for him/her. Let's start and know about each one.

  1. Akaal Typing Tutor: This is for users who are learners. They do not know how to type and they do not have control over the keyboard. If you make many mistakes while typing then this is also for you, as it will help reduce stroke error.
  2. Typing Practice: very useful for users who are beginer in typing. this is the next step of typing on this website. after gaining basic skill of typing in specific language. you can continue here your typing journey. it is more difficult to do typing paragraph without any help or hint. don't worry in here is an optional highlighter and live report available for you. you can't mis type or skip any word, because highlighter always helps you. practicing typing with it, makes it interesting also build your typing speed and accuracy. you will get typing report in both words based and character based rules with basic information.
  3. Mock Test: It is very popular typing interface as it is similar to typing test. It does not have supporting features, which makes it a typing test simulator software. here you will get full typing test report on result window, by default you will get character based report. But you can set your own typing rules and also can get words based typing report. in the typing report you can check various types of error such as split, join/merge, wrong, skip, extra, and wrong words. you can also save these records in your profile and track own typing progress. so it is useful for every user.
  4. Chunk Test: It contains all features of "Mock Test". Difference is that it has fixed width interface that provide typing paragraph in chunks and mock test provides full screen width and provide full paragraph. chuck test built based on SSSB 2018 typing rules. espeacially for sssb's candidates. there is nothing special it just copy of specific board's software. keep your practice continue on mock test.