Ranjeet Online Typing

Name:
Guest
ID:
0000
Time:
10
SET Time
Font Size:
Paragraph Words: XXX
Typing paragraph
ਅਜੋਕੇ ਮਿਲਾਵਟ ਭਰੇ ਦੌਰ ਵਿਚ ਕੋਈ ਵੀ ਖ਼ਾਨ ਪੀਣ ਦੀ ਚੀਜ਼ ਬਿਮਾਰੀਆਂ ਤੋਂ ਵਾਂਝੀ ਨਹੀਂ ਅਤੇ ਦਿਨ ਪਰ ਦਿਨ ਵੱਧ ਰਹੇ ਆਵਾਜਾਈ ਦੇ ਸਾਧਨ ਜ਼ਿੰਦਗੀ ਨੂੰ ਚਾਹੇ ਆਰਾਮਦਾਇਕ ਤਾਂ ਬਣਾ ਰਹੇ ਹਨ ਪਰ ਇਨ੍ਹਾਂ ਤੋਂ ਹੋ ਰਿਹਾ ਵਾਤਾਵਰਨ ਪ੍ਰਦੂਸ਼ਿਤ, ਆਲਾ ਦੁਆਲਾ ਸਾਫ਼ ਸਫ਼ਾਈ ਨਾ ਹੋਣ ਕਾਰਨ ਹੋ ਰਹੀ ਗੰਦਗੀ, ਮੈਡੀਕਲ ਸਟੋਰਾਂ ਜਾਂ ਮੁਨਿਆਰੀ ਜਨਰਲ ਸਟੋਰਾਂ ਤੇ ਐਕਸਪਾਈਰੀ ਡੇਟ ਦੇ ਵੇਚੇ ਜਾ ਰਹੀਆਂ ਵਸਤੂਆਂ ਤੋ ਇਲਾਵਾ ਜਿਨ੍ਹਾਂ ਤੋ ਕਈ ਅਣਗਿਣਤ ਤੇ ਲਾਇਲਾਜ ਬਿਮਾਰੀਆਂ ਨਿੱਤ ਨਵੀਆਂ ਜਨਮ ਲੈ ਰਹੀਆਂ ਹਨ ਤੇ ਇਹਨਾਂ ਦੀ ਮਾਰ ਥੱਲੇ ਆ ਕੇ ਮਹਿੰਗੇ ਇਲਾਜਾਂ ਤੋ ਵਹੀਣੋਂ ਘਰਾਂ ਦੇ ਘਰ ਉੱਜੜ ਗਏ। ਖਾਣ ਪੀਣ ਵਾਲੀਆਂ ਇਹਨਾਂ ਵਸਤੂਆਂ ਨੂੰ ਆਪਣੇ ਫ਼ਾਇਦੇ ਲਈ ਤਿਆਰ ਕਰਨ ਵਾਲੇ ਸਰਕਾਰੀ ਸ਼ੈਅ ਤੇ ਬੇਰੋਕ ਬਣਾਈ ਜਾ ਰਹੇ ਹਨ ਚਾਹੇ ਸਰਕਾਰਾਂ ਵੱਲੋਂ ਲੱਖ ਝੂਠੇ ਉਪਰਾਲੇ ਕਰ ਕੇ ਇਹਨਾਂ ਦੀ ਚੈਕਿੰਗ ਲਈ ਅਦਾਰੇ ਬਣਾਏ ਹੋਏ ਹਨ ਪਰ ਉਨ੍ਹਾਂ ਵੱਲੋਂ ਵੀ ਕਦੇ ਕਦੇ ਥੋੜ੍ਹੀ ਬਹੁਤ ਚੈਕਿੰਗ ਕਰ ਕੇ ਅਖ਼ਬਾਰਾਂ ਵਿਚ ਫ਼ੋਟੋਆਂ ਲਗਵਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਤੇ ਸਭ ਕੁੱਝ ਜਾਣਦੇ ਹੋਏ ਵੀ ਉਨ੍ਹਾਂ ਨੂੰ ਇਹ ਘਿਣਾਉਣਾ ਅਪਰਾਧ ਕਰਨ ਦੀ ਖੁੱਲ ਹੁੰਦੀ ਜਾ ਰਹੀ ਹੈ ਚਾਹੇ ਸਮਾਜਸੇਵੀ ਸੰਸਥਾਵਾਂ, ਕਲੱਬਾਂ ਵੱਲੋਂ ਸਮੇਂ ਸਮੇਂ ਸਿਰ ਕਈ ਸਰੀਰਕ ਤੰਦਰੁਸਤੀ ਲਈ ਮੈਡੀਕਲ ਕੈਂਪ ਆਯੋਜਿਤ ਕਰਵਾ ਕੇ ਇਹਨਾਂ ਵਸਤੂਆਂ ਤੋ ਪਰਹੇਜ਼ ਕਰਨ ਲਈ ਵੀ ਜਾਗਰੂਕ ਕੀਤਾ ਜਾਂਦਾ ਹੈ ਪਰ ਆਪਣੇ ਆਪ ਉੱਤੇ ਲਾਈਆਂ ਲੱਖਾਂ ਰੋਕਾਂ ਦੇ ਬਾਵਜੂਦ ਵੀ ਆਪਾਂ ਉਨ੍ਹਾਂ ਨੂੰ ਖਾਣ ਪੀਣ ਲਈ ਵੀ ਮਜਬੂਰ ਹੋ ਰਹੇ ਹਾਂ। ਇਸ ਮਹਿੰਗਾਈ ਭਰੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਸੁਖਾਲਾ ਕਰ ਕੇ ਬਸਰ ਕਰਨ ਲਈ ਕਈ ਕਈ ਘੰਟੇ ਲਗਾਤਾਰ ਕੰਮ ਕਰ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਘਰ ਤੋਂ ਦੂਰ ਮੁਲਾਜ਼ਮ ਜਾਂ ਹੋਰ ਦੇਸ਼ ਵਿਚ ਜਾਂ ਵਿਦੇਸ਼ ਵਿਚ ਰਹਿਣ ਵਾਲੇ ਮੇਰੇ ਵੀਰਾਂ-ਭੈਣਾਂ ਨੂੰ ਮਜਬੂਰਨ ਹੋਟਲਾਂ, ਰੇੜੀਆਂ ਆਦਿ ਤੇ ਭੋਜਨ ਖਾਣਾ ਤਾਂ ਪੈਂਦਾ ਹੀ ਹੈ ਪਰ ਇਹਨਾਂ ਤੋਂ ਹੋਲੀ ਹੋਲੀ ਹੋ ਰਹੀਆਂ ਘਾਤਕ ਲਾਇਲਾਜ ਬਿਮਾਰੀਆਂ ਕਾਰਨ ਆਪਣੀ ਔਸਤਨ ਉਮਰ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵੱਲ ਜਾਣਾ ਪੈ ਰਿਹਾ ਹੈ ਜਾਂ ਅੱਧ ਮਰਿਆਂ ਵਾਂਗ ਜ਼ਿੰਦਗੀ ਨੂੰ ਹਸਪਤਾਲਾਂ ਵਿਚ ਡਾਕਟਰਾਂ ਦੀਆਂ ਮੋਟੀਆਂ ਫ਼ੀਸਾਂ ਅਤੇ ਮਹਿੰਗੀਆਂ ਦਵਾਈਆਂ ਨੂੰ ਖਾ ਕੇ ਮੰਜੇ ਆਸਰੇ ਬਸਰ ਕਰਨਾ ਪੈ ਰਿਹਾ ਹੈ ਜਿਸ ਨਾਲ ਕੁੱਝ ਪਹਿਲਾਂ ਕੀਤੀ ਸਖ਼ਤ ਮਿਹਨਤ ਨਾਲ ਕਮਾਏ ਰੁਪਏ ਤਾਂ ਹਵਾ ਦੇ ਵਰੋਲੇ ਵਾਂਗ ਉੱਡ ਹੀ ਰਹੇ ਹਨ ਆਸਾਂ ਤੇ ਰੀਝਾਂ ਨਾਲ ਉਸਾਰੇ ਰੈਣ ਬਸੇਰੇ ਵੀ ਬਿਮਾਰੀਆਂ ਦੇ ਲੇਖੇ ਲੱਗ ਰਹੇ ਹਨ। ਨਿੱਕੇ ਨਿੱਕੇ ਉਮਰ ਦੇ ਬੱਚਿਆਂ ਜਿਨ੍ਹਾਂ ਅਜੇ ਤੁਰਨਾ ਵੀ ਨਹੀਂ ਸਿੱਖਿਆ ਉਨ੍ਹਾਂ ਮਾਸੂਮਾਂ ਨੂੰ ਵੀ ਭਿਆਨਕ ਰੋਗਾਂ ਨੇ ਘੇਰ ਲਿਆ ਹੈ ਇਹਨਾਂ ਬਿਮਾਰੀਆਂ ਦਾ ਕੋਈ ਸਾਰਥਿਕ ਹੱਲ ਕਰਨ ਬਾਰੇ ਕੋਈ ਸਰਕਾਰਾਂ ਚਿੰਤਤ ਨਹੀਂ ਬਸ ਉਨ੍ਹਾਂ ਨੂੰ ਸਿਰਫ਼ ਚਿੰਤਾ ਹੈ ਆਪਣੀ ਵੋਟਿੰਗ ਬੈਂਕ ਨੂੰ ਵਧਾਉਣ ਦੀ ਤੇ ਆਪਣੇ ਐਸੋ ਆਰਾਮ ਦੀ ਜੇਕਰ ਇਹਨਾਂ ਲੀਡਰਾਂ ਨੂੰ ਜਾਂ ਉੱਚੇ ਰਸੂਖ਼ ਵਾਲੇ ਲੋਕਾਂ ਦਾ ਜਾਨਵਰ ਵੀ ਬਿਮਾਰ ਹੋ ਜਾਵੇ ਤਾਂ ਉਨ੍ਹਾਂ ਨੂੰ ਵੀ ਇਲਾਜ ਦੀ ਵੀ. ਆਈ. ਪੀ. ਸਹੂਲਤਾਂ ਪ੍ਰਾਪਤ ਹੁੰਦੀਆਂ ਹਨ ਇਹਨਾਂ ਆਰਥਿਕ ਪੱਖੋਂ ਤਕੜੇ ਲੋਕਾਂ ਨੂੰ ਤਾਂ ਬਿਮਾਰ ਹੋਏ ਬੰਦੇ ਦਾ ਪਤਾ ਲੈਣ ਜਾਣ ਵੇਲੇ ਵੀ ਇੱਕ ਪਾਰਟੀ ਦੇ ਮਾਹੌਲ ਵਾਂਗਰਾਂ ਲੱਗਦਾ। ਪਰ ਜੇਕਰ ਗ਼ਰੀਬ ਤੇ ਮੱਧ ਵਰਗੀਏ ਪਰਿਵਾਰਾਂ ਦੇ ਲੋਕਾਂ ਵਿਚ ਕੋਈ ਬਿਮਾਰ ਹੋ ਜਾਵੇ ਤਾਂ ਕਈ ਦਿਨ ਰੋਟੀ ਤਾਂ ਦੂਰ ਕੀ ਨਸੀਬ ਹੋਣੀ, ਵੱਡੇ ਮਹਿੰਗੇ ਹਸਪਤਾਲਾਂ ਦੇ ਇਲਾਜਾਂ ਦਾ ਖਰਚਾ ਨਾ ਚੱਲਦੇ ਹੋਏ ਜੇਕਰ ਮਰੀਜ਼ ਆਪਣੀ ਹੈਸੀਅਤ ਮੁਤਾਬਿਕ ਕਿਸੇ ਸਰਕਾਰੀ ਹਸਪਤਾਲ ਵਿਚ ਦਾਖਲ ਹੋ ਇਲਾਜ ਕਰਵਾਉਣਾ ਚਾਹੇ ਤਾਂ ਸਿਹਤ ਪੱਖੋਂ ਪ੍ਰਾਪਤ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਵੀ ਸਰਕਾਰੀ ਜਾਂ ਬੀਮਾ ਕਰਮਚਾਰੀਆਂ ਦੇ ਚੱਕਰ ਤੇ ਚੱਕਰ ਕੱਟਣੇ ਪੈਂਦੇ ਹਨ ਅਤੇ ਆਪਣਾ ਸਭ ਕੁੱਝ ਗਿਰਵੀ ਰੱਖ ਕੇ ਉਧਾਰ ਲੈਣ ਤੱਕ ਦੇ ਬਾਵਜੂਦ ਵੀ ਦਾਖਲ ਮਰੀਜ਼ ਅੰਤਿਮ ਸਾਹਾਂ ਵੀ ਲੈ ਚੁੱਕਾ ਹੁੰਦਾ ਹੈ। ਜਦੋਂ ਦਾਸ ਦੀ ਨੇ ਇਸ ਵਿਸ਼ੇ ਤੇ ਕਈ ਸੱਜਣਾਂ ਨਾਲ ਵਿਚਾਰ ਚਰਚਾ ਕੀਤੀ ਤਾਂ ਮੇਰੇ ਸਾਹਮਣੇ ਇੱਕ ਤੱਥ ਸਾਹਮਣੇ ਆਇਆ ਕਿ ਭਾਰਤ ਦੇਸ਼ ਵਿਚ ਬਿਮਾਰੀਆਂ ਦੀ ਜੜ੍ਹ ਮਿਲਾਵਟਖੌਰੀ ਨੂੰ ਰੋਕਣ ਦੇ ਅਤੇ ਸਿਹਤ ਸੰਭਾਲ ਲਈ ਜੋ ਵੀ ਪ੍ਰਬੰਧ ਹਨ ਉਹ ਸਿਰਫ਼ ਗੱਲਾਂ ਤੱਕ ਹੀ ਸਿਮਤ ਹਨ ਇਹਨਾਂ ਨੂੰ ਅਸਲ ਰੂਪ ਵਿਚ ਸਰਕਾਰਾਂ ਵੱਲੋਂ ਕਦੇ ਵੀ ਸਖਤੀ ਨਾਲ ਅਸੂਲਨ ਲਾਗੂ ਨਹੀਂ ਕੀਤਾ ਗਿਆ । ਸੱਚ ਹੀ ਤਾਂ ਹੈ ਕਿ ਮੇਰਾ ਭਾਰਤ ਦੇਸ਼ ਚਾਹੇ ਵਿੱਦਿਅਕ ਅਤੇ ਵਿਗਿਆਨਕ ਖੋਜਾਂ ਪੱਖੋਂ ਚਾਹੇ ਲੱਖਾਂ ਮਲਾਂ ਮਾਰ ਰਿਹਾ ਹੋਵੇ ਪਰ ਇਸ ਦੀ ਸਰਕਾਰਾਂ ਅਜੇ ਵੀ ਅਨਪੜ੍ਹ ਹਨ ਲੋੜ ਹੈ ਸਰਕਾਰਾਂ ਨੂੰ ਸਮਾਜ ਦੇ ਸੇਵਾ ਦੀ ਵਿੱਦਿਆ ਪ੍ਰਾਪਤ ਕਰਨ ਦੀ ਅਤੇ ਮਿਲਾਵਟ ਖੋਰੀ ਨੂੰ ਖ਼ਤਮ ਕਰਨ ਲਈ ਹੰਭਲਾ ਮਾਰਨ ਦੀ ਤਾਂ ਕਿ ਅਮੀਰ ਭਾਰਤ ਦੇਸ਼ ਦੀ ਗ਼ਰੀਬ ਜਨਤਾ ਦੀ ਸਿਹਤ ਨੂੰ ਪਹਿਲ ਦੇ ਆਧਾਰ ਤੇ ਤੰਦਰੁਸਤ ਰੱਖਣ ਦੀ।
Type: 0
Correct: 0
Wrong: 0
Type Here
Paragraph By : Internet

App. Ver.:

Fully compatible with Latest Firefox & Chrome browser.

GUIDELINE / ABOUT / HELP FOR TYPING SOFTWARE

The main objective of this website is to provide an easy typing experience with the help of typing software. There are many types of typing software on this website. For a new user, it is a bit difficult to understand. What is the right option for him/her. Let's start and know about each one.

  1. Akaal Typing Tutor: This is for users who are learners. They do not know how to type and they do not have control over the keyboard. If you make many mistakes while typing then this is also for you, as it will help reduce stroke error.
  2. Typing Practice: very useful for users who are beginer in typing. this is the next step of typing on this website. after gaining basic skill of typing in specific language. you can continue here your typing journey. it is more difficult to do typing paragraph without any help or hint. don't worry in here is an optional highlighter and live report available for you. you can't mis type or skip any word, because highlighter always helps you. practicing typing with it, makes it interesting also build your typing speed and accuracy. you will get typing report in both words based and character based rules with basic information.
  3. Mock Test: It is very popular typing interface as it is similar to typing test. It does not have supporting features, which makes it a typing test simulator software. here you will get full typing test report on result window, by default you will get character based report. But you can set your own typing rules and also can get words based typing report. in the typing report you can check various types of error such as split, join/merge, wrong, skip, extra, and wrong words. you can also save these records in your profile and track own typing progress. so it is useful for every user.
  4. Chunk Test: It contains all features of "Mock Test". Difference is that it has fixed width interface that provide typing paragraph in chunks and mock test provides full screen width and provide full paragraph. chuck test built based on SSSB 2018 typing rules. espeacially for sssb's candidates. there is nothing special it just copy of specific board's software. keep your practice continue on mock test.