Ranjeet Online Typing

Name:
Guest
ID:
0000
Time:
10
SET Time
Font Size:
Paragraph Words: XXX
Typing paragraph
ਕਰਤਾਰ ਸਿੰਘ ਦੁੱਗਲ ਇੰਨਾ ਸੁਹਣਾ ਦਿਸਦਾ ਨਹੀਂ ਸੀ ਜਿੰਨਾ ਉਹ ਅੰਦਰੋਂ ਬਾਹਰੋਂ ਹਕੀਕਤ ਵਿੱਚ ਹੈ ਸੀ। ਉਸ ਦਾ ਨੱਕ ਚੌੜਾ, ਅੱਖਾਂ ਦੇ ਝਿੰਮਣ ਕੱਚੇ ਵੱਢ ਦੀ ਸਵੇਰ ਵਰਗੇ, ਦਾੜ੍ਹੀ ਛਿਦਰੀ ਤੇ ਪਗੜੀ ਸੋਧਵਾਦੀ। ਉਸ ਦਾ ਸੁਹੱਪਣ ਗਰਦਣ ਤੋਂ ਸ਼ੁਰੂ ਹੁੰਦਾ ਤੇ ਪੈਰਾਂ ’ਤੇ ਨਹੁੰਆਂ ਤੱਕ ਜਾਂਦਾ। ਉਹ ਆਪਣੇ ਸਰੀਰ ਨੂੰ ਸੁਬਕ ਅਤੇ ਛਬੀਲਾ ਰਖਦਾ ਹੋਇਆ ਵੀ ਪੂਰੀ ਤਰ੍ਹਾਂ ਕੱਜ ਕੇ ਰੱਖਦਾ। ਕੁੜਤਾ ਪਜਾਮਾ ਤੇ ਜੈਕਟ ਹੋਵੇ ਜਾਂ ਪੈਂਟ ਕੋਟ ਨਕਨਾਈ,ਇਨ੍ਹਾਂ ਦੇ ਰੰਗ ਰਲਵੇਂ, ਮਿਲਵੇਂ ਅਤੇ ਸਾਵੇਂ ਹੁੰਦੇ। ਕੁਝ ਇਸੇ ਤਰ੍ਹਾਂ ਜਿਵੇਂ ਇਹ ਰੰਗ ਉਸ ਦੇ ਦਿਲ ਨਾਲ ਮੇਲ ਖਾਂਦੇ ਹੋਣ ਤੇ ਸਵੈਮਾਣ ਨਾਲ ਵੀ। ਸਭ ਕੁਝ ਚੰਗਾ ਚੰਗਾ ਲੱਗਣ ਲਗਦਾ। ਅਨੇਕ ਰੰਗਾਂ ਦਾ ਮੇਲ ਮਿਲਾ ਕੇ ਉਹ ਆਪਣੇ ਸਵੈਮਾਨ ਨੂੰ ਪ੍ਰਵਾਨਗੀ ਦੁਆ ਲੈਂਦਾ। ਕਰਤਾਰ ਸਿੰਘ ਦੁੱਗਲ ਨਾਲ ਮੇਰੀ ਮੁੱਢਲੀ ਜਾਣ ਪਛਾਣ ਉਸਦੀਆਂ ਕਹਾਣੀਆਂ ਰਾਹੀਂ ਹੋਈ। ਇਨ੍ਹਾਂ ਕਹਾਣੀਆਂ ਦੇ ਪਾਤਰਾਂ, ਰੇਲ ਗੱਡੀਆਂ, ਰੇਲਵੇ ਸਟੇਸ਼ਨਾਂ ਅਤੇ ਡੰਗਰਾਂ ਦੀ ਨੁਹਾਰ ਮੇਰੇ ਨਾਨਕੇ (ਮਾਲਵਾ) ਅਤੇ ਦਾਦਕੇ (ਦੁਆਬਾ) ਦੇ ਮਾਲ ਅਸਬਾਬ ਨਾਲੋਂ ਭਿੰਨ ਸੀ। ਭਾਸ਼ਾ ਪੋਠੋਹਾਰ ਪੁੱਠ ਵਾਲੀ। ਝਨਾਂ ਦੇ ਪਾਣੀਆਂ ਵਿੱਚ ਭਿੱਜੀ ਹੋਈ। ਇਹ ਪਤਾ ਲੱਗਣ ਉੱਤੇ ਕਿ ਕਰਤਾਰ ਸਿੰਘ ਦੁੱਗਲ ਵੀ ਕਵੀ ਮੋਹਨ ਸਿੰਘ ਦੇ ਪਿੰਡ ਧਮਿਆਲ ਦਾ ਜੰਮਪਲ ਹੈ ਮੇਰੇ ਪਾਠਕ ਮਨ ਵਿਚ ਅੰਬੀ ਦੇ ਬੂਟਿਆਂ ਅਤੇ ਵੱਢ ਦੀਆਂ ਸਵੇਰਾਂ ਵੇਖਣ ਦੀ ਲੋਚਾ ਪੈਦਾ ਹੋ ਜਾਂਦੀ। ਇਹ ਗੱਲ 1950 ਦੀ ਹੈ ਜਦੋਂ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਵਿੱਚ ਨਵੇਂ-ਨਵੇਂ ਹੋਂਦ ਵਿੱਚ ਆਏ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਿਜ ਦਾ ਵਿਦਿਆਰਥੀ ਸਾਂ। ਉਦੋਂ ਤਕ ਮੈਂ ਸੰਤਾਲੀ ਦੀ ਵੰਡ ਤੋਂ ਪਿੱਛੋਂ ਏਧਰਲੇ ਹਿੰਦੂ-ਸਿੱਖ ਲੁਟੇਰਿਆਂ ਵੱਲੋਂ ਪਾਕਿਸਤਾਨ ਨੂੰ ਹਿਜਰਤ ਕਰ ਰਹੇ ਮੁਸਲਮ ਪਰਿਵਾਰਾਂ ਉੱਤੇ ਢਾਹੇ ਜ਼ੁਲਮ ਅਤੇ ਸਿਤਮ ਦੇਖ ਚੁੱਕਾ ਸਾਂ। ਪਾਕਿਸਤਾਨ ਦੇ ਮੁਸਲਮਾਨ ਸਾਡੇ ਬਾਰੇ ਕੀ ਸੋਚਦੇ ਹੋਣਗੇ, ਇਸ ਬਾਰੇ ਮੈਨੂੰ ਕੋਈ ਭੁਲੇਖਾ ਨਹੀਂ ਸੀ। ਓਧਰਲੇ ਹਿੰਦੂ ਅਤੇ ਸਿੱਖ ਕਿਹੜੇ ਹਾਲੀਂ ਏਧਰ ਆਏ, ਇਸ ਬਾਰੇ ਵੀ ਮੈਨੂੰ ਚੋਖੀ ਜਾਣਕਾਰੀ ਸੀ। ਓਧਰਲੇ ਸਰਗੋਧਾ ਅਤੇ ਜਿਹਲਮ ਤੋਂ ਆਏ ਸ਼ਰਨਾਰਥੀ ਪਰਿਵਾਰਾਂ ਨੂੰ ਮੈਂ ਆਪਣੀ ਮਾਸੀ ਦੇ ਇਲਾਕੇ ਡੇਰਾ ਬਸੀ ਅਤੇ ਮੁਬਾਰਕਪੁਰ (ਅੰਬਾਲਾ) ਦੇ ਰੇਲਵੇ ਸਟੇਸ਼ਨਾਂ ਅਤੇ ਸੁੰਢਰਾਂ, ਖੇੜੀ ਅਤੇ ਭੰਖਰਪੁਰ ਦੇ ਪਿੰਡਾਂ ਵਿੱਚ ਰੇੜ੍ਹੀਆਂ ਲਾ ਕੇ ਤੇ ਡਿੱਗੀਆਂ ਬੰਨ੍ਹ ਕੇ ਨਿੱਕਾ-ਮੋਟਾ ਕੱਪੜਾ-ਲੀੜਾ ਅਤੇ ਗਹਿਣਾ-ਗੱਟਾ ਵੇਚ ਕੇ ਗੁਜ਼ਾਰਾ ਕਰਦੇ ਵੇਖ ਚੁੱਕਿਆ ਸਾਂ। ਉੱਚੀ ਧੋਤੀ ਅਤੇ ਕਾਲਰ ਵਾਲਾ ਕੁੜਤਾ ਪਹਿਨੀ ਫਿਰਦੀਆਂ ਔਰਤਾਂ ਅਤੇ ਬੱਚਿਆਂ ਦੀ ਬੇਚਾਰਗੀ ਉਨ੍ਹਾਂ ਦੇ ਗੋਰੇ ਰੰਗ ਦੇ ਨੈਣ ਨਕਸ਼ਾਂ ਨੂੰ ਮੋਹ ਲੈਣ ਵਾਲੀ ਸੁੰਦਰਤਾ ਪ੍ਰਦਾਨ ਕਰਦੀ ਸੀ। ਓਧਰੋਂ ਆਏ ਸ਼ਰਨਾਰਥੀਆਂ ਨੇ ਏਧਰ ਦੀਆਂ ਵੱਢਾਂ ਤੇ ਸਵੇਰਾਂ ਨੂੰ ਪੋਠੋਹਾਰੀ ਤੇ ਝਾਂਗੀ ਬਣਾ ਛੱਡਿਆ ਸੀ। ਘੱਗਰ ਦਾ ਪਾਣੀ ਝਨਾ ਵਰਗਾ ਜਾਪਣ ਲੱਗਿਆ, ਮੁਬਾਰਕਪੁਰ ਦਾ ਰੇਲਵੇ ਸਟੇਸ਼ਨ ਉਸ ਸਟੇਸ਼ਨ ਵਰਗਾ ਜਿਹੜਾ ਦੁੱਗਲ ਦੀ ਇੱਕ ਕਹਾਣੀ ‘ਗੱਡੀ ਤੁਰ ਗਈ’ ਵਿੱਚ ਦਿਖਾਇਆ ਸੀ। ਅੰਬੀ ਦੇ ਬੂਟਿਆਂ ਦਾ ਮੇਰੇ ਜੱਦੀ ਜ਼ਿਲ੍ਹੇ ਹੁਸ਼ਿਆਰਪੁਰ ਵਿਚ ਵੀ ਅੰਤ ਨਹੀਂ ਸੀ ਤੇ ਮਾਸੀ ਦੇ ਜ਼ਿਲ੍ਹੇ ਅੰਬਾਲੇ ਵਿਚ ਵੀ। ਦੁੱਗਲ ਨਾਲ ਮੇਰੀ ਪਹਿਲੀ ਮੁਲਾਕਾਤ ਉਸ ਦੇ ਆਕਾਸ਼ਵਾਣੀ ਵਾਲੇ ਦਫਤਰ ਵਿੱਚ ਹੋਈ, ਨਵੀਂ ਦਿੱਲੀ ਵਿੱਚ। ਉਹ ਦੱਖਣੀ ਭਾਰਤ ਦੇ ਕਿਸੇ ਵੱਡੇ ਰੇਡੀਓ ਸਟੇਸ਼ਨ ਦਾ ਡਾਇਰੈਕਟਰ ਰਹਿ ਕੇ ਦਿੱਲੀ ਆਇਆ ਸੀ। ਉਸਦੀਆਂ ਕਹਾਣੀਆਂ ਦੇ ਇੱਕ ਦਰਜਨ ਸੰਗ੍ਰਹਿ ਛਪ ਚੁੱਕੇ ਸਨ ਤੇ ਇਨ੍ਹਾਂ ਤੋਂ ਬਿਨਾਂ ਮੈਂ ਉਸਦਾ ਇੱਕ ਨਾਵਲ ਤੇ ਮਹਿੰਦਰ ਸਿੰਘ ਰੰਧਾਵਾ ਵੱਲੋਂ ਸੰਪਾਦਤ ਲੋਕ ਗੀਤਾਂ ਦੀਆਂ ਪੁਸਤਕਾਂ ਦੇ ਮੁੱਖਬੰਦ ਪੜ੍ਹ ਚੁੱਕਿਆ ਸਾਂ। ਇੱਕ ਮੁੱਖਬੰਦ ਵਿੱਚ ਉਸਨੇ ਬਹੁਤ ਥੋੜ੍ਹੇ ਸ਼ਬਦਾਂ ਵਿਚ ਡਾਕਟਰ ਰੰਧਾਵਾ ਦੀ ਸ਼ਖ਼ਸੀਅਤ, ਕੰਮ ਕਰਨ ਦੇ ਅੰਦਾਜ਼ ਅਤੇ ਵਕਤ ਦੀ ਪਾਬੰਦੀ ਦਾ ਜਿਹੜਾ ਖੂਬਸੂਰਤ ਚਿੱਤਰ ਖਿੱਚਿਆ ਸੀ, ਉਸਨੇ ਮੈਨੂੰ ਅਤਿਅੰਤ ਪ੍ਰਭਾਵਤ ਕੀਤਾ ਸੀ। ਪਹਿਲੀ ਮਿਲਣੀ ਦੀਆਂ ਗੱਲਾਂ ਕੁੱਝ ਇਨ੍ਹਾਂ ਹੀ ਵਿਸ਼ਿਆਂ ਦੁਆਲੇ ਘੁੰਮਦੀਆਂ ਰਹੀਆਂ। ਇਹ ਗੱਲ ਤਾਂ ਉਸਨੇ ਸ਼ੁਰੂ ਵਿੱਚ ਹੀ ਦੱਸ ਦਿੱਤੀ ਸੀ ਕਿ ਉਸਨੇ ਮੇਰੀਆਂ ਕਹਾਣੀਆਂ ਬੜੇ ਧਿਆਨ ਨਾਲ ਪੜ੍ਹੀਆਂ ਸਨ ਤੇ ਉਹ ਮੈਨੂੰ ਤੇ ਰਵਿੰਦਰ ਰਵੀ ਨੂੰ ਆਪਣੇ ਤੋਂ ਅਗਲੀ ਪੀੜ੍ਹੀ ਦੇ ਚੰਗੇ ਕਹਾਣੀਕਾਰਾਂ ਵਿਚ ਗਿਣਦਾ ਸੀ।
Type: 0
Correct: 0
Wrong: 0
Type Here
Paragraph By : Internet

App. Ver.:

Fully compatible with Latest Firefox & Chrome browser.

GUIDELINE / ABOUT / HELP FOR TYPING SOFTWARE

The main objective of this website is to provide an easy typing experience with the help of typing software. There are many types of typing software on this website. For a new user, it is a bit difficult to understand. What is the right option for him/her. Let's start and know about each one.

  1. Akaal Typing Tutor: This is for users who are learners. They do not know how to type and they do not have control over the keyboard. If you make many mistakes while typing then this is also for you, as it will help reduce stroke error.
  2. Typing Practice: very useful for users who are beginer in typing. this is the next step of typing on this website. after gaining basic skill of typing in specific language. you can continue here your typing journey. it is more difficult to do typing paragraph without any help or hint. don't worry in here is an optional highlighter and live report available for you. you can't mis type or skip any word, because highlighter always helps you. practicing typing with it, makes it interesting also build your typing speed and accuracy. you will get typing report in both words based and character based rules with basic information.
  3. Mock Test: It is very popular typing interface as it is similar to typing test. It does not have supporting features, which makes it a typing test simulator software. here you will get full typing test report on result window, by default you will get character based report. But you can set your own typing rules and also can get words based typing report. in the typing report you can check various types of error such as split, join/merge, wrong, skip, extra, and wrong words. you can also save these records in your profile and track own typing progress. so it is useful for every user.
  4. Chunk Test: It contains all features of "Mock Test". Difference is that it has fixed width interface that provide typing paragraph in chunks and mock test provides full screen width and provide full paragraph. chuck test built based on SSSB 2018 typing rules. espeacially for sssb's candidates. there is nothing special it just copy of specific board's software. keep your practice continue on mock test.